ਹੋਵੇਗਾ-ਧਾਰਮਿਕ ਸੰਗਠਨ ਨਹੀਂ, ਸਮਾਜਿਕ ਕ੍ਰਾਂਤੀ, ਉੱਥਲ-ਪੁੱਥਲ ਲਈ ਇਕ ਸੰਗਠਨ। ਉਹ ਅੰਦੋਲਨ ਹੋਵੇਗਾ।
ਲੇਕਿਨ ਉਹ ਅੰਦੋਲਨ ਇਹਨਾਂ ਅਰਥਾਂ ਵਿੱਚ ਨਹੀਂ, ਜਿਸ ਤਰ੍ਹਾਂ ਕਿ ਮੁਹੰਮਦ ਦਾ ਅੰਦੋਲਨ ਹੈ ਕਿ ਆਦਮੀ ਮੁਸਲਮਾਨ ਹੋ ਜਾਏ ਤਾਂ ਸਭ ਕੁਝ ਹੋ ਗਿਆ। ਜੋ ਮੁਸਲਮਾਨ ਹੈ, ਉਹ ਮੁਕਤੀ ਪ੍ਰਾਪਤ ਕਰੇਗਾ ਅਤੇ ਜੋ ਨਹੀਂ ਹੈ ਉਸ ਦੇ ਦਰਵਾਜ਼ੇ ਬੰਦ ਹੋ ਗਏ। ਇਸ ਤਰ੍ਹਾਂ ਦਾ ਉਹ ਸੰਗਠਨ ਨਹੀਂ ਹੋਵੇਗਾ। ਉਸ ਦਾ ਮੁਕਤੀ ਨਾਲ ਕੋਈ ਸੰਬੰਧ ਨਹੀਂ। ਮੁਕਤੀ ਨਾਲ ਸੰਬੰਧ ਸੰਗਠਨ ਦਾ ਕਦੀ ਹੁੰਦਾ ਹੀ ਨਹੀਂ, ਇਹ ਵਿਅਕਤੀ ਦੀ ਨਿੱਜੀ ਗੱਲ ਹੈ।
ਲੇਕਿਨ ਜਿਨ੍ਹਾਂ ਲੋਕਾਂ ਦੇ ਜੀਵਨ ਵਿੱਚ ਥੋੜ੍ਹੀ-ਜਿਹੀ ਵੀ ਸ਼ਾਂਤੀ ਪੈਦਾ ਹੋਵੇਗੀ, ਜਿਨ੍ਹਾਂ ਦੇ ਜੀਵਨ ਵਿੱਚ ਪ੍ਰਭੂ ਦਾ ਥੋੜ੍ਹਾ-ਜਿਹਾ ਪ੍ਰਕਾਸ਼ ਆਵੇਗਾ; ਕੀ ਉਹ ਸਮਾਜ ਨੂੰ ਅਜਿਹਾ ਹੀ ਦੇਖਦੇ ਰਹਿਣਗੇ ਜਿਹੋ-ਜਿਹਾ ਕਿ ਸਮਾਜ ਹੈ ? ਇਹ ਬਰਦਾਸ਼ਤ ਤੋਂ ਬਾਹਰ ਹੈ। ਧਾਰਮਿਕ ਮਨੁੱਖ ਬੁਨਿਆਦੀ ਰੂਪ ਵਿੱਚ ਵਿਦਰੋਹੀ ਹੋਵੇਗਾ। ਅਤੇ ਜੇਕਰ ਅੱਜ ਤਕ ਦੁਨੀਆਂ ਵਿੱਚ ਧਾਰਮਿਕ ਮਨੁੱਖ ਵਿਦਰੋਹੀ ਨਹੀਂ ਹੋਇਆ ਤਾਂ ਉਸ ਦਾ ਇਕ ਹੀ ਕਾਰਨ ਹੈ ਕਿ ਉਹ ਮਨੁੱਖ ਧਾਰਮਿਕ ਹੀ ਨਹੀਂ ਹੋਵੇਗਾ। ਧਾਰਮਿਕ ਆਦਮੀ ਰਿਬੇਲੀਅਸ ਹੋਵੇਗਾ ਹੀ। ਉਸ ਦੇ ਜੀਵਨ ਵਿੱਚ ਕ੍ਰਾਂਤੀ ਹੋਵੇਗੀ ਹੀ।
ਲੇਕਿਨ ਕ੍ਰਾਂਤੀ ਤਾਂ ਇਕੱਲੇ ਨਹੀਂ ਹੋ ਸਕਦੀ, ਕ੍ਰਾਂਤੀ ਦੇ ਲਈ ਤਾਂ ਸੰਗਠਨ ਚਾਹੀਦੈ, ਕਿਉਂਕਿ ਜਦੋਂ ਅਸੀਂ ਕ੍ਰਾਂਤੀ ਕਰਨ ਚਲਦੇ ਹਾਂ ਤਾਂ ਕ੍ਰਾਂਤੀ ਨੂੰ ਰੋਕਣ ਵਾਲੀਆਂ ਜੋ ਸ਼ਕਤੀਆਂ ਹਨ, ਉਹ ਸੰਗਠਿਤ ਹਨ। ਉਹਨਾਂ ਦੇ ਖ਼ਿਲਾਫ ਇਕ ਆਦਮੀ ਦਾ ਕੀ ਅਰਥ ਹੈ ? ਕ੍ਰਾਂਤੀ ਦੇ ਵਿਰੋਧ ਵਿੱਚ ਜੋ ਵਿਰੋਧੀ, ਜੋ ਰੀਐਕਸ਼ਨਰੀ ਫੋਰਸਜ਼ ਹਨ, ਉਹ ਸਭ ਸੰਗਠਿਤ ਹਨ। ਉਹਨਾਂ ਦੇ ਖ਼ਿਲਾਫ ਇਕ ਆਦਮੀ ਦਾ ਕੀ ਮਕਸਦ ਹੈ ? ਕੀ ਅਰਥ ਹੈ ?
ਜ਼ਿੰਦਗੀ ਵਿੱਚ ਜੋ ਲੋਕ ਗ਼ਲਤ ਹਨ, ਉਹ ਸੰਗਠਿਤ ਖੜੇ ਹੋਏ ਹਨ ਅਤੇ ਚੰਗਾ ਆਦਮੀ ਇਹ ਸੋਚ ਕੇ ਕਿ ਸੰਗਠਨ ਦੀ ਕੀ ਜ਼ਰੂਰਤ ਹੈ, ਬੁਰੇ ਆਦਮੀਆਂ ਦਾ ਸਾਥੀ ਅਤੇ ਸਹਿਯੋਗੀ ਬਣਦਾ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਚੋਰ ਅਤੇ ਬਦਮਾਸ਼ ਸਭ ਸੰਗਠਿਤ ਹਨ। ਰਾਜਨੀਤਕ ਸੰਗਠਿਤ ਹਨ। ਜ਼ਿੰਦਗੀ ਨੂੰ ਖ਼ਰਾਬ ਕਰਨ ਵਾਲੇ ਸਾਰੇ ਲੋਕ ਸੰਗਠਿਤ ਹਨ ਅਤੇ ਚੰਗਾ ਆਦਮੀ ਸੋਚਦਾ ਹੈ, ਸੰਗਠਨ ਦੀ ਕੀ ਜ਼ਰੂਰਤ ਹੈ।
ਤਾਂ ਫਿਰ ਇਸ ਦਾ ਇਕ ਹੀ ਫਲ ਹੋਵੇਗਾ, ਇਹ ਚੰਗਾ ਆਦਮੀ ਵੀ ਜਾਣਦੇ ਹੋਏ, ਚਾਹੇ ਨਾ ਜਾਣਦੇ ਹੋਏ ਵੀ ਬੁਰੇ ਆਦਮੀਆਂ ਦਾ ਏਜੰਟ ਸਿੱਧ ਹੋਵੇਗਾ। ਕਿਉਂਕਿ ਬੁਰੇ ਆਦਮੀਆਂ ਦੇ ਸੰਗਠਿਤ ਰੂਪ ਨੂੰ ਬਦਲਣ ਦੇ ਲਈ ਚੰਗੇ ਆਦਮੀਆਂ ਦੇ ਸੰਗਠਨ ਦੀ ਵੀ ਬੇਹੱਦ ਲਾਜ਼ਮੀ ਜ਼ਰੂਰਤ ਹੈ। ਹੁਣ ਇਕ ਗੱਲ ਧਿਆਨ ਵਿੱਚ