ਤੀਸਰਾ ਆਦਮੀ ਨਮੋ ਬੁਧਾਏ, ਅਤੇ ਚੌਥਾ ਆਦਮੀ ਕੁਝ ਹੋਰ ਨਾਂ ਲੈ ਰਿਹਾ ਹੈ। ਇਹ ਸਭ ਨਾਂ ਸਾਡੀਆਂ ਆਪਣੀਆਂ ਖੋਜਾਂ ਹਨ। ਇਹਨਾਂ ਨਾਵਾਂ ਨਾਲ ਪ੍ਰਮਾਤਮਾ ਦਾ ਕੀ ਸੰਬੰਧ ਹੈ ?
ਪ੍ਰਮਾਤਮਾ ਦਾ ਕੋਈ ਨਾਂ ਨਹੀਂ ਹੈ। ਜਦੋਂ ਤਕ ਅਸੀਂ ਨਾਂ ਦੁਹਰਾ ਰਹੇ ਹਾਂ, ਉਦੋਂ ਤਕ ਸਾਡਾ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ਅਸੀਂ ਆਦਮੀ ਦੇ ਸੰਸਾਰ ਦੇ ਅੰਦਰ ਚੱਲ ਰਹੇ ਹਾਂ। ਅਸੀਂ ਮਨੁੱਖ ਦੀ ਭਾਸ਼ਾ ਦੇ ਅੰਦਰ ਯਾਤਰਾ ਕਰ ਰਹੇ ਹਾਂ। ਅਤੇ ਉੱਥੇ ਜਿੱਥੇ ਮਨੁੱਖ ਦੀਆਂ ਸਾਰੀਆਂ ਭਾਸ਼ਾਵਾਂ ਬੰਦ ਹੋ ਜਾਂਦੀਆਂ ਹਨ, ਸਾਰੇ ਸ਼ਬਦ ਗਵਾਚ ਜਾਂਦੇ ਹਨ, ਉੱਥੇ ਅਸੀਂ ਕਿਨ੍ਹਾਂ ਨਾਵਾਂ ਨੂੰ ਲੈ ਕੇ ਜਾਵਾਂਗੇ ?
ਸਾਰੇ ਨਾਂ ਆਦਮੀਆਂ ਦੇ ਦਿੱਤੇ ਹੋਏ ਹਨ। ਸੱਚ ਤਾਂ ਇਹ ਹੈ ਆਦਮੀ ਖ਼ੁਦ ਵੀ ਬਿਨਾਂ ਨਾਂ ਦੇ ਪੈਦਾ ਹੁੰਦਾ ਹੈ। ਆਦਮੀ ਦੇ ਨਾਂ ਵੀ ਸਾਰੇ ਝੂਠੇ ਹਨ, ਕੰਮ ਚਲਾਊ ਹਨ, ਯੂਟਿਲਿਟੇਰਿਅਨ ਹਨ, ਉਹਨਾਂ ਦਾ ਸੱਚ ਨਾਲ ਕੋਈ ਵੀ ਸੰਬੰਧ ਨਹੀਂ ਹੈ। ਅਸੀਂ ਜਦੋਂ ਪੈਦਾ ਹੁੰਦੇ ਹਾਂ ਤਾਂ ਬਿਨਾਂ ਨਾਂ ਦੇ, ਅਤੇ ਜਦੋਂ ਮੌਤ ਵਿੱਚ ਦਾਖ਼ਲ ਹੁੰਦੇ ਹਾਂ ਤਾਂ ਫਿਰ ਬਿਨਾਂ ਨਾਂ ਦੇ। ਵਿਚਾਲੇ ਨਾਂ ਦਾ ਥੋੜ੍ਹਾ ਸੰਬੰਧ ਅਸੀਂ ਪੈਦਾ ਕਰ ਲੈਂਦੇ ਹਾਂ ਅਤੇ ਇਸ ਨਾਂ ਨੂੰ ਹੀ ਮੰਨ ਲੈਂਦੇ ਹਾਂ ਕਿ ਸਾਡਾ ਹੋਣਾ ਹੈ। ਅਸੀਂ ਆਪਣੇ ਲਈ ਨਾਂ ਦੇ ਕੇ ਇਕ ਧੋਖਾ ਪੈਦਾ ਕੀਤਾ ਹੈ। ਉੱਥੋਂ ਤਕ ਠੀਕ ਸੀ, ਆਦਮੀ ਮਾਫ਼ ਕੀਤਾ ਜਾ ਸਕਦਾ ਸੀ। ਉਸ ਨੇ ਭਗਵਾਨ ਨੂੰ ਵੀ ਨਾਂ ਦੇ ਦਿੱਤੇ ਅਤੇ ਨਾਂ ਦੇਣ ਨਾਲ ਇਕ ਤਰਕੀਬ ਮਿਲ ਗਈ ਉਸ ਨੂੰ ਕਿ ਉਸ ਨਾਂ ਨੂੰ ਉਹ ਦੁਹਰਾ ਲੈਂਦਾ ਹੈ ਦਸ ਮਿੰਟ ਅਤੇ ਸੋਚਦਾ ਹੈ ਕਿ ਮੈਂ ਪ੍ਰਮਾਤਮਾ ਦਾ ਜਾਪ ਕਰ ਲਿਆ।
ਨਾਂ ਨਾਲ ਪ੍ਰਮਾਤਮਾ ਦਾ ਕੋਈ ਵੀ ਸੰਬੰਧ ਨਹੀਂ ਹੈ। ਤੁਸੀਂ ਬੈਠ ਕੇ ਕੁਰਸੀ, ਕੁਰਸੀ, ਕੁਰਸੀ ਦੁਹਰਾ ਲਉ ਦਸ ਮਿੰਟ! ਦਰਵਾਜ਼ਾ, ਦਰਵਾਜ਼ਾ, ਦਰਵਾਜ਼ਾ ਦੁਹਰਾ ਲਉ; ਪੱਥਰ, ਪੱਥਰ, ਪੱਥਰ ਦੁਹਰਾ ਲਉ; ਜਾਂ ਤੁਸੀਂ ਕੋਈ ਹੋਰ ਨਾਂ ਲੈ ਕੇ ਦੁਹਰਾ ਲਉ, ਇਸ ਸ਼ਬਦ ਨਾਲ ਕੋਈ ਵੀ ਧਰਮ ਦਾ ਸੰਬੰਧ ਨਹੀਂ ਹੈ। ਸ਼ਬਦਾਂ ਨੂੰ ਦੁਹਰਾਉਣ ਨਾਲ ਧਰਮ ਦਾ ਕੋਈ ਵੀ ਸੰਬੰਧ ਨਹੀਂ ਹੈ। ਧਰਮ ਦਾ ਸੰਬੰਧ ਹੈ ਨਿਰਾ ਸ਼ਬਦ ਨਾਲ, ਧਰਮ ਦਾ ਸੰਬੰਧ ਹੈ ਮੋਨ ਨਾਲ, ਧਰਮ ਦਾ ਸੰਬੰਧ ਹੈ ਪੂਰੀ ਤਰ੍ਹਾਂ ਅੰਦਰ ਨਾਲ। ਵਿਚਾਰ ਜਦੋਂ ਜ਼ੀਰੋ ਹੋ ਜਾਂਦੇ ਹਨ ਅਤੇ ਸ਼ਾਂਤ ਹੋ ਜਾਂਦੇ ਹਨ, ਉਦੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਅਤੇ ਇਕ ਆਦਮੀ ਬੈਠ ਕੇ ਰਿਪੀਟ ਕਰ ਲੈਂਦਾ ਹੈ ਇਕ ਨਾਂ ਨੂੰ; ਰਾਮ, ਰਾਮ, ਰਾਮ, ਦਸ ਪੰਜ ਵਾਰੀ ਕਿਹਾ ਅਤੇ ਉਸ ਤੋਂ ਨਿਪਟਾਰਾ ਹੋ ਗਿਆ, ਉਸ ਨੇ ਭਗਵਾਨ ਨੂੰ ਯਾਦ ਕਰ ਲਿਆ।
ਤਾਂ ਅਸੀਂ ਤਰਕੀਬਾਂ ਖੋਜ ਲਈਆਂ ਹਨ ਧਾਰਮਿਕ ਦਿਖਾਈ ਦੇਣ ਲਈ-ਬਿਨਾਂ ਧਾਰਮਿਕ ਹੋਏ। ਅਤੇ ਉਹਨਾਂ ਤਰਕੀਬਾਂ ਵਿੱਚ ਅਸੀਂ ਜਿਉਂ ਰਹੇ ਹਾਂ ਅਤੇ ਸੋਚ ਰਹੇ