ਸੰਗਠਨ ਵਿੱਚ। ਜਦੋਂ ਵੀ ਕੋਈ ਸਮਾਜਿਕ ਜੀਵਨ ਅਤੇ ਸੰਗਠਨ ਖੜਾ ਕਰਨਾ ਹੋਵੇ ਤਾਂ ਇਹ ਮੰਨ ਕੇ ਚੱਲਣਾ ਪੈਂਦਾ ਹੈ ਕਿ ਆਦਮੀ ਦੇ ਰੋਗ ਨੂੰ ਅਸੀਂ ਸਵੀਕਾਰ ਕਰਦੇ ਹਾਂ। ਉਸ ਰੋਗ ਦਾ ਜ਼ਿਆਦਾਤਰ ਅਸੀਂ ਚੰਗੇ ਦੇ ਲਈ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਾਂਗੇ।
ਹੁਣ ਜਿਵੇਂ ਇਹੀ ਸਵਾਲ ਹੈ—ਕੁਝ ਲੋਕ ਪੰਜਾਹ ਰੁਪਏ ਵਿੱਚ ਠਹਿਰੇ ਹੋਏ ਹਨ, ਕੁਝ ਲੋਕ ਤੀਹ ਰੁਪਏ ਵਿੱਚ ਠਹਿਰੇ ਹੋਏ ਹਨ, ਇਸ ਵਿੱਚ ਕਈ ਕਾਰਨ ਹੋ ਸਕਦੇ ਹਨ। ਅਤੇ ਜਿਸ ਤਰ੍ਹਾਂ ਦਾ ਸਮਾਜ ਹੈ, ਵਰਗਾਂ ਵਿੱਚ ਵੰਡਿਆ ਹੋਇਆ, ਉਸ ਵਿੱਚ ਇਹ ਅਸੰਭਵ ਹੈ ਕਿ ਪੂਰੇ ਵਰਗਾਂ ਵਿੱਚ ਵੰਡੇ ਸਮਾਜ ਵਿੱਚ ਤੁਸੀਂ ਇਕ ਛੋਟਾ-ਜਿਹਾ ਓਏਸਿਸ (ਮਾਰੂਥਲ ਵਿੱਚ ਪੂਰੇ ਹਰਿਆਲੀ ਦੀ ਥਾਂ) ਬਣਾਉਣਾ ਚਾਹੋ ਜਿੱਥੇ ਕਿ ਵਰਗ-ਵੰਡ ਨਾ ਹੋਵੇ, ਕਿਉਂਕਿ ਇੱਥੇ ਜੋ ਲੋਕ ਆਉਣਗੇ, ਉਹ ਵਰਗਾਂ ਵਿੱਚ ਵੰਡੇ ਸਮਾਜ ਵਿੱਚੋਂ ਹੀ ਆਉਣਗੇ। ਉਹਨਾਂ ਦੇ ਸਾਰੇ ਜੀਵਨ ਦਾ ਸੋਚਣ ਦਾ ਢਾਂਚਾ ਵਰਗ-ਵੰਡ ਦਾ ਹੈ। ਇਸ ਢਾਂਚੇ ਨਾਲ ਉਹ ਲੋਕ ਇੱਥੇ ਰਹਿਣਗੇ ਤਿੰਨ ਦਿਨ ਦੇ ਲਈ। ਜੇਕਰ ਅਸੀਂ ਇਹ ਸ਼ਰਤ ਰੱਖ ਦੇਈਏ ਕਿ ਇੱਥੇ ਵਰਗ-ਵੰਡ ਦਾ ਭਾਵ ਛੱਡ ਦੇਣਾ ਪਵੇਗਾ ਤਾਂ ਹੀ ਪ੍ਰਵੇਸ਼ ਕਰ ਸਕਦੇ ਹੋ ਤਾਂ ਪ੍ਰਵੇਸ਼ ਹੀ ਨਹੀਂ ਹੋ ਸਕੇਗਾ।
ਵਰਗਾਂ ਵਿੱਚ ਵੰਡਿਆ ਗਿਆ ਸਮਾਜ ਹੈ। ਸਮਾਜ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ। ਜੋ ਆਦਮੀ ਇੱਥੇ ਆ ਰਿਹਾ ਹੈ, ਉਹ ਉਸ ਸਮਾਜ ਵਿੱਚੋਂ ਆ ਰਿਹਾ ਹੈ। ਉਸ ਦੇ ਪ੍ਰਾਣਾਂ ਦੀ ਡੂੰਘਾਈ ਵਿੱਚ ਉਹ ਵਰਗ ਬੇਠ ਗਿਆ ਹੈ। ਉਸ ਵਰਗ ਨੂੰ ਕੱਢਣਾ ਹੈ। ਵਰਗ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਲੇਕਿਨ ਵਰਗ ਨਾ ਹੋਵੇ, ਇਹ ਯੋਗਤਾ ਹੋਵੇ, ਫਿਰ ਉਸ ਨੂੰ ਪ੍ਰਵੇਸ਼ ਮਿਲੇਗਾ।
ਪੰਜਾਹ ਰੁਪਏ ਵਾਲਾ ਆਦਮੀ ਹੈ, ਉਹ ਪੰਜਾਹ ਰੁਪਏ ਵਾਲਾ ਆਦਮੀ ਪੰਜਾਹ ਰੁਪਏ ਦੀ ਸਹੂਲਤ ਮੰਗਦਾ ਹੈ; ਉਸ ਦੀਆਂ ਆਪਣੀਆਂ ਆਦਤਾਂ ਹਨ। ਪੰਜਾਹ ਰੁਪਏ ਦੀ ਸਹੂਲਤ ਉਸ ਨੂੰ ਨਾ ਦਿੱਤੀ ਜਾਵੇ ਤਾਂ ਉਹ ਨਹੀਂ ਆਵੇਗਾ। ਮੈਨੂੰ ਪਤਾ ਲੱਗਿਆ ਕਿ ਬੰਬਈ ਤੋਂ ਹੋਰ ਦੋ ਚਾਰ ਸੌ ਲੋਕ ਆਉਣ ਵਾਲੇ ਸਨ, ਲੇਕਿਨ ਪੰਜਾਹ ਰੁਪਏ ਵਾਲਾ ਹਿੱਸਾ ਖ਼ਤਮ ਹੋ ਗਿਆ, ਉਹ ਨਹੀਂ ਆ ਸਕੇ। ਹੁਣ ਇਹ ਜੋ ਆਦਮੀ ਹੈ, ਇਹ ਪੰਜਾਹ ਰੁਪਏ ਵਿੱਚ ਠਹਿਰਦਾ ਹੈ।
ਮੈਂ ਨਹੀਂ ਕਹਿੰਦਾ ਕਿ ਇਹ ਵੰਡਾਰਾ ਖ਼ਤਮ ਕਰ ਦਿੱਤਾ ਜਾਵੇ, ਮੈਂ ਇਹ ਕਹਿੰਦਾ ਹਾਂ ਵੰਡ ਹੋਰ ਥੋੜ੍ਹੀ ਵਧਾ ਦਿੱਤੀ ਜਾਵੇ। ਸੌ ਰੁਪਏ ਦਾ ਵੀ ਹੋਵੇ, ਸੱਤਰ ਦਾ ਵੀ ਹੋਵੇ। ਦਸ ਦਾ ਵੀ ਹੋਵੇ, ਪੰਜ ਦਾ ਵੀ ਹੋਵੇ, ਜ਼ੀਰੋ ਦਾ ਵੀ ਹੋਵੇ। ਜਿਸ ਤਰ੍ਹਾਂ ਇਕ ਮਿੱਤਰ ਨੇ ਕਿਹਾ ਕਿ ਕੁਝ ਲੋਕ ਹਨ ਜੋ ਕੁਝ ਵੀ ਨਹੀਂ ਦੇ ਸਕਦੇ ਹਨ। ਜੋ ਕੁਝ ਵੀ ਨਹੀਂ ਦੇ ਸਕਦੇ, ਉਹਨਾਂ ਨੂੰ ਲਿਆਉਣ ਦਾ ਇਕ ਹੀ ਉਪਾਅ ਹੈ ਕਿ ਜਿਨ੍ਹਾਂ ਨੂੰ ਡੇਢ ਸੌ ਰੁਪਏ ਦੇਣ ਵਿੱਚ ਮਜ਼ਾ ਹੋ ਸਕਦਾ ਹੈ, ਉਹਨਾਂ ਲਈ ਡੇਢ ਸੌ