ਝੋਲੀ ਲੈ ਕੇ ਖੜਾ ਹੋਣਾ ਬਿਲਕੁਲ ਗਲਤ ਹੈ। ਜਿਨ੍ਹਾਂ ਨੇ ਲਿਖਿਆ, ਉਹ ਇਕ ਰੁਪਇਆ ਵੀ ਨਹੀਂ ਪਾ ਕੇ ਗਏ ਹੋਣਗੇ। ਝੋਲੀ ਲੈ ਕੇ ਖੜਾ ਹੋਣਾ ਗ਼ਲਤ ਹੈ, ਕੁਰਸੀ ਦੇ ਉਹ ਪੈਸੇ ਨਹੀਂ ਦੇ ਸਕਦੇ ਹਨ। ਸਭ ਕੁਝ ਵਧੀਆ ਹੋਣਾ ਚਾਹੀਦੇ, ਉਹ ਕਿੱਥੋਂ ਹੋਵੇਗਾ ?
ਤਾਂ ਮੇਰੀ ਆਪਣੀ ਸੋਚ ਹੈ ਕਿ ਜੇਕਰ ਕੰਮ ਕਰਨਾ ਹੈ ਕੇਂਦਰ ਨੇ ਤਾਂ ਪੰਜ ਸਾਲ ਆਲੋਚਨਾ ਅਤੇ ਫਜ਼ੂਲ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ, ਕੰਮ ਕਰੋ। ਪੰਜ ਸਾਲ ਬਾਅਦ ਫਿਰ ਇਕੱਠਾ ਹਿਸਾਬ ਲਗਾਵਾਂਗੇ ਕਿ ਕੀ-ਕੀ ਗਲਤੀ ਹੋਈ, ਉਸ ਨੂੰ ਠੀਕ ਕਰ ਲਈਏ। ਇਕ ਦਫਾ ਕੰਮ! ਅਤੇ ਮੇਰੀ ਆਪਣੀ ਸਮਝ ਇਹ ਹੈ ਕਿ ਕੰਮ ਖ਼ੁਦ ਗਲਤੀਆਂ ਸੁਧਾਰਦਾ ਚਲਾ ਜਾਂਦਾ ਹੈ। ਜਿਵੇਂ-ਜਿਵੇਂ ਕੰਮ ਅੱਗੇ ਵਧਦਾ ਹੈ, ਜ਼ਿਆਦਾ ਹੁਸ਼ਿਆਰ ਲੋਕ ਆਉਣਗੇ, ਜ਼ਿਆਦਾ ਸਮਝਦਾਰ ਲੋਕ ਆਉਣਗੇ, ਉਹ ਕੰਮ ਨੂੰ ਠੀਕ ਕਰਦੇ ਚਲੇ ਜਾਣਗੇ। ਇਕ ਵਾਰ ਕੰਮ ਜ਼ਰੂਰੀ ਹੈ। ਅਤੇ ਹਰ ਕੇਂਦਰ ਕਰੇ। ਬੰਬਈ ਦੇ ਕੇਂਦਰ ਦਾ ਕੋਈ ਠੇਕਾ ਨਹੀਂ ਹੈ। ਉਹ ਜਿੰਨਾ ਕਰ ਰਹੇ ਹਨ, ਕਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਦੂਸਰੇ ਕੇਂਦਰ ਕਰਨ ਲੱਗਣ ਤਾਂ ਉਹਨਾਂ ਦਾ ਭਾਰ ਥੋੜ੍ਹਾ ਘੱਟ ਹੋ ਜਾਵੇ ਬਣਾਉ ਜਗ੍ਹਾ ਜਗ੍ਹਾ ਕੇਂਦਰ ਅਤੇ ਜਗ੍ਹਾ- ਜਗ੍ਹਾ ਕੰਮ ਨੂੰ ਆਪਣੇ ਹੱਥ ਵਿੱਚ ਲੈ ਲਉ ਅਤੇ ਵੰਡ ਦਿਉ ਕੰਮ ਨੂੰ, ਤਾਂ ਹੀ ਕੰਮ ਹੋ ਸਕਦਾ ਹੈ।
ਸਵਾਲ : ਕੇਂਦਰ ਦੇ ਲਈ ਤੁਸੀਂ ਕੁਝ ਨਿਯਮ ਦੱਸੋ।
ਬੰਬਈ ਦੇ ਕੇਂਦਰ ਨੇ ਕੁਝ ਨਿਯਮ ਬਣਾਏ ਹੋਏ ਹਨ, ਉਹ ਤਾਂ ਉਹਨਾਂ ਦਾ ਅਸੂਲ ਹੈ, ਉਹ ਤੁਹਾਨੂੰ ਮਿਲ ਜਾਵੇਗਾ। ਲੇਕਿਨ ਤੁਸੀਂ ਆਪਣੇ ਪਿੰਡ ਦਾ ਜੋ ਕੇਂਦਰ ਬਣਾਉ, ਤੁਸੀਂ ਆਪਣੇ ਨਿਯਮ ਬਣਾ ਸਕਦੇ ਹੋ। ਮੇਰਾ ਨਜ਼ਰੀਆ ਇਹ ਹੈ ਕਿ ਹੁਣੇ ਇਕ-ਇਕ ਕੇਂਦਰ ਆਪਣੇ-ਆਪਣੇ ਨਿਯਮ ਬਣਾ ਲਵੇ, ਆਪਣੇ ਹਿਸਾਬ ਨਾਲ ਕੰਮ ਸ਼ੁਰੂ ਕਰ ਦੇਵੇ। ਬਾਅਦ ਵਿੱਚ ਜਦੋਂ ਸਾਰੇ ਕੇਂਦਰ ਕੰਮ ਕਰਨ ਲੱਗਣਗੇ ਤਾਂ ਉਹਨਾਂ ਨੂੰ ਇਕੱਠਾ ਕਰ ਲਵਾਂਗੇ-ਬਾਅਦ ਵਿੱਚ। ਪਹਿਲਾਂ ਤੋਂ ਇਕ ਕੇਂਦਰ ਸਾਰਿਆਂ ਤੋਂ ਕੰਮ ਕਰਵਾਏ, ਇਹ ਗ਼ਲਤ ਹੈ। ਇਕ-ਇਕ ਯੂਨਿਟ ਕੰਮ ਕਰਨਾ ਸ਼ੁਰੂ ਕਰ ਦੇਵੇ, ਤੁਹਾਡੀ ਆਪਣੀ ਸਹੂਲਤ ਹੈ।
ਹੁਣ ਬੰਬਈ ਕੇਂਦਰ ਬਣਾਏ ਤਾਂ ਉਹ ਢਾਈ ਸੌ ਰੁਪਏ ਮੈਂਬਰਸ਼ਿਪ ਫੀਸ ਰੱਖ ਲਏ।
ਤਾਂ ਬੰਬਈ ਵਿੱਚ ਢਾਈ ਸੌ ਰੁਪਏ ਕੁਝ ਵੀ ਨਹੀਂ ਹੈ । ਹੁਣ ਇਕ ਛੋਟੇ ਜਿਹੇ ਪਿੰਡ ਵਿੱਚ ਢਾਈ ਸੌ ਰੁਪਿਆ ਫੀਸ ਰਖ ਦੇਈਏ, ਕੋਈ ਵੀ ਮੈਂਬਰ ਨਹੀਂ ਬਣੇਗਾ। ਉਹ ਚਾਰ ਆਨਾ ਫੀਸ ਰੱਖਦੇ ਹਨ। ਹੁਣ ਬੰਬਈ ਦੇ ਕੰਸਟੀਚਿਊਸ਼ਨ ਤੋਂ ਜੇਕਰ ਗਾਡਰਵਾਰਾ ਵਿੱਚ ਕੋਈ ਬਨਾਉਣ ਲੱਗੇ ਕੇਂਦਰ ਤਾਂ ਮੁਸ਼ਕਿਲ ਦਾ ਮਾਮਲਾ ਹੈ। ਹੁਣੇ ਮੈਂ ਗਾਡਰਵਾਰਾ ਵਿੱਚ ਸੀ, ਉਹਨਾਂ ਨੇ ਕੇਂਦਰ ਬਣਾਇਆ ਤਾਂ ਉਹਨਾਂ ਨੇ