Back ArrowLogo
Info
Profile

ਬੀਨ ਜਗਾਉਣੀ ਚਾਹੀਦੀ ਹੈ, ਵਿਸ਼ਵਾਸ ਬਿਲਕੁਲ ਹੀ ਛੱਡ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਵਿਸ਼ਵਾਸ ਦੀ ਕੋਈ ਸਿੱਖਿਆ ਦੇਣ ਦੀ ਲੋੜ ਨਹੀਂ ਹੈ। ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਵਿਚਾਰ ਕਰਨ ਦੀ ਕਲਾ, ਚਿੰਤਨ ਕਰਨ ਦਾ ਢੰਗ, ਸੋਚਣ ਦਾ ਰਸਤਾ, ਧਿਆਨ ਕਰਨ ਦਾ ਪ੍ਰਬੰਧ, ਤਾਂ ਕਿ ਤੁਸੀਂ ਜਾਣ ਸਕੋ ਕਿ ਸੱਚ ਕੀ ਹੈ ? ਅਤੇ ਜਿਸ ਦਿਨ ਸੱਚ ਦੀ ਥੋੜ੍ਹੀ ਜਿਹੀ ਵੀ ਝਲਕ ਮਿਲਦੀ ਹੈ, ਇਕ ਕਿਰਨ ਵੀ ਮਿਲ ਜਾਵੇ ਸੱਚ ਦੀ-ਤੁਹਾਡੀ ਜ਼ਿੰਦਗੀ ਦੂਸਰੀ ਹੋ ਜਾਂਦੀ ਹੈ, ਜ਼ਿੰਦਗੀ ਧਾਰਮਿਕ ਹੋ ਜਾਂਦੀ ਹੈ।

ਵਿਸ਼ਵਾਸੀ ਆਦਮੀ ਝੂਠਾ ਆਦਮੀ ਹੈ, ਡੀਸੈਪਟਿਵ ਹੈ, ਆਪਣੇ-ਆਪ ਨੂੰ ਧੋਖਾ ਦਿੰਦਾ ਹੈ। ਇਸ ਲਈ ਸਾਰਾ ਮੁਲਕ ਧੋਖੇ ਵਿੱਚ ਪੈ ਗਿਆ ਹੈ।

ਅਤੇ ਚੌਥੀ ਗੱਲ : ਹੁਣ ਤੱਕ ਸਾਨੂੰ ਇਹ ਸਮਝਾਇਆ ਜਾਂਦਾ ਰਿਹਾ ਹੈ ਕਿ ਸੱਚ ਦੂਸਰੇ ਤੋਂ ਮਿਲ ਸਕਦਾ ਹੈ—ਗੁਰੂ ਤੋਂ ਮਿਲ ਸਕਦਾ ਹੈ, ਗਿਆਨੀ ਤੋਂ ਮਿਲ ਸਕਦਾ ਹੈ, ਗ੍ਰੰਥ ਤੋਂ ਮਿਲ ਸਕਦਾ ਹੈ, ਸ਼ਾਸਤਰ ਤੋਂ ਮਿਲ ਸਕਦਾ ਹੈ।

ਇਹ ਗੱਲ ਬਿਲਕੁਲ ਹੀ ਗ਼ਲਤ ਹੈ। ਸੱਚ ਕਿਸੇ ਤੋਂ ਕਿਸੇ ਦੂਸਰੇ ਨੂੰ ਨਹੀਂ ਮਿਲ ਸਕਦਾ। ਸੱਚ ਖ਼ੁਦ ਹੀ ਲੱਭਣਾ ਪੈਂਦਾ ਹੈ। ਸੱਚ ਇੰਨੀ ਸਸਤੀ ਗੱਲ ਨਹੀਂ ਹੈ ਕਿ ਕੋਈ ਤੁਹਾਨੂੰ ਦੇ ਦੇਵੇ। ਸੱਚ ਤਾਂ ਖ਼ੁਦ ਦੇ ਪ੍ਰਾਣਾਂ ਦੀ ਸਾਰੀ ਤਾਕਤ ਲਾ ਕੇ ਹੀ ਲੱਭਣਾ ਪੈਂਦਾ ਹੈ। ਉਹ ਯਾਤਰਾ ਖ਼ੁਦ ਹੀ ਕਰਨੀ ਪੈਂਦੀ ਹੈ।

ਤੁਹਾਡੀ ਜਗ੍ਹਾ ਕੋਈ ਮਰ ਸਕਦਾ ਹੈ ? ਤੁਹਾਡੀ ਜਗ੍ਹਾ ਕੋਈ ਪ੍ਰੇਮ ਕਰ ਸਕਦਾ ਹੈ ? ਕਦੀ ਤੁਸੀਂ ਸੋਚਿਆ ਹੈ ਕਿ ਤੁਹਾਡੀ ਜਗ੍ਹਾ ਕੋਈ ਹੋਰ ਪ੍ਰੇਮ ਕਰ ਲਵੇ ਅਤੇ ਤੁਸੀਂ ਪ੍ਰੇਮ ਦਾ ਅਨੰਦ ਲੈ ਲਉ ? ਕਦੀ ਤੁਸੀਂ ਸੋਚਿਆ ਕਿ ਕੋਈ ਦੂਸਰਾ ਮਰ ਜਾਵੇ ਅਤੇ ਤੁਹਾਨੂੰ ਮੌਤ ਦਾ ਅਨੁਭਵ ਹੋ ਜਾਵੇ।

ਇਹ ਕਿਵੇਂ ਹੋ ਸਕਦਾ ਹੈ। ਜੋ ਆਦਮੀ ਮਰੇਗਾ, ਉਹ ਮੌਤ ਨੂੰ ਅਨੁਭਵ ਕਰੇਗਾ। ਜੋਂ ਆਦਮੀ ਪ੍ਰੇਮ ਵਿੱਚ ਜਾਵੇਗਾ, ਉਹ ਪ੍ਰੇਮ ਦਾ ਆਨੰਦ ਲਵੇਗਾ, ਲੇਕਿਨ ਅਸੀਂ ਇਕ ਵੱਡਾ ਧੋਖਾ ਦਿੱਤਾ। ਅਸੀਂ ਮੌਤ ਅਤੇ ਪ੍ਰੇਮ ਤੋਂ ਵੀ ਸੱਚ ਨੂੰ ਸਸਤਾ ਸਮਝਿਆ। ਅਸੀਂ ਇਹ ਸਮਝਦੇ ਰਹੇ ਕਿ ਸੱਚ ਦੂਸਰੇ ਨੂੰ ਮਿਲ ਜਾਏਗਾ ਅਤੇ ਉਹ ਸਾਨੂੰ ਦੇ ਦੇਵੇਗਾ। ਮਹਾਂਵੀਰ ਸਾਨੂੰ ਦੇ ਦੇਣਗੇ, ਬੁੱਧ ਸਾਨੂੰ ਦੇ ਦੇਣਗੇ, ਰਾਮ ਅਤੇ ਕ੍ਰਿਸ਼ਨ ਸਾਨੂੰ ਦੇ ਦੇਣਗੇ।

ਕੋਈ ਕਿਸੇ ਨੂੰ ਸੱਚ ਨਹੀਂ ਦੇ ਸਕਦਾ। ਜੇਕਰ ਸੱਚ ਦਿੱਤਾ ਜਾ ਸਕਦਾ ਹੁੰਦਾ ਤਾਂ ਅੱਜ ਤੱਕ ਦੁਨੀਆਂ ਵਿੱਚ ਸਭ ਦੇ ਕੋਲ ਸੱਚ ਪਹੁੰਚ ਗਿਆ ਹੁੰਦਾ। ਕਿਉਂਕਿ ਮਹਾਂਵੀਰ ਦੀ ਕਰੁਣਾ ਇੰਨੀ ਹੈ, ਬੁੱਧ ਦਾ ਅਤੇ ਕ੍ਰਾਈਸਟ ਦਾ ਪ੍ਰੇਮ ਇੰਨਾ ਹੈ ਕਿ ਜੇਕਰ ਉਹ ਵੰਡ ਸਕਦੇ ਤਾਂ ਵੰਡ ਦਿੱਤਾ ਹੁੰਦਾ। ਲੇਕਿਨ ਨਹੀਂ, ਉਹ ਨਹੀਂ ਦਿੱਤਾ ਜਾ ਸਕਦਾ। ਉਹ ਇਕ-ਇਕ ਆਦਮੀ ਨੂੰ ਖ਼ੁਦ ਹੀ ਲੱਭਣਾ ਪੈਂਦਾ ਹੈ।

ਲੇਕਿਨ ਸਾਨੂੰ ਹੁਣ ਤੱਕ ਇਹ ਸਿਖਾਇਆ ਗਿਆ ਹੈ ਕਿ ਖ਼ੁਦ ਖੋਜਣ ਦਾ

49 / 151
Previous
Next