ਯਾਦ ਆਉਂਦਾ ਹੈ। ਤੁਸੀਂ ਠੀਕ ਤਰ੍ਹਾਂ ਖਾਣਾ ਖਾ ਲਿਆ ਹੈ ਤਾਂ ਪੇਟ ਦੀ ਤੁਹਾਨੂੰ ਕੋਈ ਯਾਦ ਨਹੀਂ ਆਵੇਗੀ ਅਤੇ ਤੁਸੀਂ ਵਰਤ ਵਿੱਚ ਰਹਿ ਗਏ ਹੋ ਤਾਂ ਪੇਟ ਦੀ ਚੌਵੀ ਘੰਟੇ ਯਾਦ ਆਉਂਦੀ ਰਹੇਗੀ। ਪੇਟ ਪੀੜ ਵਿੱਚ ਹੈ; ਪੀੜ ਖ਼ਬਰ ਦੇ ਰਹੀ ਹੈ।
ਜੀਵਨ ਦੇ ਨਿਯਮ ਦਾ ਹਿੱਸਾ ਇਹ ਹੈ ਕਿ ਸਰੀਰ ਕਿਤੇ ਕਸ਼ਟ ਵਿੱਚ ਹੋਵੇ ਤਾਂ ਤੁਹਾਨੂੰ ਖ਼ਬਰ ਦੇਵੇ। ਕਿਉਂਕਿ ਇਹ ਜੇਕਰ ਖ਼ਬਰ ਨਹੀਂ ਦੇਵੇਗਾ ਤਾਂ ਉਸ ਦੇ ਕਸ਼ਟ ਨੂੰ ਦੂਰ ਕਰਨ ਦਾ ਫਿਰ ਕੋਈ ਰਸਤਾ ਨਾ ਰਿਹਾ।
ਸੰਸਕ੍ਰਿਤ ਵਿੱਚ ਤਾਂ 'ਵੇਦਨਾ' ਦੇ ਦੋ ਅਰਥ ਹੁੰਦੇ ਹਨ। ਵੇਦਨਾ ਦਾ ਅਰਥ ਦੁੱਖ ਵੀ ਹੁੰਦਾ ਹੈ, 'ਵੇਦਨਾ' ਦਾ ਅਰਥ ਬੋਧ ਵੀ ਹੁੰਦਾ ਹੈ। ਇਸ ਲਈ 'ਵੇਦ' ਜਿਸ ਸਬਦ ਤੋਂ ਬਣਿਆ, 'ਵੇਦਨਾ' ਉਸੇ ਤੋਂ ਬਣੀ। 'ਵੇਦਨਾ' ਦਾ ਅਰਥ ਹੈ ਦੁੱਖ ਅਤੇ ਵੇਦਨਾ ਦਾ ਅਰਥ ਹੈ ਬੋਧ। ਦੁੱਖ ਦਾ ਬੋਧ ਹੁੰਦਾ ਕੀ ਹੈ।
ਤਾਂ ਜਿੰਨਾ ਆਦਮੀ ਆਪਣੇ ਸਰੀਰ ਨੂੰ ਕਸ਼ਟ ਦੇਵੇਗਾ, ਓਨਾ ਸਰੀਰ ਦਾ ਜ਼ਿਆਦਾ ਪਤਾ ਲੱਗੇਗਾ। ਸਰੀਰ ਨੂੰ ਕਸ਼ਟ ਦੇਣ ਵਾਲੇ ਲੋਕ ਇਕਦਮ ਸਰੀਰ ਨੂੰ ਹੀ ਅਨੁਭਵ ਕਰਦੇ ਰਹਿੰਦੇ ਹਨ, ਆਤਮਾ ਦਾ ਉਹਨਾਂ ਨੂੰ ਕਦੀ ਕੋਈ ਪਤਾ ਨਹੀਂ ਲੱਗਦਾ।
ਲੇਕਿਨ ਅਸੀਂ ਹਜ਼ਾਰਾਂ ਸਾਲਾਂ ਵਿੱਚ ਇਕ ਧਾਰਾ ਵਿਕਸਤ ਕੀਤੀ ਸਰੀਰ ਦੀ ਦੁਸ਼ਮਣੀ ਦੀ, ਅਤੇ ਸਰੀਰ ਦੇ ਦੁਸ਼ਮਣ ਸਾਨੂੰ ਅਧਿਆਤਮਕ ਲੱਗਣ ਲੱਗੇ। ਇਸ ਲਈ ਜੋ ਆਦਮੀ ਆਪਣੇ ਸਰੀਰ ਨੂੰ ਕਸ਼ਟ ਦੇਣ ਵਿੱਚ ਜਿੰਨਾ ਮੋਹਰੀ ਹੋ ਸਕਦਾ ਸੀ। ਕੰਡਿਆਂ ਉੱਪਰ ਪੈ ਜਾਏ ਕੋਈ ਆਦਮੀ, ਤਾਂ ਉਹ ਮਹਾਂ ਤਿਆਗੀ ਲੱਗਣ ਲੱਗਿਆ। ਸਰੀਰ ਨੂੰ ਕੋੜੇ ਮਾਰੇ ਕੋਈ ਆਦਮੀ ਅਤੇ ਲਹੂ-ਲੁਹਾਨ ਹੋ ਜਾਵੇ....।
ਯੂਰਪ ਵਿੱਚ ਕੋੜੇ ਮਾਰਨ ਵਾਲਿਆਂ ਦਾ ਇਕ ਫਿਰਕਾ ਹੈ। ਉਸ ਫ਼ਿਰਕੇ ਦੇ ਸਾਧੂ ਸਵੇਰ ਤੋਂ ਉੱਠ ਕੇ ਕੋੜੇ ਮਾਰਨੇ ਸ਼ੁਰੂ ਕਰ ਦਿੰਦੇ ਹਨ। ਅਤੇ ਜਿਵੇਂ ਹਿੰਦੁਸਤਾਨ ਵਿੱਚ ਵਰਤ ਰਖਣ ਵਾਲੇ ਸਾਧੂ ਹਨ, ਜਿਨ੍ਹਾਂ ਦੀ ਤਾਰੀਫ਼ ਛਪਦੀ ਹੈ ਕਿ ਫਲਾਨੇ ਸਾਧੂ ਨੇ ਚਾਲੀ ਦਿਨ ਦਾ ਵਰਤ ਰੱਖਿਆ, ਫਲਾਨੇ ਸਾਧੂ ਨੇ ਸੌ ਦਿਨ ਦਾ ਵਰਤ ਰੱਖਿਆ। ਉਹ ਜੋ ਕੋੜੇ ਮਾਰਨ ਵਾਲੇ ਸਾਧੂ ਸਨ, ਉਹਨਾਂ ਦੀ ਵੀ ਸਿਫ਼ਤ ਛਪਦੀ ਸੀ ਕਿ ਫਲਾਨਾ ਸਾਧੂ ਸਵੇਰੇ ਇਕ ਸੌ ਇੱਕ ਕੋੜੇ ਮਾਰਦਾ ਹੈ, ਫਲਾਨਾ ਸਾਧੂ ਦੋ ਸੌ ਇਕ ਕੌੜੇ ਮਾਰਦਾ ਹੈ। ਜੋ ਜਿੰਨੇ ਜ਼ਿਆਦ ਕੋੜੇ ਮਾਰਦਾ, ਉਹ ਓਨਾ ਵੱਡਾ ਸਾਧੂ ਸੀ। ਅੱਖ ਭੰਨ ਲੈਣ ਵਾਲੇ ਲੋਕ ਹੋਏ, ਕੰਨ ਭੰਨ ਲੈਣ ਵਾਲੇ ਲੋਕ ਹੋਏ, ਜਣਨ-ਇੰਦਰੀਆਂ ਕੱਟ ਲੈਣ ਵਾਲੇ ਲੋਕ ਹੋਏ, ਸਰੀਰ ਨੂੰ ਸਭ ਤਰ੍ਹਾਂ ਨਸ਼ਟ ਕਰਨ ਵਾਲੇ ਲੋਕ ਹੋਏ। ਯੂਰਪ ਵਿੱਚ ਇਕ ਵਰਗ ਸੀ ਜੋ ਆਪਣੇ ਪੈਰ ਵਿੱਚ ਜੁੱਤੀ ਪਾਉਂਦਾ ਸੀ ਤਾਂ ਜੁੱਤੀਆਂ ਦੇ ਥੱਲੇ ਕਿੱਲਾਂ ਲਗਵਾ ਲੈਂਦੇ ਸਨ, ਤਾਂ ਕਿ ਪੈਰ ਵਿੱਚ ਕਿੱਲਾਂ ਚੁਭਦੀਆਂ ਰਹਿਣ। ਉਹ ਮਹਾਂਤਿਆਗੀ ਸਮਝਦੇ ਜਾਂਦੇ