ਰੱਖਦੇ ਹੋਏ ਕਿ ਇਹ ਸੰਗਠਨ ਧਾਰਮਿਕ ਨਹੀਂ ਹੈ, ਉਸ ਸੰਗਠਨ ਦਾ ਧਰਮ ਨਾਲ ਸਿੱਧਾ ਸੰਬੰਧ ਨਹੀਂ ਹੈ। ਧਾਰਮਿਕ ਲੋਕ ਉਸ ਸੰਗਠਨ ਵਿੱਚ ਰਹਿ ਸਕਦੇ ਹਨ, ਲੇਕਿਨ ਉਸ ਸੰਗਠਨ ਦੀ ਮੈਂਬਰੀ ਤੋਂ ਕੋਈ ਧਾਰਮਿਕ ਨਹੀਂ ਹੁੰਦਾ। ਸਮਾਜਿਕ ਕ੍ਰਾਂਤੀ ਦੀ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖ ਕੇ ਇਕ ਸੰਗਠਨ ਬੇਹੱਦ ਜ਼ਰੂਰੀ ਹੈ।
ਇਹ ਹਮੇਸ਼ਾ ਤੋਂ ਦੁਰਭਾਗ ਰਿਹਾ ਹੈ ਕਿ ਬੁਰੇ ਆਦਮੀ ਸਦਾ ਤੋਂ ਸੰਗਠਿਤ ਰਹੇ ਹਨ, ਚੰਗਾ ਆਦਮੀ ਹਮੇਸ਼ਾ ਇਕੱਲਾ ਖੜਾ ਰਿਹਾ ਹੈ। ਇਸ ਲਈ ਚੰਗਾ ਆਦਮੀ ਹਾਰ ਗਿਆ, ਚੰਗਾ ਆਦਮੀ ਜਿੱਤ ਨਹੀਂ ਸਕਿਆ। ਚੰਗਾ ਆਦਮੀ ਅੱਗੋਂ ਵੀ ਜਿੱਤ ਨਹੀਂ ਸਕੇਗਾ। ਚੰਗੇ ਆਦਮੀ ਨੂੰ ਵੀ ਸੰਗਠਿਤ ਹੋਣਾ ਜ਼ਰੂਰੀ ਹੈ। ਬੁਰਾਈ ਦੀਆਂ ਤਾਕਤਾਂ ਇਕੱਠੀਆਂ ਹਨ। ਉਹਨਾਂ ਤਾਕਤਾਂ ਦੇ ਖ਼ਿਲਾਫ਼ ਉੱਨੀਆਂ ਹੀ ਵੱਡੀਆਂ ਤਾਕਤਾਂ ਖੜੀਆਂ ਕਰਨੀਆਂ ਜ਼ਰੂਰੀ ਹਨ। ਅਤੇ ਮੈਂ ਧਾਰਮਿਕ ਸੰਗਠਨ ਦੇ ਇਕਦਮ ਵਿਰੋਧ ਵਿੱਚ ਹਾਂ, ਲੇਕਿਨ ਸੰਗਠਨ ਦੇ ਵਿਰੋਧ ਵਿੱਚ ਨਹੀਂ ਹਾਂ—ਇਸ ਫ਼ਰਕ ਨੂੰ ਸਮਝ ਲੈਣਾ ਜ਼ਰੂਰੀ ਹੈ।
ਦੂਸਰੀ ਗੱਲ, ਇਹ ਸੰਗਠਨ ਕੀ ਚਾਹੇਗਾ ? ਕੀ ਕਰਨਾ ਚਾਹੁੰਦਾ ਹੈ ? ਕੀ ਇਸ ਦੀ ਸੋਚ ਹੋਵੇਗੀ ? ਸਮਾਜ ਦੀਆਂ ਜੋ ਜ਼ਰੂਰਤਾਂ ਹਨ, ਉਹਨਾਂ ਨੂੰ ਜੇਕਰ ਧਿਆਨ ਵਿੱਚ ਲਵਾਂਗੇ ਤਾਂ ਇਸ ਦੀ ਸੋਚ ਸਮਝ ਵਿੱਚ ਆ ਸਕਦੀ ਹੈ। ਸਮਾਜ ਦੀ ਪੂਰੀ ਜੀਵਨ-ਵਿਵਸਥਾ ਹੀ ਬੀਮਾਰ ਹੈ; ਉਸ ਵਿੱਚ ਮੁੱਢ ਤੋਂ ਹੀ ਕ੍ਰਾਂਤੀ ਦੀ ਜ਼ਰੂਰਤ ਹੈ। ਉਸ ਵਿੱਚ ਨੀਂਹ ਤੋਂ ਹੀ ਪੱਥਰ ਬਦਲ ਦੇਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਅਸੀਂ ਆਦਮੀ ਨੂੰ ਅੱਜ ਤਕ ਢਾਲਦੇ ਰਹੇ ਹਾਂ, ਉਹ ਢਾਲਣ ਦਾ ਢਾਂਚਾ ਹੀ ਗਲਤ ਸਿੱਧ ਹੋਇਆ ਹੈ। ਉਸ ਢਾਂਚੇ ਤੋਂ ਜ਼ਰੂਰੀ ਰੂਪ ਵਿੱਚ ਬੀਮਾਰੀਆਂ ਪੈਦਾ ਹੁੰਦੀਆਂ ਹਨ। ਫਿਰ ਅਸੀਂ ਇਕ-ਇਕ ਆਦਮੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਕਿ ਤੂੰ ਜ਼ਿੰਮੇਵਾਰ ਹੈਂ, ਜਦੋਂ ਕਿ ਉਹ ਆਦਮੀ ਵਿਕਟਿਮ ਹੁੰਦਾ ਹੈ, ਸ਼ਿਕਾਰ ਹੁੰਦਾ ਹੈ, ਜ਼ਿੰਮੇਵਾਰ ਨਹੀਂ ਹੁੰਦਾ। ਅਤੇ ਉਸ ਉੱਪਰ ਅਸੀਂ ਜ਼ਿੰਮੇਵਾਰੀ ਮੜ੍ਹਦੇ ਰਹੇ ਹਾਂ ਪਿੱਛਲੇ ਪੰਜ ਹਜ਼ਾਰ ਸਾਲਾਂ ਤੋਂ। ਇਹ ਬਿਲਕੁਲ ਹੀ ਆਦਮੀ ਦੇ ਨਾਲ ਅਨਿਆ ਹੋਇਆ ਹੈ।
ਆਦਮੀ ਗ਼ਰੀਬ ਹੋਵੇਗਾ, ਚੋਰ ਹੋ ਜਾਣਾ ਬਿਲਕੁਲ ਸੰਭਵ ਹੈ। ਆਦਮੀ ਦੀਣ-ਹੀਣ ਹੋਵੇਗਾ, ਉਸ ਦਾ ਪਾਪੀ ਹੋ ਜਾਣਾ ਬਹੁਤ ਸੰਭਵ ਹੈ।
ਜਦੋਂ ਤੱਕ ਦੁਨੀਆਂ ਵਿੱਚ ਭੁੱਖਮਰੀ ਹੈ, ਗਰੀਬੀ ਹੈ, ਉਦੋਂ ਤੱਕ ਅਸੀਂ ਮਨੁੱਖ ਨੂੰ ਸੱਚੇ ਅਰਥਾਂ ਵਿੱਚ ਨੈਤਿਕ ਬਨਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੇ। ਇੰਨੀ ਗ਼ਰੀਬੀ ਹੋਵੇ ਕਿ ਪ੍ਰਾਣ ਹੀ ਗ਼ਰੀਬੀ ਵਿੱਚ ਡੁੱਬੇ ਰਹਿਣ ਤਾਂ ਨੀਤੀ ਨੂੰ ਯਾਦ ਰੱਖਣਾ ਬਹੁਤ ਮੁਸ਼ਕਲ ਹੈ। ਇਕ ਪਾਸੇ ਸਮਾਜ ਦਾ ਸਾਰਾ ਧਨ ਇਕੱਠਾ ਹੋ ਜਾਏ ਅਤੇ ਸਮਾਜ ਦੇ ਵਧ ਲੋਕ ਗ਼ਰੀਬ ਹੋਣ ਅਤੇ ਫਿਰ ਅਸੀਂ ਉਹਨਾਂ ਨੂੰ ਸਮਝਾਈਏ