ਵਾਲਾ ਬੀਮਾਰ ਹੋਵੇ ਅਤੇ ਉਸ ਨੂੰ ਸੌ ਰੁਪਏ ਦੀ ਵਿਵਸਥਾ ਦੀ ਜ਼ਰੂਰਤ ਹੋਵੇ, ਲੇਕਿਨ ਉਹ ਸੌ ਨਾ ਦੇ ਸਕਦਾ ਹੋਵੇ। ਅਤੇ ਇਹ ਵੀ ਹੋ ਸਕਦਾ ਹੈ ਕਿ ਸੌ ਦੇਣ ਵਾਲਾ ਸੌ ਦੇ ਸਕਦਾ ਹੋਵੇ ਅਤੇ ਬੀਮਾਰ ਨਾ ਹੋਵੇ ਅਤੇ ਦਸ ਰੁਪਏ ਦੀ ਵਿਵਸਥਾ ਵਿੱਚ ਰਹਿ ਸਕਦਾ ਹੋਵੇ। ਉਹ ਪ੍ਰੇਮਪੂਰਨ ਹਵਾ ਅਸੀਂ ਹੌਲੀ-ਹੌਲੀ ਪੈਦਾ ਕਰ ਸਕਦੇ ਹਾਂ, ਲੇਕਿਨ ਉਹ ਬੁਨਿਆਦੀ ਸ਼ਰਤ ਨਹੀਂ ਬਣਾਈ ਜਾ ਸਕਦੀ, ਉਹ ਪਹਿਲੀ ਯੋਗਤਾ ਨਹੀਂ ਬਣਾਈ ਜਾ ਸਕਦੀ। ਉਹ ਸਾਡੀ ਹਵਾ ਅਤੇ ਸਾਡੀ ਬਣਤਰ ਦੀ ਗੱਲ ਹੈ।
ਇਸ ਤਰ੍ਹਾਂ ਜੀਵਨ-ਜਾਗ੍ਰਤੀ ਕੇਂਦਰ ਦੇ ਮਿੱਤਰ ਅਤੇ ਵਰਕਰ ਇਕਦਮ ਤੋਂ ਅੱਜ ਮੁਕਾਬਲੇ ਨਾਲ ਮੁਕਤ ਨਹੀਂ ਹੋ ਜਾਣਗੇ, ਲੇਕਿਨ ਮੁਕਾਬਲੇ ਤੋਂ ਮੁਕਤ ਹੋ ਸਕਦੇ ਹਨ, ਇਹ ਟੀਚਾ ਰੱਖਿਆ ਜਾ ਸਕਦਾ ਹੈ। ਲੇਕਿਨ ਇਸ ਨੂੰ ਵੀ ਸਿੱਧਾ ਟੀਚਾ ਬਨਾਉਣ ਦੀ ਜ਼ਰੂਰਤ ਨਹੀਂ ਹੈ। ਮੇਰੀ ਦ੍ਰਿਸ਼ਟੀ ਵਿੱਚ ਨਿਖੇਧੀ ਵਾਲਾ ਟੀਚਾ ਕਦੇ ਵੀ ਨਹੀਂ ਬਣਾਉਣਾ ਚਾਹੀਦਾ। ਧਿਆਨ ਹੋਣਾ ਚਾਹੀਦਾ ਹੈ ਕਿ ਸਾਡਾ ਪ੍ਰੇਮ ਵਿਕਸਤ ਹੋਵੇ। ਜਿੰਨਾ ਪ੍ਰੇਮ ਵਿਕਸਤ ਹੋਵੇਗਾ, ਮੁਕਾਬਲਾ ਓਨਾ ਹੀ ਘਟ ਹੋ ਜਾਂਦਾ ਹੈ।
ਸ਼ਾਇਦ ਤੁਹਾਨੂੰ ਇਹ ਪਤਾ ਹੀ ਨਾ ਹੋਵੇ ਕਿ ਜੋ ਆਦਮੀ ਮੁਕਾਬਲੇ ਦੀ ਮੰਗ ਕਰਦਾ ਹੈ, ਉਹ ਕਿਉਂ ਮੰਗ ਕਰਦਾ ਹੈ। ਇਹ ਤੁਹਾਨੂੰ ਪਤਾ ਹੈ ? ਇਕ ਆਦਮੀ ਕਹਿੰਦਾ ਹੈ ਕਿ ਮੈਨੂੰ ਪਹਿਲਾ ਨੰਬਰ ਚਾਹੀਦਾ ਹੈ, ਮੈਂ ਦੂਸਰੇ ਨੰਬਰ 'ਤੇ ਖੜਾ ਹੋਣ ਨੂੰ ਰਾਜ਼ੀ ਨਹੀਂ ਹਾਂ। ਲੇਕਿਨ ਕੀ ਤੁਸੀਂ ਕਦੇ ਸੋਚਿਐ ਕਿ ਕੋਈ ਆਦਮੀ ਪਹਿਲੇ ਨੰਬਰ 'ਤੇ ਕਿਉਂ ਖੜਾ ਹੋਣਾ ਚਾਹੁੰਦਾ ਹੈ ?
ਸ਼ਾਇਦ ਤੁਸੀਂ ਖ਼ਿਆਲ ਵੀ ਨਾ ਕੀਤਾ ਹੋਵੇ, ਜਿਸ ਆਦਮੀ ਨੂੰ ਜੀਵਨ ਵਿੱਚ ਪ੍ਰੇਮ ਨਹੀਂ ਮਿਲਦਾ, ਉਹੀ ਆਦਮੀ ਪਹਿਲੇ ਨੰਬਰ 'ਤੇ ਆਉਣ ਦੀ ਦੌੜ ਵਿੱਚ ਪੈਂਦਾ ਹੈ। ਕਿਉਂਕਿ ਪ੍ਰੇਮ ਵਿੱਚ ਤਾਂ ਹਰੇਕ ਵਿਅਕਤੀ ਉਸੇ ਵੇਲੇ ਪਹਿਲਾ ਹੋ ਜਾਂਦਾ ਹੈ। ਜਿਸ ਨੂੰ ਵੀ ਮੈਂ ਪ੍ਰੇਮ ਦੇਵਾਂਗਾ, ਉਹ ਪਹਿਲਾ ਹੋ ਗਿਆ। ਜੇਕਰ ਤੁਸੀਂ ਮੈਨੂੰ ਪ੍ਰੇਮ ਦਿੱਤਾ ਤਾਂ ਮੈਂ ਪਹਿਲਾ ਹੋ ਗਿਆ, ਇਸ ਜਗਤ ਵਿੱਚ ਮੈਂ ਦੂਸਰਾ ਨਾ ਰਿਹਾ। ਜਿਸ ਆਦਮੀ ਨੂੰ ਪ੍ਰੇਮ ਨਹੀਂ ਮਿਲਦਾ ਜ਼ਿੰਦਗੀ ਵਿੱਚ ਅਤੇ ਜੋ ਨਾ ਪ੍ਰੇਮ ਦੇ ਪਾਉਂਦਾ ਅਤੇ ਨਾ ਲੈ ਪਾਉਂਦਾ ਹੈ, ਉਹ ਆਦਮੀ ਪ੍ਰੇਮ ਦੀ ਕਮੀ ਮੁਕਾਬਲੇ ਨਾਲ ਪੂਰੀ ਕਰਦਾ ਹੈ।
ਮੁਕਾਬਲਾ ਜਿਹੜਾ ਹੈ ਉਹ ਸਬਸੀਚਿਊਟ (ਬਦਲ) ਹੈ, ਮੁਕਾਬਲਾ ਜਿਹੜਾ ਹੈ ਉਹ ਬਦਲ ਹੈ। ਜਿਸ ਨੂੰ ਪ੍ਰੇਮ ਨਹੀਂ ਮਿਲਿਆ, ਉਹ ਮੁਕਾਬਲਾ ਕਰਦਾ ਹੈ। ਫਿਰ ਉਹ ਕਹਿੰਦਾ ਹੈ, ਮੈਂ ਕਿਸੇ ਤਰ੍ਹਾਂ ਪਹਿਲਾ ਬਣਨਾ ਹੈ।
ਜੇਕਰ ਮੈਂ ਇਕ ਲੜਕੀ ਨੂੰ ਪ੍ਰੇਮ ਕਰਾਂ ਤਾਂ ਅਨਜਾਣੇ ਉਹ ਲੜਕੀ ਇਹ ਅਨੁਭਵ ਕਰੇਗੀ ਕਿ ਉਸ ਤੋਂ ਜ਼ਿਆਦਾ ਸੁੰਦਰ ਇਸ ਧਰਤੀ 'ਤੇ ਕੋਈ ਇਸਤ੍ਰੀ