Back ArrowLogo
Info
Profile

ਮੀਲ ਦਾ ਲੰਬਾ ਰਸਤਾ ਹੈ, ਤੇਰੇ ਦੀਵੇ ਤੋਂ ਤਾਂ ਇਕ ਕਦਮ ਵੀ ਰੋਸ਼ਨੀ ਨਹੀਂ ਪੈਂਦੀ। ਉਸ ਬੁੱਢੇ ਨੇ ਕਿਹਾ : ਪਾਗ਼ਲ, ਇਕ ਕਦਮ ਤੋਂ ਵਧ ਕਦੇ ਕੋਈ ਚੱਲ ਸਕਿਐ ? ਇਕ ਕਦਮ ਤੋਂ ਵਧ ਮੈਂ ਚੱਲ ਵੀ ਨਹੀਂ ਸਕਦਾ, ਰੋਸ਼ਨੀ ਚਾਹੇ ਹਜ਼ਾਰ ਮੀਲ ਵੀ ਪੈਂਦੀ ਰਹੇ। ਅਤੇ ਜਦੋਂ ਤੱਕ ਮੈਂ ਇਕ ਕਦਮ ਚਲਦਾ ਹਾਂ, ਉੱਦੋਂ ਤੱਕ ਰੋਸ਼ਨੀ ਇਕ ਕਦਮ ਅੱਗੇ ਵਧ ਜਾਂਦੀ ਹੈ । ਦਸ ਮੀਲ ਕੀ ਹੈ, ਮੈਂ ਦਸ ਹਜ਼ਾਰ ਮੀਲ ਪਾਰ ਕਰ ਲਵਾਂਗਾ। ਉੱਠ ਆ, ਤੂੰ ਕਿਉਂ ਬੈਠਾ ਹੈਂ ? ਤੇਰੇ ਕੋਲ ਤਾਂ ਚੰਗੀ ਲਾਲਟੈਨ ਹੈ। ਇਕ ਕਦਮ ਤੂੰ ਅੱਗੇ ਚੱਲੇਂਗਾ, ਰੋਸ਼ਨੀ ਉੱਨੀ ਅੱਗੇ ਵਧ ਜਾਵੇਗੀ।

ਜ਼ਿੰਦਗੀ ਵਿੱਚ, ਜੇਕਰ ਕੋਈ ਪੂਰਾ ਹਿਸਾਬ ਪਹਿਲਾਂ ਹੀ ਲਗਾ ਲਵੇ ਤਾਂ ਉਹ ਉੱਥੇ ਹੀ ਬੈਠ ਜਾਵੇਗਾ, ਉੱਥੇ ਹੀ ਡਰ ਜਾਵੇਗਾ ਅਤੇ ਖ਼ਤਮ ਹੋ ਜਾਵੇਗਾ। ਜ਼ਿੰਦਗੀ ਵਿੱਚ ਇਕ-ਇਕ ਕਦਮ ਦਾ ਹਿਸਾਬ ਲਾਉਣ ਵਾਲੇ ਲੋਕ ਹਜ਼ਾਰਾਂ ਮੀਲ ਚੱਲ ਜਾਂਦੇ ਹਨ ਅਤੇ ਹਜ਼ਾਰਾਂ ਮੀਲਾਂ ਦਾ ਹਿਸਾਬ ਲਾਉਣ ਵਾਲੇ ਲੋਕ ਇਕ ਕਦਮ ਵੀ ਨਹੀਂ ਉਠਾਉਂਦੇ, ਡਰਦੇ ਮਾਰੇ ਉੱਥੇ ਹੀ ਬੈਠੇ ਰਹਿ ਜਾਂਦੇ ਹਨ।

ਮੈਂ ਤੁਹਾਨੂੰ ਕਹਾਂਗਾ, ਇਸ ਦੀ ਫ਼ਿਕਰ ਨਾ ਕਰੋ। ਹਿਸਾਬ ਬਹੁਤ ਲੰਬਾ ਹੈ। ਚਿੰਤਾ ਦੀ ਗੱਲ ਨਹੀਂ ਹੈ। ਤੁਸੀਂ ਇਹ ਤਾਂ ਸੋਚੋ ਹੀ ਨਾ ਕਿ ਇਕ ਕਰੋੜ ਤਾਂ ਬਹੁਤ ਹੁੰਦੇ ਹਨ। ਅਤੇ ਇਹ ਵੀ ਨਾ ਸੋਚੇ, ਜਿਸ ਤਰ੍ਹਾਂ ਦੁਰਲਭਜੀ ਭਾਈ ਨੇ ਕਿਹਾ ਹੈ ਕਿ ਇਕ-ਇਕ ਲੱਖ ਰੁਪਈਆ ਸੌ ਲੋਕ ਦੇ ਦੇਣ, ਇਕ-ਇਕ ਲੱਖ ਰੁਪਈਆ ਦੇਣ ਵਾਲੇ ਸੌ ਲੋਕ ਨਹੀਂ ਲੱਭੇ ਜਾ ਸਕਦੇ, ਲੇਕਿਨ ਇਕ-ਇਕ ਰੁਪਿਆ ਦੇਣ ਵਾਲੇ ਇਕ ਕਰੌੜ ਲੋਕ ਅੱਜ ਹੀ ਲੱਭ ਜਾ ਸਕਦੇ ਹਨ। ਇਕ-ਇਕ ਲੱਖ ਦੀ ਗੱਲ ਹੀ ਨਾ ਸੋਚੋ, ਇਕ-ਇਕ ਰੁਪਏ ਦੀ ਗੱਲ ਸੋਚੋ। ਇਕ-ਇਕ ਕਦਮ ਦੀ ਗੱਲ ਸੋਚੋ, ਦਸ ਮੀਲ ਦੀ ਗੱਲ ਕਿਉਂ ਸੋਚੀਏ? ਇਸ ਵਿੱਚ ਤਾਂ ਚਿੰਤਾ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਕ-ਇਕ ਰੁਪਈਆ ਦੇਣ ਵਾਲੇ ਇਕ ਕਰੋੜ ਲੋਕ ਲੱਭ ਲੈਣਾ ਇੰਨਾ ਸੌਖਾ ਹੈ, ਇਨਾ ਸੌਖਾ ਹੈ ਕਿ ਤੁਹਾਡੇ ਤੋਂ ਨਾ ਹੋ ਸਕੇ ਤਾਂ ਮੈਨੂੰ ਕਹਿ ਦੇਣਾ, ਉਹ ਵੀ ਮੈਂ ਕਰ ਦੇਵਾਂਗਾ। ਉਸ ਵਿੱਚ ਕੋਈ ਬਹੁਤ ਚਿੰਤਾ ਦੀ ਗੱਲ ਨਹੀਂ ਹੈ। ਉਸ ਵਿੱਚ ਕੋਈ ਬਹੁਤ ਘਬਰਾਉਣ ਦੀ ਗੱਲ ਨਹੀਂ ਹੈ। ਇਕ-ਇਕ ਲੱਖ ਰੁਪਏ ਦਾ ਤਾਂ ਮੈਂ ਵਾਅਦਾ ਨਹੀਂ ਕਰ ਸਕਦਾ, ਇਕ-ਇਕ ਰੁਪਏ ਵਾਲਿਆਂ ਦਾ ਵਾਅਦਾ ਕਰ ਸਕਦਾ ਹਾਂ, ਇਸ ਵਿੱਚ ਕੀ ਮੁਸ਼ਕਲ ਹੈ ? ਇਸ ਲਈ ਬਹੁਤਾ ਇਸ ਵਿਚਾਰ ਵਿੱਚ ਨਾ ਪਵੋ ਕਿ ਇੰਨਾ ਕਿਵੇਂ ਹੋਵੇਗਾ। ਇੰਨਾ ਤਾਂ ਕੋਈ ਮੁਸ਼ਕਲ ਨਹੀਂ ਹੈ।

ਅਤੇ ਇਸ ਮੁਲਕ ਵਿੱਚ, ਜਿੱਥੇ ਕਿ ਭਿਖਾਰੀਆਂ ਦਾ ਬੜਾ ਰਿਵਾਜ ਹੈ। ਅਤੇ ਤੁਸੀਂ ਨਾ ਕਰ ਸਕੇ ਤਾਂ ਮੈਂ ਭਿਖਾਰੀ ਬਣ ਸਕਦਾ ਹਾਂ। ਇਸ ਵਿੱਚ ਕੋਈ ਮੁਸ਼ਕਲ ਨਹੀਂ ਹੈ। ਇੱਥੇ ਮਹਾਂਵੀਰ ਭਿਖਾਰੀ ਹੈ, ਇੱਥੇ ਬੁੱਧ ਭਿਖਾਰੀ ਹੈ, ਇੱਥੇ ਗਾਂਧੀ ਭਿਖਾਰੀ ਹੈ—ਇੱਥੇ ਕੋਈ ਤਕਲੀਫ਼ ਨਹੀਂ ਹੈ ਭਿਖਾਰੀ ਹੋਣ ਵਿੱਚ, ਇੱਥੇ ਤਾਂ ਰਾਜਾ ਹੋਣ ਵਿੱਚ ਬੜੀ ਤਕਲੀਫ਼ ਹੈ। ਇੱਥੇ ਰਾਜਾ ਹੋਣਾ ਬਹੁਤ ਨਿੰਦਾਯੋਗ ਹੈ, ਬਹੁਤ ਬੁਰਾ ਹੈ। ਇੱਥੇ ਭਿਖਾਰੀ ਹੋਣਾ ਤਾਂ ਇਨੇ ਵੱਡੇ ਆਦਰ ਦੀ ਗੱਲ ਹੈ ਕਿ ਜਿਸ ਦਾ ਕੋਈ ਹਿਸਾਬ ਨਹੀਂ।

4 / 151
Previous
Next