ਉਸ ਨੇ ਕਿਹਾ ਮੈਂ ਸਮਝਿਆ ਨਹੀਂ।
ਉਸ ਆਦਮੀ ਨੇ ਆਪਣੀ ਛਾਤੀ ਪਿੱਟ ਲਈ। ਲਾਜ਼ਮੀ ਈਰਖਾ ਹੋਈ ਉਸ ਆਦਮੀ ਨਾਲ। ਲੇਕਿਨ ਵਿਚਾਰਾ ਮਰ ਗਿਆ। ਇੰਨਾ ਵੱਡਾ ਮਹਿਲ! ਇੰਨੀਆਂ ਵਧੀਆਂ ਕਾਰਾਂ! ਇੰਨੀ ਧਨ ਦੌਲਤ । ਇਹ ਸਭ ਵਿਅਰਥ ਪਿਆ ਹੈ, ਲੇਕਿਨ ਉਹ ਆਦਮੀ ਮਰ ਗਿਆ ਹੈ ਜੋ ਆਦਮੀ ਸੀ ਹੀ ਨਹੀਂ!
ਬਹੁਤ ਵਾਰੀ ਮੈਨੂੰ ਅਜਿਹੀ ਹੀ ਹਾਲਤ ਆਪਣੇ ਸੰਬੰਧ ਵਿੱਚ ਲੱਗਦੀ ਹੈ। ਇਸ ਤਰ੍ਹਾਂ ਲੱਗਦਾ ਹੈ, ਕਿਸੇ ਪ੍ਰੇਦਸ਼ ਵਿੱਚ ਹਾਂ। ਨਾ ਤੁਸੀਂ ਮੇਰੀ ਭਾਸ਼ਾ ਸਮਝਦੇ ਹੋ, ਨਾ ਤੁਹਾਡੀ ਭਾਸ਼ਾ ਮੈਂ ਸਮਝਦਾ ਹਾਂ। ਜੋ ਕਹਿੰਦਾ ਹਾਂ, ਜਦੋਂ ਤੁਹਾਡੇ ਵਿੱਚ ਉਸ ਦੀ ਤਰੰਗ ਸੁਣਾਈ ਦਿੰਦੀ ਹੈ ਤਾਂ ਬਹੁਤ ਹੈਰਾਨ ਹੋ ਜਾਂਦਾ ਹਾਂ, ਕਿਉਂਕਿ ਉਹ ਤਾਂ ਮੈਂ ਕਦੀ ਕਿਹਾ ਹੀ ਨਹੀਂ ਸੀ! ਜਦੋਂ ਤੁਸੀਂ ਕੁਝ ਪੁੱਛਦੇ ਹੋ ਤਾਂ ਜੋ ਮੈਂ ਸਮਝਦਾ ਹਾਂ ਕਿ ਤੁਸੀਂ ਪੁੱਛਿਆ ਹੈ, ਜਦੋਂ ਮੈਂ ਉੱਤਰ ਦਿੰਦਾ ਹਾਂ ਅਤੇ ਤੁਹਾਡੀਆਂ ਅੱਖਾਂ ਵਿੱਚ ਝਾਕਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਤੁਸੀਂ ਪੁੱਛਿਆ ਹੀ ਨਹੀਂ ਸੀ! ਇਕ ਅਜਨਬੀ, ਇਕ ਆਊਟਸਾਈਡਰ, ਇਕ ਪ੍ਰਦੇਸੀ ਦੀ ਤਰ੍ਹਾਂ ਮੇਰੀ ਹਾਲਤ ਹੈ।
ਲੇਕਿਨ ਫਿਰ ਵੀ ਕੋਸ਼ਿਸ਼ ਕਰਦਾ ਹਾਂ ਸਮਝਾਉਣ ਦੀ ਉਸ ਨੂੰ ਜੋ ਮੈਨੂੰ ਦਿਖਾਈ ਦਿੰਦਾ ਹੈ। ਮੇਰੀ ਇਹੀ ਇੱਛਾ ਨਹੀਂ ਹੈ ਕਿ ਜੋ ਮੈਨੂੰ ਦਿਖਾਈ ਦਿੰਦਾ ਹੈ, ਉਹ ਤੁਸੀਂ ਮੰਨ ਲਉ; ਕਿਉਂਕਿ ਜੋ ਆਦਮੀ ਵੀ ਕਿਸੇ ਨੂੰ ਕਹਿੰਦਾ ਹੈ ਕਿ ਮੇਰੀ ਗੱਲ ਮੰਨ ਲਉ, ਉਹ ਆਦਮੀ ਮਨੁੱਖ ਜਾਤੀ ਦਾ ਦੁਸ਼ਮਣ ਹੈ; ਕਿਉਂਕਿ ਜਦੋਂ ਵੀ ਮੈਂ ਕਹਿੰਦਾ ਹਾਂ ਕਿ ਮੇਰੀ ਗੱਲ ਮੰਨ ਲਉ ਅਤੇ ਆਪਣੀ ਨੂੰ ਛੱਡ ਦਿਉ ਅਤੇ ਜਦੋਂ ਆਦਮੀ ਕਿਸੇ ਨੂੰ ਇਹ ਕਹਿੰਦਾ ਹੈ ਕਿ ਖ਼ੁਦ ਨੂੰ ਛੱਡ ਦਿਉ ਅਤੇ ਦੂਸਰੇ ਨੂੰ ਮੰਨ ਲਉ, ਉਹ ਆਦਮੀ ਲੋਕਾਂ ਦੀਆਂ ਆਤਮਾਵਾਂ ਦੀ ਹੱਤਿਆ ਕਰਦਾ ਹੈ। ਤਾਂ ਜਿੰਨੇ ਲੋਕ ਦੂਸਰਿਆਂ ਨੂੰ ਮਨਾਉਣ ਲਈ ਕਾਹਲੇ ਹਨ, ਉਹ ਸਾਰੇ ਲੋਕ ਮਨੁੱਖ-ਜਾਤੀ ਲਈ ਖ਼ਤਰਨਾਕ ਸਿੱਧ ਹੁੰਦੇ ਹਨ।
ਮੈਂ ਨਹੀਂ ਕਹਿ ਰਿਹਾ ਕਿ ਮੇਰੀ ਗੱਲ ਤੁਸੀਂ ਮੰਨ ਲਉ; ਮੰਨਣ ਦਾ ਕੋਈ ਸਵਾਲ ਹੀ ਨਹੀਂ ਹੈ। ਮੈਂ ਇੰਨੀ ਹੀ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਗੱਲ ਸਮਝ ਲਉ। ਅਤੇ ਸਮਝਣ ਦੇ ਲਈ ਮੰਨਣਾ ਜ਼ਰੂਰੀ ਨਹੀਂ ਹੈ, ਬਲਕਿ ਜੋ ਲੋਕ ਮੰਨ ਲੈਂਦੇ ਹਨ, ਉਹ ਸਮਝ ਨਹੀਂ ਸਕਦੇ। ਜੋ ਨਹੀਂ ਮੰਨਦੇ, ਉਹ ਵੀ ਨਹੀਂ ਸਮਝ ਸਕਦੇ ਹਨ। ਕਿਉਂਕਿ ਮੰਨਣ ਅਤੇ ਨਾ ਮੰਨਣ ਦੀ ਜਲਦੀ ਵਿੱਚ ਸਮਝਣ ਦੀ ਫੁਰਸਤ ਨਹੀਂ ਮਿਲਦੀ। ਜਿਸ ਆਦਮੀ ਨੇ ਸਮਝਣਾ ਹੈ, ਉਸ ਨੂੰ ਮੰਨਣ ਜਾਂ ਨਾ ਮੰਨਣ ਦੀ ਕਾਹਲ ਨਹੀਂ ਦਿਖਾਉਣੀ ਚਾਹੀਦੀ; ਉਸ ਨੂੰ ਸਮਝਣ ਦੀ ਹੀ ਕਾਹਲ ਦਿਖਾਉਣੀ ਚਾਹੀਦੀ ਹੈ।
ਮੇਰੀ ਗੱਲ ਨੂੰ ਮੰਨਣ ਨਾਲ ਤੁਹਾਡਾ ਕੋਈ ਵਿਕਾਸ ਨਹੀਂ ਹੋਵੇਗਾ। ਕਿਸੇ ਦੀ ਕੋਈ ਗੱਲ ਮੰਨਣ ਨਾਲ ਕਿਸੇ ਦਾ ਕਦੀ ਕੋਈ ਵਿਕਾਸ ਨਹੀਂ ਹੁੰਦਾ, ਲੇਕਿਨ