Back ArrowLogo
Info
Profile

ਤਾਨਾਸ਼ਾਹ ਹੋਣਾ ਚਾਹੁੰਦਾ ਹਾਂ; ਮੈਂ ਤਾਨਾਸ਼ਾਹੀ ਨੂੰ ਪਸੰਦ ਕਰਦਾ ਹਾਂ। ਨਾ ਸਿਰਫ਼ ਅਖ਼ਬਾਰ ਵਿੱਚ ਇਹ ਖ਼ਬਰ ਨਿਕਲੀ, ਸਗੋਂ ਇਕ ਸੱਜਣ ਨੇ ਪੂਰੀ ਕਿਤਾਬ ਹੀ ਲਿਖ ਦਿੱਤੀ ਹੈ ਇਸ ਗੱਲ ਉੱਪਰ ਕਿ ਮੈਂ ਤਾਨਸ਼ਾਹ ਹੋਣਾ ਚਾਹੁੰਦਾ ਹਾਂ। ਫਿਰ ਸਿਵਾਇ ਇਸ ਦੇ ਕਿ ਅਸੀਂ ਅਲੱਗ-ਅਲੱਗ ਭਾਸ਼ਾਵਾਂ ਬੋਲ ਰਹੇ ਹਾਂ, ਹੋਰ ਕੀ ਜਿਹਾ ਜਾ ਸਕਦਾ ਹੈ।

ਮੈਂ ਇਕ ਪਿੰਡ ਵਿੱਚ ਠਹਿਰਿਆ ਹੋਇਆ ਸੀ। ਜਿਸ ਘਰ ਵਿੱਚ ਰੁਕਿਆ ਹੋਇਆ ਸੀ, ਉਸ ਪਿੰਡ ਦੇ ਕੁਲੈਕਟਰ ਦੀ ਪਤਨੀ ਮੈਨੂੰ ਮਿਲਣ ਆਈ। ਜਦੋਂ ਕਾਲਜ ਵਿੱਚ ਮੈਂ ਪੜ੍ਹਦਾ ਸੀ ਤਾਂ ਉਹ ਇਸਤਰੀ ਮੇਰੇ ਨਾਲ ਪੜ੍ਹਦੀ ਸੀ। ਸਰਦੀ ਦੀ ਰਾਤ ਸੀ, ਮੈਂ ਕੰਬਲ ਆਪਣੇ ਪੈਰਾਂ ਉੱਪਰ ਲੈ ਕੇ ਬਿਸਤਰੇ ਵਿੱਚ ਬੈਠਾ ਸੀ। ਉਹ ਮੈਨੂੰ ਮਿਲਣ ਆਈ ਅਤੇ ਗਲੇ ਲੱਗ ਕੇ ਮਿਲੀ । ਪਤਾ ਨਹੀਂ ਬਚਪਨ ਦੀਆਂ ਅਤੇ ਕਾਲਜ ਦੇ ਦਿਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਸੁਣਾਉਣ ਲੱਗੀ। ਬੈਠ ਗਈ ਪਲੰਘ ਉੱਪਰ। ਮੈਂ ਉਸ ਨੂੰ ਕਿਹਾ ਕਿ ਸਰਦੀ ਹੈ। ਕੰਬਲ ਉਸ ਨੇ ਆਪਣੇ ਪੈਰਾਂ ਉੱਪਰ ਲੈ ਲਿਆ। ਅਸੀਂ ਦੋਵੇਂ ਉਸ ਪਲੰਘ ਉੱਪਰ ਕੰਬਲ ਲੈ ਕੇ ਬੈਠੇ ਰਹੇ।

ਦੂਸਰੇ ਦਿਨ ਸਭਾ ਵਿੱਚ ਇਕ ਆਦਮੀ ਨੇ ਚਿੱਠੀ ਲਿਖ ਕੇ ਮੈਨੂੰ ਪੁੱਛਿਆ ਕਿ ਕੱਲ ਰਾਤ ਇਕਾਂਤ ਵਿੱਚ ਇਕ ਇਸਤਰੀ ਦੇ ਨਾਲ ਇਕ ਹੀ ਬਿਸਤਰ 'ਤੇ ਇਕ ਹੀ ਕੰਬਲ ਵਿੱਚ ਤੁਸੀਂ ਸੀ ਜਾਂ ਨਹੀਂ ? ਹਾਂ ਜਾਂ ਨਾ ਵਿੱਚ ਜਵਾਬ ਦਿਉ! ਅਤੇ ਅਸੀਂ ਗੋਲ-ਮੋਲ ਜਵਾਬ ਪਸੰਦ ਨਹੀਂ ਕਰਦੇ। ਜਾਂ ਤਾ ਹਾਂ ਕਹੋ ਜਾਂ ਨਾ ਕਹੋ।

ਘਰ ਮੁੜ ਕੇ ਆਇਆ, ਘਰ ਦੇ ਲੋਕ ਕਹਿਣ ਲੱਗੇ, ਤੁਸੀਂ ਬਿਲਕੁਲ ਪਾਗ਼ਲ ਹੋ, ਤੁਸੀਂ ਹਾਂ ਕਿਹਾ, ਲੋਕ ਕੀ ਸਮਝਣਗੇ! ਮੈਂ ਕਿਹਾ, ਗੱਲ ਸੱਚੀ ਸੀ, ਇਕ ਬਿਸਤਰੇ 'ਤੇ ਸੀ, ਇਕ ਹੀ ਕੰਬਲ ਵਿੱਚ ਸੀ, ਰਾਤ ਵੀ ਸੀ। ਉਹਨਾਂ ਨੇ ਕਿਹਾ, ਇਹ ਸਵਾਲ ਨਹੀਂ ਹੈ ਕਿ ਉਹ ਕੀ ਉਹਨਾਂ ਦਾ ਮਤਲਬ ਤੁਸੀਂ ਨਹੀਂ ਸਮਝੇ। ਉਹਨਾਂ ਦਾ ਮਤਲਬ ਬਿਲਕੁਲ ਦੂਸਰਾ ਸੀ। ਸਾਰੇ ਪਿੰਡ ਵਿੱਚ ਕੀ ਅਫਵਾਹ ਫੈਲ ਰਹੀ ਹੈ, ਤੁਹਾਨੂੰ ਪਤਾ ਨਹੀਂ ਹੈ ਕਿ ਤੁਸੀਂ ਇਕ ਇਸਤਰੀ ਦੇ ਨਾਲ, ਇਕ ਹੀ ਬਿਸਤਰੇ 'ਤੇ ਇਕ ਹੀ ਕੰਬਲ ਵਿੱਚ ਸੀ।

ਮੈਂ ਕਿਹਾ ਉਹਨਾਂ ਨੂੰ ਕਿ ਅਸੀਂ ਭਾਸ਼ਾਵਾਂ ਅਲੱਗ ਬੋਲਦੇ ਹਾਂ-ਹੋਰ ਕੀ ਸਮਝਿਆ ਜਾ ਸਕਦਾ ਹੈ ? ਕੀ ਸਮਝਿਆ ਜਾ ਸਕਦਾ ਹੈ ? ਇਸ ਦੇ ਸਿਵਾਇ ਕੋਈ ਉਪਾਅ ਨਹੀਂ ਹੈ। ਫਿਰ ਮੇਰੇ ਤੋਂ ਲੋਕ ਪੁੱਛਦੇ ਹਨ ਜਵਾਬ ਦਿਉ ਅਤੇ ਜਵਾਬ ਗੋਲ-ਮੋਲ ਨਹੀਂ ਦੇਣਾ ਚਾਹੀਦਾ, ਸਿੱਧਾ-ਸਿੱਧਾ ਹੋਣਾ ਚਾਹੀਦਾ ਹੈ, ਉਹ ਹਾਂ ਜਾਂ ਨਾ ਵਿੱਚ ਜਵਾਬ ਚਾਹੁੰਦੇ ਹਨ। ਉੱਦੋਂ ਮੈਂ ਬਹੁਤ ਹੈਰਾਨ ਵੀ ਹੁੰਦਾ ਹਾਂ, ਰੋਂਦਾ ਵੀ ਹਾਂ ਅਤੇ ਹੱਸਦਾ ਵੀ ਹਾਂ। ਕਿਹੋ-ਜਿਹੇ ਲੋਕਾਂ ਦੇ ਨਾਲ..... !

ਓਦੋਂ ਮੈਨੂੰ ਯਾਦ ਆਉਂਦੀ ਹੈ ਇਕ ਫ਼ਕੀਰ ਦੀ ਗੱਲ। ਫ਼ਕੀਰ ਸੀ ਬੋਧੀ ਧਰਮ। ਉਹ ਹਿੰਦੁਸਤਾਨ ਤੋਂ ਚੀਨ ਗਿਆ ਸੀ। ਲੇਕਿਨ ਚੀਨ ਵਿੱਚ ਨੌਂ ਸਾਲ

82 / 151
Previous
Next