ਬਨਾਉਣ ਲਈ ਤਾਂਘਵਾਨ ਵੀ ਨਹੀਂ ਹਾਂ। ਅਜਿਹੀ ਹਾਲਤ ਵਿੱਚ ਅਸੀਂ ਦੁਹਰਾਉਂਦੇ ਰਹਾਂਗੇ ਦੁਨੀਆਂ ਦੇ ਸਾਹਮਣੇ ਕਿ ਅਸੀਂ ਧਾਰਮਿਕ ਹਾਂ ਪਰ ਅਸੀਂ ਭਲੀ-ਭਾਂਤ ਅੰਦਰੋਂ ਜਾਣਦੇ ਹਾਂ ਕਿ ਅਸੀਂ ਧਾਰਮਿਕ ਨਹੀਂ ਹਾਂ।
ਕੀ ਇਹ ਸਥਿਤੀ ਬਦਲਣ ਵਾਲੀ ਨਹੀਂ ਹੈ ? ਕੀ ਇਸ ਸਥਿਤੀ ਨੂੰ ਇਸੇ ਤਰ੍ਹਾਂ ਹੀ ਬੈਠੇ ਹੋਏ ਦੇਖਦੇ ਰਹਿਣਾ ਉਚਿਤ ਹੈ ? ਇਹ ਪ੍ਰਸ਼ਨ ਉੱਪਰ ਹੀ ਮੈਂ ਆਪਣੀ ਗੱਲ ਛੱਡ ਦੇਣਾ ਚਾਹੁੰਦਾ ਹਾਂ। ਜਿਨ੍ਹਾਂ ਦੇ ਅੰਦਰ ਵੀ ਥੋੜ੍ਹੀ ਸਮਝ ਹੈ ਅਤੇ ਜਿਨ੍ਹਾਂ ਦੇ ਅੰਦਰ ਵੀ ਥੋੜ੍ਹਾ ਜੀਵਨ ਹੈ, ਅਤੇ ਜੋ ਥੋੜ੍ਹਾ ਸੋਚਦੇ ਹਨ ਅਤੇ ਵਿਚਾਰਦੇ ਹਨ, ਉਹਨਾਂ ਦੇ ਸਾਹਮਣੇ ਅੱਜ ਇਹ ਹੀ ਕੰਮ ਹੈ: ਭਾਰਤ ਦੇ ਪ੍ਰਾਣ ਅਧਾਰਮਿਕ ਹੋ ਗਏ ਹਨ, ਉਹਨਾਂ ਨੂੰ ਧਾਰਮਿਕ ਕਿਵੇਂ ਕੀਤਾ ਜਾਵੇ ?
ਉਹ ਧਾਰਮਿਕ ਕੀਤੇ ਜਾ ਸਕਦੇ ਹਨ। ਥੋੜ੍ਹਾ ਠੀਕ ਚਿੰਤਨ ਅਤੇ ਠੀਕ ਰਸਤਿਆਂ ਵਿੱਚ ਅਸੀਂ ਖੋਜ ਕਰਾਂਗੇ ਤਾਂ ਭਾਰਤ ਦੀ ਆਤਮਾ ਧਾਰਮਿਕ ਹੋ ਸਕਦੀ ਹੈ। ਭਾਰਤ ਦੀ ਆਤਮਾ ਧਰਮ ਦੇ ਲਈ ਪਿਆਸੀ ਹੈ, ਲੇਕਿਨ ਝੂਠੇ ਪਾਣੀ ਨਾਲ ਅਸੀਂ ਉਹਨੂੰ 'ਤ੍ਰਿਪਤ ਕਰਦੇ ਰਹੇ ਹਾਂ । ਪਿਆਸ ਨੂੰ ਫਿਰ ਤੋਂ ਜਗਾਉਣਾ ਜ਼ਰੂਰੀ ਹੈ, ਤਾਂ ਕਿ ਅਸੀਂ ਉਸ ਸਰੋਵਰ ਨੂੰ ਖੋਜ ਸਕੀਏ, ਜਿੱਥੇ ਪਿਆਸ ਬੁਝ ਜਾਂਦੀ ਹੈ ਅਤੇ ਉਸ ਨਾਲ ਮਿਲਨ ਹੋ ਜਾਂਦਾ ਹੈ, ਜਿਸ ਨੂੰ ਪ੍ਰਾਪਤ ਕਰ ਲੈਣ ਨਾਲ ਫਿਰ ਪ੍ਰਾਪਤ ਕਰਨ ਲਈ ਕੁਝ ਵੀ ਨਹੀਂ ਬਚਦਾ, ਅਤੇ ਉਹ ਜੀਵਨ ਉਪਲਬੱਧ ਹੋ ਜਾਂਦਾ ਹੈ ਜਿਸ ਜੀਵਨ ਦੀ ਕੋਈ ਮੌਤ ਨਹੀਂ, ਅਤੇ ਉਹ ਸਾਹ ਅਤੇ ਸੁਗੰਧ ਅਤੇ ਉਹ ਸੰਗੀਤ ਹੱਥ ਵਿੱਚ ਆ ਜਾਂਦਾ ਹੈ ਜਿਸ ਨੂੰ ਕੋਈ ਮੁਕਤੀ ਕਹਿੰਦਾ ਹੈ, ਕੋਈ ਪ੍ਰਭੂ ਕਹਿੰਦਾ ਹੈ, ਕੋਈ ਕਿੰਗਡਮ ਆਫ ਗੋਡ ਕਹਿੰਦਾ ਹੈ, ਕੋਈ ਹੋਰ ਨਾਂ ਦਿੰਦਾ ਹੈ। ਹਰ ਇਕ ਆਦਮੀ ਅਧਿਕਾਰੀ ਹੈ ਉਸ ਨੂੰ ਪ੍ਰਾਪਤ ਕਰਨ ਦਾ, ਲੇਕਿਨ ਗਲਤ ਰਸਤਿਆਂ ਰਾਹੀਂ ਉਸ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ।
ਮੇਰੀਆਂ ਗੱਲਾਂ ਨੂੰ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣਿਆ, ਉਸ ਦੇ ਲਈ ਬਹੁਤ-ਬਹੁਤ ਧੰਨਵਾਦੀ ਹਾਂ ਅਤੇ ਅੰਤ ਵਿੱਚ ਸਭ ਦੇ ਅੰਦਰ ਬੈਠੇ ਪ੍ਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ। ਮੇਰੇ ਪ੍ਰਣਾਮ ਸਵੀਕਾਰ ਕਰੋ।