ਬਣ ਸਕਣਗੇ ਤਾਂ ਉਹ ਸੰਗਠਨ ਕਦੀ ਬਣੇਗਾ ਨਹੀਂ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਹਸਪਤਾਲ ਇਕ ਤਖ਼ਤੀ ਲਗਾ ਦੇਵੇ ਦਰਵਾਜ਼ੇ 'ਤੇ ਕਿ ਸਿਰਫ਼ ਉਹ ਹੀ ਲੋਕ ਹਸਪਤਾਲ ਵਿੱਚ ਭਰਤੀ ਹੋ ਸਕਦੇ ਹਨ ਜੋ ਤੰਦਰੁਸਤ ਅਤੇ ਖ਼ੁਸ਼ ਹੋਣ, ਤਾਂ ਉਸ ਹਸਪਤਾਲ ਵਿੱਚ ਕੋਈ ਭਰਤੀ ਨਹੀਂ ਹੋਵੇਗਾ, ਕਿਉਂਕਿ ਪਹਿਲੀ ਤਾਂ ਗੱਲ ਇਹ ਹੈ ਕਿ ਹਸਪਤਾਲ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਦੂਸਰੀ ਗੱਲ ਹੈ, ਹਸਪਤਾਲ ਵਿੱਚ ਆਦਮੀ ਉਦੋਂ ਹੀ ਜਾਂਦਾ ਹੈ ਜਦੋਂ ਉਹ ਬੀਮਾਰ ਹੋਵੇ।
ਤਾਂ ਜੇਕਰ ਅਸੀਂ ਇਸ ਤਰ੍ਹਾਂ ਦੀ ਸ਼ਰਤ ਜਾਂ ਕੰਡੀਸ਼ਨਜ਼ ਬਣਾਈਏ ਕਿ ਨਿਰਹੰਕਾਰੀ ਲੋਕ ਸੰਗਠਨ ਵਿੱਚ ਆਉਣ, ਜਿਨ੍ਹਾਂ ਨੂੰ ਮਾਨ, ਪਦ-ਪ੍ਰਤਿਸ਼ਠਾ ਦਾ ਕੋਈ ਸਵਾਲ ਨਹੀਂ ਹੈ, ਜਿਨ੍ਹਾਂ ਨੂੰ ਧਨੀ ਅਤੇ ਨਿਰਧਨ ਵਿੱਚ ਕੋਈ ਫਰਕ ਨਹੀਂ ਹੈ, ਉਹ ਸੰਗਠਨ ਵਿੱਚ ਆਉਣ, ਤਾਂ ਤੁਸੀਂ ਗਲਤ ਸ਼ਰਤ ਰੱਖਦੇ ਹੋ। ਮੈਂ ਇਹ ਮੰਨਦਾ ਹਾਂ ਕਿ ਲੋਕ ਸੰਗਠਨ ਵਿੱਚ ਰਹਿ ਜਾਣ ਤੋਂ ਬਾਅਦ ਇਸ ਕਿਸਮ ਦੇ ਹੋ ਜਾਣੇ ਚਾਹੀਦੇ ਹਨ, ਲੇਕਿਨ ਇਹ ਸੰਗਠਨ ਵਿੱਚ ਆਉਣ ਦੀ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਜੋ ਆਦਮੀ ਸੰਗਠਨ ਵਿੱਚ ਰਹਿ ਜਾਏ ਉਹ ਅਜਿਹਾ ਬਣ ਜਾਣਾ ਚਾਹੀਦਾ ਹੈ, ਲੇਕਿਨ ਅਜਿਹਾ ਹੋਵੇ ਤਾਂ ਫਿਰ ਸੰਗਠਨ ਅਸੀਂ ਖੜਾ ਕਰਾਂਗੇ ਜਾਂ ਸੰਗਠਨ ਬਣਾਵਾਂਗੇ ਤਾਂ ਅਸੀਂ ਪਾਗਲ ਹਾਂ! ਫਿਰ ਸੰਗਠਨ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ।
ਇਹ ਸਾਨੂੰ ਮੰਨਣਾ ਪਏਗਾ ਕਿ ਸੰਗਠਨ ਖੜਾ ਹੋਵੇਗਾ ਤਾਂ ਆਦਮੀ ਦੀਆਂ ਬੀਮਾਰੀਆਂ ਦੇ ਨਾਲ ਸ਼ੁਰੂ ਹੋਵੇਗਾ। ਇਸ ਗੱਲ ਨੂੰ ਸਵੀਕਾਰ ਕਰ ਕੇ ਚੱਲਣਾ ਪਵੇਗਾ ਕਿ ਆਦਮੀ ਵਿੱਚ ਬੀਮਾਰੀਆਂ ਹਨ। ਹੁਣ ਉਹਨਾਂ ਬੀਮਾਰੀਆਂ ਨੂੰ ਕਿੰਨਾ ਬਚਾਇਆ ਜਾ ਸਕਦਾ ਹੈ, ਇਸ ਦਾ ਧਿਆਨ ਰਖਣਾ ਜ਼ਰੂਰੀ ਹੈ; ਕਿੰਨਾ ਦੂਰ ਕੀਤਾ ਜਾ ਸਕਦਾ ਹੈ, ਉਸ ਦੇ ਉਪਾਅ ਕਰਨੇ ਜ਼ਰੂਰੀ ਹਨ। ਅਤੇ ਅੰਤਮ ਨਿਸ਼ਾਨਾ ਧਿਆਨ ਵਿੱਚ ਹੋਣਾ ਚਾਹੀਦਾ ਹੈ ਕਿ ਉਹ ਦੂਰ ਹੋ ਜਾਣ।
ਕਿਵੇਂ ਦੂਰ ਹੋਵੇਗਾ ? ਆਮ ਮਨੁੱਖ ਦੀਆਂ ਸਾਰੀਆਂ ਕਿਰਿਆਵਾਂ ਹੰਕਾਰ ਤੋਂ ਪ੍ਰੇਰਿਤ ਹੁੰਦੀਆਂ ਹਨ। ਇਹ ਤਾਂ ਪਰਮ ਧਰਮ ਦੇ ਅਹਿਸਾਸ ਨਾਲ ਪ੍ਰਾਪਤ ਹੁੰਦਾ ਹੈ। ਕਿ ਹੰਕਾਰ ਗੁਆਚ ਜਾਂਦਾ ਹੈ। ਉਦੋਂ ਸਾਰੀਆਂ ਕਿਰਿਆਵਾਂ ਨਿਰਹੰਕਾਰ ਹੋ ਜਾਂਦੀਆਂ ਹਨ, ਲੇਕਿਨ ਉਸ ਤੋਂ ਪਹਿਲਾਂ ਇਹ ਨਹੀਂ ਹੁੰਦਾ।
ਫਿਰ ਕੀ ਰਸਤਾ ਹੈ ?
ਲੇਕਿਨ ਹੰਕਾਰਗ੍ਰਸਤ ਮਨੁੱਖ ਹੀ ਚੰਗਾ ਕੰਮ ਕਰ ਸਕਦਾ ਹੈ ਅਤੇ ਹੰਕਾਰਗ੍ਰਸਤ ਮਨੁੱਖ ਬੁਰਾ ਕੰਮ ਵੀ ਕਰ ਸਕਦਾ ਹੈ। ਚੰਗੇ ਕੰਮ ਦੇ ਨਾਲ ਉਸ ਦੇ ਹੰਕਾਰ ਨੂੰ ਜੋੜਿਆ ਜਾ ਸਕਦਾ ਹੈ ਅਤੇ ਬੁਰੇ ਕੰਮ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ। ਨਿਸ਼ਚਿਤ ਹੀ ਸਹੀ ਅਰਥਾਂ ਵਿੱਚ ਚੰਗਾ ਕੰਮ ਉਦੋਂ ਹੁੰਦਾ ਹੈ ਜਦੋਂ ਹੰਕਾਰ ਸ਼ੂਨਯ ਹੋ ਜਾਂਦਾ ਹੈ। ਲੇਕਿਨ ਉਹ ਪਹਿਲੀ ਸ਼ਰਤ ਨਹੀਂ ਹੋ ਸਕਦੀ ਕਿਸੇ