Back ArrowLogo
Info
Profile

ਹੋਵੇਗਾ। ਉਸ ਨੂੰ ਧਾਰਮਿਕ ਸਮਝ ਕੇ ਖੜਾ ਕਰਨਾ ਗ਼ਲਤ ਹੋਵੇਗਾ। ਇਸ ਲਈ ਜਿਨ੍ਹਾਂ ਮਿੱਤਰਾਂ ਨੇ ਕਿਹਾ, ਧਾਰਮਿਕ ਸੰਗਨਠ ਨਹੀਂ ਹੋ ਸਕਦਾ, ਉਹਨਾਂ ਨੇ ਬਿਲਕੁਲ ਹੀ ਠੀਕ ਕਿਹਾ ਹੈ। ਕਦੀ ਵੀ ਨਹੀਂ ਹੋ ਸਕਦਾ, ਲੇਕਿਨ ਉਹਨਾਂ ਨੂੰ ਸ਼ਾਇਦ ਭੁਲੇਖਾ ਹੈ ਕਿ ਹੋਰ ਤਰ੍ਹਾਂ ਦੇ ਸੰਗਠਨ ਨਹੀਂ ਹੋ ਸਕਦੇ।

ਹੋਰ ਤਰ੍ਹਾਂ ਦੇ ਸੰਗਠਨ ਹੋ ਸਕਦੇ ਹਨ। ਜੀਵਨ ਜਾਗ੍ਰਤੀ ਕੇਂਦਰ ਵੀ ਹੋਰ ਤਰ੍ਹਾਂ ਦਾ ਸੰਗਠਨ ਹੈ, ਧਾਰਮਿਕ ਨਹੀਂ। ਇਸ ਸਮਾਜ ਵਿੱਚ ਇੰਨੀਆਂ ਬੀਮਾਰੀਆਂ ਹਨ, ਇੰਨੇ ਰੋਗ ਹਨ, ਇੰਨੀ ਅਰਾਜਕਤਾ, ਇੰਨੀ ਕਰੂਪਤਾ ਹੈ ਕਿ ਜੋ ਮਨੁੱਖ ਵੀ ਧਾਰਮਿਕ ਹੈ, ਉਹ ਮਨੁੱਖ ਚੁੱਪਚਾਪ ਇਸ ਕਰੂਪਤਾ, ਇਸ ਗੰਦਗੀ, ਇਸ ਸਮਾਜ ਦੀ ਮੂਰਖਤਾ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੋਵੇਗਾ। ਜੋ ਮਨੁੱਖ ਧਾਰਮਿਕ ਹੈ, ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੋਵੇਗਾ ਕਿ ਇਕ ਕਰੂਪ ਸਮਾਜ ਜਿਉਂਦਾ ਰਹੇ ਅਤੇ ਚਲਦਾ ਰਹੇ। ਜਿਸ ਮਨੁੱਖ ਦੇ ਜੀਵਨ ਵਿੱਚ ਵੀ ਥੋੜ੍ਹੀ ਧਰਮ ਦੀ ਕਿਰਨ ਆਈ ਹੈ, ਉਹ ਇਸ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਚਾਹੇਗਾ।

ਜੀਵਨ-ਜਾਗ੍ਰਤੀ ਕੇਂਦਰ ਧਾਰਮਿਕ ਸੰਗਠਨ ਨਹੀਂ ਹੈ, ਲੇਕਿਨ ਧਾਰਮਿਕ ਲੋਕਾਂ ਦਾ ਸੰਗਠਨ ਹੈ-ਸਮਾਜਿਕ ਬਦਲਾਅ ਅਤੇ ਕ੍ਰਾਂਤੀ ਦੇ ਲਈ। ਇਸ ਦੀ ਮੈਂਬਰੀ ਨਾਲ ਕੋਈ ਧਾਰਮਿਕ ਨਹੀਂ ਹੋ ਜਾਵੇਗਾ, ਲੇਕਿਨ ਜੋ ਲੋਕ ਚਾਹੁੰਦੇ ਹਨ ਕਿ ਸਮਾਜ ਨੂੰ, ਜੀਵਨ ਨੂੰ, ਰਹਿਨੁਮਾਈ ਨੂੰ, ਚਲਦੀ ਹੋਈ ਵਿਵਸਥਾ ਨੂੰ, ਪਰੰਪਰਾ ਨੂੰ ਬਦਲਿਆ ਜਾਵੇ, ਉਹ ਲੋਕ ਇਸ ਸੰਗਠਨ ਦੇ ਮੈਂਬਰ ਹੋ ਸਕਦੇ ਹਨ ਅਤੇ ਸੰਗਠਨ ਨੂੰ ਮਜ਼ਬੂਤ ਬਣਾ ਸਕਦੇ ਹਨ। ਇਹ ਸੰਗਠਨ ਸਮਾਜਿਕ ਕ੍ਰਾਂਤੀ ਦਾ ਸੰਗਠਨ ਹੋਵੇਗਾ; ਧਾਰਮਿਕ ਸ਼ਾਂਤੀ ਦੇ ਲਈ ਨਹੀਂ, ਸਮਾਜਿਕ ਕ੍ਰਾਂਤੀ ਦੇ ਲਈ।

ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਇਹ ਸਮਾਜਿਕ ਕ੍ਰਾਂਤੀ ਦਾ ਅੰਦੋਲਨ ਹੈ। ਅਤੇ ਜੋ ਵਿਅਕਤੀ ਵੀ ਥੋੜ੍ਹਾ-ਜਿਹਾ ਜਾਗਰੂਕ ਹੋਵੇਗਾ, ਸ਼ਾਂਤ ਹੋਵੇਗਾ, ਜੀਵਨ ਨੂੰ ਦੇਖੇਗਾ ਅਤੇ ਸਮਝੇਗਾ, ਇਹ ਹਿੰਸਾ ਹੋਵੇਗੀ ਉਸ ਦੇ ਵੱਲੋਂ ਕਿ ਸਮਾਜ ਨੂੰ ਜਿਵੇਂ ਇਹ ਹੈ ਉਵੇਂ ਹੀ ਚੱਲਣ ਦੇਵੇ। ਕੋਈ ਧਾਰਮਿਕ ਮਨੁੱਖ ਸਮਾਜ ਦੀ ਇਸ ਮੌਜੂਦਾ ਹਾਲਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ; ਸਿਰਫ਼ ਅਧਾਰਮਿਕ ਲੋਕ ਹੀ ਬਰਦਾਸ਼ਤ ਕਰ ਸਕਦੇ ਹਨ। ਉਹ, ਜਿਨ੍ਹਾਂ ਦੇ ਜੀਵਨ ਵਿੱਚ ਪ੍ਰੇਮ ਦੀ ਕੋਈ ਕਿਰਨ ਨਹੀਂ ਹੈ, ਉਹ ਹੀ ਸਮਾਜ ਦੇ ਇੰਨੇ ਹਨੇਰੇ ਨੂੰ ਸਹਿ ਸਕਦੇ ਹਨ। ਉਹ, ਜਿਨ੍ਹਾਂ ਦੇ ਅੰਦਰ ਮਨੁੱਖਤਾ ਮਰ ਗਈ ਹੈ, ਉਹ ਹੀ ਆਪਣੇ ਚਾਰੇ ਪਾਸੇ ਮਨੁੱਖਤਾ ਦੇ ਮਰੇ ਹੋਏ ਰੂਪ ਨੂੰ ਵੀ ਰਹਿਣ ਦੇਣ ਲਈ ਰਾਜ਼ੀ ਹੋ ਸਕਦੇ ਹਨ। ਜਾਂ- ਤਾਂ ਧਾਰਮਿਕ ਆਦਮੀ ਇਸ ਸਮਾਜ ਨੂੰ ਬਦਲੇਗਾ, ਬਦਲਣ ਦੀ ਕੋਸ਼ਿਸ਼ ਕਰੇਗਾ, ਜਾਂ ਆਪਣੇ-ਆਪ ਨੂੰ ਮਿਟਾ ਦਵੇਗਾ ਲੇਕਿਨ ਇਸੇ ਸਮਾਜ ਵਿੱਚ ਰਹਿਣ ਦੀ ਤਿਆਰੀ ਉਸ ਦੀ ਨਹੀਂ ਹੋ ਸਕਦੀ। ਜੀਵਨ-ਜਾਗ੍ਰਤੀ ਕੇਂਦਰ ਇਕ ਸੰਗਠਨ

53 / 151
Previous
Next