Back ArrowLogo
Info
Profile

ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕਿਸੇ ਘਰ ਵਿੱਚ ਲੋਕਾਂ ਨੂੰ ਖ਼ਿਆਲ ਹੋਵੇ ਕਿ ਹਜ਼ਾਰਾਂ ਦੀਵੇ ਬਲ ਰਹੇ ਹਨ ਅਤੇ ਘਰ ਹਨੇਰੇ ਨਾਲ ਭਰਿਆ ਹੈ। ਹਰ ਆਦਮੀ ਟਕਰਾਉਂਦਾ ਹੋਵੇ, ਫਿਰ ਵੀ ਘਰ ਦੇ ਲੋਕ ਇਹ ਵਿਸ਼ਵਾਸ ਕਰਦੇ ਹੋਣ ਕਿ ਹਨੇਰਾ ਕਿੱਥੇ ਹੈ ? ਦੀਵੇ ਬਲ ਗਏ ਹਨ ਅਤੇ ਰੋਜ਼ ਹਰ ਆਦਮੀ ਟਕਰਾ ਕੇ ਡਿੱਗਦਾ ਹੋਵੇ, ਫਿਰ ਵੀ ਘਰ ਦੇ ਲੋਕ ਮੰਨਦੇ ਹੀ ਰਹਿਣ ਕਿ ਦੀਵੇ ਬਲ ਗਏ ਹਨ, ਰੋਸ਼ਨੀ ਹੈ, ਹਨੇਰਾ ਕਿੱਥੇ ਹੈ ?

ਸਾਡੀ ਹਾਲਤ ਅਜਿਹੀ ਹੀ ਕੰਟਰਾਡਿਕਟਰੀ, ਅਜਿਹੇ ਵਿਰੋਧਾਭਾਸ ਨਾਲ ਭਰੀ ਹੋਈ ਹੈ। ਜੀਵਨ ਸਾਨੂੰ ਰੋਜ਼ ਦੱਸਦਾ ਹੈ ਕਿ ਅਸੀਂ ਅਧਾਰਮਿਕ ਹਾਂ ਅਤੇ ਜੋ ਸਕੀਮਾਂ ਅਸੀਂ ਖੋਜ ਲਈਆਂ ਹਨ, ਉਹ ਰੋਜ਼ ਸਾਨੂੰ ਦੱਸਦੀਆਂ ਹਨ ਕਿ ਅਸੀਂ ਧਾਰਮਿਕ ਹਾਂ। ਤਾਂ ਦੇਖੋ ਦੀਵਾਲੀ ਆ ਗਈ ਅਤੇ ਸਾਰਾ ਮੁਲਕ ਧਾਰਮਿਕ ਹੋ ਰਿਹਾ ਹੈ। ਦੇਖੋ ਗਣੇਸ਼-ਉਤਸਵ ਆ ਗਿਆ, ਦੇਖੋ ਮਹਾਂਵੀਰ ਦਾ ਜਨਮ ਦਿਨ ਆ ਗਿਆ ਅਤੇ ਮੁਲਕ ਮੰਦਰਾਂ ਦੇ ਵਲ ਤੁਰਿਆ ਜਾ ਰਿਹਾ ਹੈ। ਪੂਜਾ ਚੱਲ ਰਹੀ ਹੈ, ਪ੍ਰਾਰਥਨਾ ਚੱਲ ਰਹੀ ਹੈ। ਜੇਕਰ ਇਸ ਸਭ ਨੂੰ ਕੋਈ ਆਕਾਸ਼ ਤੋਂ ਦੇਖਦਾ ਹੋਵੇਗਾ ਤਾਂ ਸੋਚਦਾ ਹੋਵੇਗਾ ਕਿ ਕਿੰਨੇ ਧਾਰਮਿਕ ਲੋਕ ਹਨ, ਅਤੇ ਕੋਈ ਸਾਡੇ ਅੰਦਰ ਆ ਕੇ ਦੇਖੇ, ਕੋਈ ਸਾਡੇ ਆਚਰਣ ਨੂੰ ਦੇਖੇ, ਕੋਈ ਸਾਡੀ ਸ਼ਖ਼ਸੀਅਤ ਨੂੰ ਦੇਖੇ ਤਾਂ ਹੈਰਾਨ ਹੋ ਜਾਵੇਗਾ। ਸ਼ਾਇਦ ਮਨੁੱਖ-ਜਾਤੀ ਦੇ ਇਤਿਹਾਸ ਵਿੱਚ ਇੰਨਾ ਧੋਖਾ ਪੈਦਾ ਕਰ ਲੈਣ ਵਿੱਚ ਕੋਈ ਕੌਮ ਸਫਲ ਨਹੀਂ ਹੋ ਸਕੀ, ਜਿੰਨੇ ਅਸੀਂ ਸਫਲ ਹੋ ਗਏ ਹਾਂ। ਇਹ ਅਨੋਖੀ ਗੱਲ ਹੈ। ਇਹ ਕਿਵੇਂ ਸੰਭਵ ਹੋ ਗਿਆ ?

ਇਸ ਦਾ ਜ਼ਿੰਮਾ ਤੁਹਾਡੇ ਉੱਪਰ ਹੈ, ਅਜਿਹਾ ਮੈਂ ਨਹੀਂ ਕਹਿੰਦਾ। ਇਸ ਦਾ ਜ਼ਿੰਮਾ ਸਾਡੇ ਪੂਰੇ ਇਤਿਹਾਸ ਉੱਪਰ ਹੈ। ਇਹ ਅੱਜ ਦੀ ਪੀੜੀ ਅਜਿਹੀ ਹੋ ਗਈ ਹੈ, ਅਜਿਹਾ ਮੈਂ ਨਹੀਂ ਕਹਿੰਦਾ ਹਾਂ। ਅੱਜ ਤੱਕ ਅਸੀਂ ਧਰਮਾਂ ਦੇ ਪ੍ਰਤੀ ਜੋ ਧਾਰਨਾ ਬਣਾਈ ਹੈ, ਉਸ ਵਿੱਚ ਬੁਨਿਆਦੀ ਭੁੱਲ ਹੈ ਅਤੇ ਇਸ ਲਈ ਅਸੀਂ ਬਿਨਾਂ ਧਾਰਮਿਕ ਹੋਏ ਧਾਰਮਿਕ ਹੋਣ ਦੇ ਖ਼ਿਆਲ ਨਾਲ ਭਰ ਗਏ ਹਾਂ। ਉਹਨਾਂ ਭੁੱਲਾਂ ਦੇ ਕੁਝ ਸੂਤਰਾਂ 'ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਤਾਂ ਕਿ ਇਹ ਦਿਖਾਈ ਦੇ ਸਕੇ ਕਿ ਅਸੀਂ ਧਾਰਮਿਕ ਕਿਉਂ ਨਹੀਂ ਹਾਂ ਅਤੇ ਇਹ ਵੀ ਦਿਖਾਈ ਦੇ ਸਕੇ ਕਿ ਧਾਰਮਿਕ ਕਿਵੇਂ ਹੋ ਸਕਦੇ ਹਾਂ।

ਇਸ ਤੋਂ ਪਹਿਲਾਂ ਕਿ ਮੈਂ ਚਾਰ ਸੂਤਰ ਤੁਹਾਨੂੰ ਦੱਸਾਂ, ਇਹ ਵੀ ਤੁਹਾਨੂੰ ਕਹਿ ਦੇਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਕੋਈ ਜਾਤੀ, ਕੋਈ ਸਮਾਜ, ਕੋਈ ਦੇਸ਼, ਕੋਈ ਮੁਲਕ ਧਾਰਮਿਕ ਨਹੀਂ ਹੋ ਜਾਂਦਾ, ਉੱਦੋਂ ਤੱਕ ਉਸ ਨੂੰ ਜੀਵਨ ਦੇ ਪੂਰੇ ਅਨੰਦ ਦਾ, ਪੂਰੀ ਸ਼ਾਂਤੀ ਦਾ, ਪੂਰੀ ਤਸੱਲੀ ਦਾ ਕੋਈ ਵੀ ਅਨੁਭਵ ਨਹੀਂ ਹੁੰਦਾ। ਜਿਸ ਤਰ੍ਹਾਂ ਵਿਗਿਆਨ ਹੈ ਬਾਹਰ ਦੀ ਦੁਨੀਆਂ ਦੇ ਵਿਕਾਸ ਦੇ ਲਈ ਅਤੇ ਬਿਨਾਂ ਵਿਗਿਆਨ ਦੇ ਜਿਵੇਂ ਬੇਸਹਾਰਾ ਹੋ ਜਾਂਦਾ ਹੈ ਸਮਾਜ, ਗ਼ਰੀਬ ਹੋ ਜਾਂਦਾ ਹੈ, ਦੁਖੀ,

34 / 151
Previous
Next