ਦਰਵਾਜ਼ਾ ਖੋਲ੍ਹ ਦਿੱਤਾ। ਉਹ ਆਦਮੀ ਆ ਕੇ ਬੈਠ ਗਿਆ। ਉਹ ਦੋਵੇਂ ਉੱਠ ਕੇ ਬੈਠ ਗਏ, ਤਿੰਨੇ ਬੈਠ ਕੇ ਗੱਪ-ਸ਼ੱਪ ਮਾਰਨ ਲੱਗੇ। ਦਰਵਾਜ਼ਾ ਬੰਦ ਹੈ, ਫਿਰ ਦੋ ਆਦਮੀ ਆਏ। ਦਰਵਾਜ਼ਾ ਖੜਕਾਇਆ ਤਾਂ ਉਹ ਮਹਿਮਾਨ ਬਾਹਰ ਬੈਠਾ ਸੀ ਕਿਨਾਰੇ 'ਤੇ, ਉਸ ਨੂੰ ਹਸਨ ਨੇ ਕਿਹਾ, ਫਿਰ ਦਰਵਾਜ਼ਾ ਖੋਲ੍ਹ ਜਲਦੀ। ਉਸ ਆਦਮੀ ਨੇ ਕਿਹਾ, ਤੁਸੀਂ ਕੀ ਕਹਿ ਰਹੇ ਹੋ! ਜਗ੍ਹਾ ਬਹੁਤ ਘੱਟ ਹੈ। ਫ਼ਕੀਰ ਨੇ ਕਿਹਾ, ਜਗ੍ਹਾ ਘੱਟ ਹੁੰਦੀ ਤਾਂ ਤੂੰ ਅੰਦਰ ਕਿਵੇਂ ਆਉਂਦਾ ? ਜਗ੍ਹਾ ਇੱਥੇ ਬਹੁਤ ਜ਼ਿਆਦਾ ਹੈ। ਉਸ ਨੇ ਕਿਹਾ, ਜਗ੍ਹਾ ਘੱਟ ਹੈ। ਦੇਖਦੇ ਨਹੀਂ ਹੋ, ਮੁਸ਼ਕਲ ਨਾਲ ਅਸੀਂ ਤਿੰਨ ਬੈਠੇ ਹੋਏ ਹਾਂ! ਹਸਨ ਨੇ ਕਿਹਾ, ਹੁਣ ਅਸੀਂ ਬੈਠੇ ਹਾਂ, ਫਿਰ ਅਸੀਂ ਖੜੇ ਹੋ ਜਾਵਾਂਗੇ। ਲੇਕਿਨ ਇਹ ਗ਼ਰੀਬ ਦੀ ਝੌਂਪੜੀ ਹੈ, ਇਸ ਵਿਚ ਜਗ੍ਹਾ ਕਦੀ ਘੱਟ ਨਹੀਂ ਹੁੰਦੀ। ਦਰਵਾਜ਼ਾ ਖੋਲ੍ਹਣਾ ਪਿਆ, ਉਹ ਦੋ ਆਦਮੀ ਅੰਦਰ ਆ ਗਏ। ਉਹ ਪੰਜੇ ਖੜੇ ਹੋ ਕੇ ਗੱਲਾਂ-ਬਾਤਾਂ ਕਰਨ ਲੱਗ ਪਏ। ਉਦੋਂ ਹੀ ਬਾਰਿਸ਼ ਵਿੱਚ ਭਿੱਜੇ ਹੋਏ ਇਕ ਗਧੇ ਨੇ ਆ ਕੇ ਦਰਵਾਜ਼ਾ ਖੜਕਾਇਆ, ਸਿਰ ਮਾਰਿਆ। ਹਸਨ ਨੇ ਦਰਵਾਜ਼ੇ 'ਤੇ ਖੜੇ ਆਦਮੀ ਨੂੰ ਕਿਹਾ, ਮਿੱਤਰ, ਦਰਵਾਜ਼ਾ ਖੋਲ੍ਹ, ਕੋਈ ਮਹਿਮਾਨ ਆਇਆ ਹੈ। ਉਸ ਨੇ ਕਿਹਾ, ਕੋਈ ਮਹਿਮਾਨ ਨਹੀਂ ਹੈ, ਇਹ ਗਧਾ ਹੈ। ਉਸ ਨੇ ਕਿਹਾ, ਤੈਨੂੰ ਪਤਾ ਨਹੀਂ ਹੈ, ਇਹ ਗ਼ਰੀਬ ਆਦਮੀ ਦੀ ਝੌਂਪੜੀ ਹੈ। ਇੱਥੇ ਗਧੇ ਨਾਲ ਵੀ ਆਦਮੀ ਦੀ ਤਰ੍ਹਾਂ ਵਰਤਾਉ ਹੁੰਦਾ ਹੈ। ਅਮੀਰ ਦੇ ਮਹਿਲ ਵਿੱਚ ਆਦਮੀ ਨਾਲ ਵੀ ਗਧੇ ਵਰਗਾ ਵਰਤਾਉ ਹੁੰਦਾ ਹੈ। ਇਹ ਤਾਂ ਗਰੀਬ ਦੀ ਝੌਂਪੜੀ ਹੈ। ਇੱਥੇ ਗਧੇ ਨਾਲ ਵੀ ਆਦਮੀ ਵਰਗਾ ਵਰਤਾਉ ਹੁੰਦਾ ਹੈ। ਅਮੀਰ ਦੇ ਮਕਾਨ ਦੀ ਗੱਲ ਅਲੱਗ ਹੈ, ਉੱਥੇ ਤਾਂ ਆਦਮੀ ਨਾਲ ਵੀ ਗਧੇ ਵਰਗਾ ਵਰਤਾਉ ਹੁੰਦਾ ਹੈ। ਦਰਵਾਜ਼ਾ ਖੋਲ੍ਹ। ਹੁਣ ਅਸੀਂ ਦੂਰ-ਦੂਰ ਖੜੇ ਹਾਂ, ਫਿਰ ਨੇੜੇ-ਨੇੜੇ ਹੋ ਜਾਵਾਂਗੇ। ਲੇਕਿਨ ਇਹ ਗ਼ਰੀਬ ਦੀ ਝੌਂਪੜੀ ਛੋਟੀ ਨਹੀਂ ਰਹਿ ਸਕਦੀ। ਜੇਕਰ ਜ਼ਿਆਦਾ ਜ਼ਰੂਰਤ ਪਈ ਤਾਂ ਮੈਂ ਅਲੱਗ ਹੋ ਜਾਵਾਂਗਾ, ਪਤਨੀ ਮੇਰੀ ਬਾਹਰ ਹੋ ਜਾਵੇਗੀ। ਲੇਕਿਨ ਜਦੋਂ ਤੱਕ ਸਾਡੇ ਕੋਲੋਂ ਹੋ ਸਕੇਗਾ, ਅਸੀਂ ਇਸ ਨੂੰ ਵੱਡਾ ਕਰਦੇ ਰਹਾਂਗੇ।
ਤੁਸੀਂ ਲੱਖ ਉੱਪਰ ਵਿਚਾਰ ਕਰਦੇ ਹੋ ਤਾਂ ਪ੍ਰੇਸ਼ਾਨੀ ਹੋ ਜਾਂਦੀ ਹੈ। ਲੱਖ ਵਾਲੇ ਆਦਮੀ ਦੇ ਕੋਲ ਦਿਲ ਹੁੰਦਾ ਹੀ ਨਹੀਂ। ਉਸ ਦੇ ਕੋਲ ਦਿਲ ਬਹੁਤ ਛੋਟਾ ਹੁੰਦਾ ਹੈ। ਇਸ ਲਈ ਉਸ ਦੀ ਬਹੁਤੀ ਚਿੰਤਾ ਨਾ ਕਰੋ—ਉਸ ਦੀ ਬਹੁਤੀ ਚਿੰਤਾ ਨਾ ਕਰੋ । ਲੱਖ ਵਾਲੇ ਦੇ ਕੋਲ ਵੱਡਾ ਦਿਲ ਹੋਵੇਗਾ ਤਾਂ ਉੱਥੋਂ ਲੱਖ ਆ ਜਾਣਗੇ। ਇਸ ਇਕ ਰੁਪਏ ਵਾਲੇ ਦਾ ਦਿਲ ਅਜੇ ਵੀ ਵੱਡਾ ਹੈ, ਇਸ ਵਿੱਚ ਕੋਈ ਬਹੁਤ ਮੁਸ਼ਕਿਲ ਨਹੀਂ ਹੈ। ਉਹ ਹੋ ਸਕੇਗਾ। ਹਿੰਮਤ ਨਾਲ ਉਸ ਕੰਮ ਵਿੱਚ ਤੁਸੀਂ ਲਗਦੇ ਹੋ, ਤਾਂ ਉਸ ਦੇ ਹੋ ਜਾਣ ਵਿੱਚ ਕੋਈ ਮੁਸ਼ਕਲ ਨਹੀਂ ਹੈ। ਹੋਰ ਤਾਂ ਮੈਂ ਅਜੇ ਕੁਝ ਕਹਿਣਾ ਨਹੀਂ ਹੈ। ਰਾਤ ਨੂੰ ਤੁਹਾਡੀ ਗੱਲ ਸੁਣਾਂਗਾ, ਫਿਰ ਕੁਝ ਕਹਿਣਾ ਹੋਇਆ ਤਾਂ ਤੁਹਾਨੂੰ ਕਹਾਂਗਾ।