Back ArrowLogo
Info
Profile

ਉਹਨਾਂ ਵਿੱਚੋਂ ਸਭ ਤੋਂ ਔਖੀ ਭਾਸ਼ਾ ਹੈ। ਕਿਉਂਕਿ ਚੀਨੀ ਭਾਸ਼ਾ ਦੇ ਕੋਈ ਵਰਣ- ਅੱਖਰ ਨਹੀਂ ਹੁੰਦੇ। ਕੋਈ ਕ ਖ ਗ ਨਹੀਂ ਹੁੰਦਾ। ਉਹ ਤਾਂ ਚਿੱਤਰਾਂ ਦੀ ਭਾਸ਼ਾ ਹੈ। ਇੰਨੇ ਚਿੱਤਰਾਂ ਨੂੰ ਸਿੱਖਣਾ ਨੱਬੇ ਸਾਲ ਦੀ ਉਮਰ ਵਿੱਚ। ਅੰਦਾਜ਼ਨ ਕਿਸੇ ਆਦਮੀ ਨੂੰ ਦਸ ਸਾਲ ਲੱਗ ਜਾਂਦੇ ਹਨ ਚੀਨੀ ਭਾਸ਼ਾ ਸਿੱਖਣ ਵਿੱਚ।

ਤਾਂ ਨੱਬੇ ਸਾਲ ਦਾ ਬੁੱਢਾ ਸਿੱਖ ਰਿਹਾ ਹੈ ਸਵੇਰ ਤੋਂ ਸ਼ਾਮ, ਕੀ ਇਹ ਸਿੱਖ ਸਕੇਗਾ ? ਸਿੱਖਣ ਤੋਂ ਪਹਿਲਾਂ ਇਸ ਦੇ ਮਰ ਜਾਣ ਦੀ ਸੰਭਾਵਨਾ ਹੈ। ਅਤੇ ਜੇਕਰ ਅਸੀਂ ਇਹ ਵੀ ਮੰਨ ਲਈਏ ਬਹੁਤ ਆਸ਼ਾਵਾਦੀ ਹੋ ਕੇ ਕਿ ਜਿਉਂਦਾ ਰਵੇਗਾ ਦਸ- ਪੰਦਰਾਂ ਸਾਲ ਤਾਂ ਵੀ ਉਸ ਭਾਸ਼ਾ ਦੀ ਵਰਤੋਂ ਕਦੋਂ ਕਰੇਗਾ ? ਜਿਸ ਚੀਜ਼ ਨੂੰ ਦਸ ਸਾਲ ਸਿੱਖਣ ਵਿੱਚ ਲੱਗ ਜਾਣ, ਜੇਕਰ ਦਸ-ਪੰਝੀ ਸਾਲ ਉਸ ਦੀ ਵਰਤੋਂ ਲਈ ਨਾ ਮਿਲਣ, ਤਾਂ ਉਹ ਸਿੱਖਣਾ ਵਿਅਰਥ ਹੈ। ਲੇਕਿਨ ਉਹ ਬੁੱਢਾ ਸਵੇਰ ਤੋਂ ਸ਼ਾਮ ਤੱਕ ਡੈਸਕ ਉੱਪਰ ਬੈਠਾ ਹੈ ਅਤੇ ਸਿੱਖ ਰਿਹਾ ਹੈ।

ਰਾਮ ਤੀਰਥ ਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ। ਉਹਨਾਂ ਨੇ ਜਾ ਕੇ ਤੀਸਰੇ ਦਿਨ ਉਸ ਨੂੰ ਕਿਹਾ ਕਿ ਮਾਫ਼ ਕਰਨਾ, ਮੈਂ ਤੁਹਾਨੂੰ ਰੁਕਾਵਟ ਪਾਉਣਾ ਚਾਹੁੰਦਾ ਹਾਂ। ਇਕ ਗੱਲ ਮੈਂ ਪੁੱਛਣੀ ਹੈ। ਤੁਸੀਂ ਇਹ ਕੀ ਕਰ ਰਹੇ ਹੋ ? ਇਹ ਚੀਨੀ ਭਾਸ਼ਾ ਤੁਸੀਂ ਕਦੋਂ ਸਿੱਖ ਸਕੋਗੇ ? ਤੁਹਾਡੀ ਉਮਰ ਤਾਂ ਨੱਬੇ ਸਾਲ ਹੋ ਗਈ ਹੈ।ਉਸ ਬੁੱਢੇ ਆਦਮੀ ਨੇ ਰਾਮ ਤੀਰਥ ਵੱਲ ਵੇਖਿਆ ਅਤੇ ਉਸ ਨੇ ਕਿਹਾ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ, ਉਦੋਂ ਤੱਕ ਜਿਉਂਦਾ ਹਾਂ। ਅਤੇ ਜਦੋਂ ਤੱਕ ਮੈਂ ਜਿਉਂਦਾ ਹਾਂ, ਉਦੋਂ ਤੱਕ ਮਰ ਨਹੀਂ ਗਿਆ ਹਾਂ ਅਤੇ ਮਰਨ ਦਾ ਅਸੀਂ ਚਿੰਤਨ ਕਰੀਏ ਕਿ ਕੱਲ੍ਹ ਮੈਂ ਮਰ ਜਾਵਾਂਗਾ, ਤਾਂ ਇਹ ਤਾਂ ਮੈਨੂੰ ਜਨਮ ਦੇ ਪਹਿਲੇ ਦਿਨ ਤੋਂ ਹੀ ਵਿਚਾਰ ਕਰਨਾ ਪੈਂਦਾ ਕਿ ਕੱਲ ਮੈਂ ਮਰ ਸਕਦਾ ਹਾਂ, ਕਦੀ ਵੀ ਮਰ ਸਕਦਾ ਹਾਂ। ਤਾਂ ਫਿਰ ਮੈਂ ਜਿਉਂ ਹੀ ਨਹੀਂ ਸਕਦਾ। ਲੇਕਿਨ ਨੱਬੇ ਸਾਲ ਮੈਂ ਜਿਉਇਆਂ ਹਾਂ। ਅਤੇ ਜਦੋਂ ਤੱਕ ਮੈਂ ਜਿਉਂ ਰਿਹਾ ਹਾਂ, ਉਦੋਂ ਤੱਕ ਮੈਂ ਸਿਖਾਂਗਾ, ਜ਼ਿਆਦਾ ਤੋਂ ਜ਼ਿਆਦਾ ਜਾਣਾਂਗਾ, ਜ਼ਿਆਦਾ ਤੋਂ ਜ਼ਿਆਦਾ ਜੀਵਾਂਗਾ। ਕਿਉਂਕਿ ਜਦੋਂ ਤੱਕ ਜੀ ਰਿਹਾ ਹਾਂ, ਉਦੋਂ ਤੱਕ ਇਕ-ਇਕ ਪਲ ਦੀ ਪੂਰੀ ਵਰਤੋਂ ਕਰਨੀ ਜ਼ਰੂਰੀ ਹੈ ਕਿ ਮੇਰਾ ਪੂਰਾ ਆਤਮ ਵਿਕਾਸ ਹੋਵੇ। ਅਤੇ ਉਸ ਨੇ ਰਾਮ ਤੀਰਥ ਨੂੰ ਪੁੱਛਿਆ ਕਿ ਤੁਹਾਡੀ ਉਮਰ ਕਿੰਨੀ ਹੈ ? ਰਾਮਤੀਰਥ ਤਾਂ ਸਿਰਫ਼ ਬੱਤੀ ਸਾਲਾਂ ਦੇ ਸਨ। ਉਹ ਬਹੁਤ ਸ਼ਰਮਾਏ ਹੋਣਗੇ ਮਨ ਵਿੱਚ ਅਤੇ ਕਿਹਾ, ਸਿਰਫ਼ ਬੱਤੀ ਸਾਲ। ਤਾਂ ਉਸ ਬੁੱਢੇ ਆਦਮੀ ਨੇ ਜੋ ਕਿਹਾ ਸੀ, ਉਹ ਪੂਰੇ ਭਾਰਤ ਨੂੰ ਸੁਣ ਲੈਣਾ ਚਾਹੀਦਾ ਹੈ। ਅਤੇ ਉਸ ਬੁੱਢੇ ਨੇ ਕਿਹਾ ਸੀ ਤੈਨੂੰ ਦੇਖ ਕੇ ਮੈਂ ਸਮਝਦਾ ਹਾਂ ਕਿ ਤੁਹਾਡੀ ਕੌਮ ਬੁੱਢੀ ਕਿਉਂ ਹੋ ਗਈ ਹੈ ? ਤੁਹਾਡੀ ਪੂਰੀ ਕੌਮ ਤੋਂ ਜੋਬਨ, ਸ਼ਕਤੀ, ਊਰਜਾ ਕਿਉਂ ਚਲੀ ਗਈ ਹੈ ? ਤੁਸੀਂ ਸਿਰਫ਼ ਮੁਰਦੇ ਦੀ ਤਰ੍ਹਾਂ ਜਿਉਂ ਰਹੇ ਹੋ ਧਰਤੀ ਉੱਪਰ, ਕਿਉਂਕਿ ਤੁਸੀਂ ਮੌਤ ਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਵਿਚਾਰ ਕਰਦੇ ਹੋ ਅਤੇ ਜੀਵਨ ਦੇ ਸੰਬੰਧ ਵਿੱਚ ਜ਼ਰਾ ਵੀ ਨਹੀਂ।

39 / 151
Previous
Next