ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਇਕ ਵਾਰ ਤਾਂ ਮੈਂ ਆਵਾਂਗਾ, ਫਿਰ ਮੈਂ ਨਹੀਂ ਆਵਾਂਗਾ। ਕਿਉਂਕਿ ਇਕ ਵਾਰ ਮੇਰਾ ਆਉਣਾ ਬਹੁਤ ਜ਼ਰੂਰੀ ਹੈ। ਸਿਰਫ਼ ਬੇਨਤੀ ਕਰਨ ਮੈਂ ਆਉਣਾ ਹੈ ਕਿ ਚਾਲੀ ਸਾਲ ਦੀ ਪ੍ਰਾਰਥਨਾ ਅਤੇ ਪੂਜਾ ਤੋਂ ਬਾਅਦ ਜੇਕਰ ਇਕ ਆਦਮੀ ਆ ਜਾਏ ਅਤੇ ਘੰਟੇ ਭਰ ਦੀ ਉਸ ਦੀ ਗੱਲ ਚਾਲੀ ਸਾਲ ਦੀ ਪੂਜਾ ਅਤੇ ਪ੍ਰਾਰਥਨਾ ਨੂੰ ਡਗਮਗਾ ਦੇਵੇ, ਫਿਰ ਇਸ ਦਾ ਮਤਲਬ ਕੀ ਹੈ ? ਇਸ ਦਾ ਮਤਲਬ ਇਹ ਹੈ ਕਿ ਚਾਲੀ ਸਾਲ ਦੀ ਪ੍ਰਾਰਥਨਾ ਅਤੇ ਪੂਜਾ ਝੂਠੀ ਸੀ, ਉੱਪਰ ਖੜੀ ਸੀ। ਅੰਦਰ ਸ਼ੱਕ ਮੌਜੂਦ ਸੀ। ਇਸ ਆਦਮੀ ਦੀ ਗੱਲਬਾਤ ਨੇ ਉਸ ਸ਼ੱਕ ਨੂੰ ਫਿਰ ਜਗਾ ਦਿੱਤਾ। ਉਹ ਹਮੇਸ਼ਾ ਉੱਥੇ ਅੰਦਰ ਸੁੱਤਾ ਹੋਇਆ ਸੀ।
ਅਸੀਂ ਕਿਸੇ ਦੇ ਅੰਦਰ ਸ਼ੱਕ ਭਰ ਨਹੀਂ ਸਕਦੇ, ਜੇਕਰ ਉਸ ਦੇ ਅੰਦਰ ਮੌਜੂਦ ਨਾ ਹੋਵੇ। ਸ਼ੱਕ ਭਰਨਾ ਅਸੰਭਵ ਹੈ। ਸ਼ੱਕ ਭਰਨਾ ਬਿਲਕੁਲ ਅਸੰਭਵ ਹੈ, ਜੇਕਰ ਉਸ ਦੇ ਅੰਦਰ ਮੌਜੂਦ ਨਾ ਹੋਵੇ। ਸ਼ੱਕ ਮੌਜੂਦ ਹੋਵੇ, ਬਾਹਰ ਤੋਂ ਕੋਈ ਗੱਲ ਕਹੀ ਜਾਵੇ, ਅੰਦਰੋਂ ਸ਼ੱਕ ਉੱਠ ਕੇ ਖੜਾ ਹੋ ਜਾਵੇਗਾ, ਕਿਉਂਕਿ ਉਹ ਇੰਤਜ਼ਾਰ ਕਰ ਰਿਹਾ ਹੈ ਬਾਹਰ ਨਿਕਲਣ ਦਾ, ਤੁਸੀਂ ਉਸ ਨੂੰ ਦਬਾ ਕੇ ਬਿਠਾ ਰੱਖਿਆ ਹੈ।
ਸਾਰੀ ਦੁਨੀਆਂ ਦੇ ਧਰਮ-ਭਾਰਤ ਦੇ ਧਰਮ ਅਤੇ ਸਾਰੇ ਧਰਮ-ਇਹ ਕੋਸ਼ਿਸ਼ ਕਰਦੇ ਹਨ ਕਿ ਕਦੀ ਨਾਸਤਿਕ ਦੀ ਗੱਲ ਨਾ ਸੁਣਨਾ, ਕਦੀ ਅਧਾਰਮਿਕ ਦੀ ਗੱਲ ਨਾ ਸੁਣਨਾ, ਕੰਨ ਬੰਦ ਕਰ ਲੈਣਾ, ਕਦੀ ਅਜਿਹੀ ਗੱਲ ਨਾ ਸੁਣਨਾ। ਕਿਉਂ ? ਡਰ ਕਿਸ ਗੱਲ ਦਾ ਹੋ ? ਨਾਸਤਿਕ ਦੀ ਗੱਲ ਇੰਨੀ ਮਜ਼ਬੂਤ ਹੈ ਕਿ ਆਸਤਿਕ ਦੇ ਗਿਆਨ ਨੂੰ ਮਿਟਾ ਦੇਵੇਗੀ ? ਜੇਕਰ ਇਹ ਸੱਚ ਹੈ, ਤਾਂ ਆਸਤਿਕ ਦਾ ਗਿਆਨ ਦੋ ਕੌਡੀ ਦਾ ਹੈ।
ਲੇਕਿਨ ਸੱਚਾਈ ਇਹ ਹੈ ਕਿ ਸੱਚ ਵਿੱਚ ਜੋ ਆਸਤਿਕ ਹੈ, ਜੀਵਨ ਨੂੰ ਜਾਣਦਾ ਹੈ, ਪ੍ਰਮਾਤਮਾ ਨੂੰ ਪਹਿਚਾਣਦਾ ਹੈ। ਜਿਸ ਨੇ ਆਤਮਾ ਦੀ ਥੋੜ੍ਹੀ-ਜਿਹੀ ਵੀ ਝਲਕ ਪਾ ਲਈ, ਉਸ ਨੂੰ ਦੁਨੀਆਂ ਭਰ ਦੀ ਨਾਸਤਿਕਤਾ ਵੀ ਡਗਮਗਾ ਨਹੀਂ ਸਕਦੀ, ਲੇਕਿਨ ਅਸੀਂ ਆਸਤਿਕ ਹਾਂ ਹੀ ਨਹੀਂ। ਅੰਦਰ ਸਾਡੇ ਨਾਸਤਿਕ ਬੈਠਾ ਹੋਇਆ ਹੈ। ਉੱਪਰ ਆਸਤਿਕਤਾ ਪਤਲੇ ਕਾਗਜ਼ ਦੀ ਤਰ੍ਹਾਂ ਘਿਰੀ ਹੋਈ ਹੈ। ਅਸਲੀ ਅੰਦਰ ਆਸਤਿਕ ਨਹੀਂ ਹੈ। ਤਾਂ ਜਦੋਂ ਕੋਈ ਬਾਹਰ ਨਾਸਤਿਕਤਾ ਦੀ ਗੱਲ ਕਰਦਾ ਹੈ, ਅੰਦਰ ਉਹ ਜੋ ਸੁੱਤਾ ਹੋਇਆ ਨਾਸਤਿਕ ਹੈ, ਉੱਠਣ ਲੱਗਦਾ ਹੈ ਅਤੇ ਕਹਿੰਦਾ ਹੈ, ਠੀਕ ਹੈ ਇਹ ਗੱਲ।
ਭਾਰਤ ਇਸ ਲਈ ਧਾਰਮਿਕ ਨਹੀਂ ਹੋ ਸਕਿਆ ਕਿ ਅਸੀਂ ਧਰਮ ਨੂੰ ਵਿਸ਼ਵਾਸ ਉੱਪਰ ਖੜਾ ਕੀਤਾ ਹੈ, ਗਿਆਨ ਉੱਪਰ ਨਹੀਂ। ਧਰਮ ਖੜਾ ਹੋਣਾ ਚਾਹੀਦੈ ਗਿਆਨ ਉੱਪਰ, ਵਿਸ਼ਵਾਸ ਉੱਪਰ ਨਹੀਂ। ਜੇਕਰ ਠੀਕ ਧਾਰਮਿਕ ਮਨੁੱਖ ਚਾਹੀਦੇ ਹੋਣ ਇਸ ਦੇਸ਼ ਅੰਦਰ ਤਾਂ ਸਾਨੂੰ ਖੋਜ ਜਗਾਉਣੀ ਚਾਹੀਦੀ ਹੈ, ਇੰਨਕੁਆਰੀ ਜਗਾਉਣੀ ਚਾਹੀਦੀ ਹੈ, ਵਿਚਾਰ ਜਗਾਉਣਾ ਚਾਹੀਦਾ ਹੈ, ਖੋਜ-