ਤੱਕ ਉਹ ਆਦਮੀ ਦੀਵਾਰ ਵੱਲ ਮੂੰਹ ਕਰ ਕੇ ਬੈਠਾ ਰਿਹਾ। ਜੇਕਰ ਤੁਸੀਂ ਉਸ ਨੂੰ ਮਿਲਣ ਜਾਂਦੇ ਤਾਂ ਬਹੁਤ ਅਸ਼ਿਸ਼ਟ ਲੱਗਦਾ ਉਹ ਆਦਮੀ, ਕਿਉਂਕਿ ਉਹ ਤੁਹਾਡੇ ਵੱਲ ਮੂੰਹ ਨਹੀਂ ਕਰਦਾ ਸੀ, ਉਹ ਕੰਧ ਵੱਲ ਮੂੰਹ ਰੱਖਦਾ ਸੀ; ਤੁਹਾਡੇ ਵੱਲ ਪਿੱਠ ਰੱਖਦਾ ਸੀ। ਉਹ ਜਦੋਂ ਵੀ ਬੈਠਦਾ, ਕੰਧ ਵੱਲ ਮੂੰਹ ਕਰਕੇ ਬੈਠਦਾ ਸੀ। ਚੀਨ ਦਾ ਸਮਰਾਟ ਉਸ ਨੂੰ ਮਿਲਣ ਆਇਆ। ਉਸ ਨੇ ਕਿਹਾ, ਇਹ ਕੀ ਬਦਤਮੀਜ਼ੀ ਹੈ ? ਮੈਂ ਤੇਰੇ ਪਿੱਛੇ ਖੜਾ ਹਾਂ ਅਤੇ ਤੂੰ ਕੰਧ ਵੱਲ ਮੂੰਹ ਕਰਕੇ ਬੈਠਾ ਹੈਂ!
ਉਹ ਬੋਧੀਧਰਮ ਨੇ ਕਿਹਾ ਕਿ ਹਜ਼ਾਰਾਂ ਅਨੁਭਵਾਂ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਕੰਧ ਵੱਲ ਮੂੰਹ ਕਰਨਾ ਠੀਕ ਹੁੰਦਾ ਹੈ; ਕਿਉਂਕਿ ਆਦਮੀ ਮੈਨੂੰ ਕੰਧ ਦੀ ਤਰ੍ਹਾਂ ਲੱਗਦੇ ਹਨ; ਕੋਈ ਸੁਣਦਾ ਹੀ ਨਹੀਂ! ਤਾਂ ਤੁਹਾਡੇ ਵੱਲ ਮੂੰਹ ਕਰਾਂ, ਉਸ ਵਿੱਚ ਮੈਨੂੰ ਜ਼ਿਆਦਾ ਬਦਤਮੀਜ਼ੀ ਲੱਗਦੀ ਹੈ। ਕਿਉਂਕਿ ਤੁਸੀਂ ਆਦਮੀ ਘੱਟ ਅਤੇ ਕੰਧ ਜ਼ਿਆਦਾ ਲੱਗਦੇ ਹੋ। ਅਤੇ ਹੋ ਸਕਦਾ ਹੈ ਕਿ ਮੇਰੀਆਂ ਅੱਖਾਂ ਤੋਂ ਤੁਹਾਨੂੰ ਖ਼ਿਆਲ ਆ ਜਾਵੇ ਕਿ ਇਹ ਆਦਮੀ ਮੈਨੂੰ ਕੰਧ ਸਮਝ ਰਿਹਾ ਹੈ ਤਾਂ ਮੈਂ ਕੰਧ ਵੱਲ ਮੂੰਹ ਰੱਖਦਾ ਹਾਂ। ਜਦੋਂ ਕੋਈ ਆਦਮੀ ਆਵੇਗਾ ਤਾਂ ਮੈਂ ਉਸ ਵੱਲ ਮੂੰਹ ਕਰ ਲਵਾਂਗਾ; ਲੇਕਿਨ ਤੁਸੀਂ ਕੰਧ ਹੋ। ਸਮਰਾਟ ਵੂ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਪਹਿਲੀ ਵਾਰ ਇਕ ਆਦਮੀ ਮੈਨੂੰ ਮਿਲਿਆ ਜਿਸ ਦੀ ਕੁਝ ਗੱਲ ਸੁਣਨ ਯੋਗ ਸੀ; ਲੇਕਿਨ ਸ਼ਾਇਦ ਮੈਂ ਸੁਣਨ ਯੋਗ ਨਹੀਂ ਸੀ ਇਸ ਲਈ ਉਸ ਨੇ ਮੇਰੇ ਵੱਲ ਮੂੰਹ ਨਹੀਂ ਕੀਤਾ। ਬੋਧੀਧਰਮ ਨੇ ਠੀਕ ਹੀ ਕੀਤਾ। ਕਈ ਵਾਰੀ ਮੈਨੂੰ ਵੀ ਲੱਗਦਾ ਹੈ ਕਿ ਜੇਕਰ ਇਹੀ ਖਿੱਚੋਤਾਣ ਦੀ ਭਾਸ਼ਾ ਜਾਰੀ ਰਹਿੰਦੀ ਹੈ ਤਾਂ ਬਜਾਇ ਤੁਹਾਡੇ ਵੱਲ ਮੂੰਹ ਕਰਨ ਦੇ ਕੰਧ ਵੱਲ ਮੂੰਹ ਕਰ ਲੈਣਾ ਮੁਨਾਸਬ ਹੋਵੇਗਾ। ਲੇਕਿਨ ਅਜੇ ਮੈਂ ਹਾਰ ਨਹੀਂ ਗਿਆ ਹਾਂ ਅਤੇ ਨਿਰਾਸ਼ ਨਹੀਂ ਹੋ ਗਿਆ ਹਾਂ। ਅਜੇ ਕੋਸ਼ਿਸ਼ ਜਾਰੀ ਰਖਾਂਗਾ : ਮੰਨਣਾ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਕੰਧ ਹੋ। ਮੰਨਣ ਦਾ ਇਹੀ ਮਨ ਹੁੰਦਾ ਹੈ ਕਿ ਤੁਸੀਂ ਵੀ ਇਕ ਮਨੁੱਖ ਹੋ ਅਤੇ ਅੰਦਰ ਇਕ ਵਿਚਾਰਸ਼ੀਲ ਆਤਮਾ ਹੈ। ਤੁਹਾਡੀ ਸਾਰੀ ਕੋਸ਼ਿਸ਼ ਦੇ ਬਾਵਜੂਦ ਉਮੀਦ ਨੂੰ ਜਗਾਈ ਰੱਖਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਗੱਲ ਸੁਣਾਈ ਦੇ ਜਾਵੇ। ਲੇਕਿਨ ਅਜੇ ਤਾਂ ਉਲਟਾ ਹੀ ਮਹਿਸੂਸ ਹੁੰਦਾ ਹੈ।