ਨੂੰ ਮੌਤ ਦਾ ਕੋਈ ਸਵਾਲ ਨਹੀਂ ਹੈ। ਜਵਾਨਾਂ ਨੂੰ ਮੌਤ ਦਾ ਕੋਈ ਸਵਾਲ ਨਹੀਂ ਹੈ। ਸਿਰਫ਼ ਉਹ ਲੋਕ ਜੋ ਮੌਤ ਦੇ ਨੇੜੇ ਪਹੁੰਚਣ ਲੱਗੇ ਅਤੇ ਮੌਤ ਦਾ ਪ੍ਰਛਾਵਾਂ ਜਿਨ੍ਹਾਂ ਉਪਰ ਪੈਣ ਲੱਗਿਆ, ਉਹਨਾਂ ਬਜ਼ੁਰਗਾਂ ਦੇ ਲਈ ਧਰਮ ਦਾ ਵਿਚਾਰ ਜ਼ਰੂਰੀ ਸੀ।
ਅਤੇ ਯਾਦ ਰਹੇ, ਬੁੱਢਿਆਂ ਤੋਂ ਜੀਵਨ ਨਹੀਂ ਬਣਦਾ, ਜੀਵਨ ਬੱਚਿਆਂ ਅਤੇ ਜਵਾਨਾਂ ਤੋਂ ਬਣਦਾ ਹੈ। ਜੋ ਜੀਵਨ ਤੋਂ ਵਿਦਾ ਹੋਣ ਲੱਗਣਗੇ ਉਹ ਬਜ਼ੁਰਗ। ਤਾਂ ਬਜ਼ੁਰਗ ਜੇਕਰ ਧਾਰਮਿਕ ਹੋ ਵੀ ਜਾਣ ਤਾਂ ਜੀਵਨ ਧਾਰਮਿਕ ਨਹੀਂ ਹੋਵੇਗਾ, ਕਿਉਂਕਿ ਬਜ਼ੁਰਗ ਧਾਰਮਿਕ ਹੁੰਦੇ-ਹੁੰਦੇ ਵਿਦਾਈ ਦੇ ਸਥਾਨ 'ਤੇ ਪਹੁੰਚ ਜਾਣਗੇ, ਉਹ ਚਲੇ ਜਾਣਗੇ। ਜਿਨ੍ਹਾਂ ਨਾਲ ਜੀਵਨ ਬਣਦਾ ਹੈ, ਜੋ ਜੀਵਨ ਦਾ ਸੰਦੇਸ਼ ਦੇਣ ਵਾਲੇ ਹਨ, ਉਹਨਾਂ ਛੋਟੇ ਬੱਚਿਆਂ ਅਤੇ ਜਵਾਨਾਂ ਨਾਲ ਧਰਮ ਦਾ ਕੀ ਸੰਬੰਧ ? ਉਹਨਾਂ ਦੇ ਲਈ ਧਰਮ ਨੇ ਕੋਈ ਵੀ ਵਿਵਸਥਾ ਨਹੀਂ ਦੱਸੀ ਹੈ ਕਿ ਉਹ ਕਿਵੇਂ ਧਾਰਮਿਕ ਹੋਣ।
ਫਿਰ ਜਦੋਂ ਪਰਲੋਕ ਸੰਬੰਧੀ ਗੱਲ ਹੋ ਗਈ ਧਰਮ ਦੀ ਤਾਂ ਘਟ ਹੀ ਲੋਕਾਂ ਲਈ ਚਿੰਤਾ ਰਹੀ ਉਸ ਦੀ। ਕਿਉਂਕਿ ਪਰਲੋਕ ਇੰਨਾ ਦੂਰ ਹੈ ਕਿ ਆਮ ਆਦਮੀ ਦੇ ਲਈ ਉਸ ਦੀ ਚਿੰਤਾ ਕਰਨੀ ਔਖੀ ਹੈ। ਕੁਝ ਲੋਕ, ਜੋ ਬਹੁਤ ਲਾਲਚੀ ਹਨ, ਇੰਨੇ ਲਾਲਚੀ ਹਨ ਕਿ ਉਹ ਇਸ ਜੀਵਨ ਦਾ ਵੀ ਇੰਤਜ਼ਾਮ ਕਰਨਾ ਚਾਹੁੰਦੇ ਹਨ ਅਤੇ ਮਰਨ ਤੋਂ ਬਾਅਦ ਦਾ ਵੀ ਇਤਜ਼ਾਮ ਕਰਨਾ ਚਾਹੁੰਦੇ ਹਨ। ਜਿਨ੍ਹਾਂ ਦਾ ਗਰੀਡ (ਲੋਭ), ਜਿਨ੍ਹਾਂ ਦਾ ਲੋਭ ਇੰਨਾ ਜ਼ਿਆਦਾ ਹੈ, ਉਹ ਲੋਕ ਕੁਝ ਧਾਰਮਿਕ ਹੋਣ ਦਾ ਵਿਚਾਰ ਕਰਦੇ ਹਨ। ਜਿਨ੍ਹਾਂ ਦਾ ਲੋਭ ਥੋੜ੍ਹਾ ਘਟ ਹੈ, ਉਹ ਫ਼ਿਕਰ ਨਹੀਂ ਕਰਦੇ, ਕਿ ਮਰਨ ਤੋਂ ਬਾਅਦ ਜੋ ਹੋਵੇਗਾ ਦੇਖਿਆ ਜਾਵੇਗਾ। ਤਾਂ ਅਜੀਬ ਗੱਲ ਹੋ ਗਈ। ਸਾਡੇ ਵਿੱਚ ਜੋ ਸਭ ਤੋਂ ਜ਼ਿਆਦਾ ਲਾਲਚੀ ਲੋਕ ਹਨ, ਉਹ ਲੋਕ ਸੰਨਿਆਸੀ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੇ ਇਕ ਹੀ ਜੀਵਨ ਦਾ ਇੰਤਜ਼ਾਮ ਨਹੀਂ ਕਰਨਾ ਹੈ, ਉਹਨਾਂ ਨੇ ਅਗਲੇ ਜੀਵਨ ਦਾ ਇੰਤਜ਼ਾਮ ਵੀ ਕਰਨਾ ਹੈ। ਲੇਕਿਨ ਜੋ ਆਮ ਲਾਲਚ ਦੇ ਲੋਕ ਹਨ, ਉਹ ਕਹਿੰਦੇ ਹਨ, ਠੀਕ ਹੈ, ਮਕਾਨ ਬਣ ਜਾਏ, ਧਨ ਹੋ ਜਾਏ, ਫਿਰ ਦੇਖਿਆ ਜਾਵੇਗਾ। ਮੌਤ ਜਦੋਂ ਆਵੇਗੀ, ਉਦੋਂ ਦੇਖਾਂਗੇ। ਹੁਣੇ ਮੌਤ ਦਾ ਇੰਨਾ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਕੋਈ ਸਿਹਤਮੰਦ ਲੱਛਣ ਨਹੀਂ ਹਨ। ਜੋ ਆਦਮੀ ਜਿਉਂਦਾ ਰਹਿੰਦੇ ਹੋਇਆਂ ਮੌਤ ਦਾ ਬਹੁਤ ਚਿੰਤਨ ਕਰਦਾ ਹੈ, ਉਹ ਸਿਹਤਮੰਦ ਨਹੀਂ ਹੈ, ਉਹ ਬੀਮਾਰ ਹੈ, ਉਹ ਪੀੜਤ ਹੈ। ਉਸ ਆਦਮੀ ਦੀ ਜੀਵਨ-ਸ਼ਕਤੀ ਵਿੱਚ ਕਿਤੇ ਕੋਈ ਕਮੀ ਹੈ। ਉਹ ਜਿਉਣ ਦੀ ਕਲਾ ਨਹੀਂ ਜਾਣਦਾ, ਇਸ ਲਈ ਮੌਤ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।
ਸਵਾਮੀ ਰਾਮ ਤੀਰਥ ਜਪਾਨ ਗਏ। ਜਿਸ ਜਹਾਜ਼ 'ਤੇ ਉਹ ਸਨ, ਇਕ ਨੱਬੇ ਸਾਲਾਂ ਦਾ ਜਰਮਨ ਬੁੱਢਾ ਚੀਨੀ ਭਾਸ਼ਾ ਸਿੱਖ ਰਿਹਾ ਸੀ। ਹੁਣ ਚੀਨੀ ਭਾਸ਼ਾ ਸਿੱਖਣੀ ਬਹੁਤ ਔਖੀ ਗੱਲ ਹੈ। ਸ਼ਾਇਦ ਮਨੁੱਖ ਦੀਆਂ ਜਿੰਨੀਆਂ ਭਾਸ਼ਾਵਾਂ ਹਨ,