ਹੋਣਗੇ। ਕਿਬੁਤਜ਼ ਇਕ ਪ੍ਰਬੰਧ ਹੈ ਜਿੱਥੇ ਤਿੰਨ ਮਹੀਨੇ ਦੇ ਬਾਅਦ ਬੱਚੇ ਨੂੰ ਪਿੰਡ ਦੇ ਸਮੂਹਿਕ ਆਸ਼ਰਮ ਵਿੱਚ ਪ੍ਰਵੇਸ਼ ਦੇ ਦਿੱਤਾ ਜਾਂਦਾ ਹੈ-ਤਿੰਨ ਮਹੀਨੇ ਦੇ ਬੱਚੇ ਨੂੰ। ਉਸ ਨੂੰ ਮਾਂ-ਬਾਪ ਤੋਂ ਦੂਰ ਹੀ ਪਾਲਿਆ ਜਾਂਦਾ ਹੈ। ਮਾਂ-ਬਾਪ ਮਿਲ ਸਕਦੇ ਹਨ ਮਹੀਨੇ ਵਿੱਚ, ਪੰਦਰਾਂ ਦਿਨਾਂ ਵਿੱਚ, ਹਫਤੇ ਵਿੱਚ, ਹਰ ਰੋਜ਼। ਜਦੋਂ ਵੀ ਉਹਨਾਂ ਨੂੰ ਠੀਕ ਹੋਵੇ ਉਹ ਬੱਚੇ ਨੂੰ ਜਾ ਕੇ ਪਿਆਰ ਕਰ ਸਕਦੇ ਹਨ ਲੇਕਿਨ ਬੱਚੇ ਦਾ ਸਾਰਾ ਪਾਲਣ-ਪੋਸ਼ਣ ਸਮੂਹਿਕ ਕਰ ਦਿੱਤਾ ਗਿਆ ਹੈ।
ਸਮੂਹਕ ਪਾਲਣ-ਪੋਸ਼ਣ ਦੇ ਅਨੋਖੇ ਨਤੀਜੇ ਨਿਕਲੇ ਹਨ। ਆਮ ਤੌਰ 'ਤੇ ਸੋਚਿਆ ਗਿਆ ਸੀ ਕਿ ਬੱਚਿਆਂ ਦਾ ਪ੍ਰੇਮ ਇਸ ਤਰੀਕੇ ਮਾਂ-ਬਾਪ ਦੇ ਪ੍ਰਤੀ ਘਟ ਹੋ ਜਾਵੇਗਾ, ਲੇਕਿਨ ਨਤੀਜਾ ਇਹ ਹੋਇਆ ਹੈ ਕਿ ਕਿਬੁਤਜ਼ ਦੇ ਬੱਚੇ ਆਪਣੇ ਮਾਂ-ਬਾਪ ਨੂੰ ਜਿੰਨਾ ਪਿਆਰ ਕਰਦੇ ਹਨ, ਦੁਨੀਆਂ ਦਾ ਕੋਈ ਬੱਚਾ ਕਦੀ ਨਹੀਂ ਕਰਦਾ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਮਾਂ-ਬਾਪ ਦਾ ਪਿਆਰ ਹੀ ਦੇਖਣ ਨੂੰ ਮਿਲਦਾ ਹੈ, ਹੋਰ ਕੁਝ ਵੀ ਦੇਖਣ ਦਾ ਮੌਕਾ ਨਹੀਂ ਮਿਲਦਾ। ਮਾਂ- ਬਾਪ ਜਦੋਂ ਵੀ ਜਾਂਦੇ ਹਨ ਉਹਨਾਂ ਬੱਚਿਆਂ ਦੇ ਕੋਲ ਤਾਂ ਉਹਨਾਂ ਨੂੰ ਸੀਨੇ ਨਾਲ ਲਾਉਂਦੇ ਹਨ, ਪਿਆਰ ਕਰਦੇ ਹਨ। ਜਦੋਂ ਉਹ ਬੱਚੇ ਘੰਟੇ-ਦੋ ਘੰਟੇ ਲਈ ਘਰ ਆਉਂਦੇ ਹਨ ਤਾਂ ਮਾਂ-ਬਾਪ ਪਿਆਰ ਕਰਦੇ ਹਨ। ਨਾ ਮਾਂ-ਬਾਪ ਨੂੰ ਨਾਰਾਜ਼ ਹੋਣ ਦਾ ਮੌਕਾ ਹੈ, ਨਾ ਕ੍ਰੋਪ ਕਰਨ ਦਾ, ਨਾ ਗਾਲ੍ਹਾਂ ਕੱਢਣ ਦਾ । ਨਾ ਉਹਨਾਂ ਬੱਚਿਆਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ ਕਿ ਪਿਤਾ ਸਾਡੀ ਮਾਂ ਨਾਲ ਕਿਹੋ-ਜਿਹਾ ਵਿਵਹਾਰ ਕਰਦਾ ਹੈ, ਮਾਂ ਸਾਡੇ ਬਾਪ ਨਾਲ ਕਿਸ ਤਰ੍ਹਾਂ ਦੇ ਬੋਲ ਬੋਲਦੀ ਹੈ-ਇਸ ਸਭ ਦਾ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ।
ਮਾਂ-ਬਾਪ ਉਹਨਾਂ ਨੂੰ ਇਕਦਮ ਦੇਵਤਾ ਨਜ਼ਰ ਆਉਂਦੇ ਹਨ, ਕਿਉਂਕਿ ਜਦੋਂ ਵੀ ਉਹ ਆਉਂਦੇ ਹਨ, ਉਹਨਾਂ ਨੂੰ ਦੇਵਤਾ ਹੀ ਦੇਖਦੇ ਹਨ। ਉਹ ਘੜੀ- ਅੱਧੀ ਘੜੀ ਲਈ ਆਉਂਦੇ ਹਨ। ਮਾਂ-ਬਾਪ ਘੜੀ-ਅੱਧੀ ਘੜੀ ਲਈ ਆਪਣੇ ਬੱਚੇ ਨੂੰ ਮਿਲਣ ਜਾਂਦੇ ਹਨ। ਵੀਹ ਸਾਲ ਦੀ ਉਮਰ ਵਿੱਚ ਜਦੋਂ ਉਹ ਵਾਪਿਸ ਆਉਣਗੇ ਪੂਰੀ ਸਿੱਖਿਆ ਲੈ ਕੇ ਤਾਂ ਮਾਂ-ਬਾਪ ਦੇ ਸੰਬੰਧ ਵਿੱਚ ਉਹਨਾਂ ਦੇ ਮਨ ਵਿੱਚ ਕੋਈ ਵੀ ਘਿਰਨਾ, ਕੋਈ ਵੀ ਰੋਸ, ਕੋਈ ਵੀ ਪ੍ਰਤੀਕ੍ਰਿਆ ਨਹੀਂ ਹੋ ਸਕਦੀ। ਉਹਨਾਂ ਦਾ ਜਿੰਨਾ ਪ੍ਰੇਮ ਦੇਖਿਆ ਗਿਆ......।
ਹੁਣ ਤੱਕ ਸੋਚਿਆ ਜਾਂਦਾ ਸੀ ਕਿ ਮਾਂ-ਬਾਪ ਤੋਂ ਦੂਰ ਰੱਖਣ ਨਾਲ ਬੱਚਿਆਂ ਦਾ ਪਿਆਰ ਘੱਟ ਹੋ ਜਾਵੇਗਾ, ਲੇਕਿਨ ਕਿਬੁਤਜ਼ ਦੇ ਪ੍ਰਯੋਗ ਨੇ ਸਿੱਧ ਕਰ ਦਿੱਤਾ ਹੈ ਕਿ ਮਾਂ-ਬਾਪ ਅਤੇ ਬੱਚਿਆਂ ਦੇ ਵਿਚਕਾਰ ਪਿਆਰ ਅਨੋਖੇ ਰੂਪ ਵਿੱਚ ਵਿਕਸਤ ਹੋਇਆ ਹੈ। ਉੱਥੇ ਜੋ ਬੱਚੇ ਸਮੂਹਕ ਰਹੇ...।
ਇਹ ਤਾਂ ਸਾਨੂੰ ਖ਼ਿਆਲ ਨਹੀਂ ਕਿ ਛੋਟੇ ਬੱਚਿਆਂ ਨੂੰ ਬੁੱਢਿਆਂ ਦੇ ਨਾਲ ਪਾਲਣਾ ਇਕਦਮ ਅਨੈਤਿਕ ਹੈ। ਛੋਟੇ ਬੱਚਿਆਂ ਦੀ ਬੁੱਧੀ ਛੋਟੇ ਬੱਚਿਆਂ ਦੀ ਹੈ,