ਕਿੱਥੇ ਸਵਾਲ ਹੈ। ਗੀਤਾ ਵਿੱਚ ਲਿਖਿਆ ਹੈ, ਰਾਮਾਇਣ ਵਿੱਚ ਉਪਲਬੱਧ ਹੈ, ਉਪਨਿਸ਼ਦ ਵਿੱਚ ਛੁਪਿਆ ਹੋਇਆ ਹੈ, ਸਮਯਸਾਰ ਵਿੱਚ ਹੈ, ਬਾਈਬਲ ਵਿੱਚ ਹੈ, ਕੁਰਾਨ ਵਿੱਚ ਹੈ। ਉੱਥੋਂ ਲੈ ਲਉ। ਰੱਟਾ ਲਾ ਲਉ ਲਾਈਨਾਂ ਨੂੰ ਅਤੇ ਸੱਚ ਮਿਲ ਜਾਵੇਗਾ!
ਇਸ ਨਾਲ ਇਕ ਝੂਠਾ ਧਰਮ ਪੈਦਾ ਹੋਇਆ, ਜੋ ਸ਼ਬਦਾਂ ਦਾ ਧਰਮ ਹੈ, ਸੱਚਾਂ ਦਾ ਧਰਮ ਨਹੀਂ ਹੈ। ਸ਼ਾਸਤਰਾਂ ਤੋਂ, ਗੁਰੂਆਂ ਤੋਂ ਸ਼ਬਦ ਮਿਲ ਸਕਦੇ ਹਨ, ਸੱਚ ਨਹੀਂ ਮਿਲ ਸਕਦਾ। ਸੱਚ ਤਾਂ ਖ਼ੁਦ ਹੀ ਖੋਜਣਾ ਪੈਂਦਾ ਹੈ ਅਤੇ ਇਕ-ਇਕ ਆਦਮੀ ਨੂੰ ਆਪਣੇ ਹੀ ਢੰਗ ਨਾਲ ਖੋਜਣਾ ਪੈਂਦਾ ਹੈ, ਅਤੇ ਇਕ-ਇਕ ਆਦਮੀ ਨੂੰ ਆਪਣੀ ਹੀ ਪੀੜ ਤੋਂ ਜਨਮ ਦੇਣਾ ਪੈਦਾ ਹੈ। ਜਿਵੇਂ ਮਾਂ ਨੂੰ ਜਣੇਪਾ-ਪੀੜਾਂ 'ਚੋਂ ਗੁਜ਼ਰਨਾ ਪੈਂਦਾ ਹੈ ਤਾਂ ਕਿ ਉਸ ਦਾ ਬੱਚਾ ਪੈਦਾ ਹੋ ਸਕੇ, ਇਸੇ ਤਰ੍ਹਾਂ ਹੀ ਹਰੇਕ ਵਿਅਕਤੀ ਨੂੰ ਇਕ ਸਾਧਨਾ 'ਚੋ ਗੁਜ਼ਰਨਾ ਪੈਦਾ ਹੈ, ਤਾਂ ਕਿ ਉਸ ਦਾ ਸੱਚ ਪੈਦਾ ਹੋ ਸਕੇ। ਸੱਚ ਉਧਾਰ ਅਤੇ ਬਾਰੋਡ ਨਹੀਂ ਹੈ।
ਲੇਕਿਨ ਸਾਡਾ ਮੁਲਕ ਹੁਣ ਤੱਕ ਇਹੀ ਮੰਨਦਾ ਰਿਹਾ ਹੈ ਕਿ ਸ਼ਬਦ ਕਿਤਾਬ ਤੋਂ ਮਿਲ ਸਕਦਾ ਹੈ, ਸ਼ਾਸਤਰ ਰਟ ਲੈਣ ਨਾਲ ਮਿਲ ਸਕਦਾ ਹੈ। ਕ੍ਰਿਸ਼ਨ ਨੂੰ ਮਿਲ ਚੁੱਕਿਆ, ਹੁਣ ਸਾਨੂੰ ਖੋਜਣ ਦੀ ਕੀ ਜ਼ਰੂਰਤ ਹੈ ? ਹੁਣ ਅਸੀਂ ਗੀਤਾ ਨੂੰ ਰਟ ਲਈਏ, ਬੱਸ ਸਾਨੂੰ ਮਿਲ ਗਿਆ।
ਤਾਂ ਗੀਤਾ ਵਿੱਚੋਂ ਮਿਲ ਜਾਣਗੇ ਸ਼ਬਦ, ਅਤੇ ਲਫਜ਼ ਹੋ ਜਾਣਗੇ ਜ਼ਬਾਨੀ ਯਾਦ, ਅਤੇ ਅਜਿਹਾ ਭਰਮ ਪੈਦਾ ਹੋ ਜਾਵੇਗਾ ਕਿ ਮੈਂ ਵੀ ਜਾਣ ਲਿਆ ਹੈ। ਲੇਕਿਨ ਮੈਂ ਬਿਲਕੁਲ ਹੀ ਜਾਣਿਆ ਨਹੀਂ ਹੈ। ਗੀਤਾ ਦੇ ਸ਼ਬਦ ਯਾਦ ਵਿੱਚ ਭਰ ਗਏ ਹਨ, ਉਹਨਾਂ ਨੂੰ ਹੀ ਮੈਂ ਦੁਹਰਾ ਰਿਹਾ ਹਾਂ। ਮੈਂ ਕੀ ਜਾਣਿਆ ਹੈ ? ਮੇਰਾ ਆਪਣਾ ਅਨੁਭਵ ਕੀ ਹੈ, ਮੇਰਾ ਆਪਣਾ ਐਕਸਪੀਰੀਐਂਸ ਕੀ ਹੈ ?
ਇਸ ਲਈ ਇਹਨਾਂ ਚਾਰ ਸੂਤਰਾਂ ਦੇ ਅਧਾਰ 'ਤੇ ਭਾਰਤ ਧਾਰਮਿਕ ਦਿਖਾਈ ਦਿੰਦਾ ਹੈ ਪਰ ਧਾਰਮਿਕ ਨਹੀਂ ਹੈ। ਅਤੇ ਇਹ ਚਾਰੇ ਸੂਤਰ ਬਦਲੇ ਜਾ ਸਕਦੇ ਹਨ ਤਾਂ ਭਾਰਤ ਦੇ ਜੀਵਨ ਵਿੱਚ ਧਰਮ ਦੇ ਅਨੁਭਵ ਦੀ ਦਿਸ਼ਾ ਵਿੱਚ ਇਕ ਨਵੀਂ ਯਾਤਰਾ ਦਾ ਉਦਘਾਟਨ ਹੋ ਸਕਦਾ ਹੈ। ਉਹ ਉਦਘਾਟਨ ਬੇਹੱਦ ਜ਼ਰੂਰੀ ਹੈ। ਉਸ ਉਦਘਾਟਨ ਦੇ ਬਿਨਾਂ ਸਾਡੀ ਕੌਮ ਦਾ ਕੋਈ ਵੀ ਭਵਿੱਖ ਨਹੀਂ ਹੈ। ਉਸ ਰਸਤੇ ਨੂੰ ਖੋਲ੍ਹੇ ਬਿਨਾਂ ਅਸੀਂ ਜੀਵਨ ਗੁਆ ਦਿੱਤਾ ਹੈ।
ਚਰਚ ਸਾਡਾ ਗਿਰਨ ਦੇ ਨੇੜੇ ਹੈ। ਉਹ ਭਵਨ ਜਿਸ ਨੂੰ ਅਸੀਂ ਧਰਮ ਕਹਿੰਦੇ ਸੀ, ਸੜ-ਗਲ ਚੁੱਕਿਆ ਹੈ। ਉਹ ਧਰਮ ਜਿਸ ਨੂੰ ਅਸੀਂ ਧਰਮ ਸਮਝਿਆ ਸੀ, ਉੱਥੇ ਕੋਈ ਸ਼ਰਧਾਲੂ ਨਹੀਂ ਜਾਂਦਾ। ਉਹ ਭਵਨ ਜਿਸ ਨੂੰ ਅਸੀਂ ਸਮਝਿਆ ਸੀ ਕਿ ਇਸ ਤੋਂ ਪ੍ਰਮਾਤਮਾ ਮਿਲੇਗਾ, ਉਸ ਦੇ ਵਲ ਸਾਡੀ ਪਿੱਠ ਹੋ ਗਈ ਹੈ। ਲੇਕਿਨ ਅਸੀਂ ਉਸ ਭਵਨ ਨੂੰ ਬਦਲਣ ਲਈ ਤਿਆਰ ਵੀ ਨਹੀਂ ਹਾਂ, ਨਵਾਂ ਭਵਨ