ਗਾਂਧੀ ਦੇਹਰਾਦੂਨ ਵਿੱਚ ਸਨ ਇਕ ਵਾਰੀ । ਰਾਤ ਨੂੰ ਜਦੋਂ ਸਭਾ ਖ਼ਤਮ ਹੋਈ ਤਾਂ ਉਹਨਾਂ ਨੇ ਕਿਹਾ, ਕੋਈ ਵੀ ਆਦਮੀ ਬਿਨਾਂ ਦਿੱਤੇ ਨਹੀਂ ਜਾਵੇਗਾ, ਕੁਝ ਨਾ ਕੁਝ ਦੇ ਕੇ ਜਾਵੇਗਾ। ਅਤੇ ਉਹ ਦੋਵੇਂ ਹੱਥ ਲੈ ਕੇ ਭੀੜ ਵਿੱਚ ਉੱਤਰ ਗਏ ਅਤੇ ਕਿਹਾ, ਕੋਈ ਵੀ, ਜਿਸ ਦੇ ਸਾਹਮਣੇ ਮੇਰਾ ਹੱਥ ਜਾਂਦਾ ਹੈ, ਉਹ ਕੁਝ-ਨਾ-ਕੁਝ ਦੇਵੇ। ਤਾਂ ਜਿਸ ਤੋਂ ਜੋ ਹੋ ਸਕਿਆ, ਜਿਸ ਦੇ ਕੋਲ ਜੋ ਸੀ, ਦਿੱਤਾ। ਹੱਥ ਭਰ ਗਿਆ। ਗਾਂਧੀ ਉਸ ਨੂੰ ਉੱਥੇ ਹੀ ਜ਼ਮੀਨ 'ਤੇ ਸੁੱਟ ਦਿੰਦੇ ਅਤੇ ਫਿਰ ਹੱਥ ਖ਼ਾਲੀ ਕਰ ਲੈਂਦੇ। ਉਹ ਕਹਿ ਦਿੰਦੇ, ਮੇਰੀ ਸੰਪੱਤੀ ਜੋ ਪਈ ਹੈ, ਲੋਕ ਖਿਆਲ ਰੱਖਣ, ਕਿਤੇ ਇੱਧਰ-ਉੱਧਰ ਗੜਬੜ ਨਾ ਹੋ ਜਾਵੇ। ਉਸ ਭੀੜ ਵਿੱਚ ਪੰਝੀ ਸੌ ਵਾਰੀ ਹੱਥ ਭਰਿਆ ਅਤੇ ਉਸ ਨੂੰ ਉਹਨਾਂ ਨੇ ਜ਼ਮੀਨ 'ਤੇ ਸੁੱਟ ਦਿੱਤਾ। ਫਿਰ ਉਹ ਤਾਂ ਸੁੱਟ ਕੇ ਚੱਲੇ ਗਏ ਅਤੇ ਵਰਕਰਾਂ ਨੂੰ ਕਹਿ ਗਏ ਕਿ ਜ਼ਮੀਨ ਤੋਂ ਇਕੱਠੇ ਕਰ ਲੈਣ। ਮਹਾਂਵੀਰ ਤਿਆਗੀ ਉਹਨਾਂ ਵਰਕਰਾਂ ਵਿੱਚੋਂ ਇਕ ਸਨ। ਉਹ ਇਕੱਠੇ-ਕੁਠੇ ਕਰ ਲਿਆਏ। ਬਹੁਤ ਸਾਰੇ ਰੁਪਈਏ ਸਨ, ਬਹੁਤ ਸਾਰੇ ਗਹਿਣੇ ਸਨ, ਰਾਤ ਦਾ ਇਕ ਵੱਜ ਗਿਆ ਸੀ ਉਹ ਸਭ ਇਕੱਠਾ ਕਰਨ ਵਿੱਚ। ਲੋਕਾਂ ਦੇ ਪੈਰਾਂ ਵਿੱਚ ਇੱਧਰ- ਉੱਧਰ ਹੋ ਗਿਆ, ਉਹ ਸਭ ਜ਼ਮੀਨ 'ਤੇ ਸੁੱਟ ਗਏ ਸਨ ਉਹਨਾਂ ਨੂੰ। ਰਾਤ ਨੂੰ ਸਾਰਾ ਹਿਸਾਬ ਹੋਇਆ। ਉੱਥੇ ਪਹੁੰਚੇ ਤਾਂ ਦੇਖਿਆ ਗਾਂਧੀ ਜਾਗ ਰਹੇ ਹਨ। ਉਹਨਾਂ ਨੇ ਕਿਹਾ, ਸਾਰਾ ਹਿਸਾਬ ਲੈ ਆਏ ? ਇੰਨੇ ਹਜ਼ਾਰ ਰੁਪਏ ਹੋਏ ਸਨ.....। ਇਹ-ਇਹ ਇੰਨਾ ਹੋਇਆ ਹੈ।
ਇਕ ਔਰਤ ਦੇ ਕੰਨ ਦਾ ਇਕ ਹੀ ਬੁੰਦਾ ਸੀ। ਗਾਂਧੀ ਨੇ ਕਿਹਾ, ਦੂਸਰਾ ਕਿੱਥੇ ਹੈ ? ਕੋਈ ਔਰਤ ਮੈਨੂੰ ਇਕ ਬੁੰਦਾ ਦੇਵੇਗੀ, ਇਹ ਤੁਸੀਂ ਸੋਚ ਸਕਦੇ ਹੋ ? ਤੁਸੀਂ ਵਾਪਿਸ ਜਾਉ, ਇਕ ਬੁੰਦਾ ਹੋਰ ਹੋਣਾ ਚਾਹੀਦੈ, ਕਿਉਂਕਿ ਮੈਂ ਮੰਗਣ ਖੜਾ ਹੋ ਜਾਵਾਂ ਤਾਂ ਕੋਈ ਔਰਤ ਅਜਿਹੀ ਹੋ ਸਕਦੀ ਹੈ ਕਿ ਉਹ ਇਕ ਕੰਨ ਦਾ ਬੁੰਦਾ ਦੇ ਦੋਵੇ ਅਤੇ ਇਕ ਘਰ ਲੈ ਜਾਵੇ ? ਇਹ ਸੰਭਵ ਨਹੀਂ ਹੈ। ਇਸ ਵਿੱਚ ਗ਼ਲਤੀ ਤੁਹਾਡੀ ਹੋਵੇਗੀ। ਤੁਸੀਂ ਜਾਉ, ਦੂਸਰਾ ਬੁੰਦਾ ਉੱਥੇ ਹੋਣਾ ਚਾਹੀਦੇ।
ਮਹਾਂਵੀਰ ਤਿਆਗੀ ਨੇ ਪਿੱਛੋਂ ਕਿਹਾ, ਅਸੀਂ ਇੰਨੇ ਘਬਰਾਏ ਕਿ ਇਹ ਬੁੱਢਾ ਆਦਮੀ ਹੈ ਕਿਹੋ-ਜਿਹਾ। ਇਕ ਤਾਂ ਉੱਥੇ ਸੁੱਟ ਦਿੱਤਾ, ਇਹ ਸਭ ਗੜਬੜ ਕੀਤੀ ਅਤੇ ਅਸੀਂ ਇੰਨੀ ਰਾਤ ਗਏ ਇਕੱਠਾ ਕਰਕੇ ਲਿਆਏ ਹਾਂ ਹਨੇਰੇ ਵਿੱਚ, ਅਤੇ ਕਹਿੰਦਾ ਹੈ ਕਿ ਇਕ ਬੁੰਦਾ ਇਸ ਵਿੱਚ ਘਟ ਹੈ। ਵਾਪਿਸ ਗਏ। ਉੱਥੇ ਉਹ ਹੈਰਾਨ ਹੋਏ, ਇਕ ਬੁੰਦਾ ਹੀ ਨਹੀਂ, ਸਗੋਂ ਹੋਰ ਕੁਝ ਗਹਿਣੇ ਵੀ ਮਿਲੇ! ਉਹ ਬੁੰਦਾ ਮਿਲ ਗਿਆ। ਗਾਂਧੀ ਨੇ ਕਿਹਾ, ਮੈਂ ਮੰਨ ਹੀ ਨਹੀਂ ਸਕਦਾ ਸੀ ਕਿ ਇਸ ਮੁਲਕ ਵਿੱਚ ਮੈਂ ਮੰਗਣ ਜਾਵਾਂ ਤਾਂ ਇਕ ਬੁੰਦਾ ਕੋਈ ਦੇਵੇ; ਅਤੇ ਇਹ ਕਮੀ ਸੀ। ਇਹ ਤੁਸੀਂ ਹੋਰ ਵੀ ਲੈ ਆਏ, ਕੱਲ੍ਹ ਸਵੇਰੇ ਹੋਰ ਦੇਖ ਲੈਣਾ ਗ਼ੌਰ ਨਾਲ, ਉੱਥੇ ਕੁਝ ਹੋਰ ਵੀ....।
ਤਾਂ ਜਿਸ ਮੁਲਕ ਵਿੱਚ ਮੰਗਣ ਵਾਲਿਆਂ ਦੀ ਬਹੁਤ ਵੱਡੀ ਪਰੰਪਰਾ ਹੋਵੇ....। ਅਤੇ ਇਸ ਮੁਲਕ ਦਾ ਬੜਾ ਅਨੰਦ ਹੈ, ਉਹ ਇਹ ਹੈ ਕਿ ਇੱਥੇ ਮੰਗਣ ਵਾਲਾ