Back ArrowLogo
Info
Profile

ਹਾਂ। ਉਸ ਦਾ ਸ਼ੱਕ ਅੰਦਰ ਸਰਕ ਜਾਵੇਗਾ ਪ੍ਰਾਣਾਂ ਵਿੱਚ ਅਤੇ ਉੱਪਰ ਵਿਸ਼ਵਾਸ ਬੈਠ ਜਾਵੇਗਾ।

ਜੋ ਪ੍ਰਾਣਾਂ ਵਿੱਚ ਸਰਕ ਗਿਆ, ਉਹੀ ਸੱਚ ਹੈ। ਜੋ ਉੱਪਰ ਕੱਪੜਿਆਂ ਦੀ ਤਰ੍ਹਾਂ ਟੰਗਿਆ ਹੋਇਆ ਹੈ, ਉਹ ਸੱਚ ਨਹੀਂ ਹੈ। ਇਸ ਲਈ ਜੋ ਆਦਮੀ ਧਾਰਮਿਕ ਦਿਖਾਈ ਦਿੰਦਾ ਹੈ, ਧਾਰਮਿਕ ਨਹੀਂ ਹੈ। ਧਰਮ ਸਿਰਫ਼ ਵਸਤਰ ਹੈ। ਉਸ ਦੀ ਆਤਮਾ ਵਿੱਚ ਸ਼ੱਕ ਮੌਜੂਦ ਹੈ। ਉਸ ਦੀ ਆਤਮਾ ਵਿੱਚ ਸ਼ੱਕ ਮੌਜੂਦ ਹੈ ਕਿ ਇਹ ਗੱਲਾਂ ਹਨ ? ਆਦਮੀ ਮੰਦਰ ਵਿੱਚ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ ਹੈ। ਉਪਰ ਉਹ ਹੱਥ ਜੋੜੀ ਖੜਾ ਹੈ; ਕਹਿ ਰਿਹਾ ਹੈ ਕਿ ਹੇ ਭਗਵਾਨ! ਅਤੇ ਅੰਦਰ ਸ਼ੱਕ ਹੈ ਕਿ ਮੈਂ ਇਕ ਪੱਥਰ ਦੀ ਮੂਰਤੀ ਦੇ ਸਾਹਮਣੇ ਖੜਾ ਹਾਂ। ਉਸ ਵਿੱਚ ਭਗਵਾਨ ਹੈ ਉਹ ਸ਼ੱਕ ਮੌਜੂਦ ਰਹੇਗਾ। ਉਹ ਸ਼ੱਕ ਤਾਂ ਹੀ ਮਿਟੇਗਾ, ਜਦੋਂ ਸਾਡਾ ਅਨੁਭਵ ਹੋਵੇਗਾ ਕਿ ਭਗਵਾਨ ਹੈ। ਉਸ ਤੋਂ ਪਹਿਲਾਂ ਇਹ ਸ਼ੱਕ ਨਹੀਂ ਮਿਟ ਸਕਦਾ ਅਤੇ ਉਸ ਨੂੰ ਜਿੰਨਾ ਛੁਪਾਉਣ ਦੀ ਕੋਸ਼ਿਸ਼ ਕਰੋਗੇ, ਉਹ ਓਨਾ ਹੀ ਗਹਿਰਾ ਅੰਦਰ ਉੱਤਰ ਜਾਵੇਗਾ। ਅਤੇ ਜਿੰਨਾ ਹੀ ਗਹਿਰਾ ਉੱਤਰ ਜਾਵੇਗਾ, ਓਨਾ ਹੀ ਆਦਮੀ ਗਲਤ ਰਸਤੇ 'ਤੇ ਪਹੁੰਚ ਗਿਆ, ਕਿਉਂਕਿ ਆਦਮੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਦੀ ਆਤਮਾ ਵਿੱਚ ਸ਼ੱਕ ਹੈ ਅਤੇ ਅਕਲ ਵਿੱਚ ਵਿਸ਼ਵਾਸ ਹੈ। ਤਾਂ ਬੋਧਿਕ ਰੂਪ ਵਿੱਚ ਅਸੀਂ ਸਾਰੇ ਧਾਰਮਿਕ 'ਹਾਂ, ਆਤਮਿਕ ਰੂਪ ਵਿੱਚ ਅਸੀਂ ਕੋਈ ਵੀ ਧਾਰਮਿਕ ਨਹੀਂ ਹਾਂ।

ਮੇਰੇ ਇਕ ਅਧਿਆਪਕ ਸਨ। ਆਪਣੇ ਪਿੰਡ ਜਾਂਦਾ ਸਾਂ ਤਾਂ ਉਹਨਾਂ ਦੇ ਘਰ ਜਾਂਦਾ ਸਾਂ। ਇਕ ਵਾਰੀ ਸੱਤ ਦਿਨ ਪਿੰਡ ਵਿੱਚ ਠਹਿਰਿਆ ਸੀ। ਦੋ ਜਾਂ ਤਿੰਨ ਦਿਨ ਉਹਨਾਂ ਦੇ ਘਰ ਗਿਆ। ਚੌਥੇ ਦਿਨ ਉਹਨਾਂ ਨੇ ਆਪਣੇ ਲੜਕੇ ਨੂੰ ਚਿੱਠੀ ਲਿਖ ਕੇ ਭੇਜਿਆ ਕਿ ਹੁਣ ਕਲ ਤੋਂ ਕਿਰਪਾ ਕਰਕੇ ਮੇਰੇ ਘਰ ਨਾ ਆਉਣਾ। ਤੂੰ ਆਉਂਦਾ ਹੈਂ ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ। ਮੈਂ ਸਾਲ ਭਰ ਇੰਤਜ਼ਾਰ ਕਰਦਾ ਹਾਂ ਕਿ ਤੂੰ ਕਦੋਂ ਆਵੇਂਗਾ, ਅਤੇ ਇਸ ਸਾਲ ਮੈਂ ਜੀਵਾਂਗਾ ਕਿ ਨਹੀਂ! ਤੈਨੂੰ ਮਿਲ ਸਕਾਂਗਾ ਕਿ ਨਹੀਂ! ਲੇਕਿਨ ਨਹੀਂ, ਹੁਣ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੇਰੇ ਘਰ ਅੱਜ ਤੋਂ ਨਾ ਆਉਣਾ। ਕਿਉਂਕਿ ਕੱਲ੍ਹ ਰਾਤ ਤੇਰੇ ਨਾਲ ਜੋ ਗੱਲਬਾਤ ਹੋਈ ਅਤੇ ਸਵੇਰੇ ਜਦੋਂ ਮੈਂ ਪ੍ਰਾਰਥਨਾ ਕਰਨ ਬੈਠਾ ਆਪਣੇ ਮੰਦਰ ਵਿੱਚ ਜਿੱਥੇ ਮੈਂ ਚਾਲੀ ਸਾਲਾਂ ਤੋਂ ਭਗਵਾਨ ਦੀ ਪੂਜਾ ਕਰਦਾ ਹਾਂ ਤਾਂ ਮੈਨੂੰ ਇਕਦਮ ਇਸ ਤਰ੍ਹਾਂ ਲੱਗਿਆ ਕਿ ਪਾਗਲਪਨ ਤਾਂ ਨਹੀਂ ਕਰ ਰਿਹਾ ਹਾਂ। ਸਾਹਮਣੇ ਇਕ ਮੂਰਤੀ ਰੱਖੀ ਹੈ, ਜਿਸ ਨੂੰ ਮੈਂ ਹੀ ਖ਼ਰੀਦ ਲਿਆਇਆ ਸੀ ਅਤੇ ਉਸ ਮੂਰਤੀ ਦੇ ਸਾਹਮਣੇ ਮੈਂ ਆਰਤੀ ਕਰ ਰਿਹਾ ਹਾਂ। ਜੇਕਰ ਕਿਤੇ ਇਹ ਪੱਥਰ ਹੈ ਤਾਂ ਮੈਂ ਪਾਗਲ ਹਾਂ ਅਤੇ ਚਾਲੀ ਸਾਲ ਮੇਰੇ ਫਜ਼ੂਲ ਗਏ। ਨਹੀਂ, ਮੈਂ ਡਰ ਗਿਆ। ਮੈਨੂੰ ਬਹੁਤ ਸ਼ੱਕ ਹੋ ਗਿਆ ਅਤੇ ਚਾਲੀ ਸਾਲ ਦੀ ਮੇਰੀ ਪੂਜਾ ਡਗਮਗਾ ਗਈ। ਹੁਣ ਤੂੰ ਇੱਥੇ ਨਾ ਆਉਣਾ।

47 / 151
Previous
Next