ਉਸ ਦੇ ਨਾਲ ਧਿਆਨ ਦਾ ਪ੍ਰਯੋਗ ਕਰਨਗੇ। ਅਤੇ ਇਹਨਾਂ ਨੌਜਵਾਨਾਂ ਦੀ ਸ਼ਕਤੀ ਦੇ ਅਧਾਰ 'ਤੇ ਜਿਨ੍ਹਾਂ-ਜਿਨ੍ਹਾਂ ਚੀਜ਼ਾਂ ਨੂੰ ਅਸੀਂ ਬਦਲਣਾ ਹੈ, ਉਹਨਾਂ ਦੀ ਅਸੀਂ ਹਵਾ ਅਤੇ ਖ਼ਬਰ ਅਤੇ ਪਿੰਡ-ਪਿੰਡ ਤੱਕ ਮਾਹੌਲ ਪੈਦਾ ਕਰੀਏ। ਇਕ ਤਾਂ ਨੌਜਵਾਨਾਂ ਦਾ ਇਕ ਸੰਗਠਨ ਖੜਾ ਕਰਨਾ ਹੈ।
ਇਕ ਸੈਂਕੜੇ ਸੰਨਿਆਸੀ-ਸੰਨਿਆਸਣਾਂ-ਹਿੰਦੂ, ਜੈਨ, ਮੁਸਲਮਾਨ ਮੈਨੂੰ ਲਗਾਤਾਰ ਮਿਲਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਇਕ ਨਵੇਂ ਸੰਨਿਆਸੀਆਂ ਦਾ ਵਰਗ ਵੀ ਮੁਲਕ ਵਿੱਚ ਖੜਾ ਹੋਵੇ, ਜੋ ਨਾ ਕਿਸੇ ਧਰਮ ਦਾ, ਨਾ ਕਿਸੇ ਸੰਪਰਦਾ ਦਾ ਹੈ, ਸਿਰਫ ਧਰਮ ਦਾ ਹੈ। ਹੁਣ ਤੱਕ ਦੁਨੀਆਂ ਵਿੱਚ ਅਜਿਹਾ ਹੋਇਆ ਨਹੀਂ। ਕੋਈ ਸੰਨਿਆਸੀ ਜੈਨ ਹੈ, ਕੋਈ ਸੰਨਿਆਸੀ ਹਿੰਦੂ ਹੈ, ਕੋਈ ਮੁਸਲਮਾਨ ਹੈ। ਇਕ ਦੂਸਰਾ ਸੰਨਿਆਸੀਆਂ ਦਾ ਇਕ ਆਰਡਰ ਵੀ ਮੈਂ ਖੜਾ ਕਰਨਾ ਚਾਹੁੰਦਾ ਹਾਂ ਅਤੇ ਕਰੀਬ ਦੋ ਸੌ ਸੰਨਿਆਸੀ ਅਤੇ ਸੰਨਿਆਸਣਾਂ ਮੇਰੇ ਨਾਲ ਇਸ ਗੱਲ ਲਈ ਰਾਜ਼ੀ ਹੋਏ ਹਨ ਕਿ ਮੈਂ ਜਿਸ ਦਿਨ ਉਹਨਾਂ ਨੂੰ ਅਵਾਜ਼ ਦੇਵਾਂ, ਉਹ ਆਪਣੇ-ਆਪਣੇ ਪੰਥ ਛੱਡ ਕੇ ਆ ਸਕਣਗੇ ਅਤੇ ਇਕ ਨਵੇਂ ਸੰਨਿਆਸੀਆਂ ਦਾ ਵਰਗ, ਜੋ ਕਿਸੇ ਧਰਮ ਦਾ ਨਹੀਂ, ਜੋ ਸਿਰਫ਼ ਧਰਮ ਦਾ ਹੈ, ਉਹ ਪਿੰਡ-ਪਿੰਡ ਜਾਏ ਅਤੇ ਜੀਵਨ ਨੂੰ ਬਦਲਣ ਦੇ ਲਈ ਸਾਰੀਆਂ ਖ਼ਬਰਾਂ ਉੱਥੋਂ ਤੱਕ ਪਹੁੰਚਾਏ।
ਤਾਂ ਇਕ ਦੂਸਰਾ ਸੰਗਠਨ ਸੰਨਿਆਸੀਆਂ ਅਤੇ ਸੰਨਿਆਸਣਾਂ ਦਾ। ਅਤੇ ਉਹ ਵੀ ਜਦੋਂ ਵੀ ਕੋਈ ਚਾਹੇ ਕਿ ਸੰਨਿਆਸ ਤੋਂ ਅੱਕ ਗਿਆ ਹੈ ਤਾਂ ਉਸੇ ਪਲ ਉਹ ਅਲੱਗ ਹੋ ਜਾਏ ਅਤੇ ਇਹ ਅਪਮਾਨ-ਜਨਕ ਨਹੀਂ ਹੋਵੇਗਾ। ਇਸ ਦੀ ਕੋਈ ਪਾਬੰਦੀ ਅਤੇ ਬੰਦਿਸ਼ ਨਹੀਂ ਹੋਣੀ ਚਾਹੀਦੀ। ਫਿਰ ਕੋਈ ਵੀ ਨੌਜਵਾਨ ਯੂਨੀਵਰਸਿਟੀ ਤੋਂ ਨਿਕਲੇ ਅਤੇ ਦੋ ਸਾਲ ਸੰਨਿਆਸੀ ਰਹਿਣਾ ਚਾਹੇ ਤਾਂ ਸੰਨਿਆਸੀ ਰਹੇ। ਦੋ ਸਾਲ ਸੰਨਿਆਸ ਦਾ ਜੀਵਨ ਦੇਖ ਕੇ ਪਹਿਚਾਣੇ। ਵਾਪਿਸ ਮੁੜ ਆਏ। ਉਸ ਨੂੰ ਕੋਈ ਰੁਕਾਵਟ ਨਹੀਂ। ਤਾਂ ਇਕ ਸੰਨਿਆਸੀਆਂ ਦਾ ਇਕ ਵਰਗ।
ਤੀਸਰਾ, ਜਗ੍ਹਾ-ਜਗ੍ਹਾ ਹੋਸਟਲ ਖੜੇ ਕਰਨ ਦੀ ਮੇਰੀ ਯੋਜਨਾ ਹੈ, ਜਿੱਥੇ ਵਿਦਿਆਰਥੀ ਰਹਿਣ, ਪੜ੍ਹਨ ਉਹ ਕਿਤੇ ਵੀ, ਲੇਕਿਨ ਉਹਨਾਂ ਦਾ ਜੀਵਨ-ਢੰਗ ਬਦਲਣ ਦੇ ਲਈ ਹੋਸਟਲ ਖੜੇ ਕੀਤੇ ਜਾਣ ਜਿੱਥੇ ਉਹਨਾਂ ਦੇ ਜੀਵਨ-ਢੰਗ ਬਦਲੇ ਜਾਣ। ਇਹਨਾਂ ਤਿੰਨਾਂ ਕੰਮਾਂ ਨੂੰ ਕਰਨ ਦੇ ਲਈ ਜੀਵਨ-ਜਾਗ੍ਰਤੀ ਕੇਂਦਰ ਦਾ ਵਿਰਾਟ ਸੰਗਠਨ, ਪਿੰਡ-ਪਿੰਡ ਵਿੱਚ ਉਸ ਦੀ ਸ਼ਾਖਾ, ਜਗ੍ਹਾ-ਜਗ੍ਹਾ ਉਸ ਦੇ ਕੇਂਦਰ, ਫਿਰ ਉਹ ਇਹਨਾਂ ਤਿੰਨ ਕੰਮਾਂ ਨੂੰ ਜੀਵਨ-ਜਾਗ੍ਰਤੀ ਕੇਂਦਰ ਕਰ ਸਕੇ।
ਤਾਂ ਇਸ ਦਿਸ਼ਾ ਵਿੱਚ ਤੁਸੀਂ ਸੋਚੋ ਅਤੇ ਧਿਆਨ ਰੱਖੋ ਕਿ ਮੈਂ ਇਸ ਨੂੰ ਕੋਈ ਧਾਰਮਿਕ ਸੰਗਠਨ ਨਹੀਂ ਦੱਸ ਰਿਹਾ ਹਾਂ। ਅਤੇ ਧਿਆਨ ਰੱਖੋ ਕਿ ਇਹ ਸੰਗਠਨ ਸਮਾਜਿਕ ਕ੍ਰਾਂਤੀ ਦਾ ਸੰਗਠਨ ਹੋਵੇ ਅਤੇ ਇਸ ਨੂੰ ਅਸੀਂ ਕਿਸ ਤਰ੍ਹਾਂ ਨਾਲ ਬਣਾਈਏ, ਕਿਸ ਤਰ੍ਹਾਂ ਨਾਲ ਵਿਕਸਤ ਕਰੀਏ ਕਿ ਦਸ ਜਾਂ ਪੰਦਰਾਂ ਸਾਲਾਂ ਵਿੱਚ