Back ArrowLogo
Info
Profile

ਮੈਂ ਮੰਨਦਾ ਹਾਂ ਵਰਕਰ ਦੀ ਹੀ ਗ਼ਲਤੀ ਹੈ ਸਦਾ। ਕਿਉਂਕਿ ਜੋ ਆਇਆ ਹੈ, ਉਸ ਦੀ ਤਾਂ ਗ਼ਲਤੀ ਨਹੀਂ ਹੈ। ਵਰਕਰ ਦੀ ਗਲਤੀ ਹੈ ਸਦਾ, ਕਿਉਂਕਿ ਇਸੇ ਗਲ ਨੂੰ ਥੋੜ੍ਹਾ ਵੱਖਰੇ ਢੰਗ ਨਾਲ ਆਖਿਆ ਜਾ ਸਕਦਾ ਸੀ, ਇਹ ਗੱਲ ਥੋੜ੍ਹੀ ਪ੍ਰੇਮਪੂਰਵਕ ਹੋ ਸਕਦੀ ਸੀ। ਇਸ ਗੱਲ ਦੇ ਕਹਿਣ ਵਿੱਚ ਕਿ ਨਹੀਂ ਮਿਲ ਸਕਦੇ, ਤੁਸੀਂ ਮੀਟਿੰਗ ਵਿੱਚ ਅੱਠ ਵਜੇ ਪਹੁੰਚ ਜਾਉ, ਮੇਰਾ ਤਾਂ ਧਿਆਨ ਰੱਖਿਆ ਗਿਆ, ਲੇਕਿਨ ਜਿਹੜਾ ਮਿਲਣ ਆਇਆ ਸੀ, ਉਸ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਗਿਆ। ਇਹ ਭੁੱਲ ਹੋ ਗਈ। ਇਕਦਮ ਭੁੱਲ ਹੋ ਗਈ। ਮੇਰੇ ਤੋਂ ਵੀ ਜ਼ਿਆਦਾ ਧਿਆਨ ਉਸ ਦਾ ਰੱਖਿਆ ਜਾਣਾ ਜ਼ਰੂਰੀ ਹੈ ਜਿਹੜਾ ਮੈਨੂੰ ਮਿਲਣ ਆਇਆ ਹੈ; ਕਿਉਂਕਿ ਪਤਾ ਨਹੀਂ ਕਿੰਨੀਆਂ ਇੱਛਾਵਾਂ, ਪਤਾ ਨਹੀਂ ਕਿੰਨੇ ਖ਼ਿਆਲ, ਪਤਾ ਨਹੀਂ ਕਿੰਨੇ ਵਿਚਾਰ ਲੈ ਕੇ ਉਹ ਆਇਆ। ਇਸ ਗੱਲ ਨੂੰ ਇਸ ਤਰ੍ਹਾਂ ਵੀ ਤਾਂ ਆਖਿਆ ਜਾ ਸਕਦਾ ਸੀ ਕਿ ਮੈਂ ਸਾਰੇ ਦਿਨ ਦਾ ਥੱਕਿਆ ਹਾਰਿਆ ਆਇਆ ਹਾਂ, ਹੁਣ ਪਿਆ ਹਾਂ। ਜੇਕਰ ਤੁਸੀਂ ਕਹੋ ਤਾਂ ਉਠਾ ਦਿਆਂ ? ਤੁਸੀਂ ਸੋਚ ਲਉ!

ਮੈਂ ਨਹੀਂ ਸੋਚਦਾ ਕਿ ਜਿਹੜਾ ਆਦਮੀ ਮੈਨੂੰ ਨਾ ਮਿਲਣ ਦੇ ਕਾਰਨ ਰੋਂਦਾ ਹੋਇਆ ਘਰ ਮੁੜਿਆ, ਉਹ ਮੈਨੂੰ ਉਠਾਉਣ ਲਈ ਰਾਜ਼ੀ ਹੋਵੇਗਾ। ਇਹ ਅਸੰਭਵ ਹੈ। ਇਹ ਅਸੰਭਵ ਸੀ, ਜੇਕਰ ਜਿਨ੍ਹਾਂ ਨੇ ਉਸ ਨੂੰ ਕਿਹਾ ਸੀ, ਇਹ ਕਿਹਾ ਹੁੰਦਾ ਕਿ ਉਹ ਸੁੱਤੇ ਹਨ ਸਾਰੇ ਦਿਨ ਦੇ ਥੱਕੇ ਹੋਏ ਆ ਕੇ ਅਤੇ ਅੱਠ ਵੱਜੇ ਮੀਟਿੰਗ ਵਿੱਚ ਫਿਰ ਜਾਣਾ ਹੈ। ਥੋੜ੍ਹੀ ਤਕਲੀਫ਼ ਹੋਵੇਗੀ; ਤੁਸੀਂ ਕਹਿੰਦੇ ਹੋ ਤਾਂ ਉਠਾ ਦਿਆਂ। ਤਾਂ ਮੈਂ ਨਹੀਂ ਮੰਨਦਾ ਹਾਂ ਕਿ ਜਿਹੜੇ ਮਿੱਤਰ ਰੋਂਦੇ ਹੋਏ ਮੁੜੇ ਸਨ, ਇੰਨੇ ਭਾਵ ਨਾਲ ਭਰੇ ਹੋਏ ਆਏ ਸਨ, ਉਹ ਇੰਨੀ ਵੀ ਕਿਰਪਾ ਮੇਰੇ ਉੱਪਰ ਨਾ ਦਿਖਾਉਂਦੇ। ਉਹ ਮੈਨੂੰ.. ਉਦੋਂ ਉਹ ਲੇਕਿਨ ਰੋਂਦੇ ਹੋਏ ਨਾ ਮੁੜਦੇ, ਉੱਦੋਂ ਉਹ ਖ਼ੁਸ਼ ਮੁੜਦੇ।

ਲੇਕਿਨ ਵਰਕਰ ਦੀ ਹਾਲਤ ਹੌਲੀ-ਹੌਲੀ ਇਕ ਰੂਟੀਨ ਦੀ ਹੋ ਜਾਂਦੀ ਹੈ। ਉਸ ਨੂੰ ਸਮਝਾਉਣ-ਬੁਝਾਉਣ ਦਾ ਖ਼ਿਆਲ ਵੀ ਨਹੀਂ ਰਹਿੰਦਾ। ਉਸ ਦੀ ਵੀ ਤਕਲੀਫ ਹੈ। ਇਕ ਨੂੰ ਹੋਵੇ ਤਾਂ ਉਹ ਸਮਝਾਵੇ, ਉਸ ਨੇ ਸਾਰਾ ਦਿਨ ਕਈ ਲੋਕਾਂ ਨੂੰ ਇਹ ਗੱਲ ਕਹੀ। ਲੇਕਿਨ ਕੰਮ ਕਰਨ ਦਾ ਅਰਥ ਹੀ ਇਹੀ ਹੈ ਕਿ ਅਸੀਂ ਵਿਰਾਟ ਮਨੁੱਖ ਸਮਾਜ ਨਾਲ ਸੰਬੰਧਿਤ ਹੋ ਰਹੇ ਹਾਂ। ਅਤੇ ਅਸੀਂ ਅਨੇਕ ਲੋਕਾਂ ਪ੍ਰਤੀ ਵਾਰ-ਵਾਰ ਪ੍ਰੇਮਪੂਰਣ ਹੋ ਸਕੀਏ ਤਾਂ ਹੀ ਸਾਡੇ ਕੰਮ ਕਰਨ ਦੀ ਕੁਸ਼ਲਤਾ, ਕਲਾ ਅਤੇ ਸਫਲਤਾ ਹੈ।

ਤਾਂ ਜੀਵਨ-ਜਾਗ੍ਰਤੀ ਕੇਂਦਰ ਦੇ ਮਿੱਤਰਾਂ ਨੇ ਮੇਰਾ ਧਿਆਨ ਤਾਂ ਰੱਖਣਾ ਹੈ, ਲੇਕਿਨ ਮੇਰੇ ਤੋਂ ਵੀ ਜ਼ਿਆਦਾ ਧਿਆਨ ਉਹਨਾਂ ਮਿੱਤਰਾਂ ਦਾ ਰੱਖਣਾ ਹੈ ਜੋ ਮੈਨੂੰ ਮਿਲਣ ਆਉਣਗੇ। ਜੇਕਰ ਕਦੀ ਰੋਕਣਾ ਵੀ ਪਵੇ ਤਾਂ ਉਸ ਰੋਕਣ ਵਿੱਚ ਹਮੇਸ਼ਾ ਉਹਨਾਂ 'ਤੇ ਹੀ ਛੱਡ ਦੇਣਾ ਹੈ। ਅਤੇ ਜੇਕਰ ਉਹ ਛੱਡਣ ਲਈ ਰਾਜ਼ੀ ਨਾ ਹੋਵੇ ਤਾਂ

69 / 151
Previous
Next