ਦਾ ਜਨਮ ਹੀ ਨਹੀਂ ਹੋਵੇਗਾ ਜੇਕਰ ਮਨੁੱਖ ਸੋਚਣ ਲਈ ਤਿਆਰ ਨਹੀਂ ਹੋਵੇਗਾ। ਲੇਕਿਨ ਅਸੀਂ ਸੋਚਣ ਨੂੰ ਬਿਲਕੁਲ ਤਿਆਰ ਨਹੀਂ ਹਾਂ।
ਮੇਰਾ ਕੋਈ ਵੀ ਸੁਝਾਅ ਇਹ ਨਹੀਂ ਹੈ ਕਿ ਮੈਂ ਜੋ ਕਹਿੰਦਾ ਹਾਂ ਉਸ ਨੂੰ ਮੰਨੋ; ਅਤੇ ਇਸ ਲਈ ਨਾ ਮੰਨੋ ਇਸ ਦਾ ਵੀ ਸੁਝਾਅ ਨਹੀਂ ਹੈ। ਸੁਝਾਅ ਸਿਰਫ਼ ਇੰਨਾ ਹੀ ਹੈ ਕਿ ਜੋ ਮੈਂ ਕਹਿੰਦਾ ਹਾਂ, ਉਸ ਨੂੰ ਸੁਣੋ, ਸਮਝੋ। ਉਹੀ ਮੁਸ਼ਕਲ ਹੋ ਗਿਆ, ਕਿਉਂਕਿ ਭਾਸ਼ਾ ਹੀ ਅਜਿਹੀ ਪ੍ਰਤੀਤ ਹੁੰਦੀ ਹੈ। ਮੈਂ ਕੋਈ ਹੋਰ ਭਾਸ਼ਾ ਬੋਲਦਾ ਹਾਂ, ਤੁਸੀਂ ਕੋਈ ਹੋਰ ਭਾਸ਼ਾ ਸਮਝਦੇ ਹੋ।
ਇਕ ਪਿੰਡ ਮੈਂ ਗਿਆ ਹੋਇਆ ਸੀ, ਇਕ ਮਿੱਤਰ ਆਏ ਅਤੇ ਕਹਿਣ ਲੱਗੇ, ਲੋਕਤੰਤਰ ਦੇ ਸੰਬੰਧ ਵਿੱਚ ਤੁਹਾਡਾ ਕੀ ਖ਼ਿਆਲ ਹੈ ? ਡੈਮੋਕਰੇਸੀ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਮੈਂ ਕਿਹਾ, ਜਿਸ ਨੂੰ ਤੁਸੀਂ ਲੋਕਤੰਤਰ ਕਹਿੰਦੇ ਹੋ ਜੇਕਰ ਇਹੀ ਲੋਕਤੰਤਰ ਹੈ ਤਾਂ ਇਸ ਤੋਂ ਤਾਂ ਬਿਹਤਰ ਹੈ ਕਿ ਮੁਲਕ ਤਾਨਾਸ਼ਾਹੀ ਵਿੱਚ ਚਲਾ ਜਾਵੇ। ਉਹਨਾਂ ਨੇ ਜਾ ਕੇ ਪਿੰਡ ਵਿੱਚ ਖ਼ਬਰ ਫੈਲਾ ਦਿੱਤੀ ਕਿ ਮੈਂ ਤਾਨਾਸ਼ਾਹੀ ਨੂੰ ਪਸੰਦ ਕਰਦਾ ਹਾਂ।
ਇਹ ਇਸ ਤਰ੍ਹਾਂ ਹੀ ਹੋਇਆ। ਜਿਵੇਂ ਕੋਈ ਬੀਮਾਰ ਆਦਮੀ ਮੇਰੇ ਕੋਲ ਆਏ ਖੰਘਦਾ, ਖੰਘਾਰਦਾ ਅਤੇ ਮੈਨੂੰ ਪੁੱਛੇ ਕਿ ਮੈਂ ਕੀ ਕਰਾਂ ? ਤਾਂ ਉਸ ਨੂੰ ਮੈਂ ਕਹਾਂ ਕਿ ਇਸ ਤਰ੍ਹਾਂ ਬੀਮਾਰ, ਜਿਉਂਦਾ ਰਹਿਣ ਦੀ ਜਗ੍ਹਾ ਤਾਂ ਬਿਹਤਰ ਹੈ ਕਿ ਤੁਸੀਂ ਮਰ ਜਾਉ ਅਤੇ ਉਹ ਆਦਮੀ ਪਿੰਡ ਵਿੱਚ ਖ਼ਬਰ ਫੈਲਾ ਦੇਵੇ ਕਿ ਮੇਰਾ ਮੰਨਣਾ ਹੀ ਹੈ ਕਿ ਸਭ ਲੋਕਾਂ ਨੂੰ ਮਰ ਜਾਣਾ ਚਾਹੀਦੈ। ਵਾਪਸ ਆ ਕੇ ਉਸ ਪਿੰਡ ਵਿੱਚ ਪਤਾ ਲੱਗਿਆ ਕਿ ਮੈਂ ਲੋਕਤੰਤਰ ਦਾ ਦੁਸ਼ਮਣ ਹਾਂ ਅਤੇ ਤਾਨਾਸ਼ਾਹੀ ਦੇ ਪੱਖ ਵਿੱਚ ਹਾਂ। ਅਤੇ ਇਹੀ ਨਹੀਂ, ਇਹ ਵੀ ਪਤਾ ਲੱਗਿਆ ਕਿ ਮੈਂ ਖ਼ੁਦ ਹੀ ਤਾਨਾਸ਼ਾਹ ਹੋਣਾ ਚਾਹੁੰਦਾ ਹਾਂ। ਉੱਦੋਂ ਸਿਵਾਏ ਇਸ ਦੇ ਮੰਨਣ ਦੇ ਕੀ ਰਸਤਾ ਰਿਹਾ ਕਿ ਭਾਸ਼ਾਵਾਂ ਸ਼ਾਇਦ ਅਸੀਂ ਦੋ ਤਰ੍ਹਾਂ ਦੀਆਂ ਬੋਲ ਰਹੇ ਹਾਂ!
ਮੇਰੇ ਤੋਂ ਜ਼ਿਆਦਾ ਲੋਕਤੰਤਰ ਨੂੰ ਪਿਆਰ ਕਰਨ ਵਾਲਾ ਆਦਮੀ ਲੱਭਣਾ ਜ਼ਰਾ ਮੁਸ਼ਕਲ ਹੈ। ਮੈਂ ਤਾਂ ਲੋਕਤੰਤਰ ਨੂੰ ਇੰਨਾ ਪ੍ਰੇਮ ਕਰਦਾ ਹਾਂ ਅਤੇ ਚਾਹੁੰਦਾ ਹਾਂ ਕਿ ਦੁਨੀਆਂ ਵਿੱਚ ਕੋਈ ਤੰਤਰ ਹੀ ਨਾ ਰਹਿ ਜਾਏ; ਕਿਉਂਕਿ ਜਦੋਂ ਤੱਕ ਤੰਤਰ ਹੈ, ਲੋਕਤੰਤਰ ਨਹੀਂ ਹੋ ਸਕਦਾ। ਕੋਈ ਵੀ ਹੋਵੇਗਾ ਉੱਪਰ ਤਾਂ ਆਦਮੀ ਨੂੰ ਗੁਲਾਮ ਬਣਾਉਗਾ, ਥੋੜ੍ਹਾ ਜਾਂ ਜ਼ਿਆਦਾ। ਲੇਕਿਨ ਤੰਤਰ ਹੋਵੇਗਾ ਤਾਂ ਗ਼ੁਲਾਮ ਬਣਾਵੇਗਾ। ਤੰਤਰ ਹੋਵੇਗਾ, ਸ਼ਾਸਨ ਹੋਵੇਗਾ, ਤਾਂ ਆਦਮੀ ਕਿਸੇ ਨਾ ਕਿਸੇ ਤਰ੍ਹਾਂ ਦੀ ਗ਼ੁਲਾਮੀ ਵਿੱਚ ਰਹੇਗਾ ਘੱਟ ਜਾਂ ਵਧ ਦੂਸਰੀ ਗੱਲ ਹੈ। ਜਿਸ ਦਿਨ ਤੰਤਰ ਨਹੀਂ ਹੋਵੇਗਾ, ਉਸ ਦਿਨ ਜਗਤ ਵਿੱਚ ਠੀਕ ਲੋਕਤੰਤਰ ਹੋਵੇਗਾ। ਜਿਸ ਦਿਨ ਸ਼ਾਸਨ ਨਹੀਂ ਹੋਵੇਗਾ, ਉਸੇ ਦਿਨ ਦੁਨੀਆਂ ਵਿੱਚ ਠੀਕ ਸ਼ਾਸਨ ਆਵੇਗਾ, ਇਸ ਤਰ੍ਹਾਂ ਕਹਿਣਾ ਚਾਹੀਦੈ।
ਲੇਕਿਨ ਮੈਨੂੰ ਉਸ ਪਿੰਡ ਵਿੱਚ ਜਾ ਕੇ ਪਤਾ ਲੱਗਿਆ ਕਿ ਮੈਂ ਖ਼ੁਦ ਹੀ