Back ArrowLogo
Info
Profile

ਤੀਸਰਾ ਸੂਤਰ ਤੁਹਾਨੂੰ ਕਹਿਣਾ ਚਾਹੁੰਦਾ ਹੈ : ਹੁਣ ਤੱਕ, ਅੱਜ ਤੱਕ ਦੀ ਸਾਡੀ ਸਾਰੀ ਸੋਚ ਇਸ ਗੱਲ ਨੂੰ ਮੰਨ ਕੇ ਚਲਦੀ ਹੈ ਕਿ ਧਰਮ ਇਕ ਵਿਸ਼ਵਾਸ ਹੈ, ਬਿਲੀਫ਼, ਫ਼ੇਥ। ਵਿਸ਼ਵਾਸ ਕਰ ਲੈਣਾ ਹੈ ਅਤੇ ਧਾਰਮਿਕ ਹੋ ਜਾਣਾ ਹੈ। ਇਹ ਗੱਲ ਬਿਲਕੁੱਲ ਹੀ ਗਲਤ ਹੈ। ਕੋਈ ਆਦਮੀ ਵਿਸ਼ਵਾਸ ਕਰਨ ਨਾਲ ਧਾਰਮਿਕ ਨਹੀਂ ਹੋ ਸਕਦਾ, ਕਿਉਂਕਿ ਵਿਸ਼ਵਾਸ ਸਦਾ ਝੂਠਾ ਹੈ। ਵਿਸ਼ਵਾਸ ਦਾ ਮਤਲਬ ਹੈ : ਜੋ ਮੈਂ ਨਹੀਂ ਜਾਣਦਾ, ਉਸ ਨੂੰ ਮੰਨ ਲੈਣਾ। ਝੂਠ ਦਾ ਹੋਰ ਕੀ ਅਰਥ ਹੋ ਸਕਦਾ ਹੈ ? ਜੋ ਮੈਂ ਨਹੀਂ ਜਾਣਦਾ, ਉਸ ਨੂੰ ਮੰਨ ਲਵਾਂ ?

ਧਾਰਮਿਕ ਆਦਮੀ ਜੋ ਨਹੀਂ ਜਾਣਦਾ, ਉਸ ਨੂੰ ਮੰਨਣ ਲਈ ਰਾਜ਼ੀ ਨਹੀਂ ਹੋਵੇਗਾ। ਉਹ ਕਹੇਗਾ ਕਿ ਮੈਂ ਖੋਜ ਕਰਾਂਗਾ, ਮੈਂ ਸਮਝਾਂਗਾ, ਵਿਚਾਰ ਕਰਾਂਗਾ, ਮੈਂ ਪ੍ਰਯੋਗ ਕਰਾਂਗਾ, ਮੈਂ ਅਨੁਭਵ ਕਰਾਂਗਾ। ਜਿਸ ਦਿਨ ਮੈਨੂੰ ਪਤਾ ਲੱਗੇਗਾ, ਮੈਂ ਮੰਨਾਂਗਾ, ਲੇਕਿਨ ਜਦੋਂ ਤੱਕ ਮੈਂ ਨਹੀਂ ਜਾਣਦਾ ਹਾਂ, ਮੈਂ ਕਿਵੇਂ ਮੰਨ ਸਕਦਾ ਹਾਂ। ਲੇਕਿਨ ਅਸੀਂ ਜਿਨ੍ਹਾਂ ਗੱਲਾਂ ਨੂੰ ਬਿਲਕੁੱਲ ਨਹੀਂ ਜਾਣਦੇ, ਉਹ ਮੰਨ ਕੇ ਬੈਠ ਗਏ ਹਾਂ। ਅਤੇ ਇਹਨਾਂ ਨੂੰ ਮੰਨ ਕੇ ਬੈਠ ਜਾਣ ਕਾਰਨ, ਸਾਡੀ ਇਨਕੁਆਰੀ, ਸਾਡੀ ਖੋਜ, ਸਾਡੀ ਜਾਣਨ ਦੀ ਇੱਛਾ ਖ਼ਤਮ ਹੋ ਗਈ ਹੈ।

ਵਿਸ਼ਵਾਸ ਨੇ ਭਾਰਤ ਦੇ ਧਰਮ ਦੇ ਪ੍ਰਾਣ ਲੈ ਲਏ ਹਨ। ਖੋਜ ਚਾਹੀਦੀ ਹੈ, ਵਿਸ਼ਵਾਸ ਨਹੀਂ। ਵਿਸ਼ਵਾਸ ਖ਼ਤਰਨਾਕ ਹੈ, ਪੁਆਇਜ਼ਨੈੱਸ ਹੈ, ਕਿਉਂਕਿ ਵਿਸ਼ਵਾਸ ਖੋਜ ਦੀ ਹੱਤਿਆ ਕਰ ਦਿੰਦਾ ਹੈ। ਅਤੇ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਧਰਮ ਦਾ ਵਿਸ਼ਵਾਸ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਈਸ਼ਵਰ ਹੈ, ਆਤਮਾ ਹੈ, ਪ੍ਰਲੋਕ ਹੈ, ਮੌਤ ਹੈ, ਇਹ ਹੈ, ਉਹ ਹੈ! ਪੁਨਰ ਜਨਮ ਹੈ, ਕਰਮ ਹੈ—ਇਹ ਸਭ ਅਸੀਂ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਜ਼ਬਰਦਸਤੀ ਉਸ ਬੱਚੇ ਨੂੰ ਸਿਖਾ ਦਿੰਦੇ ਹਾਂ, ਜਿਸ ਬੱਚੇ ਨੂੰ ਇਹਨਾਂ ਗੱਲਾਂ ਦਾ ਕੋਈ ਵੀ ਪਤਾ ਨਹੀਂ ਹੈ। ਉਸ ਦੇ ਅੰਦਰ ਪ੍ਰਾਣਾਂ ਦੇ ਪ੍ਰਾਣ ਕਹਿ ਰਹੇ ਹੋਣਗੇ, ਮੈਨੂੰ ਤਾਂ ਕੁਝ ਪਤਾ ਨਹੀਂ ਹੈ, ਲੇਕਿਨ ਉਹ ਜੇਕਰ ਕਹੇ ਕਿ ਮੈਨੂੰ ਪਤਾ ਨਹੀਂ ਤਾਂ ਅਸੀਂ ਕਹਾਂਗੇ ਤੂੰ ਨਾਸਤਿਕ ਹੈਂ। ਜਿਨ੍ਹਾਂ ਨੂੰ ਪਤਾ ਹੈ, ਉਹ ਕਹਿੰਦੇ ਹਨ, ਇਹ ਚੀਜ਼ਾਂ ਹਨ, ਇਹਨਾਂ ਨੂੰ ਮੰਨੋ। ਅਸੀਂ ਉਸ ਦੇ ਸ਼ੱਕ ਨੂੰ ਦਬਾ ਰਹੇ ਹਾਂ ਅਤੇ ਉਪਰੋਂ ਵਿਸ਼ਵਾਸ ਥੋਪ ਰਹੇ

46 / 151
Previous
Next