ਪਹਿਲਾਂ ਛੱਡਣ ਵਾਲੇ ਸਾਂ, ਲੇਕਿਨ ਅਸੀਂ ਰੋਕ ਰੱਖਿਆ ਹੈ ਕਿ ਤੁਹਾਡੇ ਹੱਥੋਂ ਅਸੀਂ ਮੁਕਤ ਕਰਾਵਾਂਗੇ।
ਉਸ ਪਾਗਲ ਨੂੰ ਲਿਆਂਦਾ ਗਿਆ, ਜੋ ਠੀਕ ਹੋ ਗਿਆ ਹੈ। ਉਸ ਨੂੰ ਨਹਿਰੂ ਨਾਲ ਮਿਲਾਇਆ ਗਿਆ। ਨਹਿਰੂ ਨੇ ਉਸ ਨੂੰ ਸ਼ੁਭ ਕਾਮਨਾ ਦਿੱਤੀ ਕਿ ਤੁਸੀਂ ਠੀਕ ਹੋ ਗਏ ਹੋ, ਬਹੁਤ ਚੰਗਾ ਹੈ। ਚਲਦੇ-ਚਲਦੇ ਉਸ ਆਦਮੀ ਨੇ ਪੁੱਛਿਆ ਕਿ ਮੈਂ ਤੁਹਾਡਾ ਨਾਂ ਨਹੀਂ ਪੁੱਛ ਸਕਿਆ ਕਿ ਤੁਸੀਂ ਕੌਣ ਹੋ ? ਨਹਿਰੂ ਨੇ ਕਿਹਾ, ਮੇਰਾ ਨਾਂ ਜਵਾਹਰ ਲਾਲ ਨਹਿਰੂ ਹੈ। ਉਹ ਆਦਮੀ ਹੱਸਣ ਲੱਗ ਪਿਆ। ਉਸ ਨੇ ਕਿਹਾ, ਤੁਸੀਂ ਘਬਰਾਉ ਨਾ, ਕੁਝ ਦਿਨ ਤੁਸੀਂ ਵੀ ਇਸ ਜੇਲ੍ਹ ਵਿੱਚ ਰਹਿ ਜਾਉਗੇ ਤਾਂ ਠੀਕ ਹੋ ਜਾਉਗੇ। ਪਹਿਲਾਂ ਮੈਨੂੰ ਵੀ ਇਹ ਖ਼ਿਆਲ ਸੀ ਕਿ ਮੈਂ ਜਵਾਹਰ ਲਾਲ ਨਹਿਰੂ ਹਾਂ। ਤਿੰਨ ਸਾਲ ਪਹਿਲਾਂ ਜਦੋਂ ਇੱਥੇ ਆਇਆ ਸੀ ਤਾਂ ਮੈਨੂੰ ਵੀ ਇਹੀ ਭਰਮ ਸੀ—ਇਹੀ ਭਰਮ ਮੈਨੂੰ ਵੀ ਹੋ ਗਿਆ ਸੀ ਕਿ ਮੈਂ ਜਵਾਹਰ ਲਾਲ ਨਹਿਰੂ ਹਾਂ, ਲੇਕਿਨ ਤਿੰਨ ਸਾਲਾਂ ਵਿੱਚ ਇਹਨਾਂ ਸਾਰੇ ਅਧਿਕਾਰੀਆਂ ਦੀ ਕਿਰਪਾ ਨਾਲ ਮੈਂ ਬਿਲਕੁੱਲ ਠੀਕ ਹੋ ਗਿਆ ਹਾਂ। ਮੇਰਾ ਇਹ ਭਰਮ ਮਿਟ ਗਿਆ ਹੈ। ਤੁਸੀਂ ਵੀ ਘਬਰਾਉ ਨਾ। ਤੁਸੀਂ ਵੀ ਦੋ ਤਿੰਨ ਸਾਲ ਰਹਿ ਜਾਉਗੇ ਤਾਂ ਠੀਕ ਹੋ ਸਕਦੇ ਹੋ। ਆਦਮੀ ਦੇ ਪਾਗਲਪਨ ਦੇ ਲੱਛਣ ਇਹ ਹਨ ਕਿ ਉਹ ਜੋ ਹੈ, ਨਹੀਂ ਸਮਝ ਸਕਦਾ ਅਤੇ ਜੋ ਨਹੀਂ ਹੈ, ਉਸ ਦੇ ਨਾਲ ਹੀ ਮੇਲ ਕਰ ਲੈਂਦਾ ਹੈ ਕਿ ਉਹ ਮੈਂ ਹਾਂ। ਭਾਰਤ ਨੂੰ ਮੈਂ ਧਾਰਮਿਕ ਅਰਥਾਂ ਵਿੱਚ ਇਕ ਉਲਝੀ ਹੋਈ ਹਾਲਤ ਵਿੱਚ ਸਮਝਦਾ ਹਾਂ, ਇਕ ਮੈਡਨੈੱਸ (ਪਾਗਲਪਨ) ਦੀ ਹਾਲਤ ਵਿੱਚ ਸਮਝਦਾ ਹਾਂ। ਅਸੀਂ ਧਾਰਮਿਕ ਨਹੀਂ ਹਾਂ ਅਤੇ ਆਪਣੇ-ਆਪ ਨੂੰ ਧਾਰਮਿਕ ਸਮਝ ਰਹੇ ਹਾਂ, ਲੇਕਿਨ ਇਹ ਦੁਰਘਟਨਾ ਕਿਵੇਂ ਸੰਭਵ ਹੋ ਸਕੀ ? ਇਹ ਦੁਰਘਟਨਾ ਕਿਵੇਂ ਵਧੀ-ਫੁੱਲੀ ? ਇਹ ਕਿਵੇਂ ਹੋ ਸਕਿਆ ? ਉਸ ਦੇ ਹੋਣ ਦੇ ਕੁਝ ਸੂਤਰਾਂ ਉੱਪਰ ਤੁਹਾਡੇ ਨਾਲ ਗੱਲ ਕਰਨੀ ਹੈ।
ਪਹਿਲਾ ਸੂਤਰ : ਭਾਰਤ ਧਾਰਮਿਕ ਨਹੀਂ ਹੋ ਸਕਿਆ, ਕਿਉਂਕਿ ਭਾਰਤ ਨੇ ਧਰਮ ਦੀ ਇਕ ਧਾਰਨਾ ਵਿਕਸਤ ਕੀਤੀ, ਜੋ ਪ੍ਰਲੋਕਿਕ ਸੀ, ਜੋ ਮੌਤ ਤੋਂ ਬਾਅਦ ਦੇ ਜੀਵਨ ਦੇ ਸੰਬੰਧ ਵਿੱਚ ਵਿਚਾਰ ਕਰਦੀ ਸੀ, ਜੋ ਇਸ ਜੀਵਨ ਦੇ ਸੰਬੰਧ ਵਿੱਚ ਵਿਚਾਰ ਨਹੀਂ ਕਰਦੀ ਸੀ।
ਸਾਡੇ ਹੱਥ ਵਿੱਚ ਇਹ ਜੀਵਨ ਹੈ। ਮੌਤ ਤੋਂ ਬਾਅਦ ਦਾ ਜੀਵਨ ਅਜੇ ਸਾਡੇ ਹੱਥ ਵਿੱਚ ਨਹੀਂ ਹੈ। ਹੋਵੇਗਾ ਤਾਂ ਮਰਨ ਤੋਂ ਬਾਅਦ ਹੋਵੇਗਾ। ਭਾਰਤ ਦਾ ਧਰਮ ਜੋ ਹੈ, ਉਹ ਮਰਨ ਤੋਂ ਬਾਅਦ ਦੇ ਲਈ ਤਾਂ ਪ੍ਰਬੰਧ ਕਰਦਾ ਹੈ, ਲੇਕਿਨ ਜੀਵਨ ਜੋ ਹੁਣ ਅਸੀਂ ਜਿਉਂ ਰਹੇ ਹਾਂ ਧਰਤੀ ਉੱਤੇ, ਉਸ ਦੇ ਲਈ ਅਸੀਂ ਕੋਈ ਯੋਗ-ਪ੍ਰਬੰਧ ਨਹੀਂ ਕੀਤਾ। ਸੁਭਾਵਿਕ ਨਤੀਜਾ ਹੋਇਆ। ਨਤੀਜਾ ਇਹ ਹੋਇਆ ਕਿ ਇਹ