ਜੀਵਨ ਕੁਦਰਤੀ ਸਾਡਾ ਅਧਾਰਮਿਕ ਹੁੰਦਾ ਚਲਿਆ ਗਿਆ ਅਤੇ ਉਸ ਜੀਵਨ ਦੇ ਪ੍ਰਬੰਧ ਦੇ ਲਈ ਜੋ ਕੁਝ ਅਸੀਂ ਕਰ ਸਕਦੇ ਸੀ, ਥੋੜ੍ਹਾ-ਬਹੁਤ ਉਹ ਅਸੀਂ ਕਰਦੇ ਰਹੇ। ਕਦੀ ਧਿਆਨ ਕਰਦੇ ਰਹੇ, ਕਦੀ ਤੀਰਥ-ਯਾਤਰਾ ਕਰਦੇ ਰਹੇ, ਕਦੀ ਗੁਰੂ ਦੀ, ਸ਼ਾਸਤਰਾਂ ਦੇ ਚਰਨਾਂ ਦੀ ਸੇਵਾ ਕਰਦੇ ਰਹੇ। ਅਤੇ ਫਿਰ ਅਸੀਂ ਇਹ ਵਿਸ਼ਵਾਸ ਕੀਤਾ ਕਿ ਜ਼ਿੰਦਗੀ ਬੀਤ ਜਾਣ ਦਿਉ, ਜਦੋਂ ਬੁੱਢੇ ਹੋ ਜਾਵਾਂਗੇ, ਉੱਦੋਂ ਧਰਮ ਦੀ ਚਿੰਤਾ ਕਰ ਲਵਾਂਗੇ। ਜੇਕਰ ਕੋਈ ਜਵਾਨ ਆਦਮੀ ਦਿਲਚਸਪੀ ਲੈਂਦਾ ਹੈ ਧਰਮ ਵਿੱਚ ਤਾਂ ਘਰ ਦੇ ਵੱਡੇ-ਬੁੱਢੇ ਕਹਿੰਦੇ ਕਿ ਅਜੇ ਤੇਰੀ ਉਮਰ ਨਹੀਂ ਹੈ ਕਿ ਤੂੰ ਧਰਮ ਦੀਆਂ ਗੱਲਾਂ ਕਰੇਂ। ਅਜੇ ਤੇਰੀ ਉਮਰ ਨਹੀਂ। ਅਜੇ ਖੇਡਣ-ਖਾਣ ਦੇ, ਮੌਜ-ਮੇਲੇ ਦੇ ਦਿਨ ਹਨ। ਇਹ ਤਾਂ ਬੁੱਢਿਆਂ ਦੀਆਂ ਗੱਲਾਂ ਹਨ। ਜਦੋਂ ਆਦਮੀ ਬੁੱਢਾ ਹੋ ਜਾਂਦਾ ਹੈ ਉਦੋਂ ਧਰਮ ਦੀਆਂ ਗੱਲਾਂ ਕਰਦਾ ਹੈ। ਮੰਦਰਾਂ ਵਿੱਚ ਜਾ ਕੇ ਦੇਖੋ, ਮਸਜਿਦਾਂ ਵਿੱਚ ਜਾ ਕੇ ਦੇਖੋ, ਉੱਥੇ ਬੁੱਢੇ ਲੋਕ ਦਿਖਾਈ ਦੇਣਗੇ। ਉੱਥੇ ਜਵਾਨ ਆਦਮੀ ਸ਼ਾਇਦ ਹੀ ਕਦੀ ਦਿਖਾਈ ਦੇਵੇ। ਕਿਉਂ ?
ਅਸੀਂ ਇਹ ਧਾਰਨਾ ਬਣਾ ਲਈ ਕਿ ਧਰਮ ਦਾ ਸੰਬੰਧ ਹੈ ਉਸ ਲੋਕ ਨਾਲ, ਮੌਤ ਤੋਂ ਬਾਅਦ ਜੋ ਜੀਵਨ ਹੈ, ਉਸ ਨਾਲ। ਤਾਂ ਜਦੋਂ ਅਸੀਂ ਮਰਨ ਦੇ ਨੇੜੇ ਪਹੁੰਚਾਂਗੇ, ਉਦੋਂ ਵਿਚਾਰ ਕਰਾਂਗੇ। ਫਿਰ ਜੋ ਬਹੁਤ ਹੁਸ਼ਿਆਰ ਸਨ, ਉਹਨਾਂ ਨੇ ਕਿਹਾ, ਮਰਦੇ ਪਲ ਵਿੱਚ ਜੇਕਰ ਇਕ ਵਾਰੀ ਰਾਮ ਦਾ ਨਾਂ ਵੀ ਲੈ ਲਉ, ਰਾਮ ਦਾ ਜਾਪ ਕਰ ਲਉ, ਗੀਤਾ ਸੁਣ ਲਉ, ਗਾਇਤਰੀ ਸੁਣ ਲਉ, ਨਮੋਕਾਰ ਮੰਤਰ ਕੰਨ ਵਿੱਚ ਪਾ ਦਿਉ-ਆਦਮੀ ਪਾਰ ਹੋ ਜਾਂਦਾ ਹੈ ਤਾਂ ਜੀਵਨ ਭਰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਕੀ ਹੈ। ਮਰਦੇ-ਮਰਦੇ ਆਦਮੀ ਦੇ ਕੰਨ ਵਿੱਚ ਮੰਤਰ ਪਾ ਦਿੰਦੇ ਹਨ ਅਤੇ ਨਿਪਟਾਰਾ ਹੋ ਜਾਂਦਾ ਹੈ, ਆਦਮੀ ਧਾਰਮਿਕ ਹੋ ਜਾਂਦਾ ਹੈ। ਇੱਥੋਂ ਤੱਕ ਬੇਈਮਾਨ ਲੋਕਾਂ ਨੇ ਕਹਾਣੀਆਂ ਘੜ ਦਿੱਤੀਆਂ ਹਨ ਕਿ ਇਕ ਆਦਮੀ ਮਰ ਰਿਹਾ ਸੀ, ਉਸ ਦੇ ਲੜਕੇ ਦਾ ਨਾਂ ਨਾਰਾਇਣ ਸੀ। ਮਰਦੇ ਵਕਤ ਉਸ ਨੇ ਆਪਣੇ ਲੜਕੇ ਨੂੰ ਬੁਲਾਇਆ, ਨਰਾਇਣ, ਤੂੰ ਕਿੱਥੇ ਹੈਂ ? ਅਤੇ ਭਗਵਾਨ ਧੋਖੇ ਵਿੱਚ ਆ ਗਏ। ਉਹ ਸਮਝੇ ਕਿ ਮੈਨੂੰ ਬੁਲਾਉਂਦਾ ਹੈ ਅਤੇ ਉਸ ਨੂੰ ਸਵਰਗ ਭੇਜ ਦਿੱਤਾ। ਅਜਿਹੇ ਬੇਈਮਾਨ ਲੋਕ, ਅਜਿਹੇ ਧੋਖੇਬਾਜ਼ ਲੋਕ, ਜਿਨ੍ਹਾਂ ਨੇ ਅਜਿਹੀਆਂ ਕਹਾਣੀਆਂ ਘੜੀਆਂ ਹੋਣਗੀਆਂ, ਅਜਿਹੇ ਸ਼ਾਸਤਰ ਰਚੇ ਹੋਣਗੇ, ਉਹਨਾਂ ਨੇ ਇਸ ਮੁਲਕ ਦੇ ਅਧਾਰਮਿਕ ਹੋਣ ਦਾ ਸਾਰਾ ਪ੍ਰਬੰਧ ਕਰ ਦਿੱਤਾ।
ਇਹ ਦੇਸ ਧਾਰਮਿਕ ਨਹੀਂ ਹੋ ਸਕਿਆ ਪੰਜ ਹਜ਼ਾਰ ਸਾਲਾਂ ਦੇ ਯਤਨ ਦੇ ਬਾਅਦ ਵੀ, ਕਿਉਂਕਿ ਅਸੀਂ ਜੀਵਨ ਨਾਲ ਧਰਮ ਦਾ ਸੰਬੰਧ ਨਹੀਂ ਜੋੜਿਆ, ਮੌਤ ਨਾਲ ਧਰਮ ਦਾ ਸੰਬੰਧ ਜੋੜਿਆ ਹੈ । ਤਾਂ ਠੀਕ ਹੈ, ਮਰਨ ਤੋਂ ਬਾਅਦ-ਉਹ ਗੱਲ ਇੰਨੀ ਦੂਰ ਹੈ ਕਿ ਜੋ ਅਜੇ ਜਿਉਂਦਾ ਹੈ, ਉਸ ਨੂੰ ਉਸ ਦਾ ਖ਼ਿਆਲ ਵੀ ਨਹੀਂ ਹੋ ਸਕਦਾ ਸੀ। ਬੱਚਿਆਂ ਨੂੰ ਕਿਵੇਂ ਉਸ ਦਾ ਖ਼ਿਆਲ ਹੋ ਸਕਦਾ ਹੈ। ਅਜੇ ਬੱਚਿਆਂ