Back ArrowLogo
Info
Profile

ਦਾ ਵਰਗ ਵੀ ਹੋਵੇ। ਇਸ ਦੇ ਇਲਾਵਾ ਕੋਈ ਰਸਤਾ ਨਹੀਂ ਹੈ। ਤਾਂ ਸਿਫ਼ਰ ਵਾਲਾ ਵੀ ਲਿਆਇਆ ਜਾ ਸਕਦਾ ਹੈ।

ਕੁਝ ਨੂੰ ਤਾਂ ਸਿਰਫ਼ ਡੇਢ ਸੌ ਰੁਪਏ ਦੇਣ ਵਿੱਚ ਹੀ ਸੁੱਖ ਪ੍ਰਾਪਤ ਹੁੰਦਾ ਹੈ ਕਿ ਉਹ ਡੇਢ ਸੌ ਵਾਲੇ ਵਰਗ ਵਿੱਚ ਠਹਿਰੇ ਹੋਏ ਹਨ। ਉਹਨਾਂ ਨੂੰ ਇੰਨਾ ਸੁੱਖ ਲੈਣ ਦਿੱਤਾ ਜਾਵੇ। ਇਹ ਤਾਂ ਬਾਅਦ ਦੀ ਗੱਲ ਹੋਵੇਗੀ ਕਿ ਸਾਡੇ ਇੱਥੋਂ ਦੇ ਪ੍ਰਬੰਧ, ਵਿਚਾਰ, ਸੋਚ ਅਤੇ ਵਿਵਹਾਰ ਤੋਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਬੇਵਕੂਫ਼ ਹਨ, ਉਹਨਾਂ ਨੇ ਭੁੱਲ ਕੀਤੀ। ਇਹ ਤਾਂ ਇੱਥੇ ਕੇਂਦਰ ਦਾ ਜੋ ਵਿਵਹਾਰ ਹੋਵੇਗਾ, ਸਿਫ਼ਰ ਰੁਪਿਆ ਦੇਣ ਵਾਲੇ ਨਾਲ, ਉਹੀ ਹੋਵੇਗਾ ਜੋ ਡੇਢ ਸੌ ਰੁਪਈਆ ਦੇਣ ਵਾਲੇ ਨਾਲ ਹੋਵੇਗਾ।

ਵਿਵਹਾਰ ਵਿੱਚ ਕਹਿ ਰਿਹਾ ਹਾਂ—ਮੰਜਾ ਨਹੀਂ ਕਹਿ ਰਿਹਾ ਹਾਂ, ਸਿਰਹਾਣਾ ਨਹੀਂ ਕਹਿ ਰਿਹਾ ਹਾਂ। ਕਿਉਂਕਿ ਠੀਕ ਹੈ, ਡੇਢ ਸੋ ਰੁਪਏ ਵਾਲੇ ਦੇ ਲਈ ਤੁਹਾਨੂੰ ਦੋ ਚੰਗੇ ਸਿਰਹਾਣੇ ਦੇਣੇ ਪੈਣਗੇ; ਉਹ ਦੇਣੇ ਚਾਹੀਦੇ ਹਨ, ਲੇਕਿਨ ਵਿਵਹਾਰ! ਜਿੱਥੇ ਕੇਂਦਰ ਦਾ ਜੋ ਸੇਵਕ ਹੈ, ਉਹ ਡੇਢ ਸੌ ਵਾਲੇ ਨਾਲ ਜ਼ਿਆਦਾ ਸਨਮਾਨ ਨਾਲ ਬੋਲੇਗਾ ਤਾਂ ਗ਼ਲਤੀ ਹੋਵੇਗੀ। ਜਿਸ ਨੇ ਇਕ ਵੀ ਪੈਸਾ ਨਹੀਂ ਦਿੱਤਾ, ਉਸ ਨੂੰ ਜੇਕਰ ਉਹ ਸਨਮਾਨ ਨਾਲ ਨਹੀਂ ਬੋਲਦਾ ਹੈ ਤਾਂ ਭੁੱਲ ਹੋਵੇਗੀ। ਤਾਂ ਅਸੀਂ ਵਰਗ ਪੈਦਾ ਕਰ ਰਹੇ ਹਾਂ ਫਿਰ। ਇਹ ਤਾਂ ਵਰਗ ਹਨ-ਸੌ ਰੁਪਏ, ਡੇਢ ਸੌ ਰੁਪਏ ਵਾਲੇ, ਅਸੀਂ ਪੈਦਾ ਨਹੀਂ ਕਰ ਰਹੇ, ਉਸੇ ਵਰਗ ਵਿੱਚੋਂ ਇਹ ਸਮਾਜ ਆ ਰਿਹਾ ਹੈ। ਅਸੀਂ ਵਰਗ ਮਿਟਾਉਣ ਦੇ ਲਈ ਇਕ ਨਵਾਂ ਸਮਾਜ ਖੜਾ ਕਰਨਾ ਚਾਹੁੰਦੇ ਹਾਂ। ਇੱਥੇ ਜੋ ਵਿਵਹਾਰ ਹੋਵੇਗਾ, ਉਸ ਪੱਧਰ 'ਤੇ ਰੱਤੀ-ਭਰ ਦਾ ਫ਼ਰਕ ਨਹੀਂ ਹੋਣਾ ਚਾਹੀਦਾ।

ਲੇਕਿਨ ਇਹ ਫ਼ਰਕ ਹੋਵੇਗਾ। ਡੇਢ ਸੌ ਰੁਪਏ ਵਾਲਾ ਮੇਰੇ ਬੰਗਲੇ ਦੇ ਕੋਲ ਠਹਿਰੇਗਾ। ਇਹ ਵਿਵਹਾਰ ਦਾ ਫ਼ਰਕ ਨਹੀਂ ਹੈ। ਉਹ ਡੇਢ ਸੌ ਰੁਪਏ ਵੀ ਦੇਵੇ ਅਤੇ ਪਿੰਡ ਵਿੱਚ ਵੀ ਠਹਿਰੇ ਅਤੇ ਜਿਹੜਾ ਕੁਝ ਵੀ ਨਾ ਦੇਵੇ ਅਤੇ ਮੇਰੇ ਕੋਲ ਠਹਿਰੇ ਤਾਂ ਇਹ ਕਿਸ ਅਰਥ ਵਿੱਚ ਨਿਆਂ-ਪੂਰਣ ਹੋਵੇਗਾ ? ਉਸ ਨੂੰ ਠਹਿਰਣ ਦਿਉ ਇੱਥੇ। ਉਸ ਦੇ ਇੱਥੇ ਠਹਿਰਣ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹ ਮੈਨੂੰ ਮਿਲਣ ਆਵੇਗਾ ਤਾਂ ਉਸ ਨੂੰ ਪਤਾ ਲੱਗੇਗਾ ਕਿ ਮੈਨੂੰ ਮਿਲਣ ਜਿਹੜਾ ਸੌ ਕਦਮ ਪੈਦਲ ਚੱਲ ਕੇ ਆਇਆ ਹੈ ਅਤੇ ਉਹ ਜਿਹੜਾ ਦੋ ਕਦਮ ਚੱਲ ਕੇ ਆਇਆ ਹੈ, ਮੈਨੂੰ ਮਿਲਣ ਵਿੱਚ ਕੋਈ ਫਰਕ ਨਹੀਂ ਹੈ।

ਅਤੇ ਫਿਰ ਸਾਨੂੰ ਨਵੀਂ ਧਾਰਨਾ ਵਿਕਸਤ ਕਰਨੀ ਚਾਹੀਦੀ ਹੈ ਕਿ ਡੇਢ ਸੌ ਰੁਪਏ ਵਾਲੇ ਬੰਗਲੇ ਵਿੱਚ ਉਹ ਲੋਕ ਠਹਿਰਣਗੇ ਜੋ ਓਨੇ ਤੰਦਰੁਸਤ ਨਾ ਹੋਣ ਕਿ ਦਸ ਰੁਪਏ ਵਾਲੀ ਜਗ੍ਹਾ ਵਿੱਚ ਠਹਿਰ ਸਕਣ। ਸਾਨੂੰ ਵਿਕਸਤ ਕਰਨਾ ਚਾਹੀਦਾ ਹੈ ਇਸ ਧਾਰਨਾ ਨੂੰ। ਉਹ ਜਿਹੜਾ ਪੰਜਾਹ ਰੁਪਏ ਵਾਲੇ ਵਿੱਚ ਠਹਿਰਾਇਆ

63 / 151
Previous
Next