Back ArrowLogo
Info
Profile

4

ਸੰਗਠਨ ਅਤੇ ਧਰਮ

ਸਵੇਰੇ ਮੈਂ ਤੁਹਾਡੀਆਂ ਗੱਲਾਂ ਸੁਣੀਆਂ। ਉਸ ਸੰਬੰਧ ਵਿੱਚ ਪਹਿਲੀ ਗੱਲ ਤਾਂ ਇਹ ਜਾਣ ਲੈਣੀ ਜ਼ਰੂਰੀ ਹੈ ਕਿ ਧਰਮ ਦਾ ਕੋਈ ਵੀ ਸੰਗਠਨ ਨਹੀਂ ਹੁੰਦਾ; ਨਾ ਹੋ ਸਕਦਾ ਹੈ। ਅਤੇ ਧਰਮ ਦੇ ਲਈ ਕੋਈ ਵੀ ਸੰਗਠਨ ਬਣਾਉਣ ਦਾ ਨਤੀਜਾ ਧਰਮ ਨੂੰ ਨਸ਼ਟ ਕਰਨਾ ਹੀ ਹੋਵੇਗਾ। ਧਰਮ ਪੂਰੀ ਤਰ੍ਹਾਂ ਵਿਅਕਤੀਗਤ ਗੱਲ ਹੈ; ਇਕ- ਇਕ ਵਿਅਕਤੀ ਦੇ ਜੀਵਨ ਵਿੱਚ ਵਾਪਰਦੀ ਹੈ, ਸੰਗਠਨ ਅਤੇ ਭੀੜ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ।

ਲੇਕਿਨ ਇਸ ਦਾ ਇਹ ਅਰਥ ਨਹੀਂ ਹੈ ਕਿ ਹੋਰ ਤਰ੍ਹਾਂ ਦੇ ਸੰਗਠਨ ਨਹੀਂ ਹੋ ਸਕਦੇ। ਸਮਾਜਿਕ ਸੰਗਠਨ ਹੋ ਸਕਦੇ ਹਨ, ਵਿਦਿਅਕ ਸੰਗਠਨ ਹੋ ਸਕਦੇ ਹਨ, ਨੈਤਿਕ-ਸੰਸਕ੍ਰਿਤਕ ਸੰਗਠਨ ਹੋ ਸਕਦੇ ਹਨ ਅਤੇ ਰਾਜਨੀਤਕ ਸੰਗਠਨ ਹੋ ਸਕਦੇ ਹਨ, ਪਰ ਧਾਰਮਿਕ ਸੰਗਠਨ ਨਹੀਂ ਹੋ ਸਕਦਾ।

ਇਹ ਗੱਲ ਧਿਆਨ ਵਿੱਚ ਰੱਖ ਲੈਣੀ ਜ਼ਰੂਰੀ ਹੈ ਕਿ ਜੇਕਰ ਮੇਰੇ ਆਸੇ-ਪਾਸੇ ਇਕੱਠੇ ਹੋਏ ਮਿੱਤਰ ਕੋਈ ਸੰਗਠਨ ਕਰਨਾ ਚਾਹੁੰਦੇ ਹਨ ਤਾਂ ਉਹ ਸੰਗਠਨ ਧਾਰਮਿਕ ਨਹੀਂ ਹੋਵੇਗਾ ਅਤੇ ਉਸ ਸੰਗਠਨ ਵਿੱਚ ਸ਼ਾਮਲ ਹੋ ਜਾਣ ਨਾਲ ਕੋਈ ਵਿਅਕਤੀ ਧਾਰਮਿਕ ਨਹੀਂ ਹੋ ਜਾਵੇਗਾ। ਜਿਵੇਂ ਇਕ ਆਦਮੀ ਹਿੰਦੂ ਹੋਣ ਨਾਲ ਧਾਰਮਿਕ ਹੋ ਜਾਂਦਾ ਹੈ, ਮੁਸਲਮਾਨ ਹੋਣ ਨਾਲ ਧਾਰਮਿਕ ਹੋ ਜਾਂਦਾ ਹੈ, ਉਸੇ ਤਰ੍ਹਾਂ ਜੀਵਨ-ਜਾਗ੍ਰਤੀ ਕੇਂਦਰ ਦਾ ਮੈਂਬਰ ਹੋਣ ਨਾਲ ਕੋਈ ਧਾਰਮਿਕ ਨਹੀਂ ਹੁੰਦਾ।

ਧਾਰਮਿਕ ਹੋਣਾ ਦੂਸਰੀ ਹੀ ਗੱਲ ਹੈ। ਉਸ ਦੇ ਲਈ ਕਿਸੇ ਸੰਗਠਨ ਦਾ ਮੈਂਬਰ ਹੋਣ ਦੀ ਜ਼ਰੂਰਤ ਨਹੀਂ ਬਲਕਿ ਸੱਚ ਤਾਂ ਇਹ ਹੈ ਕਿ ਜੋ ਕਿਸੇ ਸੰਗਠਨ ਦਾ-ਧਾਰਮਿਕ ਸੰਗਠਨ ਦਾ ਮੈਂਬਰ ਹੈ, ਉਹ ਧਾਰਮਿਕ ਸੰਗਠਨ ਦੀ ਮੈਂਬਰੀ ਉਸ ਦੇ ਧਾਰਮਿਕ ਹੋਣ ਲਈ ਪਿੱਛੇ ਰੁਕਾਵਟ ਬਣੇਗੀ। ਜੋ ਆਦਮੀ ਹਿੰਦੂ ਹੈ, ਧਾਰਮਿਕ ਨਹੀਂ ਹੋ ਸਕਦਾ। ਜੋ ਜੈਨੀ ਹੈ, ਉਹ ਵੀ ਧਾਰਮਿਕ ਨਹੀਂ ਹੋ ਸਕਦਾ। ਜੋ ਮੁਸਲਮਾਨ ਹੈ, ਉਹ ਵੀ ਧਾਰਮਿਕ ਨਹੀਂ ਹੋ ਸਕਦਾ, ਕਿਉਂਕਿ ਸੰਗਠਨ ਵਿੱਚ ਹੋਣ ਦਾ ਅਰਥ ਫ਼ਿਰਕੇ ਵਿੱਚ ਹੋਣਾ ਹੈ। ਫ਼ਿਰਕਾ ਅਤੇ ਧਰਮ ਵਿਰੋਧੀ ਗੱਲਾਂ ਹਨ। ਫ਼ਿਰਕਾ ਤੋਂੜਦਾ ਹੈ, ਧਰਮ ਜੋੜਦਾ ਹੈ।

ਇਸ ਲਈ ਪਹਿਲੀ ਗੱਲ ਤਾਂ ਇਹ ਸਮਝ ਲੈਣੀ ਜ਼ਰੂਰੀ ਹੈ ਕਿ ਮੇਰੇ ਆਸੇ- ਪਾਸੇ ਜੇਕਰ ਕੋਈ ਵੀ ਸੰਗਠਨ ਖੜਾ ਕੀਤਾ ਜਾਏ ਤਾਂ ਸੰਗਠਨ ਧਾਰਮਿਕ ਨਹੀਂ

52 / 151
Previous
Next