ਸਦਮਾ ਪਹੁੰਚਿਆ ਕਿ ਕੀ ਅਸੀਂ ਮਨੁੱਖ ਨਹੀਂ ਹਾਂ ਕਿ ਸਾਨੂੰ ਬਿਲਕੁਲ ਜਾਨਵਰ ਦੀ ਤਰ੍ਹਾਂ ਧੱਕਾ ਦਿੰਦੇ ਹਨ।
ਮੁਸ਼ਕਿਲ ਹੈ ਇਹ ਗੱਲ। ਮੈਂ ਜਾਣਦਾ ਹਾਂ ਕਿ ਵਰਕਰ ਦੀ ਆਪਣੀ ਕਿੰਨੀ ਤਕਲੀਫ਼ ਹੈ! ਉਹ ਦਿਨ-ਭਰ ਵਿੱਚ ਘਬਰਾ ਜਾਂਦਾ ਹੈ ਸਵੇਰੇ ਤੋਂ ਸ਼ਾਮ ਤਕ; ਉਹ ਭੁੱਲ ਜਾਂਦਾ ਹੈ। ਲੇਕਿਨ ਇਸ ਭੁੱਲ ਜਾਣ ਵਿੱਚ ਫਿਰ ਉਹ ਵਰਕਰ ਨਹੀਂ ਰਹਿ ਜਾਂਦਾ। ਉਸ ਨੂੰ ਬੇਹੱਦ ਨਰਮ ਹੋਣਾ ਪਵੇਗਾ; ਬੇਹੱਦ ਪ੍ਰੇਮ-ਪੂਰਨ ਹੋਣਾ ਪਵੇਗਾ। ਅਤੇ ਇਕ ਗੱਲ ਧਿਆਨ ਵਿੱਚ ਲੈ ਲੈਣੀ ਚਾਹੀਦੀ ਹੈ, ਦੂਸਰੇ ਨੂੰ ਦੁੱਖ ਦੇ ਕੇ ਜੇਕਰ ਮੇਰਾ ਸੁੱਖ ਬਚਾਇਆ ਜਾਏ ਤਾਂ ਉਸ ਸੁੱਖ ਨੂੰ ਨਹੀਂ ਬਚਾਉਣਾ ਹੈ। ਉਸ ਦੀ ਬਿਲਕੁਲ ਚਿੰਤਾ ਛੱਡ ਦਿਉ। ਦੂਸਰੇ ਦੇ ਸੁਖੀ ਰਹਿੰਦੇ ਜੇਕਰ ਮੇਰੀ ਸੁਵਿਧਾ ਰੱਖੀ ਜਾ ਸਕਦੀ ਹੈ ਤਾਂ ਹੀ ਰੱਖਣੀ ਹੈ; ਨਹੀਂ ਤਾਂ ਨਹੀਂ ਰੱਖਣੀ ਹੈ।
ਇਸ ਨੂੰ ਧਿਆਨ ਵਿੱਚ ਰੱਖ ਲਵੋਗੇ ਤਾਂ ਫ਼ਰਕ ਪਵੇਗਾ। ਇਕ ਵੀ ਵਿਅਕਤੀ.....ਅਤੇ ਇਕ-ਇਕ ਵਿਅਕਤੀ ਦੀ ਕਿੰਨੀ ਕੀਮਤ ਹੈ, ਇਸ ਦਾ ਸਾਨੂੰ ਕੁਝ ਪਤਾ ਨਹੀਂ ਹੈ। ਇਕ-ਇਕ ਆਦਮੀ ਬੇਮਿਸਾਲ ਹੈ। ਇਕ ਅਦਨਾ ਆਦਮੀ ਆਉਂਦਾ ਹੈ ਅਣਜਾਣ ਆਦਮੀ-ਉਹ ਕੀ ਹੈ, ਕੀ ਹੋ ਸਕਦਾ ਹੈ, ਕੀ ਕਰ ਸਕਦਾ ਹੈ, ਕੁਝ ਵੀ ਪਤਾ ਨਹੀਂ। ਉਸ ਦੇ ਮਨ ਨੂੰ ਚੋਟ ਪਹੁੰਚਾ ਕੇ ਮੋੜ ਦੇਣਾ ਇਕ ਬਹੁਤ ਪੋਟੈਂਸ਼ੀਅਲ ਫੋਰਸ ਨੂੰ ਮੋੜ ਦੇਣਾ ਹੈ। ਤਾਂ ਗ਼ਲਤ ਗੱਲ ਹੈ, ਉਹ ਨਹੀਂ ਹੋਣਾ ਚਾਹੀਦਾ।
ਪਰ ਵਰਕਰ ਅਜੇ ਵਿਕਸਿਤ ਵੀ ਨਹੀਂ ਹੋਏ ਹਨ। ਅਜੇ ਤੱਕ ਕੁਝ ਮਿੱਤਰ ਹੀ ਹਨ। ਉਹ ਆਪਣਾ ਕੰਮ-ਕਾਰ ਛੱਡ ਕੇ ਮੇਰਾ ਕੰਮ ਕਰ ਦਿੰਦੇ ਹਨ। ਉਹ ਤਾਂ ਉਦੋਂ ਵਿਕਸਿਤ ਹੋਣਗੇ ਜਦੋਂ ਇਕ ਵਿਆਪਕ ਸੰਗਠਨ ਖੜਾ ਹੋਵੇਗਾ ਅਤੇ ਅਸੀਂ ਚੀਜ਼ਾਂ ਦੇ ਸਾਰਿਆਂ ਮੁੱਦਿਆਂ ਉੱਪਰ ਵੀ ਹੌਲੀ-ਹੌਲੀ ਵਿਵਸਥਾ ਕਰ ਸਕਾਂਗੇ। ਤਾਂ ਇਕ ਨਵਾਂ ਵਰਕਰਾਂ ਦਾ ਵਰਗ ਲਾਜ਼ਮੀ ਖੜਾ ਕਰਨਾ ਹੈ।
ਤਿੰਨ ਗੱਲਾਂ ਅੰਤ ਵਿੱਚ। ਇਕ ਤਾਂ ਮੈਂ ਯੂਥ ਫੋਰਸ ਦਾ ਸੰਗਠਨ ਚਾਹੁੰਦਾ ਹਾਂ; ਇਕ ਯੁਵਕ ਕ੍ਰਾਂਤੀ ਦਲ ਚਾਹੁੰਦਾ ਹਾਂ ਸਾਰੇ ਮੁਲਕ ਵਿੱਚ-'ਯੁਕਰਾਂਦ' ਦੇ ਨਾਂ 'ਤੇ ਇਕ ਸੰਗਠਨ ਚਾਹੁੰਦਾ ਹਾਂ ਯੁਵਕਾਂ ਦਾ, ਜੋ ਇਕ ਫੌਜੀ ਢੰਗ ਦਾ ਸੰਗਠਨ ਹੋਵੇਗਾ। ਜੋ ਨੌਜਵਾਨ ਰੋਜ਼ ਮਿਲਦੇ ਹੋਣ-ਲੜਕੇ ਅਤੇ ਲੜਕੀਆਂ ਦੋਵੇਂ ਉਸ ਵਿੱਚ ਸ਼ਾਮਿਲ ਹਨ-ਖੇਡਦੇ ਹੋਣ। ਅਤੇ ਮੇਰੀ ਅਜੇ ਧਾਰਨਾ ਵਿਕਸਤ ਹੁੰਦੀ ਜਾ ਰਹੀ ਹੈ ਕਿ ਬੁੱਢਿਆਂ ਦਾ, ਬਜ਼ੁਰਗਾਂ ਦਾ ਜੋ ਧਿਆਨ ਹੈ, ਉਹ ਵਿਸਰਾਮ ਦਾ ਹੋਵੇਗਾ, ਨੌਜਵਾਨਾਂ ਦਾ ਜੋ ਧਿਆਨ ਹੈ, ਉਹ ਫੁਰਤੀਲਾ ਹੋਵੇਗਾ-ਮੈਡੀਟੇਸ਼ਨ ਇੰਨ ਐਕਸ਼ਨ ਹੋਵੇਗਾ; ਖੇਡਦੇ ਹੋਏ, ਪਰੇਡ ਕਰਦੇ ਹੋਏ ਧਿਆਨ। ਨੌਜਵਾਨਾਂ ਦੇ ਸੰਗਠਨ ਪਿੰਡ-ਪਿੰਡ ਵਿੱਚ ਖੜੇ ਕਰਨੇ ਹਨ, ਜੋ ਖੇਡਣਗੇ ਵੀ ਅਤੇ ਖੇਡ ਦੇ ਨਾਲ ਧਿਆਨ ਦਾ ਪ੍ਰਯੋਗ ਵੀ ਕਰਨਗੇ; ਜੋ ਕਵਾਇਦ ਕਰਨਗੇ, ਪਰੇਡ ਕਰਨਗੇ ਅਤੇ