ਮੇਰਾ ਫ਼ਿਕਰ ਛੱਡ ਦੇਣਾ ਚਾਹੀਦੈ। ਮੈਨੂੰ ਥੋੜ੍ਹੀ ਤਕਲੀਫ਼ ਹੋਵੇਗੀ, ਉਸ ਦੀ ਚਿੰਤਾ ਨਹੀਂ ਕਰਨੀ ਹੈ। ਲੇਕਿਨ ਕਿਸੇ ਆਦਮੀ ਨੂੰ ਦੁੱਖੀ ਕਰ ਕੇ ਮੋੜਨਾ ਇਕਦਮ ਗਲਤ ਹੈ। ਜੇਕਰ ਉਸ ਨੂੰ ਖ਼ੁਸ਼ੀ ਨਾਲ ਮੋੜ ਸਕਦੇ ਹੋ ਤਾਂ ਠੀਕ, ਨਹੀਂ ਤਾਂ ਨਾ ਮੋੜੋ। ਮੇਰੀ ਤਕਲੀਫ ਦਾ ਓਨਾ ਸਵਾਲ ਨਹੀਂ ਹੈ, ਉਸ ਦੀ ਖ਼ੁਸ਼ੀ ਜ਼ਿਆਦਾ ਕੀਮਤੀ ਹੈ। ਆਖ਼ਰ ਮੈਂ ਜੋ ਮਿਹਨਤ ਵੀ ਕਰ ਰਿਹਾ ਹਾਂ ਇਸ ਲਈ ਕਿ ਕੋਈ ਖ਼ੁਸ਼ ਹੋ ਸਕੇ। ਜੇਕਰ ਉਸ ਦੀ ਖ਼ੁਸ਼ੀ ਵੀ ਗੁਆਚਦੀ ਹੋਵੇ ਤਾਂ ਮੇਰੀ ਮਿਹਨਤ ਦਾ ਕੋਈ ਅਰਥ ਨਹੀਂ ਹੁੰਦਾ। ਇਕ ਵੀ ਆਦਮੀ ਜੇਕਰ ਅਸੰਤੁਸ਼ਟ ਮੁੜਦਾ ਹੈ ਮੇਰੇ ਕੋਲੋਂ ਤਾਂ ਉਸ ਦਾ ਪਾਪ ਮੇਰੇ ਹੀ ਉੱਪਰ ਲੱਗਦਾ ਹੈ। ਇਹ ਮੇਰੇ ਮਿੱਤਰਾਂ ਨੂੰ ਧਿਆਨ ਵਿੱਚ ਲੈ ਲੈਣਾ ਚਾਹੀਦਾ ਹੈ।
ਉਹਨਾਂ ਦੀ ਤਕਲੀਫ਼ ਮੈਂ ਸਮਝਦਾ ਹਾਂ। ਉਹਨਾਂ ਦੀ ਅੜਚਨ ਮੈਂ ਸਮਝਦਾ ਹਾਂ। ਹਰ ਆਦਮੀ ਆ ਕੇ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਗੱਲ ਕਰਨਾ ਚਾਹੁੰਦਾ ਹੈ, ਘੰਟਿਆਂ ਬੱਧੀ ਸਮਾਂ ਲੈਣਾ ਚਾਹੁੰਦਾ ਹੈ। ਉਹ ਕਿੱਥੋਂ ਇੰਨਾ ਸਮਾਂ ਲਿਆਉਣ, ਸਮਾਂ ਸੀਮਤ ਹੈ। ਉਹਨਾਂ ਨੂੰ ਦੋ ਮਿੰਟ ਵਿੱਚ ਕਿਸੇ ਨੂੰ ਕਹਿਣਾ ਪੈਂਦਾ ਹੈ ਕਿ ਹੁਣ ਤੁਸੀਂ ਜਾਉ, ਕਿਉਂਕਿ ਪੰਜਾਹ ਲੋਕ ਹੋਰ ਮਿਲਣ ਵਾਲੇ ਬੈਠੇ ਹਨ। ਸਮਾਂ ਤਾਂ ਸੀਮਤ ਹੈ। ਦੋ ਮਿੰਟ ਵਿੱਚ ਕਿਸੇ ਨੂੰ ਵੀ ਮਿਲ ਕੇ ਜਾਣ ਵਿੱਚ ਕਸ਼ਟ ਹੁੰਦਾ ਹੈ। ਲੇਕਿਨ ਮੇਰੀ ਆਪਣੀ ਸਮਝ ਇਹ ਹੈ ਕਿ ਦੋ ਮਿੰਟ ਵਿੱਚ ਵੀ ਖ਼ੁਸ਼ੀ ਨਾਲ ਕੋਈ ਮਿਲ ਕੇ ਜਾ ਸਕਦਾ ਹੈ। ਅਤੇ ਉਸ ਦੀ ਪੂਰੀ ਦੀ ਪੂਰੀ ਸਾਇੰਸ ਵਿਵਹਾਰ ਦੀ, ਵਰਕਰ ਨੂੰ ਸਿੱਖ ਲੈਣੀ ਜ਼ਰੂਰੀ ਹੈ।
ਤਾਂ ਇਧਰ ਮੈਂ ਮੋਚ ਰਿਹਾ ਹਾਂ ਕਿ ਵਰਕਰਾਂ ਦਾ ਇਕ ਛੋਟਾ ਕੈਂਪ ਤਿੰਨ ਚਾਰ ਦਿਨਾਂ ਦੇ ਲਈ ਲਾਵਾਂ, ਜਿੱਥੇ ਉਹਨਾਂ ਨਾਲ ਇਸ ਸੰਬੰਧ ਵਿੱਚ ਸਾਰੀ ਗੱਲ ਕਰ ਸਕਾਂ। ਇਕ ਛੋਟੇ-ਜਿਹੇ ਸ਼ਬਦ ਨਾਲ ਸਭ ਕੁਝ ਫ਼ਰਕ ਪੈ ਜਾਂਦਾ ਹੈ। ਛੋਟੇ-ਜਿਹੇ ਵਿਵਹਾਰ ਨਾਲ ਸਭ ਕੁਝ ਫ਼ਰਕ ਪਾਇਆ ਜਾ ਸਕਦਾ ਹੈ। ਇਕ ਹੱਥ ਦੀ ਛੋਟੀ- ਜਿਹੀ ਛੋਹ ਨਾਲ ਸਭ ਕੁਝ ਫ਼ਰਕ ਪਾਇਆ ਜਾ ਸਕਦਾ ਹੈ।
ਅਸੀਂ ਕਿਵੇਂ…. ਮੇਰੇ ਮਿੱਤਰ ਇਕ ਮੇਰੇ ਨਾਲ ਸਨ ਕਿਸੇ ਪਿੰਡ ਵਿੱਚ। ਉਹਨਾਂ ਦੇ ਜਾਣ 'ਤੇ ਕੁਝ ਮਿੱਤਰਾਂ ਨੇ ਮੈਨੂੰ ਆ ਕੇ ਸ਼ਿਕਾਇਤ ਕੀਤੀ ਕਿ ਉਹ ਸਾਡਾ ਹੱਥ ਪਕੜ ਕੇ ਸਾਨੂੰ ਇਸ ਤਰ੍ਹਾਂ ਲੈ ਜਾਂਦੇ ਹਨ ਕਿ ਜਿਵੇਂ ਸਾਨੂੰ ਕੱਢ ਰਹੇ ਹਨ। ਅਤੇ ਇਸ ਢੰਗ ਨਾਲ ਵੀ ਚੋਟ ਪਹੁੰਚ ਜਾਵੇਗੀ। ਅਸੀਂ ਇਸ ਢੰਗ ਨਾਲ ਵੀ ਬੋਲ ਸਕਦੇ ਹਾਂ....।
ਹੁਣੇ ਦੇ ਲੋਕ ਬੰਬਈ ਦੇ ਸਿਰਫ਼ ਇਸ ਲਈ ਗਏ, ਪਰਸੋਂ ਜਬਲਪੁਰ ਪਹੁੰਚੇ ਮੈਨੂੰ ਮਿਲਣ, ਸਿਰਫ ਸ਼ਿਕਾਇਤ ਕਰਨ। ਪਤੀ ਅਤੇ ਪਤਨੀ ਜਲਬਪੁਰ ਪਹੁੰਚੇ ਬੰਬਈ ਤੋਂ ਕਿ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਬੰਬਈ ਵਿੱਚ, ਅਤੇ ਸਾਨੂੰ ਧੱਕੇ ਦੇ ਕੇ ਕਿਹਾ ਗਿਆ ਕਿ ਜਾਉ-ਜਾਉ ਹੁਣੇ ਨਹੀਂ ਮਿਲ ਸਕਦੇ। ਤਾਂ ਸਾਨੂੰ ਭਾਰੀ