Back ArrowLogo
Info
Profile

ਕਿਸੇ ਦੀ ਵੀ ਗੱਲ ਸਮਝਣ ਨਾਲ ਜ਼ਰੂਰ ਵਿਕਾਸ ਹੁੰਦਾ ਹੈ। ਕਿਉਂਕਿ ਜਿੰਨੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਓਨੀ ਤੁਹਾਡੀ ਸਮਝ ਵਿਕਸਤ ਹੁੰਦੀ ਹੈ। ਲੇਕਿਨ ਅਸੀਂ ਸਾਰੇ ਲੋਕ ਤਾਂਘਵਾਨ ਹੁੰਦੇ ਹਾਂ ਮੰਨਣ ਜਾਂ ਨਾ ਮੰਨਣ ਨੂੰ। ਕਿਉਂਕਿ ਸਮਝਣ ਵਿੱਚ ਮਿਹਨਤ ਕਰਨੀ ਪੈਂਦੀ ਹੈ, ਮੰਨਣ ਨਾ ਮੰਨਣ ਵਿੱਚ ਮਿਹਨਤ ਦੀ ਕੋਈ ਜ਼ਰੂਰਤ ਨਹੀਂ।

ਅਤੇ ਅਸੀਂ ਮਾਨਸਿਕ ਰੂਪ ਨਾਲ ਇੰਨੇ ਆਲਸੀ ਹੋ ਗਏ ਹਾਂ ਕਿ ਅਸੀਂ ਮਨ ਨਾਲ ਕੋਈ ਵੀ ਮਿਹਨਤ ਨਹੀਂ ਕਰਨੀ ਚਾਹੁੰਦੇ। ਇਸ ਲਈ ਦੁਨੀਆਂ ਵਿੱਚ ਇਨੇ ਸ਼ਾਗਿਰਦ ਦਿਖਾਈ ਦਿੰਦੇ ਹਨ, ਦੁਨੀਆਂ ਵਿੱਚ ਇੰਨੇ ਵਾਦ ਅਤੇ ਇੰਨੇ ਇਜ਼ਮ ਦਿਖਾਈ ਦਿੰਦੇ ਹਨ। ਇਸ ਲਈ ਦੁਨੀਆਂ ਵਿੱਚ ਇੰਨੇ ਗੁਰੂ ਦਿਖਾਈ ਦਿੰਦੇ ਹਨ, ਇੰਨੇ ਚੇਲੇ ਦਿਖਾਈ ਦਿੰਦੇ ਹਨ। ਜਿਸ ਦਿਨ ਮਨੁੱਖ ਮਾਨਸਿਕ ਮਿਹਨਤ ਕਰਨ ਨੂੰ ਰਾਜ਼ੀ ਹੋਵੇਗਾ, ਇਸ ਦੁਨੀਆਂ ਵਿੱਚ ਕੋਈ ਸ਼ਾਗਿਰਦ ਨਹੀਂ ਹੋਵੇਗਾ, ਕੋਈ ਵਾਦ ਨਹੀਂ ਹੋਵੇਗਾ, ਕੋਈ ਗੁਰੂ, ਕੋਈ ਚੇਲਾ ਨਹੀਂ ਹੋਵੇਗਾ।

ਜਦੋਂ ਤੱਕ ਅਸੀਂ ਮਾਨਸਿਕ ਰੂਪ ਨਾਲ ਮਿਹਨਤ ਕਰਨ ਨੂੰ ਰਾਜ਼ੀ ਨਹੀਂ ਹਾਂ ਉਦੋਂ ਤੱਕ ਦੁਨੀਆਂ ਵਿੱਚ ਇਹ ਸਭ ਨਾਸਮਝੀਆਂ ਜਾਰੀ ਰਹਿਣਗੀਆਂ, ਕਿਉਂਕਿ ਜੋ ਲੋਕ ਕੰਮ ਨਹੀਂ ਕਰਨਾ ਚਾਹੁੰਦੇ, ਉਹ ਕਿਸੇ ਦੂਸਰੇ ਦੀ ਮਿਹਨਤ ਉੱਪਰ ਹੀ ਨਿਰਭਰ ਹੋਣਾ ਚਾਹੁੰਦੇ ਹਨ। ਉਹ ਵੀ ਇਕ ਤਰ੍ਹਾਂ ਦਾ ਸ਼ੋਸ਼ਨ ਹੈ। ਮੈਂ ਸੋਚਾਂ ਅਤੇ ਤੁਸੀਂ ਮੰਨ ਜਾਉ ਤਾਂ ਤੁਸੀਂ ਮੇਰੇ 'ਤੇ ਸ਼ੋਸ਼ਨ ਕੀਤਾ। ਮੈਂ ਸੋਚਾਂ ਅਤੇ ਤੁਹਾਨੂੰ ਜ਼ਬਰਦਸਤੀ ਮਨਾ ਦਿਆਂ ਤਾਂ ਮੈਂ ਤੁਹਾਡਾ ਸ਼ੋਸ਼ਨ ਕਰ ਰਿਹਾ ਹਾਂ। ਅਤੇ ਦੁਨੀਆਂ ਵਿੱਚ ਆਰਥਿਕ ਸ਼ੋਸ਼ਨ ਇੰਨੇ ਪੈਦਾ ਨਹੀਂ ਹੋਏ ਜਿੰਨੋ ਮਾਨਸਿਕ ਅਤੇ ਅਧਿਆਤਮਕ ਸ਼ੋਸ਼ਨ। ਪੈਸੇ ਦਾ ਸ਼ੋਸ਼ਨ ਇੰਨਾ ਵੱਡਾ ਨਹੀਂ ਹੋਇਆ ਕਿਉਂਕਿ ਕਿਸੇ ਦਾ ਪੈਸਾ ਖੋਹ ਲੈਣ 'ਤੇ ਤੁਸੀਂ ਉਸ ਦਾ ਕੁਝ ਵੀ ਨਹੀਂ ਖੋਂਹਦੇ ਹੋ। ਲੇਕਿਨ ਜਦੋਂ ਕਿਸੇ ਆਦਮੀ ਦੀ ਆਤਮਾ ਖੋਹੀ ਜਾਂਦੀ ਹੈ ਤਾਂ ਉਸ ਦਾ ਸਭ-ਕੁਝ ਖੋਹਿਆ ਜਾਂਦਾ ਹੈ।

ਸਾਰੀ ਦੁਨੀਆਂ ਅਧਿਆਤਮਕ ਰੂਪ ਨਾਲ ਇਕ ਗ਼ੁਲਾਮੀ ਵਿੱਚ ਹੈ ਅਤੇ ਗੁਲਾਮੀ ਦਾ ਕਾਰਨ ਹੈ ਮਾਨਸਿਕ ਆਲਸ, ਇਕ ਮੈਂਟਲ ਲੈਥਾਰਜੀ। ਅੰਦਰ ਅਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ। ਇਸ ਲਈ ਕੋਈ ਵੀ ਜ਼ੋਰ ਨਾਲ ਕਹਿ ਦੇਵੇ ਕਿ ਮੇਰੀ ਗੱਲ ਮੰਨ ਲਉ, ਮੈਂ ਭਗਵਾਨ ਹਾਂ, ਜਾਂ ਚਾਰ ਨਾਸਮਝਾਂ ਨੂੰ ਇਕੱਠਾ ਕਰ ਲਵੇ ਅਤੇ ਬਜ਼ਾਰ ਵਿੱਚ ਕਹੇ ਕਿ ਬਹੁਤ ਵੱਡੇ ਮਹਾਤਮਾ ਪਿੰਡ ਵਿੱਚ ਆ ਰਹੇ ਹਨ ਤਾਂ ਅਸੀਂ ਮੰਨਣ ਲਈ ਤਿਆਰ ਹੋ ਜਾਂਦੇ ਹਾਂ। ਅਸੀਂ ਮੰਨਣ ਨੂੰ ਤਿਆਰ ਹੀ ਬੈਠੇ ਹਾਂ-ਕੋਈ ਆ ਜਾਵੇ ਅਤੇ ਸਾਨੂੰ ਕਹੇ ਕਿ ਮੈਂ ਠੀਕ ਹਾਂ, ਜ਼ੋਰ ਨਾਲ ਕਹਿਣਾ ਚਾਹੀਦੈ; ਅਤੇ ਕੱਪੜੇ ਉਸ ਦੇ ਰੰਗੇ ਹੋਣੇ ਚਾਹੀਦੇ ਹਨ; ਅਤੇ ਉਸ ਦੇ ਆਸੇ-ਪਾਸੇ ਪ੍ਰਚਾਰ ਦੀ ਹਵਾ ਹੋਣੀ ਚਾਹੀਦੀ ਹੈ; ਫਿਰ ਅਸੀਂ ਮੰਨਣ ਲਈ ਤਿਆਰ ਹੋ ਜਾਂਦੇ ਹਾਂ।

ਕੀ ਅਸੀਂ ਸੋਚਣ ਲਈ ਕਦੀ ਵੀ ਤਿਆਰ ਨਹੀਂ ਹੋਵਾਂਗੇ ? ਮਨੁੱਖ-ਜਾਤੀ

80 / 151
Previous
Next