ਇਹ ਬਿਲਕੁਲ ਹੀ ਠੀਕ ਹੈ, ਗਲਤੀਆਂ ਅਨੁਵਾਦ ਵਿੱਚ ਬਹੁਤ ਹਨ। ਫ਼ਿਕਰ ਕਰੋ ਜਗ੍ਹਾ-ਜਗ੍ਹਾ ਤੋਂ। ਹਰ ਕੇਂਦਰ ਤੋਂ ਫ਼ਿਕਰ ਕਰੋ। ਗੁਜਰਾਤ ਵਿੱਚ ਗੁਜਰਾਤੀ ਦਾ ਪ੍ਰਕਾਸ਼ਨ ਹੋਵੇ, ਚੰਗਾ ਹੈ। ਮਹਾਂਰਾਸ਼ਟਰ ਵਿੱਚ ਮਰਾਠੀ ਦਾ ਹੋਵੇ, ਚੰਗਾ ਹੈ। ਹਿੰਦੀ ਦਾ ਪ੍ਰਕਾਸ਼ਨ ਹਿੰਦੀ ਦੇ ਖੇਤਰ ਤੋਂ ਹੋਵੇ ਤਾਂ ਜ਼ਿਆਦਾ ਚੰਗਾ ਹੈ। ਇਸ ਲਈ ਕੋਈ ਰੁਕਾਵਟ ਨਹੀਂ ਹੈ। ਜੋ ਵੀ ਮਿੱਤਰ ਆਪਣੀ ਤਰਫ਼ ਤੋਂ, ਨਿੱਜੀ ਵੀ, ਕੁਝ ਵਿਅਕਤੀਗਤ ਕਰਨਾ ਚਾਹੁਣ ਤਾਂ ਉਹ ਵੀ ਕਰਨ।
ਅਜੇ ਤਾਂ ਮੇਰਾ ਖ਼ਿਆਲ ਇਹ ਹੈ ਕਿ ਪੰਜ ਸਾਲ ਜਿਸ ਤੋਂ ਜੋ ਹੋ ਸਕੇ, ਉਹ ਕਰੇ। ਪੰਜ ਸਾਲ ਤੋਂ ਬਾਅਦ ਅਸੀਂ ਹਿਸਾਬ ਲਗਾਵਾਂਗੇ ਕਿ ਕੀ ਠੀਕ ਹੋਇਆ, ਕੀ ਗ਼ਲਤ ਹੋਇਆ। ਉਸ ਤੋਂ ਬਾਅਦ ਫਿਰ ਕਿਵੇਂ ਠੀਕ ਹੋਵੇ, ਉਸ ਦਾ ਵਿਚਾਰ ਕਰਾਂਗੇ। ਅਜੇ ਤਾਂ ਜਿਸ ਤੋਂ ਜੋ ਹੋਵੇ, ਉਹ ਕਰੀ ਤੁਰਿਆ ਜਾਵੇ। ਅਜੇ ਤਾਂ ਮੈਂ ਇਹ ਮੰਨਦਾ ਹਾਂ ਕਿ ਜੋ ਗ਼ਲਤ ਕਰ ਰਿਹਾ ਹੈ, ਉਹ ਵੀ ਠੀਕ ਕਰ ਰਿਹਾ ਹੈ। ਕਰ ਤਾਂ ਰਿਹਾ ਹੈ। ਅਤੇ ਉਸ ਦੇ ਕਰਨ ਨਾਲ ਘਟੋ-ਘਟ ਚਾਰ ਲੋਕਾਂ ਦਾ ਖ਼ਿਆਲ ਪੈਦਾ ਹੋਵੇਗਾ ਕਿ ਗ਼ਲਤ ਹੋਇਆ, ਇਸ ਨੂੰ ਕੁਝ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਮੈਂ ਰੋਕਦਾ ਹੀ ਨਹੀਂ ਹਾਂ ਕਿਸੇ ਨੂੰ। ਜੋ ਮੈਨੂੰ ਕਹਿੰਦਾ ਹੈ ਕਿ ਕਰਨਾ ਹੈ, ਮੈਂ ਕਹਿੰਦਾ ਹਾਂ ਕਰੋ। ਇਹ ਵੀ ਜਾਣਦੇ ਹੋਏ ਕਿ ਇਹ ਵਿਚਾਰਾ ਕੀ ਅਨੁਵਾਦ ਕਰੇਗਾ!
ਇਕ ਮਿੱਤਰ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਉਹਨਾਂ ਦਾ ਅਨੁਵਾਦ ਠੀਕ ਨਹੀਂ ਹੋ ਸਕਦਾ ਸੀ। ਮੈਨੂੰ ਲੋਕਾਂ ਨੇ ਕਿਹਾ ਕਿ ਇਹ ਅਨੁਵਾਦ ਤਾਂ ਠੀਕ ਨਹੀਂ ਹੈ। ਮੈਂ ਕਿਹਾ, ਲੇਕਿਨ ਕੋਈ ਠੀਕ ਕਰਨਾ ਵਾਲਾ ਕਹਿੰਦਾ ਨਹੀਂ ਮੈਨੂੰ ਕਿ ਕਰਾਂ। ਇਸ ਲਈ ਜੋ ਕਹਿੰਦੇ ਹਨ, ਉਹਨਾਂ ਨੂੰ ਕਰਨ ਦਿੰਦਾ ਹਾਂ। ਜਦੋਂ ਕੋਈ ਠੀਕ ਕਰਨ ਵਾਲਾ ਆ ਕੇ ਮੈਨੂੰ ਕਹੇਗਾ ਕਿ ਕਰਾਂਗੇ, ਤਾਂ ਉਹਨਾਂ ਨੂੰ ਕਹਾਂਗਾ। ਅਜੇ ਤਾਂ ਜੋ ਆਇਆ ਹੈ ਉਸ ਨੂੰ ਮੈਂ ਕਰਨ ਦਿੰਦਾ ਹਾਂ। ਉਸ ਵਿਚਾਰੇ ਦੀ ਹਿੰਮਤ ਤਾਂ ਦੇਖੋ। ਉਹ ਜ਼ਿਆਦਾ ਅੰਗਰੇਜ਼ੀ ਨਹੀਂ ਜਾਣਦਾ ਫਿਰ ਵੀ ਅਨੁਵਾਦ ਕਰ ਰਿਹਾ ਹੈ। ਉਸ ਨੇ ਅਨੁਵਾਦ ਕੀਤਾ। ਅਨੁਵਾਦ ਛਪ ਗਿਆ ਤਾਂ ਬਹੁਤ ਲੋਕਾਂ ਕੋਲ ਪਹੁੰਚਿਆ ਅਤੇ ਕਿਹਾ ਕਿ ਬੜਾ ਗ਼ਲਤ ਅਨੁਵਾਦ ਹੈ। ਮੈਂ ਉਹਨਾਂ ਨੂੰ ਪੁੱਛਿਆ ਕੀ ਸਹੀ ਤੁਸੀਂ ਕਰੋਗੇ ? ਫਿਰ ਉਹਨਾਂ ਨੇ ਨਹੀਂ ਕੀਤਾ।
ਸਾਡੀ ਮੁਸ਼ਕਿਲ ਜੋ ਹੈ ਉਹ ਇਹ ਹੈ ਕਿ ਹੋ ਜਾਏ ਕੁਝ ਕੰਮ....।
ਇਕ ਮੈਨੂੰ ਖ਼ਿਆਲ ਆਉਂਦਾ ਹੈ, ਇਕ ਪੇਂਟਰ ਸੀ ਫ਼ਰਾਂਸ ਵਿੱਚ। ਉਸ ਨੇ ਇਕ ਚਿੱਤਰ ਬਣਾਇਆ ਅਤੇ ਚੌਰਸਤੇ ਉੱਪਰ ਆਪਣੀ ਪੇਂਟਿੰਗ ਲੱਗਾ ਦਿਤੀ ਅਤੇ ਸਾਰੇ ਸ਼ਹਿਰ ਦੇ ਲੋਕਾਂ ਤੋਂ ਸਲਾਹ ਲਈ ਕਿ ਇਸ ਵਿੱਚ ਕੀ-ਕੀ ਗ਼ਲਤੀਆਂ ਹਨ ? ਕਿਤਾਬ ਰੱਖ ਦਿੱਤੀ, ਉਸ ਵਿੱਚ ਸਾਰੇ ਲੋਕ ਲਿਖ ਗਏ ਆ-ਆ ਕੇ ਕਿ ਇਸ ਵਿੱਚ ਇਹ ਗ਼ਲਤੀ ਹੈ, ਇਸ ਵਿੱਚ ਇਹ ਗਲਤੀ ਹੈ। ਸਾਰੀ ਕਿਤਾਬ ਭਰ