ਕਿ ਇਕ ਦੂਸਰੇ ਨੂੰ ਦੁੱਖ ਦੇਣ ਲਈ ਹੀ ਬਣਿਆ ਹੈ। ਪਰਿਵਾਰ ਦੀ ਮੁੱਢਲੀ ਧਾਰਨਾ ਵੀ ਬਦਲਣੀ ਜ਼ਰੂਰੀ ਹੈ। ਨਵੇਂ ਤਰ੍ਹਾਂ ਦਾ ਪਰਿਵਾਰ ਵਿਕਸਤ ਹੋਣਾ ਚਾਹੀਦਾ ਹੈ। ਜਿੱਥੇ ਪਿਤਾ ਅਤੇ ਬੇਟੇ, ਮਾਂ ਅਤੇ ਪੁੱਤਰ, ਪਤੀ ਅਤੇ ਪਤਨੀ ਜੀਵਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਤੋਸ਼ ਪ੍ਰਾਪਤ ਕਰ ਸਕਣ ਅਤੇ ਅਜਿਹਾ ਸਮਾਜ ਬਣਾਇਆ ਜਾ ਸਕਦਾ ਹੈ, ਅਜਿਹਾ ਪਰਿਵਾਰ ਬਣਾਇਆ ਜਾ ਸਕਦਾ ਹੈ। ਸਿਰਫ਼ ਇਸ ਸੰਬੰਧ ਵਿੱਚ ਅਸੀਂ ਸੋਚਿਆ ਹੀ ਨਹੀਂ ਹੈ, ਵਿਚਾਰਿਆ ਹੀ ਨਹੀਂ ਹੈ। ਮਿਸਾਲ ਦੇ ਤੌਰ 'ਤੇ ਮੈਂ ਕਿਹਾ ਕਿ ਜੀਵਨ ਦੀ ਸਾਰੀ ਵਿਵਸਥਾ ਉੱਪਰ ਜੀਵਨ- ਜਾਗ੍ਰਤੀ ਕੇਂਦਰ ਇਕ ਅੰਦੋਲਨ ਚਲਾਉਣਾ ਚਾਹੇਗਾ। ਮੇਰੀ ਉਸ ਸਾਰੇ ਸਬੰਧੀ ਸੋਚ ਹੈ।
ਧਰਮ ਦੇ ਸੰਬੰਧ ਵਿੱਚ ਮੇਰੀ ਸੋਚ ਹੈ, ਲੇਕਿਨ ਇਸ ਦਾ ਇਹ ਅਰਥ ਨਹੀਂ ਕਿ ਜੀਵਨ ਦੇ ਹੋਰ ਪਹਿਲੂਆਂ 'ਤੇ ਮੈਂ ਨਹੀਂ ਸੋਚਦਾ ਹਾਂ। ਮੇਰੀ ਤਾਂ ਆਪਣੀ ਸਮਝ ਇਹ ਹੈ ਕਿ ਜਿਸ ਵਿਅਕਤੀ ਦੇ ਜੀਵਨ ਵਿੱਚ ਧਰਮ ਦਾ ਥੋੜ੍ਹਾ-ਜਿਹਾ ਵੀ ਪ੍ਰਕਾਸ਼ ਹੋਵੇਗਾ, ਉਹ ਉਸ ਪ੍ਰਕਾਸ਼ ਦੇ ਸਹਾਰੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਦੇਖਣ ਵਿੱਚ ਯੋਗ ਹੋ ਜਾਂਦਾ ਹੈ। ਧਰਮ ਦਾ ਦੀਵਾ ਹੱਥ ਵਿੱਚ ਹੋਵੇ ਤਾਂ ਅਸੀਂ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੇਖਣ ਦੇ ਯੋਗ ਹੋ ਜਾਂਦੇ ਹਾਂ। ਜੀਵਨ ਦੇ ਹਰੇਕ ਪਹਿਲੂ 'ਤੇ ਮੇਰੀ ਨਜ਼ਰ ਹੈ। ਉਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਪੂਰੇ ਸਮਾਜ ਨੂੰ ਕਹਿ ਦੇਣਾ ਚਾਹੁੰਦਾ ਹਾਂ। ਜੀਵਨ-ਜਾਗ੍ਰਤੀ ਕੇਂਦਰ ਉਸ ਸਾਰੀ ਗੱਲ ਨੂੰ ਪਹੁੰਚਾਉਣ ਦਾ ਧਿਆਨ ਲਵੇਗਾ।
ਜੀਵਨ ਦਾ ਅਜਿਹਾ ਕੋਈ ਪਹਿਲੂ ਨਹੀਂ ਹੈ ਜਿਸ ਵਿੱਚ ਬਦਲਾਹਟ ਦੀ ਜ਼ਰੂਰਤ ਨਾ ਆ ਗਈ ਹੋਵੇ। ਸੱਚ ਤਾਂ ਇਹ ਹੈ ਕਿ ਉਹ ਸਿਰਫ਼ ਇਤਿਹਾਸਕ ਜ਼ਰੂਰਤਾਂ ਤੋਂ ਪੈਦਾ ਹੋ ਗਿਆ ਹੈ ਸਾਡਾ ਜੀਵਨ, ਕਿਰਿਆਸ਼ੀਨ ਅਤੇ ਜਾਗਰੂਕ ਰੂਪ ਨਾਲ ਮਨੁੱਖ ਦਾ ਸਮਾਜ ਬਣਿਆ ਨਹੀਂ ਹੈ। ਹੁਣ ਤੱਕ ਜੋ ਸਮਾਜ ਬਣਿਆ ਹੈ ਉਹ ਬਿਲਕੁਲ ਅਚੇਤਨ, ਇਤਿਹਾਸਕ ਪ੍ਰਕਿਰਿਆ ਨਾਲ ਬਣ ਗਿਆ ਹੈ। ਜਾਗਰੂਕ ਰੂਪ ਵਿੱਚ, ਵਿਚਾਰ ਕਰ ਕੇ ਸਮਾਜ ਦੀ ਕੋਈ ਵੀ ਚੀਜ਼ ਨਹੀਂ ਬਣੀ। ਜ਼ਰੂਰਤ ਹੈ ਕਿ ਅਸੀਂ ਜਾਗਰੂਕ ਹੋ ਕੇ ਜੀਵਨ ਦੇ ਇਕ-ਇਕ ਪਹਿਲੂ 'ਤੇ ਦੁਬਾਰਾ ਵਿਚਾਰ ਕਰ ਕੇ ਨਿਰਮਾਣ ਕਰਨ ਦਾ ਵਿਚਾਰ ਕਰੀਏ। ਅਤੇ ਸਭ ਕੁਝ ਬਦਲਿਆ ਜਾ ਸਕਦਾ ਹੈ।
ਹੁਣੇ ਇਜ਼ਰਾਈਲ ਵਿੱਚ ਉਹਨਾਂ ਨੇ ਪੰਦਰਾਂ ਸਾਲਾਂ ਤੋਂ ਇਕ ਛੋਟਾ-ਜਿਹਾ ਪ੍ਰਯੋਗ ਕੀਤਾ ਹੈ। ਪ੍ਰਯੋਗ ਦਾ ਨਾਮ ਹੈ ਕਿਬੁਤਜ਼। ਇਹ ਪਰਿਵਾਰ ਵਿੱਚ ਇਕ ਅਤਿਅੰਤ ਕ੍ਰਾਂਤੀਕਾਰੀ ਪ੍ਰਯੋਗ ਹੈ। ਮੈਂ ਚਾਹੁੰਦਾ ਹਾਂ ਹਿੰਦੁਸਤਾਨ ਦੇ ਪਿੰਡ-ਪਿੰਡ ਵਿੱਚ ਇਹ ਪ੍ਰਯੋਗ ਹੋਵੇ। ਆਉਣ ਵਾਲੇ ਦੇ ਸੋ ਸਾਲਾਂ ਵਿੱਚ ਜਿਹੜੇ ਬੱਚੇ ਇਸ ਕਿਬੁਤਜ਼ ਦੇ ਪ੍ਰਯੋਗ ਨਾਲ ਵਿਕਸਤ ਹੋਣਗੇ, ਉਹ ਬਿਲਕੁਲ ਨਵੀਂ ਤਰ੍ਹਾਂ ਦੇ ਬੱਚੇ