Back ArrowLogo
Info
Profile

ਨਹੀਂ ਹੈ। ਬਸ ਮੇਰਾ ਪਿਆਰ ਉਸ ਲੜਕੀ ਨੂੰ ਇਹ ਖ਼ਿਆਲ ਕਰਾ ਦੇਵੇਗਾ ਕਿ ਉਸ ਤੋਂ ਸੁੰਦਰ, ਉਸ ਤੋਂ ਵਧੀਆ ਕੋਈ ਲੜਕੀ ਨਹੀਂ ਹੈ। ਜੇਕਰ ਮੈਨੂੰ ਕੋਈ ਪਿਆਰ ਕਰੇ ਤਾਂ ਮੈਨੂੰ ਇਹ ਖ਼ਿਆਲ ਪੈਦਾ ਹੋ ਜਾਵੇਗਾ ਕਿ ਉਸ ਦੇ ਪ੍ਰੇਮ ਦੇ ਕਾਰਨ, ਉਸ ਦੀਆਂ ਅੱਖਾਂ ਦੇ ਕਾਰਨ, ਉਸ ਦੇ ਹੱਥ ਦੇ ਸਪਰਸ਼ ਦੇ ਨਾਲ ਮੇਰੇ ਵਰਗਾ ਪੁਰਸ਼ ਇਸ ਜਹਾਨ ਵਿੱਚ ਕੋਈ ਵੀ ਨਹੀਂ ਹੈ।

ਪ੍ਰੇਮ ਹਰੇਕ ਵਿਅਕਤੀ ਨੂੰ ਪਹਿਲਾ ਬਣਾ ਦਿੰਦਾ ਹੈ। ਜਿਸ ਉੱਪਰ ਪ੍ਰੇਮ ਦੀ ਨਜ਼ਰ ਡਿਗਦੀ ਹੈ, ਉਹ ਪਹਿਲਾ ਬਣ ਜਾਂਦਾ ਹੈ ।

ਤਾਂ ਜਿਨ੍ਹਾਂ ਦੇ ਜੀਵਨ ਵਿੱਚ ਪ੍ਰੇਮ ਨਹੀਂ ਆਉਂਦਾ, ਉਹ ਵਿਚਾਰੇ ਪਹਿਲੇ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੁਕਾਬਲਾ ਸਵਾਲ ਨਹੀਂ ਹੈ, ਸਵਾਲ ਹਮੇਸ਼ਾ ਪ੍ਰੇਮ ਹੈ। ਜਿਸ ਆਦਮੀ ਦੇ ਜੀਵਨ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਉਸ ਨੂੰ ਇਹ ਖ਼ਿਆਲ ਹੀ ਭੁੱਲ ਜਾਂਦਾ ਹੈ ਕਿ ਉਹ ਪਹਿਲੇ ਨੰਬਰ 'ਤੇ ਆਏ। ਪਹਿਲੇ ਨੰਬਰ 'ਤੇ ਆਉਣ ਦਾ ਸਵਾਲ ਹੀ ਖ਼ਤਮ ਹੋ ਜਾਂਦਾ ਹੈ। ਪ੍ਰੇਮ ਪਹਿਲਾ ਬਣਾ ਦਿੰਦਾ ਹੈ ਹਰੇਕ ਨੂੰ।

ਤਾਂ ਇਹ ਸਵਾਲ ਨਹੀਂ ਹੈ ਕਿ ਮੁਕਾਬਲਾ ਛੱਡੀਏ। ਇਹ ਮੇਰੀ ਸੋਚ ਨਹੀਂ ਹੈ। ਮੇਰੀ ਸੋਚ ਇਹ ਹੈ ਕਿ ਕੇਂਦਰ ਦੇ ਮਿੱਤਰ ਕਿੰਨੇ ਪ੍ਰੇਮਪੂਰਵਕ ਹੋ ਸਕਣ, ਉਸ ਪਾਸੇ ਯਤਨ ਕਰਨਾ ਹੈ। ਉਹ ਜਿੰਨੇ ਪ੍ਰੇਮਪੂਰਵਕ ਹੁੰਦੇ ਜਾਣਗੇ, ਓਨਾ ਹੀ ਮੁਕਾਬਲਾ ਘਟਦਾ ਚਲਿਆ ਜਾਵੇਗਾ। ਮੁਕਾਬਲਾ ਸਿਰਫ਼ ਬੀਮਾਰੀ ਹੈ; ਪ੍ਰੇਮ ਦੀ ਘਾਟ ਕਾਰਨ ਪੈਦਾ ਹੁੰਦੀ ਹੈ। ਇਸ ਲਈ ਮੁਕਾਬਲਾ ਮਿਟਾਉਣਾ ਹੈ, ਇਹ ਗੱਲ ਹੀ ਗ਼ਲਤ ਹੈ। ਪ੍ਰਤੀਯੋਗਤਾ ਕਦੀ ਨਹੀਂ ਮਿਟੇਗੀ ਜਦੋਂ ਤੱਕ ਪ੍ਰੇਮ ਨਹੀਂ ਆਉਂਦਾ।

ਇਸ ਦੁਨੀਆਂ ਵਿੱਚ ਇੰਨਾ ਮੁਕਾਬਲਾ ਹੈ, ਕਿਉਂਕਿ ਪ੍ਰੇਮ ਬਿਲਕੁਲ ਨਹੀਂ ਹੈ। ਅਤੇ ਇਹ ਰਹੇਗਾ ਮੁਕਾਬਲਾ। ਇਕ ਨੁੱਕਰ ਤੋਂ ਮਿਟਾਉਗੇ, ਦੂਸਰੇ ਨੁੱਕਰ ਤੋਂ ਸ਼ੁਰੂ ਹੋ ਜਾਵੇਗਾ। ਇਧਰ ਤੋਂ ਦਬਾਉਗੇ, ਉਧਰ ਤੋਂ ਨਿਕਲਣ ਲੱਗੇਗਾ। ਕਿਉਂਕਿ ਬੁਨਿਆਦੀ ਸਵਾਲ ਮੁਕਾਬਲਾ ਨਹੀਂ ਹੈ; ਪ੍ਰੇਮ ਕਿਵੇਂ ਵਿਕਸਤ ਹੋਵੇ, ਉਸ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਅਤੇ ਇਸ ਪੂਰੇ ਸੰਗਠਨ ਨੂੰ ਪ੍ਰੇਮ 'ਤੇ ਹੀ ਖੜਾ ਕਰਨਾ ਹੈ।

ਪ੍ਰੇਮ ਦੇ ਸੂਤਰ ਹਨ, ਉਹ ਮੈਂ ਹੌਲੀ-ਹੌਲੀ ਤੁਹਾਡੇ ਨਾਲ ਗੱਲ ਕਰਦਾ ਹਾਂ ਅਨੇਕ ਵਾਰੀ ਕਿ ਪ੍ਰੇਮ ਕਿਵੇਂ ਵਿਕਸਤ ਹੋਵੇ। ਇਸੇ ਸੰਬੰਧੀ ਛੋਟੀਆਂ-ਮੋਟੀਆਂ ਗੱਲਾਂ ਹੋਰ ਮੈਂ ਕਹਿਣੀਆਂ ਹਨ, ਉਹ ਮੈਂ ਤੁਹਾਨੂੰ ਦੱਸਾਂ।

ਅਜਿਹਾ ਹੁਣ ਰੋਜ਼ ਹੁੰਦਾ ਹੈ। ਮੇਰੇ ਆਸੇ-ਪਾਸੇ ਵਰਕਰਾਂ ਦਾ ਇਕ ਵਰਗ ਇਕੱਠਾ ਹੋਵੇਗਾ ਹੀ। ਜ਼ਰੂਰੀ ਵੀ ਹੈ ਕਿ ਇਕੱਠਾ ਹੋਵੇ । ਨਾ ਇਕੱਠਾ ਹੋਵੇ ਤਾਂ ਮੇਰਾ ਜਿਉਣਾ ਹੀ ਮੁਸ਼ਕਿਲ ਹੋ ਜਾਵੇ। ਸਵੇਰ ਤੋਂ ਉਠਦਾ ਹਾਂ—ਉਠਿਆ ਅਤੇ ਰਾਤ ਨੂੰ ਸੌਂ ਗਿਆ। ਸਾਰੇ ਪਾਸੇ ਇਕ ਸ਼ੱਕ ਸੀ, ਆਰਾਮ ਮੈਨੂੰ ਨਹੀਂ। ਨਹੀਂ ਹੋ ਸਕਦਾ, ਮੈਂ ਵੀ ਜਾਣਦਾ ਹਾਂ। ਆਰਾਮ ਕਰਨ ਵਰਗਾ ਸਮਾਂ ਵੀ ਨਹੀਂ ਹੈ। ਇੰਨੀ ਪ੍ਰੇਸ਼ਾਨੀ, ਮੈਂ ਆਦਮੀ ਹੋ ਕੇ ਆਰਾਮ ਕੀ ਕਰਾਂ। ਲੇਕਿਨ ਜੇਕਰ ਕੰਮ ਵੀ ਕਰਨਾ ਹੋਵੇ ਤਾਂ

67 / 151
Previous
Next