ਚਾਲੀ ਵਾਲੇ ਨੂੰ ਤੀਹ ਕੀਤੇ ਜਾ ਸਕਣ, ਇਸ ਲਈ ਹਨ। ਲੇਕਿਨ ਆਦਮੀ ਦੀ ਬੁੱਧੀ ਬੜੀ ਅਜੀਬ ਹੈ। ਉਸ ਦੇ ਲਈ ਇੰਤਜ਼ਾਮ ਕੀਤਾ ਜਾਵੇ ਤਾਂ ਉਹ ਪਰੇਸ਼ਾਨ ਹੁੰਦਾ ਹੈ ਕਿ ਮੈਨੂੰ ਤੀਹ ਦਾ ਹਿੱਸਾ ਬਣਾ ਲਿਆ। ਨਾ ਇੰਤਜ਼ਾਮ ਕੀਤਾ ਜਾਵੇ ਤਾਂ ਚਾਲੀ ਦੇਣ ਦੀ ਉਸ ਦੀ ਤਿਆਰੀ ਨਹੀਂ ਹੈ। ਅਤੇ ਜੋ ਆਦਮੀ ਉਸ ਦੇ ਲਈ ਦਸ ਰੁਪਏ ਦੇ ਰਿਹਾ ਹੈ, ਉਹ ਆਦਮੀ ਘਿਰਨਾ ਦਾ ਪਾਤਰ ਹੋ ਰਿਹਾ ਹੈ।
ਫਿਰ ਇਹ ਸਮਾਜ ਉਸ ਦਾ, ਇਸ ਦਾ ਜ਼ਿੰਮਾ ਨਾ ਤਾਂ ਜੀਵਨ-ਜਾਗ੍ਰਤੀ ਕੇਂਦਰ ਉੱਤੇ ਹੈ, ਨਾ ਮੇਰੇ 'ਤੇ ਹੈ। ਇਹ ਤੁਹਾਡੇ ਪਿਓ-ਦਾਦਿਆਂ 'ਤੇ ਹੈ; ਪੰਜ ਹਜ਼ਾਰ ਸਾਲਾਂ ਵਿੱਚ, ਉਹਨਾਂ ਨੇ ਜੋ ਸਮਾਜ ਪੈਦਾ ਕੀਤਾ ਹੈ, ਉਹ ਬੇਵਕੂਫੀ ਨਾਲ ਭਰਿਆ ਹੈ। ਅੱਜ ਤਾਂ ਸਮਾਜ ਨੂੰ ਸਵੀਕਾਰ ਕਰਕੇ ਚੱਲਣਾ ਪਵੇਗਾ- ਉਸ ’ਚ ਬਦਲਾਅ ਕਰਨਾ ਹੋਵੇ ਤਾਂ ਵੀ। ਲੇਕਿਨ ਇੱਥੇ ਕੇਂਦਰ ਦੇ ਮਿੱਤਰਾਂ ਨੂੰ ਸਲੂਕ ਵਿੱਚ ਜ਼ਰੂਰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ। ਉਸ ਤਲ 'ਤੇ ਸਾਡੇ ਮਨ ਵਿੱਚ ਧਨ ਦੀ ਕੋਈ ਸਵੀਕਾਰਨਾ ਨਹੀਂ ਹੋਣੀ ਚਾਹੀਦੀ, ਜ਼ਰਾ ਵੀ ਨਹੀਂ ਹੋਣੀ ਚਾਹੀਦੀ। ਇਸ ਦਾ ਮਤਲਬ ਇਹ ਨਹੀਂ ਕਿ ਧਨ ਦਾ ਅਪਮਾਨ ਹੋਣਾ ਚਾਹੀਦਾ ਹੈ। ਕਿਉਂਕਿ ਸਾਡੀ ਬੁੱਧੀ ਇਸੇ ਤਰ੍ਹਾਂ ਕੰਮ ਕਰਦੀ ਹੈ, ਜਾਂ ਤਾਂ ਅਸੀਂ ਧਨ ਨੂੰ ਆਦਰ ਦਿੰਦੇ ਹਾਂ ਜਾਂ ਅਪਮਾਨ ਕਰਦੇ ਹਾਂ। ਬਸ ਦੋ ਦੇ ਵਿਚਾਲੇ ਅਸੀਂ ਡੋਲਦੇ ਹਾਂ। ਧਨ ਦੀ ਸਹਿਜ ਸਵੀਕਾਰਨਾ ਹੋਣੀ ਚਾਹੀਦੀ ਹੈ। ਧਨ ਦਾ ਮੁੱਲ ਹੈ। ਧਨ ਦੀ ਸ਼ਕਤੀ ਹੈ। ਅਤੇ ਗ਼ਲਤ ਹਨ ਉਹ ਲੋਕ ਜਿਹੜੇ ਸਮਝਦੇ ਹੋਣ ਕਿ ਧਨ ਦਾ ਕੋਈ ਮੁੱਲ ਨਹੀਂ ਹੈ। ਧਨ ਦਾ ਬਹੁਤ ਮੁੱਲ ਹੈ ਅਤੇ ਬਹੁਤ ਸ਼ਕਤੀ ਹੈ। ਲੇਕਿਨ ਉਸੇ ਕਰਕੇ ਕੋਈ ਮਨੁੱਖ ਸਨਮਾਨਿਤ ਨਹੀਂ ਹੁੰਦਾ।
ਮਨੁੱਖਤਾ ਤਾਂ ਧਨ ਤੋਂ ਵੀ ਬਹੁਤ ਵੱਡੀ ਗੱਲ ਹੈ। ਧਨ ਨਾਲ ਸਭ ਕੁਝ ਮਿਲ ਸਕਦਾ ਹੈ—ਰੋਟੀ ਕੱਪੜਾ, ਅਤੇ ਮਕਾਨ। ਪਰ ਮਨੁੱਖਤਾ ਧਨ ਨਾਲ ਨਹੀਂ ਮਿਲਦੀ। ਤਾਂ ਸਿਰਹਾਣੇ, ਮੰਜਿਆਂ ਅਤੇ ਗੱਦਿਆਂ 'ਚ ਤਾਂ ਫ਼ਰਕ ਹੋਵੇਗਾ, ਪਰ ਮਨੁੱਖਤਾ ਦੇ ਆਦਰ 'ਚ ਫ਼ਰਕ ਨਹੀਂ ਹੋਣਾ ਚਾਹੀਦਾ।
ਅਤੇ ਜਦ ਹੌਲੀ-ਹੌਲੀ ਇਸ ਕੇਂਦਰ ਦੇ ਮਿੱਤਰ ਹਵਾ ਪੈਦਾ ਕਰ ਲੈਣਗੇ ਕਿ ਇੱਥੇ ਮਨੁੱਖਤਾ ਵਿੱਚ ਕੋਈ ਫ਼ਰਕ ਨਹੀਂ ਹੈ ਤਾਂ ਅਸੀਂ ਉਹ ਸਮਾਂ ਵੀ ਲੈ ਆਵਾਂਗੇ ਕਿ ਅਸੀਂ ਕਹਾਂਗੇ ਕਿ ਜੋ ਜਿੰਨਾ ਦੇ ਸਕੇ, ਉਹ ਓਨਾ ਦੇਵੇ-ਤੀਹ ਅਤੇ ਸੌ ਦੇ ਵਿਚਾਲੇ ਜੋ ਜਿੰਨਾ ਦੇ ਸਕੇ, ਉਹ ਓਨਾ ਦੇ ਦੇਵੇ ਜਾਂ ਦਸ ਅਤੇ ਸੌ ਦੇ ਵਿਚਾਲੇ ਜਿੰਨਾ ਦੇ ਸਕੇ, ਓਨਾ ਦੇ ਦੇਵੇ। ਜੋ ਜਿੰਨਾ ਦੇ ਸਕੇ ਦੇਵੇ ਅਤੇ ਜੋ ਜਿੰਨੀ ਸਹੂਲਤ ਵਿੱਚ ਰਹਿਣਾ ਚਾਹੇ, ਉੱਨੀ ਸਹੂਲਤ ਲਿਖ ਕੇ ਦੇ ਦੇਵੇ। ਉਹ ਇਕ ਹੌਲੀ-ਹੌਲੀ ਤਰੱਕੀ ਦੀ ਗੱਲ ਹੈ ਕਿ ਅੱਜ ਤੋਂ ਪੰਜ ਸਾਲ ਬਾਅਦ ਅਸੀਂ ਇਹ ਕਰ ਸਕਾਂਗੇ ਕਿ ਦਸ ਤੋਂ ਸੌ ਤੱਕ ਜਿਸ ਨੇ ਜੋ ਦੇਣਾ ਹੋਵੇ, ਉਹ ਓਨਾ ਹੀ ਦੇ ਦੇਵੇ, ਅਤੇ ਜਿੰਨੀ ਉਸ ਦੀ ਜ਼ਰੂਰਤ ਹੋਵੇ, ਓਨੀ ਮੰਗ ਕਰ ਲਵੇ। ਹੋ ਸਕਦਾ ਹੈ ਦਸ ਰੁਪਏ ਦੇਣ