ਕਿ ਤੁਸੀਂ ਧਨ ਦਾ ਲਾਲਚ ਨਹੀਂ ਕਰਨਾ। ਤੁਸੀਂ ਧਨ ਦਾ ਮੋਹ ਨਾ ਕਰਨਾ, ਤੁਸੀਂ ਕਿਸੇ ਦੂਸਰੇ ਨੂੰ ਧਨ ਦੀ ਦੌੜ ਵਿੱਚ ਨਾ ਦੇਖਣਾ....
ਅਸੀਂ ਉਸ ਨੂੰ ਅਜਿਹੀਆਂ ਗੱਲਾਂ ਸਿਖਾ ਰਹੇ ਹਾਂ ਕਿ ਇਕ ਘਰ ਦੀ ਇਕ ਨੁੱਕਰ ਵਿੱਚ ਸੁਆਦੀ ਭੋਜਨ ਦਾ ਢੇਰ ਲੱਗਿਆ ਹੈ ਅਤੇ ਭੁੱਖੇ ਲੋਕ ਘਰ ਦੇ ਚਾਰੇ ਪਾਸੇ ਇਕੱਠੇ ਹਨ। ਉਹਨਾਂ ਦੇ ਨੱਕਾਂ ਵਿੱਚ ਉਸ ਭੋਜਨ ਦੀ ਸੁਗੰਧ ਜਾ ਰਹੀ ਹੈ, ਉਹਨਾਂ ਦੀਆਂ ਅੱਖਾਂ ਉਸ ਭੋਜਨ ਨੂੰ ਦੇਖ ਰਹੀਆਂ ਹਨ ਅਤੇ ਉਹ ਭੁੱਖੇ ਹਨ, ਉਹਨਾਂ ਦੇ ਪੂਰੇ ਪ੍ਰਾਣ ਰੋਟੀ ਮੰਗ ਰਹੇ ਹਨ ਅਤੇ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਦੇਖੋ, ਭੁੱਲ ਕੇ ਵੀ ਕਦੀ ਭੋਜਨ ਦਾ ਖ਼ਿਆਲ ਨਾ ਕਰਨਾ, ਭੋਜਨ ਦਾ ਵਿਚਾਰ ਨਾ ਕਰਨਾ-ਦੂਸਰੇ ਦੇ ਭੋਜਨ ਵੱਲ ਦੇਖਣਾ ਵੀ ਨਾ; ਇਹ ਵੱਡਾ ਪਾਪ ਹੈ।
ਸਮਾਜ ਦੀ ਸਾਰੀ ਵਿਵਸਥਾ ਅਜਿਹੀ ਹੈ ਕਿ ਉਸ ਨਾਲ ਅਨਿਆ ਪੈਦਾ ਹੁੰਦਾ ਹੈ। ਜੇਕਰ ਸਮਾਜ ਦੇ ਵੱਡੇ ਪੱਧਰ 'ਤੇ ਇਕ ਨੈਤਿਕ ਜੀਵਨ ਵਿਕਸਤ ਕਰਨਾ ਹੋਵੇ-ਧਾਰਮਿਕ ਮੈਂ ਨਹੀਂ ਕਹਿ ਰਿਹਾ ਹਾਂ—ਨੈਤਿਕ ਜੀਵਨ ਵਿਕਸਤ ਕਰਨਾ ਹੋਵੇ ਤਾਂ ਸਾਨੂੰ ਸਮਾਜ ਦੀ ਸਾਰੀ ਮੁੱਢਲੀ ਧਾਰਨਾ ਨੂੰ ਸੋਚਣਾ-ਵਿਚਾਰਨਾ ਪਵੇਗਾ, ਸਾਨੂੰ ਸੋਚਣਾ ਪਵੇਗਾ ਸਾਰੇ ਪਾਸੇ।
ਤਾਂ ਜੀਵਨ-ਜਾਗ੍ਰਤੀ ਕੇਂਦਰ ਸਮਾਜ ਦੀ ਆਰਥਿਕ ਵਿਵਸਥਾ ਉੱਪਰ ਵੀ ਸਪੱਸ਼ਟ ਦ੍ਰਿਸ਼ਟੀਕੋਣ ਲੈਣਾ ਚਾਹੇਗਾ। ਅਤੇ ਉਸ ਦ੍ਰਿਸ਼ਟੀਕੋਣ ਨੂੰ ਪਿੰਡ-ਪਿੰਡ, ਕੋਨੇ-ਕੋਨੇ ਤੱਕ ਪਹੁੰਚਾਉਣਾ ਚਾਹੀਦਾ ਹੈ। ਸਮਾਜ ਦੀ ਸਿੱਖਿਆ ਦੂਸ਼ਿਤ ਹੈ, ਸਮਾਜ ਦੀ ਸਾਰੀ ਸਿੱਖਿਆ ਦੂਸ਼ਿਤ ਹੈ, ਸਿੱਖਿਆ ਦੇ ਨਾਂ ਉੱਪਰ ਸਿਰਫ਼ ਧੋਖਾ ਹੁੰਦਾ ਹੈ। ਨਾ ਤਾਂ ਮਨੁੱਖ ਦਾ ਵਿਅਕਤੀਤਵ ਬਣਦਾ ਹੈ, ਨਾ ਉਸ ਦੇ ਪ੍ਰਾਣਾਂ ਵਿੱਚ ਅਜਿਹਾ ਕੁਝ ਪੈਦਾ ਹੁੰਦਾ ਹੈ ਜਿਸ ਨੂੰ ਅਸੀਂ ਜੀਵਨ ਦਾ ਅਰਥ, ਜੀਵਨ ਦੀ ਕਲਾ, ਕੁਝ ਕਹਿ ਸਕੀਏ। ਉਹ ਬਿਨਾਂ ਕੁਝ ਜਾਣੇ ਹੱਥ ਵਿੱਚ ਡਿੱਗਰੀਆਂ ਲੈ ਕੇ ਵਾਪਸ ਤੁਰ ਆਉਂਦਾ ਹੈ। ਬਿਨਾਂ ਕੁਝ ਹੋਏ ਵਾਪਿਸ ਘਰ ਮੁੜ ਆਉਂਦਾ ਹੈ ਅਤੇ ਜ਼ਿੰਦਗੀ ਦਾ ਸਭ ਤੋਂ ਬਹੁਮੁੱਲਾ ਸਮਾਂ ਸਿੱਖਿਆ ਦੇ ਨਾਂ 'ਤੇ ਨਸ਼ਟ ਹੋ ਜਾਂਦਾ ਹੈ। ਜਿਸ ਸਮੇਂ ਵਿੱਚ ਕੁਝ ਹੋ ਸਕਦਾ ਸੀ, ਉਹ ਬਿਲਕੁਲ ਹੀ ਵਿਅਰਥ ਨਸ਼ਟ ਹੋ ਜਾਂਦਾ ਹੈ। ਜੀਵਨ ਜਾਗ੍ਰਤੀ ਕੇਂਦਰ ਨੂੰ ਨਵੀਂ ਸਿੱਖਿਆ ਦੇ ਸੰਬੰਧ ਵਿੱਚ ਇਕ ਸਪੱਸ਼ਟ ਸੋਚ ਵਿਕਸਤ ਕਰਨੀ ਹੋਵੇਗੀ ਕਿ ਨਵੀਂ ਸਿੱਖਿਆ ਕਿਹੋ-ਜਿਹੀ ਹੋਵੇ।
ਸਾਡਾ ਪਰਿਵਾਰ ਬਿਲਕੁਲ ਸੜ-ਗਲ ਗਿਆ ਹੈ ਲੇਕਿਨ ਅਸੀਂ ਉਸ ਵਿੱਚ ਇੰਨੇ ਦਿਨਾਂ ਤੋਂ ਰਹਿ ਰਹੇ ਹਾਂ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਦੀ ਸ਼ਕਤੀ ਸੜ ਗਈ ਹੈ। ਕੋਈ ਪਰਿਵਾਰ ਸੁੱਖੀ ਨਹੀਂ ਹੈ। ਕੋਈ ਪਿਤਾ ਸੁੱਖੀ ਨਹੀਂ ਹੈ ਪੁੱਤਰ ਤੋਂ। ਕੋਈ ਪੁੱਤਰ ਸੁੱਖੀ ਨਹੀਂ ਹੈ ਬਾਪ ਤੋਂ। ਕੋਈ ਮਾਂ ਆਪਣੇ ਬੱਚਿਆਂ ਤੋਂ ਸੁੱਖੀ ਨਹੀਂ ਹੈ। ਕੋਈ ਗੁਰੂ ਖ਼ੁਸ਼ ਨਹੀਂ ਹੈ ਆਪਣੇ ਚੇਲਿਆਂ ਤੋਂ। ਕੋਈ ਚੇਲਾ ਆਪਣੇ ਗੁਰੂਆਂ ਤੋਂ ਖ਼ੁਸ਼ ਨਹੀਂ ਹੈ। ਸਾਰੇ ਦਾ ਸਾਰਾ ਸਮਾਜ ਇਸ ਤਰ੍ਹਾਂ ਦਿਖਾਈ ਦਿੰਦਾ ਹੈ