ਆਤਮਾ ਦੇ ਕਿਤੇ, ਲੇਕਿਨ ਆਤਮਾ ਬਿਨਾਂ ਸਰੀਰ ਦੇ ਨਹੀਂ ਮਿਲਦੀ। ਸਰੀਰ ਅਧਾਰ ਹੈ, ਉਸ ਅਧਾਰ ਉੱਪਰ ਹੀ ਆਤਮਾ ਪ੍ਰਗਟ ਹੁੰਦੀ ਹੈ। ਉਹ ਮੀਡੀਅਮ ਹੈ, ਉਹ ਮਾਧਿਅਮ ਹੈ। ਇਸ ਮਾਧਿਅਮ ਨੂੰ ਇਨਕਾਰ ਜਿਨ੍ਹਾਂ ਲੋਕਾਂ ਨੇ ਕਰ ਦਿੱਤਾ, ਉਹਨਾਂ ਨੇ ਇਸ ਮਾਧਿਅਮ ਨੂੰ ਬਦਲਣ ਦਾ, ਇਸ ਮਾਧਿਅਮ ਨੂੰ ਸੁੰਦਰ ਬਣਾਉਣ ਦਾ, ਇਸ ਮਾਧਿਅਮ ਨੂੰ ਜ਼ਿਆਦਾ ਸੱਚ ਦੇ ਨੇੜੇ ਲੈ ਜਾਣ ਦਾ ਸਾਰਾ ਉਪਾਅ ਛੱਡ ਦਿੱਤਾ। ਸਰੀਰ ਦਾ ਇਕ ਵਿਰੋਧ ਪੈਦਾ ਹੋਇਆ। ਇਕ ਦੁਸ਼ਮਣੀ ਪੈਦਾ ਹੋਈ। ਅਸੀਂ ਸਰੀਰ ਦੇ ਦੁਸ਼ਮਣ ਹੋ ਗਏ, ਅਤੇ ਸਰੀਰ ਨੂੰ ਜਿੰਨਾ ਸਤਾਉਣ ਵਿੱਚ ਅਸੀਂ ਸਫ਼ਲ ਹੋ ਸਕੇ, ਅਸੀਂ ਸਮਝਣ ਲੱਗੇ ਕਿ ਉੱਨੇ ਅਸੀਂ ਧਾਰਮਿਕ ਹਾਂ।
ਸਾਡੀ ਸਾਰੀ ਤਪੱਸਿਆ ਸਰੀਰ ਨੂੰ ਸਤਾਉਣ ਦੀਆਂ ਅਨੇਕ-ਅਨੇਕ ਯੋਜਨਾਵਾਂ ਤੋਂ ਇਲਾਵਾ ਹੋਰ ਕੀ ਹੈ ? ਜਿਸ ਨੂੰ ਅਸੀਂ ਤਪ ਕਹਿੰਦੇ ਹਾਂ, ਜਿਸ ਨੂੰ ਅਸੀਂ ਤਿਆਗ ਕਹਿੰਦੇ ਹਾਂ, ਉਹ ਸਰੀਰ ਦੀ ਦੁਸ਼ਮਣੀ ਦੇ ਇਲਾਵਾ ਹੋਰ ਕੀ ਹੈ ? ਹੌਲੀ-ਹੌਲੀ ਇਹ ਖ਼ਿਆਲ ਪੈਦਾ ਹੋ ਗਿਆ ਹੈ ਕਿ ਜੋ ਆਦਮੀ ਸਰੀਰ ਨੂੰ ਜਿੰਨਾ ਤੋੜਦਾ ਹੈ, ਜਿੰਨਾ ਨਸ਼ਟ ਕਰਦਾ ਹੈ, ਜਿੰਨਾ ਦਬਾਉਂਦਾ ਹੈ, ਓਨਾ ਹੀ ਅਧਿਆਤਮਕ ਹੈ।
ਸਰੀਰ ਨੂੰ ਤੋੜਨ ਅਤੇ ਨਸ਼ਟ ਕਰਨ ਵਾਲਾ ਆਦਮੀ ਪਾਗ਼ਲ ਹੋ ਸਕਦਾ ਹੈ, ਅਧਿਆਤਮਕ ਨਹੀਂ, ਕਿਉਂਕਿ ਆਤਮਾ ਸਰੀਰ ਦੀ ਜ਼ਰੂਰਤ ਹੁੰਦੀ ਹੈ। ਉਸ ਆਤਮਾ ਦੇ ਅਨੁਭਵ ਦੇ ਲਈ ਵੀ ਇਕ ਜਿਹੇ ਸੰਸਾਰ ਦੀ ਜ਼ਰੂਰਤ ਹੈ, ਜਿਸ ਨੂੰ ਭੁੱਲਿਆ ਜਾ ਸਕੇ।
ਕੀ ਤੁਹਾਨੂੰ ਪਤਾ ਹੈ, ਦੁੱਖੀ ਸਰੀਰ ਨੂੰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ! ਪੈਰ ਵਿੱਚ ਦਰਦ ਹੁੰਦਾ ਹੈ ਤਾਂ ਪੈਰ ਦਾ ਪਤਾ ਲੱਗਦਾ ਹੈ। ਦਰਦ ਨਹੀਂ ਹੁੰਦਾ ਤਾਂ ਪੈਰ ਦਾ ਕੋਈ ਪਤਾ ਨਹੀਂ ਲੱਗਦਾ! ਸਿਰ ਵਿੱਚ ਦਰਦ ਹੁੰਦਾ ਹੈ ਤਾਂ ਸਿਰ ਦਾ ਪਤਾ ਲੱਗਦਾ ਹੈ। ਦਰਦ ਨਹੀਂ ਹੁੰਦਾ ਤਾਂ ਸਿਰ ਦਾ ਕੋਈ ਵੀ ਪਤਾ ਨਹੀਂ ਲੱਗਦਾ। ਸਿਹਤ ਦੀ ਪ੍ਰੀਭਾਸ਼ਾ ਵੀ ਇਹੀ ਹੈ ਕਿ ਜਿਸ ਆਦਮੀ ਨੂੰ ਆਪਣੇ ਪੂਰੇ ਸਰੀਰ ਦਾ ਕੋਈ ਪਤਾ ਨਹੀਂ ਲੱਗਦਾ, ਉਹ ਆਦਮੀ ਸਿਹਤਮੰਦ ਹੈ, ਉਹ ਆਦਮੀ ਹੈਲਦੀ ਹੈ। ਜਿਸ ਆਦਮੀ ਨੂੰ ਸਰੀਰ ਦੇ ਕਿਸੇ ਵੀ ਅੰਗ ਦਾ ਗਿਆਨ ਹੁੰਦਾ ਹੈ, ਪਤਾ ਲੱਗਦਾ ਹੈ, ਉਹ ਆਦਮੀ ਉਸ ਅੰਗ ਵਿੱਚ ਬੀਮਾਰ ਹੈ।
ਸਰੀਰ ਸਿਹਤਮੰਦ ਹੋਵੇ ਤਾਂ ਸਰੀਰ ਨੂੰ ਭੁੱਲਿਆ ਜਾ ਸਕਦਾ ਹੈ; ਅਤੇ ਸਰੀਰ ਭੁੱਲਿਆ ਜਾ ਸਕੇ ਤਾਂ ਆਤਮਾ ਦੀ ਖੋਜ ਕੀਤੀ ਜਾ ਸਕਦੀ ਹੈ। ਲੇਕਿਨ ਅਸੀਂ ਜੋ ਢੰਗ ਈਜਾਦ ਕੀਤੇ, ਉਸ ਵਿੱਚ ਸਰੀਰ ਨੂੰ ਕਸ਼ਟ ਦੇਣ ਨੂੰ ਅਸੀਂ ਅਧਿਆਤਮ ਦਾ ਰਸਤਾ ਸਮਝਿਆ ਹੈ।
ਸਰੀਰ ਨੂੰ ਕਸ਼ਟ ਦੇਣ ਵਾਲੇ ਲੋਕ ਸਰੀਰ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਕਸ਼ਟ ਦੇ ਕੇ ਸਰੀਰ ਨੂੰ ਭੁੱਲਿਆ ਨਹੀਂ ਜਾ ਸਕਦਾ। ਕਸ਼ਟ ਦੇਣ ਨਾਲ ਸਰੀਰ ਹੋਰ