ਕਿਹਾ, ਬੰਬਈ ਦੇ ਹਿਸਾਬ ਨਾਲ ਅਸੀਂ ਬਣਾਈਏ ? ਮੈਂ ਕਿਹਾ ਬਨਾਉਣ ਦੀ ਝੰਜਟ ਵਿੱਚ ਪੈਣਾ ਹੀ ਨਾ। ਉਹ ਹਜ਼ਾਰ ਰੁਪਏ ਦਾ ਪੈਟਰਨ ਰੱਖੇ ਹੋਏ ਹਨ, ਹਜ਼ਾਰ ਰੁਪਏ ਦੇ ਪੈਟਰਨ ਲੱਭਣ ਵਿੱਚ ਤੁਹਾਡੀ ਜ਼ਿੰਦਗੀ ਖ਼ਤਮ ਹੋ ਜਾਵੇਗੀ। ਉਹ ਤੁਹਾਨੂੰ ਇੱਥੇ ਮਿਲੇਗਾ ਹੀ ਨਹੀਂ। ਤੁਸੀਂ ਤਾਂ ਜੇਕਰ ਪੰਦਰਾਂ ਰੁਪਏ ਦਾ ਪੈਟਰਨ ਲੱਭੋਗੇ ਤਾਂ ਮਿਲ ਸਕਦਾ ਹੈ। ਤਾਂ ਤੁਸੀਂ ਆਪਣੀ ਫਿਕਰ ਕਰ ਲਉ, ਆਪਣੇ ਪਿੰਡ ਦੀ....।
ਮੇਰੀ ਆਪਣੀ ਸੋਚ ਇਹ ਹੈ ਕਿ ਪਹਿਲਾਂ ਸਾਰੇ ਮੁਲਕ ਵਿੱਚ ਛੋਟੇ-ਛੋਟੇ ਯੂਨਿਟ ਬਣ ਜਾਣ। ਉਹ ਆਪਣੇ ਕੰਮ ਸ਼ੁਰੂ ਕਰ ਦੇਣ-ਆਪਣੀ ਵਿਵਸਥਾ, ਆਪਣੀ ਸੁਵਿਧਾ, ਆਪਣੀ ਜਗ੍ਹਾ ਦੇਖ ਕੇ। ਫਿਰ ਪਿੱਛੋਂ ਅਸੀਂ ਉਹਨਾਂ ਲੋਕਾਂ ਨੂੰ ਕਦੀ ਵੀ ਇਕੱਠਾ ਕਰ ਸਕਦੇ ਹਾਂ। ਉਸ ਵਿੱਚ ਕੋਈ ਕਠਿਨਾਈ ਨਹੀਂ ਹੈ। ਤਾਂ ਜੀਵਨ-ਜਾਗ੍ਰਤੀ ਕੇਂਦਰ ਦੀਆਂ ਬ੍ਰਾਂਚਾਂ ਨਹੀਂ ਹਨ ਜੋ ਜਗ੍ਹਾ-ਜਗ੍ਹਾ ਬਣ ਰਹੀਆਂ ਹਨ। ਉਹ ਸਭ ਜੀਵਨ-ਜਾਗ੍ਰਤੀ ਕੇਂਦਰ ਹਨ, ਉਹ ਬ੍ਰਾਂਚਾਂ ਨਹੀਂ ਹਨ। ਉਹ ਸਭ ਇੰਨਡੀਪੈਂਡੈਂਟ (ਆਜ਼ਾਦ) ਯੂਨਿਟ ਹਨ, ਅਤੇ ਉਹਨਾਂ ਉੱਪਰ ਕੋਈ ਮਾਲਕ ਨਹੀਂ ਹੈ ਆਗਿਆ ਦੇਣ ਲਈ। ਮੈਂ ਮੰਨਦਾ ਵੀ ਨਹੀਂ ਕਿ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਕਿ ਕੋਈ ਉੱਪਰੋਂ ਆਗਿਆ ਦੇਵੇ ਐਸਾ ਕਰੋ, ਵੈਸਾ ਕਰੋ। ਫਿਰ ਉਹ ਅਹੁਦੇ ਖੜੇ ਹੁੰਦੇ ਹਨ, ਫਿਰ ਸਾਰਾ ਚੱਕਰ ਸ਼ੁਰੂ ਹੁੰਦਾ ਹੈ। ਇਕ-ਇਕ ਯੂਨਿਟ ਸੁਤੰਤਰ ਹੈ; ਉਹ ਆਪਣਾ ਬਣਾ ਲੈਣ, ਕੰਮ ਸ਼ੁਰੂ ਕਰਨ। ਬੰਬਈ ਦਾ ਯੂਨਿਟ ਬਹੁਤ ਦਿਨਾਂ ਤੋਂ ਕੰਮ ਕਰ ਰਿਹਾ ਹੈ। ਮੇਰੇ ਕੋਲੋਂ ਕੋਈ ਸਲਾਹ ਚਾਹੀਦੀ ਹੋਵੇ, ਮੰਗ ਲਉ; ਮਾਰਗ-ਦਰਸ਼ਨ ਚਾਹੀਦਾ ਹੋਵੇ, ਮਾਰਗ-ਦਰਸ਼ਨ ਲੈ ਲਉ। ਲੇਕਿਨ ਆਪਣਾ ਕੰਮ ਸ਼ੁਰੂ ਕਰੋ ਆਪਣੇ ਢੰਗ ਨਾਲ । ਬਾਅਦ ਵਿੱਚ ਜਦੋਂ ਮੁਲਕ ਵਿੱਚ ਦੋ ਸੌ ਕੇਂਦਰ ਕੰਮ ਕਰਨ ਲਗਣ ਤਾਂ ਅਸੀਂ ਇਕੱਠੇ ਹੋ ਕੇ ਉਹਨਾਂ ਨੂੰ ਇਕੱਠਾ ਕਰ ਲਵਾਂਗੇ। ਉਸ ਵਿੱਚ ਕਿੰਨੀ ਦੇਰ ਲੱਗੇਗੀ ? ਉਸ ਵਿੱਚ ਕੋਈ ਕਠਨਾਈ ਨਹੀਂ ਹੈ। ਅਜੇ ਕਿਸੇ ਵੱਲ ਨਾ ਦੇਖੋ, ਆਪਣੇ-ਆਪ ਕੰਮ ਸ਼ੁਰੂ ਕਰੋ। ਉਹਨਾਂ ਦੇ ਕੋਲ ਜੋ ਕੰਸਟੀਚਿਊਸ਼ਨ ਹੈ, ਉਹ ਆਪ ਲੈ ਲਉ ਅਤੇ ਦੇਖ ਲਉ। ਉਸ ਤੋਂ ਕੁਝ ਫ਼ਾਇਦਾ ਮਿਲਦਾ ਹੋਵੇ ਤਾਂ ਉਸ ਨੂੰ ਸਮਝ ਲਉ।