ਅਸੀਂ ਅਪਰਾਧ ਹੀ ਪੈਦਾ ਕਰ ਰਹੇ ਹਾਂ ਬੱਚਿਆਂ ਵਿੱਚ ਅਤੇ ਉਸ ਦਾ ਕੁੱਲ ਕਾਰਨ ਇਹ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਵੱਖ ਉਮਰ ਦੇ ਲੋਕਾਂ ਦੇ ਨਾਲ ਪਾਲਿਆ ਜਾ ਰਿਹਾ ਹੈ। ਕਿਤਬੁਤਜ਼ ਵਿੱਚ ਉਹਨਾਂ ਨੇ ਪ੍ਰਬੰਧ ਕੀਤਾ ਹੈ ਕਿ ਬੱਚੇ ਇਕ ਉਮਰ ਦੇ ਬੱਚਿਆਂ ਨਾਲ ਪਾਲੇ ਜਾਣ। ਉਹਨਾਂ ਨੂੰ ਸੁਧਾਰਣ ਲਈ ਉਹਨਾਂ ਤੋਂ ਥੋੜ੍ਹੀ ਹੀ ਜ਼ਿਆਦਾ ਉਮਰ ਦੇ ਬੱਚੇ ਹੋਣ, ਬਹੁਤ ਵੱਡੀ ਉਮਰ ਦੇ ਲੋਕ ਨਹੀਂ। ਵੱਡੀ ਉਮਰ ਦੇ ਲੋਕ ਕੋਨੇ ਵਿੱਚ, ਅਤੇ ਦੂਰ ਹੀ ਖੜੇ ਰਹਿਣ। ਉਹ ਇੰਨਾ ਹੀ ਧਿਆਨ ਰੱਖਣ ਤਾਂ ਕਾਫ਼ੀ ਹੈ ਕਿ ਬੱਚੇ ਆਪਣੇ-ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ। ਬੱਸ, ਇਸ ਤੋਂ ਜ਼ਿਆਦਾ ਧਿਆਨ ਰੱਖਣ ਦੀ ਕੋਈ ਜ਼ਰੂਰਤ ਨਹੀਂ।
ਮੇਰੇ ਇਕ ਮਿੱਤਰ ਇਕ ਕਿਥੁਤਜ਼ ਸਕੂਲ ਵਿੱਚ ਗਏ ਅਤੇ ਉਹ ਦੇਖ ਕੇ ਹੈਰਾਨ ਰਹਿ ਗਏ! ਬੱਚਿਆਂ ਦਾ ਖਾਣਾ ਚੱਲ ਰਿਹਾ ਸੀ ਅਤੇ ਉਹਨਾਂ ਨੇ ਕਿਹਾ, ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਅਨੁਭਵ ਕੀਤਾ ਕਿ ਖਾਣਾ ਬੱਚਿਆਂ ਦਾ ਅਜਿਹਾ ਹੋਣਾ ਚਾਹੀਦੈ। ਪੰਜਾਹ ਬੱਚੇ ਸਨ। ਸਾਰੇ ਬੱਚੇ ਮੇਜ਼ ਉੱਤੇ ਨੱਚ ਰਹੇ ਸਨ-ਉਸੇ ਉਪਰ ਜਿਸ ਉਪਰ ਖਾਣਾ ਚੱਲ ਰਿਹਾ ਹੈ, ਕੁਝ ਬੱਚੇ ਗਿਟਾਰ ਵਜਾ ਰਹੇ ਹਨ, ਇਕ ਬੱਚਾ ਵਿਸਲ ਵਜਾ ਕੇ ਡਾਂਸ ਕਰ ਰਿਹਾ ਹੈ, ਇਕ ਲੜਕੀ ਗੀਤਾ ਗਾ ਰਹੀ ਹੈ। ਸਾਰਾ ਖੇਲ ਚੱਲ ਰਿਹਾ ਹੈ, ਨਾਲ ਹੀ ਨਾਚ ਵੀ ਚੱਲ ਰਿਹਾ ਹੈ। ਉਹਨਾਂ ਨੇ ਕਿਹਾ, ਉਹ ਦੋ ਢਾਈ ਘੰਟੇ ਤੱਕ ਚਲਦਾ ਰਿਹਾ, ਉਹ ਖਾਣਾ ਅਤੇ ਨਾਚ। ਮੈਂ ਪੁੱਛਿਆ, ਕੀ ਇਹ ਰੋਜ਼ ਹੁੰਦਾ ਹੈ ? ਉਹਨਾਂ ਨੇ ਕਿਹਾ, ਖਾਣਾ-ਅਤੇ ਬਿਨਾਂ ਨੱਚੇ, ਅਤੇ ਬਿਨਾਂ ਗਾਏ ਕਿਵੇਂ ਹੋ ਸਕਦਾ ਹੈ। ਉਹਨਾਂ ਨੇ ਕਿਹਾ, ਮੈਂ ਦੋ ਘੰਟੇ ਦੇਖ ਕੇ ਦੰਗ ਰਹਿ ਗਿਆ! ਉਹ ਬੱਚੇ ਇੰਨੇ ਖ਼ੁਸ਼ ਸਨ!
ਲੇਕਿਨ ਇਹ ਬੁੱਢਿਆਂ ਨਾਲ ਖਾਣੇ ਵਿੱਚ ਨਹੀਂ ਹੋ ਸਕਦਾ। ਇਹ ਅਸੰਭਵ ਹੈ। ਸਾਡੇ ਬੱਚੇ ਦੀ ਖ਼ੁਸ਼ੀ ਜਾਣਨ ਤੋਂ ਪਹਿਲਾਂ ਹੀ ਉਸ ਦੀ ਖ਼ੁਸ਼ੀ ਨਸ਼ਟ ਹੋ ਜਾਂਦੀ ਹੈ। ਉਸ ਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ ਹੀ ਨਹੀਂ ਗਿਆ ਹੈ। ਮੇਰੀ ਸੋਚ ਹੈ, ਬੱਚੇ ਤੋਂ ਲੈ ਕੇ ਬੁੱਢੇ ਤੱਕ, ਆਰਥਿਕ ਢਾਂਚੇ ਤੋਂ ਲੈ ਕੇ ਰਾਜਨੀਤੀ ਤੱਕ, ਸਿੱਖਿਆ, ਸਮਾਜ, ਪਰਿਵਾਰ ਇਸ ਸਭ ਨੂੰ ਕਿਵੇਂ ਬਦਲਿਆ ਜਾਵੇ, ਅਤੇ ਉਸ ਦੇ ਪ੍ਰਤੀ ਸੰਗਠਨ ਦੀ ਜ਼ਰੂਰਤ ਹੈ। ਧਾਰਮਿਕ ਸੰਗਠਨ ਨਹੀਂ।
ਇਸ 'ਤੇ ਤਾਂ ਵਿਸਥਾਰ ਵਿੱਚ ਤੁਹਾਡੇ ਨਾਲ ਗੱਲ ਨਹੀਂ ਕਰ ਸਕਾਂਗਾ। ਇਸ ਉੱਤੇ ਤਾਂ ਇਕ ਅਲੱਗ ਕੈਂਪ ਲਾਉਣ ਦਾ ਵਿਚਾਰ ਚਲਦਾ ਹੈ ਜਿੱਥੇ ਸਮਾਜ ਦੇ ਸਾਰੇ ਅੰਗਾਂ ਨੂੰ ਕਿਵੇਂ ਬਦਲਿਆ ਜਾਵੇ, ਉਸ ਉੱਪਰ ਅਲੱਗ ਤੋਂ ਤੁਹਾਡੇ ਨਾਲ ਪੂਰੀ ਗੱਲ ਕਰ ਸਕਾਂ।
ਦੂਸਰੀ ਗੱਲ, ਕੁਝ ਗੱਲਾਂ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਜਿਵੇਂ ਜਿਸ ਸਮਾਜ ਵਿੱਚ ਅਸੀਂ ਹਾਂ, ਉਹ ਬੀਮਾਰ ਹੈ। ਇਸ ਲਈ ਅਸੀਂ ਜੇਕਰ ਕਿਸੇ ਸੰਗਠਨ ਵਿੱਚ ਇਹ ਸ਼ਰਤ ਬਣਾ ਦਿੰਦੇ ਹਾਂ ਕਿ ਤੰਦਰੁਸਤ ਲੋਕ ਹੀ ਉਸ ਸੰਗਠਨ ਦੇ ਮੈਂਬਰ