Back ArrowLogo
Info
Profile

ਗਈ। ਉਸ ਦੀ ਸਮਝ ਤੋਂ ਬਾਹਰ ਹੋ ਗਿਆ ਕਿ ਇੰਨੀਆਂ ਗ਼ਲਤੀਆਂ ਇਕ ਪੇਂਟਿੰਗ ਵਿੱਚ ਕਰਨਾ ਵੀ ਮੁਸ਼ਕਿਲ ਗੱਲ ਹੈ। ਇਕ ਪੇਂਟਿੰਗ ਛੋਟੀ-ਜਿਹੀ, ਇਸ ਵਿੱਚ ਇੰਨੀਆਂ ਗ਼ਲਤੀਆਂ ਕਰਨਾ ਬੜੀ ਪ੍ਰਤਿਭਾ ਦੀ ਜ਼ਰੂਰਤ ਹੈ। ਹੋ ਸਕਦੀਆਂ ਹਨ ? ਉਸ ਨੇ ਆਪਣੇ ਗੁਰੂ ਨੂੰ ਕਿਹਾ। ਗੁਰੂ ਨੇ ਕਿਹਾ, ਤੂੰ ਇਕ ਕੰਮ ਕਰ, ਇਸ ਪੇਂਟਿੰਗ ਨੂੰ ਟੰਗ ਦੇ ਅਤੇ ਹੇਠਾਂ ਲਿਖ ਦੇ ਕਿ ਇਸ ਵਿੱਚ ਜਿੱਥੇ ਗ਼ਲਤੀ ਹੋਵੇ, ਉਸ ਨੂੰ ਸੁਧਾਰ ਦਿੱਤਾ ਜਾਵੇ। ਉਸ ਵਿੱਚ ਕੋਈ ਸੁਧਾਰਣ ਨਹੀਂ ਆਇਆ। ਉਸ ਸ਼ਹਿਰ ਵਿੱਚ ਇਕ ਆਦਮੀ ਨੇ ਵੀ ਉਸ ਦੀ ਪੇਂਟਿੰਗ ਵਿੱਚ ਸੁਧਾਰ ਨਹੀਂ ਕੀਤਾ।

ਸਾਡਾ ਜੋ ਮਾਈਂਡ ਹੈ, ਸਾਡਾ ਕੰਮ ਕਰਨ ਦਾ ਢੰਗ ਹੈ, ਉਹ ਹਮੇਸ਼ਾ ਗਲਤ ਕੀ ਹੈ, ਸਾਨੂੰ ਦਿਖਾਈ ਦੇ ਜਾਂਦਾ ਹੈ। ਲੇਕਿਨ ਠੀਕ ਕੀ ਕਰਨਾ ਹੈ, ਉਹ ਸਾਡੇ ਖ਼ਿਆਲ ਵਿੱਚ ਨਹੀਂ ਆਉਂਦਾ। ਤਾਂ ਉਹ ਤਾਂ ਮੈਂ ਕਹਿੰਦਾ ਹਾਂ ਬੱਚੂ ਭਾਈ, ਇਹ ਚੰਗਾ ਹੈ, ਤੁਸੀਂ ਉੱਥੇ ਬੜੌਦਾ ਵਿੱਚ ਕੁਝ ਕਰੋ, ਕੁਝ ਅਹਿਮਦਾਬਾਦ ਵਿੱਚ ਕਰੋ-ਜੋ ਤੁਹਾਨੂੰ ਠੀਕ ਲੱਗੇ, ਉਹ ਕਰੋ ਅਤੇ ਮੇਰੀ ਤਾਂ ਆਦਤ ਇਹ ਹੈ ਕਿ ਜੋ ਵੀ ਤੁਸੀਂ ਕਰੋਗੇ ਮੈਂ ਕਹਾਂਗਾ ਚੰਗਾ ਹੈ। ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਕੁਝ ਹੋਵੇ, ਫਿਰ ਪਿੱਛੋਂ ਸਭ ਹਿਸਾਬ ਕਿਤਾਬ ਲਗਾ ਲਵਾਂਗੇ ਕਿ ਕੀ ਠੀਕ ਹੈ ਅਤੇ ਕੀ ਗ਼ਲਤ, ਇਕ ਵਾਰੀ ਤਾਂ!

ਤਾਂ ਹਰ ਕੇਂਦਰ ਤੋਂ ਜੋ ਵੀ ਕੰਮ ਹੋ ਸਕੇ, ਸ਼ੁਰੂ ਕਰਨ। ਅਤੇ ਬੰਬਈ ਅਜੇ ਕੋਈ ਕੇਂਦਰ ਨਹੀਂ ਹੈ, ਦੋ-ਚਾਰ ਮਿੱਤਰ ਹਨ। ਲੇਕਿਨ ਸਾਰੇ ਮੁਲਕ ਵਿੱਚ ਅਜਿਹਾ ਖ਼ਿਆਲ ਪੈਦਾ ਹੋ ਗਿਆ ਹੈ ਕਿ ਬੰਬਈ ਕੋਈ ਕੇਂਦਰ ਹੈ, ਉਸ ਦੇ ਕੋਲ ਕੋਈ ਧਨ ਹੈ। ਨਾ ਕੋਈ ਧਨ ਹੈ, ਨਾ ਕੋਈ ਪੈਸਾ ਹੈ। ਉਹ ਲਗਾਤਾਰ ਉਧਾਰ ਵਿੱਚ ਅਤੇ ਲਗਾਤਾਰ ਪ੍ਰੇਸ਼ਾਨੀ ਵਿੱਚ ਹੈ, ਕਮਾਈ-ਕਮੂਈ ਦਾ ਸਵਾਲ ਨਹੀਂ ਹੈ। ਉਹ ਹਰ ਵਾਰ ਗਵਾਉਂਦੇ ਹਨ। ਮੇਰੇ ਨਾਲ ਦੋਸਤੀ ਗਵਾਉਣ ਦੀ ਹੋ ਸਕਦੀ ਹੈ, ਕਮਾਉਣ ਦੀ ਹੋ ਵੀ ਨਹੀਂ ਸਕਦੀ।

ਤਾਂ ਮੈਨੂੰ ਵੀ ਬੜੀ ਪ੍ਰੇਸ਼ਾਨੀ ਹੁੰਦੀ ਹੈ ਰੋਜ਼। ਵਿਚਾਰੇ ਉਹਨਾਂ ਦਾ ਧੀਰਜ ਦੇਖ ਕੇ ਮੈਂ ਹੈਰਾਨ ਹੁੰਦਾ ਹਾਂ। ਜਦੋਂ ਕੋਈ ਗੱਲ ਸੁਣ ਲੈਂਦੇ ਹਨ ਕਿ ਕਮਾ ਰਹੇ ਹਨ, ਫਲਾਨਾ ਕਰ ਰਹੇ ਹਨ ਤਾਂ ਮੈਨੂੰ ਵੀ ਹੈਰਾਨੀ ਹੁੰਦੀ ਹੈ। ਉਹ ਕਮਾਉਣ-ਕਮੂਣ ਦਾ ਕਿੱਥੇ ਸਵਾਲ ਹੈ। ਹੁਣੇ ਬੰਬਈ ਵਿੱਚ ਉਹਨਾਂ ਨੇ ਕੁਰਸੀਆਂ ਰੱਖੀਆਂ ਤਾਂ ਲੋਕਾਂ ਨੂੰ ਕਿਹਾ ਸੀ ਕਿ ਚਾਰ-ਚਾਰ ਆਨੇ ਪਾ ਜਾਉ। ਉਹ ਚਾਰ-ਚਾਰ ਆਨੇ ਵੀ ਪੂਰੇ ਨਹੀਂ ਪਾ ਗਏ। ਉਹ ਕੁਰਸੀਆਂ ਦੇ ਵੀ ਉਹਨਾਂ ਨੂੰ ਪੈਸੇ ਖ਼ੁਦ ਹੀ ਚੁਕਾਉਣੇ ਪਏ। ਝੋਲੀ ਲੈ ਕੇ ਖੜੇ ਹੋਏ ਤਾਂ ਮੇਰੇ ਕੋਲ ਪਤਾ ਨਹੀਂ ਕਿੰਨੀਆਂ ਚਿੱਠੀਆਂ ਪਹੁੰਚੀਆਂ ਕਿ ਇਹ ਤਾਂ ਗੱਲ ਬਹੁਤ ਗ਼ਲਤ ਹੈ ਕਿ ਝੋਲੀ ਲੈ ਕੇ ਖੜੇ ਹੋਏ—ਅਤੇ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਕਿ ਝੋਲੀ ਵਿੱਚ ਮਿਲਿਆ ਕਿੰਨਾ ? ਮਿਲਿਆ ਕੁਝ ਵੀ ਨਹੀਂ, ਲੇਕਿਨ ਚਿੱਠੀਆਂ ਮੇਰੇ ਕੋਲ ਇੰਨੀਆਂ ਪਹੁੰਚੀਆਂ ਜਿਨ੍ਹਾਂ ਨੇ ਲਿਖਿਆ ਕਿ

75 / 151
Previous
Next