Back ArrowLogo
Info
Profile

ਕੁਝ ਵੀ ਨਹੀਂ ਹੈ। ਇਸ ਲਈ ਉਸ ਦੀ ਬਹੁਤ ਚਿੰਤਾ ਦੀ ਗੱਲ ਨਹੀਂ ਹੈ। ਅਤੇ ਹਿੰਮਤ ਨਾਲ ਕੰਮ ਵਿੱਚ ਲੱਗ ਜਾਉ ਤਾਂ ਤੁਸੀਂ ਦੇਖੋਗੇ, ਉਹ ਕੰਮ ਆਪਣੇ-ਆਪ ਹੁੰਦਾ ਚਲਿਆ ਆਉਂਦਾ ਹੈ—ਉਹ ਆਪਣੇ-ਆਪ ਹੁੰਦਾ ਚੱਲਿਆ ਆਉਂਦਾ ਹੈ।

ਹੁਣ ਮੈਨੂੰ ਜਗ੍ਹਾ-ਜਗ੍ਹਾ ਲੋਕ, ਪਤਾ ਨਹੀਂ ਕਿੰਨੇ ਲੋਕ ਆ ਕੇ ਕਹਿੰਦੇ ਹਨ ਕਿ ਅਸੀਂ ਦਸ ਹਜ਼ਾਰ ਰੁਪਏ ਲਗਾਉਣੇ ਹਨ। ਮੈਂ ਉਹਨਾਂ ਨੂੰ ਕੀ ਕਹਾਂ ? ਕਿੱਥੇ ਲਗਾਉਣ ? ਮੇਰੇ ਕੋਲ ਤਾਂ ਕੋਈ ਜ਼ਰੂਰਤ ਹੈ ਨਹੀਂ। ਹੁਣ ਮੈਂ ਕਿੱਥੇ ਲੈ ਜਾਵਾਂ ? ਇਹਨਾਂ ਰੁਪਈਆਂ ਦਾ ਮੈਂ ਕੀ ਕਰਾਂਗਾ ? ਕਹਿੰਦੇ ਹਨ ਕਿ ਕਦੀ ਜ਼ਰੂਰਤ ਹੋਵੇ ਤਾਂ, ਕੋਈ ਕੰਮ ਹੋਵੇ ਤਾਂ....।

ਲੋਕ, ਤੁਸੀਂ ਸੋਚਦੇ ਹੋਵੋਗੇ ਕਿ ਇਸ ਲਈ ਨਹੀਂ ਦਿੰਦੇ ਕਿ ਦੇਣਾ ਨਹੀਂ ਚਾਹੁੰਦੇ। ਤੁਸੀਂ ਹੈਰਾਨ ਹੋਵੋਗੇ, ਮੇਰਾ ਅਨੁਭਵ ਇਹ ਹੈ ਕਿ ਲੋਕ ਸੰਕੋਚ ਵਿੱਚ ਹੁੰਦੇ ਹਨ ਕਿ ਅਸੀਂ ਕਿਵੇਂ ਕਹੀਏ ਕਿ ਪੈਸੇ ਦੇਈਏ। ਮੇਰਾ ਆਪਣਾ ਅਨੁਭਵ ਇਹੀ ਹੈ ਕਿ ਲੋਕ ਸੰਕੋਚ ਵਿੱਚ ਹੁੰਦੇ ਹਨ ਕਿ ਕਿਸ ਤਰ੍ਹਾਂ ਕਹੀਏ, ਕਿਸ ਮੂੰਹ ਨਾਲ ਕਹੀਏ ? ਪੈਸੇ ਵਰਗੀ ਸੜੀ ਚੀਜ਼ ਨੂੰ ਦੇਣ ਲਈ ਕਿਸ ਮੂੰਹ ਨਾਲ ਕਹੀਏ ਕਿ ਅਸੀਂ ਪੈਸਾ ਦੇਣਾ ਚਾਹੁੰਦੇ ਹਾਂ! ਜਿਸ ਦਿਨ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਜ਼ਰੂਰਤ ਹੈ ਤਾਂ ਪੈਸਾ ਤੁਰਿਆ ਆਉਂਦਾ ਹੈ, ਉਸ ਦੀ ਕੋਈ ਮੁਸ਼ਕਿਲ ਨਹੀਂ ਹੈ ? ਉਸ ਦੀ ਜ਼ਰਾ ਜਿੰਨੀ ਵੀ ਚਿੰਤਾ ਦੀ ਗੱਲ ਨਹੀਂ ਹੈ। ਉਸ ਤੋਂ ਜ਼ਿਆਦਾ ਵਿਅਰਥ ਤਾਂ ਕੋਈ ਚਿੰਤਾ ਨਹੀਂ ਹੈ, ਜੇਕਰ ਉਸ ਦੇ ਲਈ ਬਹੁਤੀ ਚਿੰਤਾ ਕਰਦੇ ਹੋ। ਲੇਕਿਨ ਚਿੰਤਾ ਇਸ ਲਈ ਪੈਦਾ ਹੁੰਦੀ ਹੈ ਕਿ ਤੁਸੀਂ ਲੱਖ-ਲੱਖ ਦਾ ਹਿਸਾਬ ਲਗਾਉਂਦੇ ਹੋ। ਜਿਸ ਆਦਮੀ ਦੇ ਕੋਲ ਲੱਖ ਰੁਪਈਆ ਹੁੰਦਾ ਹੈ, ਉਸ ਆਦਮੀ ਦੀ ਉੱਨੀ ਹੀ ਪੈਸਾ ਛੱਡਣ ਦੀ ਤਾਕਤ ਘੱਟ ਹੋ ਜਾਂਦੀ ਹੈ। ਜਿਸ ਦੇ ਕੋਲ ਇਕ ਰੁਪਈਆ ਹੁੰਦਾ ਹੈ, ਉਸ ਦੀ ਤਾਕਤ ਛੱਡਣ ਦੀ ਬਹੁਤ ਹੁੰਦੀ ਹੈ।

ਇਕ ਫ਼ਕੀਰ ਸੀ, ਮੁਸਲਮਾਨ ਫ਼ਕੀਰ, ਹਸਨ। ਉਹ ਇਕ ਛੋਟੀ-ਜਿਹੀ ਝੌਂਪੜੀ ਵਿੱਚ ਰਹਿੰਦਾ ਸੀ। ਉਸ ਝੌਂਪੜੀ ਵਿੱਚ ਇੰਨੀ-ਥੋੜ੍ਹੀ ਜਗ੍ਹਾ ਸੀ ਕਿ ਹਸਨ ਅਤੇ ਉਸ ਦੀ ਪਤਨੀ ਬਸ ਦੋ ਹੀ ਸੌਂ ਸਕਦੇ ਸਨ। ਉਹ ਰਾਤ ਨੂੰ ਸੁੱਤੇ ਹੋਏ ਸੀ, ਬਾਰਿਸ਼ ਦੀ ਰਾਤ ਸੀ, ਹਨੇਰੀ ਰਾਤ ਸੀ, ਕਿਸੇ ਆਦਮੀ ਨੇ ਆ ਕੇ ਦਰਵਾਜ਼ਾ ਖੜਕਾਇਆ। ਤਾਂ ਹਸਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਦਰਵਾਜ਼ਾ ਖੋਲ੍ਹ। ਇਸ ਤਰ੍ਹਾਂ ਲੱਗਦਾ ਹੈ, ਕੋਈ ਭਟਕ ਗਿਆ ਹੈ, ਰਾਹਗੀਰ ਹੈ। ਉਸ ਦੀ ਪਤਨੀ ਨੇ ਕਿਹਾ, ਦੇਖਦੇ ਨਹੀਂ ਹੋ ਇੱਥੇ ਜਗ੍ਹਾ ਕਿੱਥੇ ਹੈ, ਦੋ ਤੋਂ ਜ਼ਿਆਦਾ ਲਈ। ਉਸ ਫ਼ਕੀਰ ਨੇ ਕਿਹਾ, ਇਹ ਕੋਈ ਅਮੀਰ ਦਾ ਮਹਿਲ ਨਹੀਂ ਹੈ ਕਿ ਜਗ੍ਹਾ ਘੱਟ ਰਹਿ ਜਾਏ। ਇਹ ਗਰੀਬ ਦੀ ਝੌਂਪੜੀ ਹੈ। ਅਮੀਰ ਦੇ ਮਹਿਲ ਛੋਟੇ ਹਨ, ਗ਼ਰੀਬ ਦੀ ਝੌਂਪੜੀ ਤਾਂ ਵੱਡੀ ਹੁੰਦੀ ਹੈ। ਅਮੀਰ ਦਾ ਮਹਿਲ ਨਹੀਂ ਹੈ ਕੋਈ ਕਿ ਜਗ੍ਹਾ ਘਟ ਰਹਿ ਜਾਏ, ਇਹ ਗ਼ਰੀਬ ਦੀ ਝੌਂਪੜੀ ਹੈ। ਹੁਣੇ ਅਸੀਂ ਦੋ ਪਏ ਸੀ, ਅਸੀਂ ਤਿੰਨ ਬੈਠਾਂਗੇ। ਜਗ੍ਹਾ ਕਾਫ਼ੀ ਹੋ ਜਾਵੇਗੀ। ਦਰਵਾਜ਼ਾ ਖੋਲ੍ਹ। ਦਰਵਾਜ਼ੇ 'ਤੇ ਆਇਆ ਹੋਇਆ ਆਦਮੀ ਵਾਪਿਸ ਮੁੜ ਜਾਵੇ....।

7 / 151
Previous
Next