ਸਨ, ਲੋਕ ਉਹਨਾਂ ਦੇ ਚਰਨ ਛੂੰਹਦੇ ਸਨ, ਕਿਉਂਕਿ ਮਹਾਂਤਿਆਗੀ ਹੈ। ਤੁਹਾਡਾ ਸੰਨਿਆਸੀ ਓਨਾ ਤਿਆਗੀ ਨਹੀਂ ਹੈ। ਬਿਨਾਂ ਜੁੱਤੀ ਦੇ ਹੀ ਚਲਦਾ ਹੈ ਸੜਕ ਉੱਪਰ। ਉਹ ਜੁੱਤੀ ਵੀ ਪਾਉਂਦਾ ਸੀ, ਥੱਲੇ ਕਿੱਲਾਂ ਵੀ ਲਗਵਾਉਂਦਾ ਸੀ। ਤਾਂ ਪੈਰ ਵਿੱਚ ਜ਼ਖ਼ਮ ਹਮੇਸ਼ਾ ਹਰਾ ਹੋਣਾ ਚਾਹੀਦੈ। ਖੂਨ ਡਿੱਗਦਾ ਰਹਿਣਾ ਚਾਹੀਦੈ! ਕਮਰ ਵਿੱਚ ਪੱਟੇ ਬੰਨ੍ਹਦਾ ਸੀ, ਪਟਿਆਂ ਵਿੱਚ ਕਿੱਲ ਪਰੋਏ ਹੁੰਦੇ ਸਨ, ਜੋ ਕਮਰ ਵਿੱਚ ਹਮੇਸ਼ਾ ਖੁਭੇ ਰਹਿਣ ਅਤੇ ਜ਼ਖ਼ਮ ਹਮੇਸ਼ਾ ਬਣੇ ਰਹਿਣ। ਲੋਕ ਉਹਨਾਂ ਦੇ ਪਟੇ ਖੋਲ੍ਹ- ਖੋਲ੍ਹ ਕੇ ਦੇਖਦੇ ਸਨ ਕਿ ਕਿੰਨੇ ਜ਼ਖ਼ਮ ਹਨ, ਉਹ ਕਹਿੰਦੇ ਸਨ ਕਿ ਬੜੇ ਮਹਾਨ ਵਿਅਕਤੀ ਹਨ।
ਸਾਰੀ ਦੁਨੀਆਂ ਵਿੱਚ ਧਰਮ ਦੇ ਦੁਸ਼ਮਣਾਂ ਨੇ ਧਰਮ 'ਤੇ ਕਬਜ਼ਾ ਕਰ ਲਿਆ ਹੈ। ਉਹ ਆਤਮਵਾਦੀ ਨਹੀਂ ਹਨ, ਕਿਉਂਕਿ ਆਤਮਵਾਦੀ ਨੂੰ ਸਰੀਰ ਨਾਲ ਕੋਈ ਦੁਸ਼ਮਣੀ ਨਹੀਂ ਹੈ। ਆਤਮਵਾਦੀ ਦੇ ਲਈ ਸਰੀਰ ਇਕ ਵਹੀਕਲ ਹੈ, ਸਰੀਰ ਇਕ ਪੌੜੀ ਹੈ, ਸਰੀਰ ਇਕ ਮਾਧਿਅਮ ਹੈ। ਉਸ ਨੂੰ ਤੋੜਨ ਦਾ ਕੋਈ ਮਤਲਬ ਨਹੀਂ। ਇਕ ਆਦਮੀ ਬੈਲਗੱਡੀ ਉੱਤੇ ਬੈਠ ਕੇ ਜਾ ਰਿਹਾ ਹੈ। ਬੈਲਗੱਡੀ ਨੂੰ ਚੋਟ ਪਹੁੰਚਾਉਣ ਦਾ ਕੀ ਮਤਲਬ ਹੈ ? ਅਸੀਂ ਸਰੀਰ ਉੱਪਰ ਯਾਤਰਾ ਕਰ ਰਹੇ ਹਾਂ, ਸਰੀਰ ਇਕ ਬੈਲਗੱਡੀ ਹੈ। ਉਸ ਨੂੰ ਨਸ਼ਟ ਕਰਨ ਦਾ ਕੀ ਮਦਸਦ ਹੈ ? ਉਹ ਜਿੰਨਾ ਸਿਹਤਮੰਦ ਹੋਵੇਗਾ, ਜਿੰਨਾ ਸ਼ਾਂਤ ਹੋਵੇਗਾ, ਓਨਾ ਹੀ ਉਸ ਨੂੰ ਭੁੱਲਿਆ ਜਾ ਸਕਦਾ ਹੈ। ਤਾਂ ਦੂਸਰੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਧਰਮ ਨੇ ਕਿਉਂਕਿ ਸਰੀਰ ਨੂੰ ਇਨਕਾਰ ਕੀਤਾ, ਇਸ ਲਈ ਜ਼ਿਆਦਾਤਰ ਲੋਕ ਅਧਾਰਮਿਕ ਰਹਿ ਗਏ। ਉਹ ਸਰੀਰ ਨੂੰ ਇੰਨਾ ਇਨਕਾਰ ਨਹੀਂ ਕਰ ਸਕੇ। ਤਾਂ ਉਹਨਾਂ ਨੇ ਇਕ ਕੰਮ ਕੀਤਾ ਕਿ ਜੋ ਸਰੀਰ ਨੂੰ ਇਨਕਾਰ ਕਰਦੇ ਸਨ, ਉਹਨਾਂ ਦੀ ਪੂਜਾ ਕੀਤੀ, ਲੇਕਿਨ ਖ਼ੁਦ ਅਧਾਰਮਿਕ ਹੋਣ ਨੂੰ ਰਾਜ਼ੀ ਹੋ ਗਏ, ਕਿਉਂਕਿ ਸਰੀਰ ਨੂੰ ਬਿਨਾਂ ਚੋਟ ਪਹੁੰਚਾਏ ਧਾਰਮਿਕ ਹੋਣ ਦਾ ਕੋਈ ਉਪਾਅ ਨਹੀਂ ਸੀ।
ਜੇਕਰ ਭਾਰਤ ਨੂੰ ਧਾਰਮਿਕ ਬਨਾਉਣਾ ਹੈ ਤਾਂ ਇਕ ਸਿਹਤਮੰਦ ਸਰੀਰ ਦੀ ਵਿਚਾਰ-ਚਰਚਾ ਧਰਮ ਦੇ ਨਾਲ ਸਾਂਝੇ ਤੌਰ 'ਤੇ ਕਰਨੀ ਜ਼ਰੂਰੀ ਹੈ ਅਤੇ ਇਹ ਧਿਆਨ ਦਿਵਾਉਣਾ ਜ਼ਰੂਰੀ ਹੈ ਕਿ ਜੋ ਲੋਕ ਸਰੀਰ ਨੂੰ ਚੋਟ ਪਹੁੰਚਾਉਂਦੇ ਹਨ, ਉਹ ਨਿਊਰੋਟਿਕ ਹਨ, ਦਿਮਾਗੀ ਤੌਰ 'ਤੇ ਪੀੜਤ ਹਨ, ਮਾਨਸਿਕ ਰੂਪ ਵਿੱਚ ਬੀਮਾਰ ਹਨ। ਇਹ ਆਦਮੀ ਸਵੱਸਥ ਨਹੀਂ ਹਨ, ਸਵੱਸਥ ਵੀ ਨਹੀਂ ਹਨ-ਅਧਿਆਤਮਕ ਤਾਂ ਬਿਲਕੁੱਲ ਹੀ ਨਹੀਂ ਹਨ। ਇਹਨਾਂ ਆਦਮੀਆਂ ਦੀ ਮਾਨਸਿਕ ਚਕਿਤਸਾ ਦੀ ਜ਼ਰੂਰਤ ਹੈ, ਲੇਕਿਨ ਇਹ ਸਾਡੇ ਲਈ ਅਧਿਆਤਮਕ ਸਨ।
ਤਾਂ ਇਸ ਅਧਿਆਤਮਕ ਦੀ ਗ਼ਲਤ ਧਾਰਨਾ ਨੇ ਸਾਨੂੰ ਧਾਰਮਿਕ ਨਹੀਂ ਹੋਣ ਦਿੱਤਾ।