Back ArrowLogo
Info
Profile

ਇਸ ਦੇਸ ਦੀ ਸਮਾਜਿਕ ਚੇਤਨਾ ਵਿੱਚ ਇਕ ਪੱਕੀ ਤਬਦੀਲੀ ਖੜੀ ਕੀਤੀ ਜਾ ਸਕੇ। ਇਕ ਛਾਪ ਜੀਵਨ ਵਿੱਚ ਛੱਡੀ ਜਾ ਸਕੇ; ਜੀਵਨ ਨੂੰ ਬਦਲਣ ਦੀ ਦਿਸ਼ਾ ਵਿੱਚ ਕੁਝ ਦਰਵਾਜ਼ੇ-ਖਿੜਕੀਆਂ ਖੋਲ੍ਹੀਆਂ ਜਾ ਸਕਣ। ਇਹ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਸੰਬੰਧ ਵਿੱਚ ਜਲਦੀ ਹੀ ਮੈਂ ਚਾਹਾਂਗਾ ਕਿ ਵਰਕਰਾਂ ਦਾ ਤਿੰਨ ਦਿਨ ਦਾ ਕੈਂਪ.... ਤਾਂ ਕਿ ਮੈਂ ਹਰ ਇਕ ਪਹਿਲੂ 'ਤੇ ਆਪਣੀ ਗੱਲ ਤੁਹਾਨੂੰ ਕਹਿ ਸਕਾਂ ਅਤੇ ਤੁਹਾਡੀ ਗੱਲ ਸੁਣ ਸਕਾਂ ਅਤੇ ਫਿਰ ਅਸੀਂ ਉਸ ਦੇ ਬਾਬਤ ਵਿਆਪਕ ਕੰਮ ਵਿੱਚ ਜੁਟ ਜਾਈਏ।

ਕੁਝ ਹੋਰ ਤਾਂ ਨਹੀਂ ਹੈ ਗੱਲ? ਕੁਝ ਪੁੱਛਣਾ ਹੋਵੇ ਤਾਂ ਪੁੱਛ ਲਵੋ ਤੁਸੀਂ।

ਸਵਾਲ : ਅਸਪਸ਼ਟ ਰਿਕਾਰਡਿੰਗ

ਹੁਣ ਤੱਕ ਜੋ ਵੀ ਸਾਹਿਤ ਦਾ ਕੰਮ ਹੋਇਆ ਹੈ, ਉਹ ਅਜਿਹਾ ਹੈ ਕਿ ਨਾ ਹੋਣ ਨਾਲੋਂ ਤਾਂ ਚੰਗਾ ਹੈ। ਉਹ ਕੁਝ ਅਜਿਹਾ ਨਹੀਂ ਹੈ ਕਿ ਜਿਸ ਤਰ੍ਹਾਂ ਹੋਣਾ ਚਾਹੀਦੈ, ਉਸ ਤਰ੍ਹਾਂ ਹੋ ਗਿਆ ਹੈ। ਹੋ ਵੀ ਨਹੀਂ ਸਕਦਾ ਸੀ। ਜਿਨ੍ਹਾਂ ਮਿੱਤਰਾਂ ਨੂੰ ਪ੍ਰੇਮ ਪੈਦਾ ਹੋਇਆ, ਉਹਨਾਂ ਨੇ ਕੁਝ ਕਰਨਾ ਸ਼ੁਰੂ ਕੀਤਾ। ਉਹਨਾਂ ਵਿੱਚ ਨਾ ਤਾਂ ਸਾਹਿਤਕਾਰ ਸਨ, ਨਾ ਲੇਖਕ ਸਨ, ਜੋ ਵੀ ਆਏ, ਪ੍ਰੇਮ ਵਿੱਚ ਉਹਨਾਂ ਨੇ ਅਨੁਵਾਦ ਵੀ ਕੀਤਾ। ਉਹ ਅਨੁਵਾਦ ਵੀ ਉਹਨਾਂ ਦੇ ਪ੍ਰੇਮ ਦਾ ਪ੍ਰਤੀਕ ਸੀ, ਉਹਨਾਂ ਦੀ ਕੋਈ ਯੋਗਤਾ ਸੀ, ਅਜਿਹਾ ਨਹੀਂ ਸੀ। ਲੇਕਿਨ ਉਹ ਨਾ ਕਰਦੇ ਤਾਂ ਹੁੰਦਾ ਵੀ ਨਾ। ਉਹਨਾਂ ਨੇ ਕੀਤਾ, ਇਸ ਲਈ ਅੱਜ ਖ਼ਿਆਲ ਪੈਦਾ ਹੁੰਦਾ ਹੈ ਕਿ ਉਸ ਤੋਂ ਚੰਗਾ ਕੁਝ ਚਾਹੀਦਾ ਹੈ। ਇਹ ਵੀ ਕੁਝ ਠੀਕ ਹੈ, ਉਸ ਤੋਂ ਚੰਗਾ ਹੋਣਾ ਚਾਹੀਦਾ ਹੈ।

ਅਤੇ ਉਸ ਦਿਸ਼ਾ ਵਿੱਚ ਹਰ ਕੇਂਦਰ ਕੰਮ ਕਰੇ, ਕਿਉਂਕਿ ਮੈਂ ਤਾਂ ਇੰਨਾ ਬੋਲ ਰਿਹਾ ਹਾਂ ਕਿ ਬੰਬਈ ਦੇ ਕੇਂਦਰ ਦੀ ਸਮਰੱਥਾ ਤੋਂ ਬਾਹਰ ਹੈ ਕਿ ਉਹ ਛਾਪ ਸਕੇ। ਮੈਂ ਮਹੀਨੇ-ਭਰ ਵਿੱਚ ਜਿੰਨਾ ਬੋਲਦਾ ਹਾਂ-ਜਿੰਨੇ ਵਿਸ਼ਿਆਂ ਉੱਪਰ, ਜਿੰਨੀਆਂ ਵਖੋ- ਵਖਰੀਆਂ ਗੱਲਾਂ ਉੱਤੇ, ਉਸ ਨੂੰ ਕੋਈ ਇਕ ਕੇਂਦਰ ਨਹੀਂ ਸੰਭਾਲ ਸਕਦਾ। ਬੰਬਈ ਦਾ ਕੇਂਦਰ ਤਾਂ ਸੰਭਾਲ ਰਿਹਾ ਹੈ, ਸਮਰੱਥਾ ਤੋਂ ਜ਼ਿਆਦਾ ਸੰਭਾਲ ਰਿਹਾ ਹੈ। ਅਤੇ ਕੇਂਦਰ ਕੀ ਹੈ, ਦੋ-ਚਾਰ ਮਿੱਤਰ ਹਨ। ਕੇਂਦਰ ਦੇ ਨਾਂ 'ਤੇ ਕੀ ਹੈ ? ਬੰਬਈ ਦੇਖ ਕੇ ਬੜਾ ਵੱਡਾ ਨਾਂ ਲੱਗਦਾ ਹੈ। ਦੋ-ਚਾਰ ਮਿੱਤਰ ਹਨ ਅਤੇ ਉਹ ਸੰਭਾਲ ਰਹੇ ਹਨ। ਅਤੇ ਇਸ ਲਈ ਉਹਨਾਂ ਦੀਆਂ, ਉਹ ਜੋ ਵੀ ਕਰ ਰਹੇ ਹਨ, ਉਹ ਉਹਨਾਂ ਦੀਆਂ ਗ਼ਲਤੀਆਂ ਦੀ ਮੈਂ ਗੱਲ ਹੀ ਨਹੀਂ ਕਰਦਾ ਹਾਂ, ਕਿਉਂਕਿ ਉਹ ਇੰਨਾ ਕਰ ਰਹੇ ਹਨ ਅਤੇ ਇੰਨੀ ਮੁਸ਼ਕਿਲ ਵਿੱਚ ਕਰ ਰਹੇ ਹਨ ਕਿ ਉਹਨਾਂ ਦੀਆਂ ਗ਼ਲਤੀਆਂ ਦੀ ਗੱਲ ਕਰਨਾ ਅਨਿਆ ਹੋਵੇਗਾ। ਕੋਈ ਗੱਲ ਹੀ ਮੈਂ ਨਹੀਂ ਕਰਦਾ, ਕਿਉਂਕਿ ਇਕ- ਦੋ ਮਿੱਤਰ ਖਿੱਚ ਰਹੇ ਹਨ ਸਾਰਾ ਸਮਾਂ ਲਗਾ ਕੇ, ਸਾਰੀ ਸ਼ਕਤੀ ਲਗਾ ਕੇ।

73 / 151
Previous
Next