Back ArrowLogo
Info
Profile

ਸ਼ਾਸਤਰ ਭਰੇ ਪਏ ਹਨ, ਜੋ ਨਰਕ ਵਿੱਚ ਕੀ ਹੈ ਅਤੇ ਕਿੱਥੇ ਹੈ—ਕਿ ਪਹਿਲਾ ਨਰਕ ਕਿੱਥੇ ਹੈ, ਦੂਸਰਾ ਨਰਕ ਕਿੱਥੇ ਹੈ, ਸੱਤਵਾਂ ਕਿੱਥੇ ਹੈ, ਉਹ ਸਭ ਦੀ ਤਰਤੀਬਵਾਰ ਸਥਿਤੀ ਦੱਸਦੇ ਹਨ। ਪੂਰੇ ਨਕਸ਼ੇ ਬਣਾਏ ਹਨ। ਸਵਰਗ ਕਿੱਥੇ ਹੈ, ਭੂਗੋਲ ਅਸੀਂ ਖੋਜ ਲਿਆ ਹੈ ਲੇਕਿਨ ਧਰਤੀ ਦੇ ਭੂਗੋਲ ਨੂੰ ਖੋਜਣ ਲਈ ਪੱਛਮ ਦੇ ਲੋਕਾਂ ਦਾ ਸਾਨੂੰ ਇੰਤਜ਼ਾਰ ਕਰਨਾ ਪਿਆ। ਉਹ ਅਸੀਂ ਨਹੀਂ ਖੋਜ ਸਕੇ। ਕਿਉਂਕਿ ਜਿਸ ਧਰਤੀ ਉੱਤੇ ਅਸੀਂ ਜਿਉਂਦੇ ਹਾਂ, ਉਸ ਦੇ ਭੂਗੋਲ ਦੀ ਜਾਣਕਾਰੀ ਦੀ ਅਸੀਂ ਕੋਈ ਚਿੰਤਾ ਨਹੀਂ ਕੀਤੀ, ਲੇਕਿਨ ਜਿਨ੍ਹਾਂ ਸਵਰਗਾਂ ਅਤੇ ਨਰਕਾਂ ਦਾ ਸਾਨੂੰ ਕੋਈ ਸੰਬੰਧ ਨਹੀਂ ਹੈ, ਉਹਨਾਂ ਦੀ ਅਸੀਂ ਇਸ ਸੰਬੰਧ ਵਿੱਚ ਪੂਰੀ ਜਾਣਕਾਰੀ ਕਰ ਲਈ ਹੈ। ਅਸੀਂ ਇੰਨੇ ਵਿਸਥਾਰ ਵਿੱਚ ਵਿਆਖਿਆ ਕੀਤੀ ਹੈ ਕਿ ਜੇਕਰ ਕੋਈ ਪੜ੍ਹੇਗਾ ਤਾਂ ਇਹ ਨਹੀਂ ਕਹਿ ਸਕਦਾ ਕਿ ਇਹ ਕੋਈ ਕਾਲਪਨਿਕ ਲੋਕਾਂ ਨੇ ਲਿਖਿਆ ਹੋਵੇਗਾ। ਇਕ-ਇਕ ਇੰਚ ਅਸੀਂ ਇਤਜ਼ਾਮ ਕਰ ਦਿੱਤਾ ਹੈ ਕਿ ਉੱਥੇ ਕਿਹੋ-ਜਿਹਾ ਨਰਕ ਹੈ, ਕਿੰਨੀ ਅੱਗ ਬਲਦੀ ਹੈ, ਕਿੰਨੇ ਕੜਾਹੇ ਬਲਦੇ ਹਨ, ਕਿੰਨੇ ਰਾਖ਼ਸ਼ ਹਨ ਅਤੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਮਚਾਉਂਦੇ ਹਨ ਅਤੇ ਹੋਰ ਕੀ ਕਰਦੇ ਹਨ। ਸਵਰਗ ਵਿੱਚ ਕੀ ਹੈ, ਉਹ ਅਸੀਂ ਇਤਜ਼ਾਮ ਕਰ ਲਿਆ ਹੈ, ਲੇਕਿਨ ਇਸ ਜ਼ਮੀਨ ਉੱਪਰ ਕੀ ਹੈ ? ਇਸ ਜ਼ਮੀਨ ਦੀ ਅਸੀਂ ਕੋਈ ਚਿੰਤਾ ਨਹੀਂ ਕੀਤੀ, ਕਿਉਂਕਿ ਇਹ ਜ਼ਮੀਨ ਤਾਂ ਇਕ ਆਰਾਮ-ਘਰ ਹੈ, ਮਰ ਜਾਣਾ ਹੈ ਇੱਥੋਂ ਤਾਂ ਜਲਦੀ। ਇਸ ਦੀ ਚਿੰਤਾ ਕਰਨ ਦੀ ਕੀ ਜ਼ਰੂਰਤ ਹੈ? ਜੀਵਨ ਅਧਾਰਮਿਕ ਹੈ, ਕਿਉਂਕਿ ਜੀਵਨ ਦੀ ਚਿੰਤਾ ਅਸੀਂ ਨਹੀਂ ਕੀਤੀ। ਜੀਵਨ ਧਾਰਮਿਕ ਨਹੀਂ ਹੋ ਸਕਦਾ ਜਦ ਤਕ ਧਰਮ ਇਸ ਜੀਵਨ ਦੇ ਸੰਬੰਧ ਵਿਚ ਵਿਚਾਰ ਕਰੇ, ਇਸ ਜੀਵਨ ਨੂੰ ਸੇਧ ਦੇਵੇ, ਇਸ ਜੀਵਨ ਨੂੰ ਵਿਗਿਆਨਕ ਬਣਾਵੇ—ਜਦੋਂ ਤਕ ਇਹ ਨਹੀਂ ਹੋਵੇਗਾ, ਉਦੋਂ ਤੱਕ ਜੀਵਨ ਧਾਰਮਿਕ ਨਹੀਂ ਹੋ ਸਕਦਾ।

ਪਹਿਲੀ ਗੱਲ ਹੈ : ਪਰਲੋਕ ਦੇ ਸੰਬੰਧ ਵਿੱਚ ਜ਼ਿਆਦਾ ਵਿਚਾਰ ਨੇ ਭਾਰਤ ਨੂੰ ਅਧਾਰਮਿਕ ਹੋਣ ਵਿੱਚ ਸਹਾਇਤਾ ਕੀਤੀ, ਧਾਰਮਿਕ ਹੋਣ ਵਿੱਚ ਭੋਰਾ ਵੀ ਨਹੀਂ। ਸੋਚਿਆ ਸ਼ਾਇਦ ਅਸੀਂ ਇਹੀ ਸੀ ਕਿ ਪਰਲੋਕ ਦਾ ਇਹ ਡਰ ਸ਼ਾਇਦ ਲੋਕਾਂ ਨੂੰ ਧਾਰਮਿਕ ਬਣਾ ਦੇਵੇਗਾ। ਸੋਚਿਆ ਸ਼ਾਇਦ ਅਸੀਂ ਇਹੀ ਸੀ ਕਿ ਪਰਲੋਕ ਦੀ ਚਿੰਤਾ ਲੋਕਾਂ ਨੂੰ ਅਧਾਰਮਿਕ ਨਹੀਂ ਹੋਣ ਦੇਵੇਗੀ, ਲੇਕਿਨ ਹੋਇਆ ਉਲਟਾ ਹੋਇਆ ਇਹ ਕਿ ਪਰਲੋਕ ਇੰਨਾ ਦੂਰ ਲੱਗਿਆ ਕਿ ਉਸ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਉਸ ਨਾਲ ਕੋਈ ਨਾਤਾ ਨਹੀਂ ਹੈ। ਸਾਡਾ ਨਾਤਾ ਹੈ ਇਸ ਜੀਵਨ ਨਾਲ ਅਤੇ ਇਸ ਜੀਵਨ ਨੂੰ ਕਿਵੇਂ ਜਿਉਂਇਆ ਜਾਵੇ, ਇਸ ਜੀਵਨ ਦੀ ਕਲਾ ਕੀ ਹੈ, ਉਹ ਸਿਖਾਉਣ ਵਾਲਾ ਸਾਨੂੰ ਕੋਈ ਵੀ ਨਹੀਂ ਸੀ। ਧਰਮ ਸਾਨੂੰ ਸਿਖਾਉਂਦਾ ਸੀ ਕਿ ਜੀਵਨ ਨੂੰ ਕਿਵੇਂ ਛੱਡਿਆ ਜਾਵੇ। ਜੀਵਨ ਕਿਵੇਂ ਜਿਉਂਇਆ ਜਾਵੇ, ਇਹ ਦੱਸਣ ਵਾਲਾ ਧਰਮ ਨਹੀਂ ਸੀ।

40 / 151
Previous
Next