Back ArrowLogo
Info
Profile

ਹੋਇਆ ਹੈ, ਉਹ ਬੀਮਾਰ ਆਦਮੀ ਹੈ, ਤੀਹ ਰੁਪਏ ਵਾਲਾ ਆਦਮੀ ਜ਼ਿਆਦਾ ਤੰਦਰੁਸਤ ਹੈ; ਉਹ ਤੀਹ ਰੁਪਏ ਵਿੱਚ ਵੀ ਗੁਜ਼ਾਰਾ ਕਰਦਾ ਹੈ। ਅਸੀਂ ਧਾਰਨਾ, ਵੈਲਿਊਜ਼ (ਕੀਮਤਾਂ) ਬਦਲਣੀਆਂ ਹਨ। ਡੇਢ ਸੌ ਰੁਪਏ, ਸੌ ਰੁਪਏ ਨਾਲ ਤੁਸੀਂ ਨਹੀਂ ਛੁਟਕਾਰਾ ਪਾ ਸਕਦੇ ਹੋ। ਸਾਨੂੰ ਇਹ ਧਾਰਨਾ ਬਣਾਉਣੀ ਚਾਹੀਦੀ ਹੈ ਕਿ ਤੀਹ ਰੁਪਏ ਵਾਲੇ ਵਿੱਚ ਜੋ ਠਹਿਰਿਆ ਹੋਇਆ ਹੈ, ਉਹ ਜ਼ਿਆਦਾ ਤੰਦਰੁਸਤ ਆਦਮੀ ਹੈ, ਪੰਜਾਹ ਵਿੱਚ ਜੋ ਠਹਿਰਿਆ ਹੈ, ਉਹ ਬੀਮਾਰ ਹੈ-ਡੇਢ ਸੌ ਵਾਲਾ ਹੋਰ ਵੀ ਬੀਮਾਰ ਹੈ। ਉੱਨੀ ਜ਼ਿਆਦਾ ਸਹੂਲਤ ਦੀ ਵਿਵਸਥਾ ਦੇ ਪ੍ਰਬੰਧ ਦੀ ਜ਼ਰੂਰਤ ਹੈ ਅਤੇ ਬੀਮਾਰ ਆਦਮੀ ਦੇ ਪ੍ਰਤੀ ਸਾਡੀ ਹਮਦਰਦੀ ਹੋਣੀ ਚਾਹੀਦੀ ਹੈ, ਘਿਰਨਾ ਨਹੀਂ ਹੋਣੀ ਚਾਹੀਦੀ। ਸੁਭਾਵਕ ਹੀ ਬੀਮਾਰ ਆਦਮੀ ਦੇ ਪ੍ਰਤੀ ਹਮਦਰਦੀ ਹੀ ਹੁੰਦੀ ਹੈ, ਘਿਰਨਾ ਦਾ ਕੀ ਕਾਰਨ ਹੋ! ਸਾਨੂੰ ਬਦਲਣੀ ਚਾਹੀਦੀ ਹੈ ਵੈਲੂਏਸ਼ਨ (ਮੁਲਾਂਕਣ)। ਸਾਡੇ ਸੋਚਣ ਅਤੇ ਵੈਲਿਊਜ਼ ਦਾ ਫਰਕ ਹੋਣਾ ਚਾਹੀਦਾ ਹੈ।

ਇਸ ਲਈ ਮੈਨੂੰ ਖ਼ਿਆਲ ਆਉਂਦਾ ਹੈ ਕਿ ਕੇਂਦਰ ਦੇ ਮਿੱਤਰਾਂ ਨੇ ਜਿਹੜੇ ਵਰਗ ਦੇ ਨਾਂ ਰੱਖੋ ਹਨ, ਉਹ 'ਏ' ਕਲਾਸ ਨੂੰ ਤੀਹ ਰੁਪਏ ਵਾਲਿਆਂ ਦੇ ਲਈ ਸ਼ਾਇਦ ਰਖਣ, 'ਸੀ' ਕਲਾਸ ਪੰਜਾਹ ਰੁਪਏ ਵਾਲਿਆਂ ਦੇ ਲਈ ਰੱਖਣਾ ਚਾਹੀਦੈ। ਉਹ ਥਰਡ ਕਲਾਸ ਵਿੱਚ ਪੰਜਾਹ ਰੁਪਏ ਵਾਲਾ ਹੈ, ਉਹ ਫਸਟ ਕਲਾਸ ਵਿੱਚ ਹੈ ਨਹੀਂ। ਹੋਣਾ ਵੀ ਇਹ ਚਾਹੀਦਾ ਹੈ। ਹੋਣਾ ਵੀ ਇਹ ਚਾਹੀਦਾ ਹੈ ਕਿ ਅਸੀਂ ਸ਼ਟੀਕੋਣ ਬਦਲੀਏ ਕਿ ਪੰਜਾਹ ਰੁਪਏ ਵਾਲੇ ਨੂੰ ਵੀ ਖ਼ਿਆਲ ਹੋਵੇ ਕਿ ਪੰਜਾਹ ਰੁਪਏ ਵਾਲੇ ਵਿਚ ਠਹਿਰਣਾ ਥੋੜ੍ਹੀ ਤਰਸ-ਯੋਗ ਹਾਲਤ ਹੈ। ਤੀਹ ਰੁਪਏ ਵਿੱਚ ਠਹਿਰਣ ਵਾਲੇ ਨੂੰ ਲੱਗਦਾ ਹੋਵੇ ਕਿ ਉਹ ਜ਼ਿਆਦਾ ਤੰਦਰੁਸਤ ਆਦਮੀ ਹੈ। ਸੌ ਆਦਮੀਆਂ ਦੇ ਨਾਲ ਜੋ ਠਹਿਰ ਸਕਦਾ ਹੈ, ਉਹ ਆਦਮੀ ਜ਼ਿਆਦਾ ਸਮਾਜਿਕ ਹੈ। ਜੋ ਕਹਿੰਦਾ ਹੈ ਕਿ ਇਕੱਲਾ ਹੀ ਰੁਕਾਂਗਾ, ਦੁਸਰੇ ਦੇ ਨਾਲ ਸੌਂ ਵੀ ਨਹੀਂ ਸਕਦਾ ਰਾਤੀਂ, ਉਹ ਆਦਮੀ ਰੋਗੀ ਚਿੱਤ ਹੈ ਤਾਂ ਇਸ ਦੀ ਵਿਵਸਥਾ ਸਾਨੂੰ ਕਰਨੀ ਚਾਹੀਦੀ ਹੈ। ਅਤੇ ਅਸੀਂ ਉਪਾਅ ਕਰਾਂਗੇ ਕਿ ਉਹ ਸੌ ਦੇ ਨਾਲ ਰੁਕ ਸਕੇ। ਲੇਕਿਨ ਅਸੀਂ ਇਹ ਸ਼ਰਤ ਲਾਅ ਦੇਈਏ ਕਿ ਨਹੀਂ, ਇੱਥੇ ਤਾਂ ਇਕ ਵਰਗ ਹੋਵੇਗਾ ਤਾਂ ਅਸੀਂ ਸਿਰਫ਼ ਇਸ ਨੂੰ ਰੁਕਾਵਟ ਪਾ ਰਹੇ ਹਾਂ।

ਅਤੇ ਬੜੇ ਮਜ਼ੇ ਦੀ ਗੱਲ ਇਹ ਹੈ ਕਿ ਜਿਸ ਨੂੰ ਅਸੀਂ ਰੁਕਾਵਟ ਪਾ ਰਹੇ ਹਾਂ, ਉਹ ਉਸ ਦੇ ਲਈ ਵੀ ਸਹਾਰਾ ਬਣਦਾ ਹੈ ਜੋ ਕਿ ਨਹੀਂ ਆ ਰਿਹਾ ਹੈ। ਤੁਹਾਨੂੰ ਸ਼ਾਇਦ ਅੰਦਾਜ਼ਾ ਨਹੀਂ, ਜਿਨ੍ਹਾਂ ਲੋਕਾਂ ਤੋਂ ਤੀਹ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਤੀਹ ਰੁਪਏ ਵਿੱਚ ਹੀ ਉਹਨਾਂ ਦਾ ਖ਼ਰਚਾ ਨਹੀ ਹੋ ਰਿਹਾ ਹੈ। ਉਹਨਾਂ ਦਾ ਖ਼ਰਚਾ ਕੋਈ ਪੈਂਤੀ ਜਾਂ ਸੈਂਤੀ ਦੇ ਨੇੜੇ-ਤੇੜੇ ਹੋਵੇਗਾ। ਉਹ ਸੱਤ ਰੁਪਏ ਪੰਜਾਹ ਰੁਪਏ ਦੇਣ ਵਾਲਾ ਦੇ ਰਿਹਾ ਹੈ। ਪੰਜਾਹ ਦਾ ਖ਼ਰਚਾ ਨਹੀਂ ਹੈ। ਖ਼ਰਚਾ ਕੋਈ ਚਾਲੀ ਦੇ ਨੇੜੇ-ਤੇੜੇ ਹੋਵੇਗਾ। ਉਹ ਦਸ ਰੁਪਏ ਜੋ ਵਧ ਹਨ ਪੰਜਾਹ ਰੁਪਏ ਵਾਲੇ, ਉਹ

64 / 151
Previous
Next