ਪੀੜਤ ਅਤੇ ਬੀਮਾਰ ਹੋ ਜਾਂਦਾ ਹੈ। ਵਿਗਿਆਨ ਨਾ ਹੋਵੇ ਅੱਜ ਤਾਂ ਬਾਹਰ ਦੇ ਸੰਸਾਰ ਵਿੱਚ ਅਸੀਂ ਗ਼ਰੀਬ, ਪਸ਼ੂਆਂ ਦੀ ਤਰ੍ਹਾਂ ਹੋ ਜਾਵਾਂਗੇ, ਉਸੇ ਤਰ੍ਹਾਂ ਹੀ ਅੰਦਰ ਦੇ ਸੰਸਾਰ ਦਾ ਵਿਗਿਆਨ ਧਰਮ ਹੈ। ਅਤੇ ਜਦੋਂ ਅੰਦਰ ਦਾ ਧਰਮ ਗਵਾਚ ਜਾਂਦਾ ਹੈ ਤਾਂ ਅੰਦਰ ਇਕ ਗ਼ਰੀਬੀ ਆ ਜਾਂਦੀ ਹੈ, ਇਕ ਹੀਨਤਾ ਆ ਜਾਂਦੀ ਹੈ, ਅੰਦਰ ਇਕ ਹਨੇਰਾ ਛਾ ਜਾਂਦਾ ਹੈ।
ਅਤੇ ਅੰਦਰ ਦਾ ਹਨੇਰਾ ਬਾਹਰ ਦੇ ਹਨੇਰੇ ਤੋਂ ਜ਼ਿਆਦਾ ਖ਼ਤਰਨਾਕ ਹੈ। ਕਿਉਂਕਿ ਬਾਹਰ ਦਾ ਹਨੇਰਾ ਦੋ ਪੈਸੇ ਦੇ ਦੀਵੇ ਨੂੰ ਖ਼ਰੀਦ ਕੇ ਮਿਟਾਇਆ ਜਾ ਸਕਦਾ ਹੈ, ਲੇਕਿਨ ਅੰਦਰ ਦਾ ਹਨੇਰਾ ਤਾਂ ਉੱਦੋਂ ਹੀ ਮਿਟਦਾ ਹੈ ਜਦੋਂ ਆਤਮਾ ਦਾ ਦੀਵਾ ਜਗ ਜਾਵੇ, ਅਤੇ ਉਹ ਦੀਵਾ ਕਿਤੋਂ ਬਜ਼ਾਰ ਵਿੱਚੋਂ ਖ਼ਰੀਦਣ 'ਤੇ ਨਹੀਂ ਮਿਲਦਾ, ਉਸ ਦੀਵੇ ਨੂੰ ਜਗਾਉਣ ਲਈ ਤਾਂ ਮਿਹਨਤ ਕਰਨੀ ਪੈਂਦੀ ਹੈ, ਸੰਕਲਪ ਕਰਨਾ ਪੈਂਦਾ ਹੈ, ਸਾਧਨਾ ਕਰਨੀ ਪੈਂਦੀ ਹੈ। ਉਸ ਦੀਵੇ ਨੂੰ ਜਗਾਉਣ ਲਈ ਤਾਂ ਜੀਵਨ ਨੂੰ ਨਵੀਂ ਦਿਸ਼ਾ ਵਿੱਚ ਚਲਾਉਣਾ ਪੈਂਦਾ ਹੈ।
ਲੇਕਿਨ ਇੰਨਾ ਨਿਸ਼ਚਿਤ ਹੈ ਕਿ ਅੱਜ ਤੱਕ ਪ੍ਰਿਥਵੀ 'ਤੇ ਸਭ ਤੋਂ ਪ੍ਰਸੰਨ ਅਤੇ ਅਨੰਦਤ ਲੋਕ ਉਹ ਵੀ ਸਨ, ਜੋ ਧਾਰਮਿਕ ਸਨ। ਉਹਨਾਂ ਨੇ ਹੀ ਇਸ ਧਰਤੀ 'ਤੇ ਸਵਰਗ ਅਨੁਭਵ ਕੀਤਾ ਹੈ। ਉਹਨਾਂ ਲੋਕਾਂ ਨੇ ਹੀ ਇਸ ਜੀਵਨ ਦੇ ਪੂਰੇ ਅਨੰਦ ਨੂੰ, ਤਸੱਲੀ ਨੂੰ ਅਨੁਭਵ ਕੀਤਾ ਹੈ। ਉਹਨਾਂ ਦੇ ਜੀਵਨ ਵਿੱਚ ਹੀ ਅੰਮ੍ਰਿਤ ਦੀ ਵਰਖਾ ਹੋਈ ਹੈ ਜੋ ਧਾਰਮਿਕ ਸਨ। ਧਾਰਮਿਕ ਹੋਏ ਬਿਨਾਂ ਕੋਈ ਰਸਤਾ ਨਹੀਂ ਹੈ, ਲੇਕਿਨ ਧਾਰਮਿਕ ਹੋਣ ਦੇ ਲਈ ਸਭ ਤੋਂ ਵਡੀ ਰੁਕਾਵਟ ਇਸ ਗੱਲ ਨਾਲ ਪੈ ਗਈ ਹੈ ਕਿ ਅਸੀਂ ਇਸ ਗੱਲ ਨੂੰ ਮੰਨ ਕੇ ਬੈਠ ਗਏ ਹਾਂ ਕਿ ਅਸੀਂ ਧਾਰਮਿਕ ਹਾਂ। ਫਿਰ ਹੁਣ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਰਹਿ ਗਈ। ਇਕ ਭਿਖਾਰੀ ਮੰਨ ਲੈਂਦਾ ਹੈ ਕਿ ਮੈਂ ਸਮਰਾਟ ਹਾਂ, ਗੱਲ ਖ਼ਤਮ ਹੋ ਗਈ। ਫਿਰ ਉਸ ਨੂੰ ਸਮਰਾਟ ਬਣਨ ਲਈ ਕੋਸ਼ਿਸ਼ ਕਰਨ ਦਾ ਕੋਈ ਸਵਾਲ ਨਾ ਰਿਹਾ। ਸਸਤੀ ਤਰਕੀਬ ਲੱਭ ਲਈ ਉਸ ਨੇ। ਸਮਰਾਟ ਬਣ ਗਏ ਕਲਪਨਾ ਕਰ ਕੇ। ਅਸਲ ਵਿੱਚ ਸਮਰਾਟ ਬਣਨ ਲਈ ਮਿਹਨਤ ਕਰਨੀ ਪੈਂਦੀ ਹੈ। ਯਾਤਰਾ ਕਰਨੀ ਪੈਂਦੀ ਹੈ, ਸੰਘਰਸ਼ ਕਰਨਾ ਪੈਂਦਾ ਹੈ। ਉਸ ਨੇ ਸੁਪਨਾ ਦੇਖ ਲਿਆ ਸਮਰਾਟ ਹੋਣ ਦਾ। ਲੇਕਿਨ ਉਸ ਭਿਖਾਰੀ ਨੂੰ ਅਸੀਂ ਪਾਗ਼ਲ ਕਹਾਂਗੇ, ਕਿਉਂਕਿ ਪਾਗ਼ਲ ਦਾ ਇਹੀ ਲੱਛਣ ਹੈ ਕਿ ਉਹ ਜੋ ਨਹੀਂ ਹੈ, ਉਹ ਆਪਣੇ-ਆਪ ਨੂੰ ਮੰਨ ਲੈਂਦਾ ਹੈ।
ਮੈਂ ਸੁਣਿਆ ਹੈ : ਇਕ ਪਾਗ਼ਲਖ਼ਾਨੇ ਦਾ ਨਹਿਰੂ ਨਿਰੀਖਣ ਕਰਨ ਗਏ ਸਨ। ਉਸ ਪਾਗ਼ਲਖ਼ਾਨੇ ਵਿੱਚ ਜਾ ਕੇ ਉਹਨਾਂ ਨੇ ਪੁੱਛਿਆ, ਕੀ ਕਦੀ ਕੋਈ ਇੱਥੇ ਠੀਕ ਹੁੰਦਾ ਹੈ? ਸਵੱਸਥ ਹੁੰਦਾ ਹੈ ? ਰੋਗ ਤੋਂ ਮੁਕਤ ਹੁੰਦਾ ਹੈ ? ਤਾਂ ਪਾਗਲਖ਼ਾਨੇ ਦੇ ਅਧਿਕਾਰੀਆਂ ਨੇ ਕਿਹਾ, ਨਿਸ਼ਚਿਤ ਹੀ ਅਕਸਰ ਲੋਕ ਠੀਕ ਹੋ ਕੇ ਚਲੇ ਜਾਂਦੇ ਹਨ। ਹੁਣੇ ਇਕ ਆਦਮੀ ਠੀਕ ਹੋਇਆ ਹੈ ਅਤੇ ਅਸੀਂ ਉਸ ਨੂੰ ਤਿੰਨ ਦਿਨ